ਦੁਨੀਆ ਦੀ ਮਿਠਾਸ ਭਰਪੂਰ ਅਤੇ ਅਮੀਰ ਭਾਸ਼ਾ ਉਰਦੂ ''ਚ ਰਚਿਆ ਗਿਆ ਵਡਮੁੱਲਾ ਸਾਹਿਤ

03/21/2017 12:49:07 PM

ਜਲੰਧਰ—ਉਰਦੂ ਨਸਤਲੀਕ ਲਿੱਪੀ ''ਚ ਲਿਖੀ ਜਾਂਦੀ ਹੈ।  ਉਰਦੂ ਹਿੰਦ ਉਪ ਮਹਾਂਦੀਪ ਦੀ ਆਮ ਬੋਲ ਚਾਲ ਦੀ ਜ਼ੁਬਾਨ ਹੈ। ਇਸ ਦਾ ਉਭਾਰ 11ਵੀਂ ਸਦੀ ਈਸਵੀ ਦੇ ਲਗਭਗ ਸ਼ੁਰੂ ਹੋ ਚੁੱਕਿਆ ਸੀ। ਇਹ ਹਿੰਦ-ਆਰੀਆ ਭਸ਼ਾਵਾਂ ਦੀ ਇਕ ਭਾਸ਼ਾ ਹੈ ਅਤੇ ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਇਰਾਨੀ ਸ਼ਾਖਾ ਦੀ ਇਕ ਹਿੰਦ-ਆਰੀਆਈ ਬੋਲੀ ਹੈ। ਕਈ ਲੋਕ ਇਸ ਨੂੰ ਹਿੰਦੀ ਦੇ ਰੂਪ ''ਚ ਮੰਨਦੇ ਹਨ। ਕਾਫੀ਼ਲੋਕ ਇਸ ਨੂੰ ਪਾਕਿਸਤਾਨ ਜਾਂ ਮੁਸਲਮਾਨਾਂ ਦੀ ਭਾਸ਼ਾ ਸਮਝਦੇ ਹਨ। ਪਰ ਇਹ ਭਾਰਤੀ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ 22 ਭਾਸ਼ਾਵਾਂ ਚੋਂ ਇੱਕ ਹੈ। ਇਹ ਭਾਰਤ ਦੇ ਛੇ ਸੂਬਿਆਂ ਦੀ ਦਫ਼ਤਰੀ ਭਾਸ਼ਾ ਵੀ ਹੈ। ਉਰਦੂ ਦੇ 75 ਪ੍ਰਤੀਸ਼ਤ ਸ਼ਬਦਾਂ ਦੀਆਂ ਜੜਾਂ ਸੰਸਕ੍ਰਿਤ ਚੋਂ ਹਨ। ਇਹ ਅਰਬੀ ਤੇ ਫਾਰਸੀ ਦੇ ਪ੍ਰਭਾਵ ਥੱਲੇ ਸ਼ੌਰਾਸੈਨੀ ਭਾਸ਼ਾ ਚੋਂ ਛੇਵੀਂ ਤੋਂ ਤੇਹਰਵੀਂ ਸਦੀ ਦੌਰਾਨ ਹੌਲੀ-ਹੌਲੀ ਨਿਕਲੀ ਹੈ। ਇਸੇ ਭਾਸ਼ਾ ਚੋਂ ਪੰਜਾਬੀ ਦੀਆੰ ਕੁੱਝ ਉਪ ਭਾਸ਼ਾਵਾਂ ਵੀ ਨਿਕਲੀਆਂ ਹਨ। ਅੰਗਰੇਜ਼ਾਂ ਤੋਂ ਪਹਿਲਾਂ ਭਾਰਤ ਚ ਤੁਰਕਾਂ ਤੇ ਅਫਗਾਨੀਆੰ ਦੀ ਦਿੱਲੀ ਸਲਤਨਤ ਚ ਫਾਰਸੀ ਬੋਲੀ ਹੀ ਦਫਤਰੀ ਭਾਸ਼ਾ ਸੀ। ਪਰ ਅੰਗਰੇਜ਼ਾਂ ਦੇ ਆਉਣ ਬਾਅਦ ਇਹ ਖਤਮ ਹੋ ਗਈ ਪਰ ਇਥੋਂ ਦੇ ਹਿੰਦੂ ਤੇ ਮੁਸਲਿਮ ਲੋਕ ਹਿੰਦੁਸਤਾਨੀ ਭਾਸ਼ਾ ਨੂੰ ਫਾਰਸੀ ਚ ਹੀ ਲਿਖਦੇ ਸਨ। ਇਹਨੂੰ ਹਿੰਦਵੀ ਤੇ ਦੇਹਲਵੀ ਵੀ ਕਹਿੰਦੇ ਸਨ। ਅੰਗਰੇਜ਼ਾਂ ਨੇ1837 ਚ ਇਸ ਨੂੰ ਅੰਗਰੇਜ਼ੀ ਦੇ ਨਾਲ ਦਫ਼ਤਰੀ ਭਾਸ਼ਾ ਬਣਾ ਦਿੱਤਾ। ਇਸ ਵਕਤ ਦੁਨੀਆ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਚੋਂ ਉਰਦੂ ਚੋਥੇ ਨੰਬਰ ਤੇ ਹੈ। ਇਹ ਪਾਕਿਸਤਾਨ, ਕਸ਼ਮੀਰ, ਬਿਹਾਰ, ਤੇਲੰਗਾਨਾ, ਮੱਧ ਪ੍ਰਦੇਸ਼, ਕਰਨਾਟਿਕਾ, ਬੰਗਾਲ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਇੰਗਲੈਂਡ, ਬੰਗਲਾਦੇਸ਼, ਸਾਉਦੀ ਅਰਬ, ਅਮਰੀਕਾ, ਅਫਗਾਨਿਸਤਾਨ, ਇਰਾਨ, ਕਨੇਡਾ ਆਦਿ ਚ ਬੋਲੀ ਜਾਂਦੀ ਹੈ। ਦੁਨੀਆਂ ਦੀਆਂ ਵਧੀਆ ਸਾਹਿਤਿਕ, ਮਿੱਠੀਆਂ ਤੇ ਅਮੀਰ ਭਾਸ਼ਾਵਾਂ ਚ ਉਰਦੂ ਨੂੰ ਗਿਣਿਆ ਜਾਂਦਾ ਹੈ। ਉਰਦੂ ਦੇ ਬਹੁਤ ਹੀ ਮਸ਼ਹੂਰ ਲੇਖਕ ਜਾੰ ਕਵੀ ਨਾਇਮ ਬੇਗ਼, ਮੁਨਸ਼ੀ ਪ੍ਰੇਮ ਚੰਦ, ਪੰਡਿਤ ਰੂਪ ਚੰਦ ਜੋਸ਼ੀ, ਸੁਆਦਤ ਹਸਨ ਮੰਟੋ, ਰਾਜਿੰਦਰ ਸਿੰਘ ਬੇਦੀ, ਇਸਮਤ ਚੁਗਤਈ, ਗੁਲਾਮ ਅਬਾਸ, ਮੀਰ ਤਕੀ ਮੀਰ, ਅਮੀਰ ਖੁਸਰੋ, ਅਲਾਮਾ ਮੁਹੰਮਦ ਇਕਬਾਲ, ਮਿਰਜ਼ਾ ਗਾਲਿਬ ਆਦਿ ਸਨ। ਤੁਸੀਂ ਹੈਰਾਨ ਹੋਵੋਗੇ ਕਿ ਭਾਰਤੀ ਹਿੰਦੀ ਫਿਲਮਾਂ ਚ 90 ਫੀਸਦੀ ਗੀਤ ਉਰਦੁ ਜ਼ੁਬਾਨ ਚ ਹੀ ਹਨ। ਦੁਨੀਆਂ ਦੀਆਂ ਬਹੁਤੀਆਂ ਭਾਸ਼ਾਵਾਂ ਖੱਬੇ ਤੋਂ ਸੱਜੇ ਪਾਸੇ ਲਿਖੀਆਂ ਜਾਂਦੀਆਂ ਹਨ ਪਰ ਉਰਦੂ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ ਜਿਵੇਂ ਕਿ ਅਰਬੀ, ਅਜ਼ੇਰੀ, ਅਰੈਮਾਇਕ, ਹਿਬਰਿਊ, ਸੋਰੈਨੀ, ਫਾਰਸੀ ਤੇ ਧਿਵੇਹੀ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ। ਤੁਸੀਂ ਵੀ ਜੇ ਕੋਸ਼ਿਸ਼ ਕਰੋ ਤਾਂ ਬਹੁਤ ਜਲਦੀ ਸਿੱਖ ਜਾਉਗੇ। ਉਰਦੂ ਬਹੁਤੀਆਂ ਭਾਸ਼ਾਵਾਂ ਤੋਂ ਲਿਖਣੀ ਪੜ੍ਹਨੀ ਸੌਖੀ ਹੈ। ਜ਼ਰੂਰ ਕੋਸ਼ਿਸ਼ ਕਰੋ। ਬਹੁਤ ਵਧੀਆ ਜ਼ੁਬਾਨ ਹੈ ਉਰਦੂ। ਬਹੁਤ ਵਧੀਆ ਸਾਹਿਤ ਤੁਹਾਨੂੰ ਉਰਦੂ ਚ ਮਿਲੇਗਾ।
                                                 ....ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ, ਨੈਚਰਲ ਹਸਪਤਾਲ