ਉੱਗਦਾ ਸੂਰਜ ਧੁੰਦਲੀ ਸਵੇਰ

05/06/2021 3:38:44 AM

ਕਾਨਨ ਸੁੰਦਰਮ

ਤਾਮਿਲਨਾਡੂ ’ਚ ਦ੍ਰਮੁਕ ਨੇ 10 ਸਾਲਾਂ ਤੱਕ ਵਿਰੋਧੀ ਧਿਰ ’ਚ ਬੈਠਣ ਦੇ ਬਾਅਦ ਸੱਤਾ ’ਚ ਵਾਪਸੀ ਕੀਤੀ ਹੈ। ਪਾਰਟੀ ਦੀ ਮੁੱਖ ਵਿਚਾਰਕ ਵਿਰੋਧੀ ਭਾਜਪਾ ਨੂੰ ਉਸ ਦੇ ਟ੍ਰੈਕ ’ਚ ਰੋਕ ਦਿੱਤਾ ਗਿਆ ਹੈ। ਹਾਲਾਂਕਿ ਕੋਵਿਡ-19 ਦੀਆਂ ਪਾਬੰਦੀਆਂ ਦੇ ਬਾਵਜੂਦ ਪਾਰਟੀ ਕੇਡਰ ਨੇ ਜਸ਼ਨ ਮਨਾਇਆ। ਪਾਰਟੀ ਦੇ ਬੁੱਧੀਜੀਵੀ ਵੱਡੇ ਪੱਧਰ ’ਤੇ ਚੁੱਪ ਸਨ। ਉਨ੍ਹਾਂ ਨੇ ਸਿਰਫ ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਦੀ ਸ਼ਾਨਦਾਰ ਜਿੱਤ ਦੇ ਲਈ ਇਸ ਚੁੱਪ ਨੂੰ ਤੋੜ ਦਿੱਤਾ।

ਦ੍ਰਮੁਕ ਹਲਕਿਆਂ ’ਚ ਇਕ ਉੱਤਰ ਭਾਰਤੀ ਬ੍ਰਾਹਮਣ ਪ੍ਰਸ਼ਾਂਤ ਕਿਸ਼ੋਰ ਦੀ ਚੋਣ ਰਣਨੀਤੀ ਸੌਂਪਣ ਦੀ ਸਿਆਣਪ ਦੇ ਬਾਰੇ ’ਚ ਜਾਣਦੇ ਸਨ। ਕਿਸ਼ੌਰ ’ਤੇ 200 ਤੋਂ ਵੱਧ ਸੀਟਾਂ ਨੂੰ ਜਿੱਤਣ ਲਈ ਪਾਰਟੀ ਦੀ ਅਗਵਾਈ ਕਰਨ ’ਚ ਅਸਫਲ ਰਹਿਣ ਦੇ ਲਈ ਦੋਸ਼ ਲਗਾਇਆ ਜਾ ਰਿਹਾ ਹੈ। ਦ੍ਰਮੁਕ ਗਠਜੋੜ ਨੇ ਕੁੱਲ 234 ਸੀਟਾਂ ’ਚੋਂ 158 ਸੀਟਾਂ ਜਿੱਤੀਆਂ ਹਨ। ਕਈ ਦਹਾਕਿਆਂ ਤੋਂ ਤਾਮਿਲ ਬੁੱਧੀਜੀਵੀ ਵਰਗ ਦਾ ਦ੍ਰਮੁਕ ਵੱਲ ਪੱਖਪਾਤ ਰਿਹਾ ਹੈ। ਇਸ ਵਾਰ ਵਧੇਰੇ ਸੁਤੰਤਰ ਟਿੱਪਣੀਕਾਰਾਂ ਅਤੇ ਕੇਂਦਰਵਾਦੀਆਂ ਨੇ ਦ੍ਰਮੁਕ ਦੇ ਪਿੱਛੇ ਆਪਣਾ ਸਾਰਾ ਜ਼ੋਰ ਲਗਾਇਆ ਹੈ ਕਿਉਂਕਿ ਉਹ ਭਾਜਪਾ ਨੂੰ ਤਾਮਿਲਨਾਡੂ ’ਚੋਂ ਬਾਹਰ ਦੇਖਣਾ ਚਾਹੁੰਦੇ ਸਨ। ਸੋਸ਼ਲ ਮੀਡੀਆ ’ਤੇ ਭਾਜਪਾ ਸਮਰਪਿਤ ਲੋਕਾਂ ਨੂੰ ਬਹੁਤ ਘੱਟ ਥਾਂ ਮਿਲੀ। ਪਬਲਿਕ ਦਾ ਰੁਝਾਣ ਭਾਜਪਾ ਦੇ ਵਿਰੁੱਧ ਸੀ।

2006, 2011 ਅਤੇ 2016 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਭਵਿੱਖਵਾਣੀ ਦ੍ਰਮੁਕ ਦੇ ਪੱਖ ’ਚ ਸੀ। 2004 ਦੀਆਂ ਆਮ ਚੋਣਾਂ ’ਚ ਸੱਤਾਧਾਰੀ ਅੰਨਾਦ੍ਰਮੁਕ ਦੀ ਵੱਡੀ ਹਾਰ ਦੇ ਬਾਵਜੂਦ 2016 ’ਚ ਦ੍ਰਮੁਕ ਇਕੋ ਇਕ ਘੱਟ ਗਿਣਤੀ ਸਰਕਾਰ ਬਣਾ ਸਕੀ। ਜਿਸ ਨੇ 234 ਸੀਟਾਂ ’ਚੋਂ ਸਿਰਫ 96 ਸੀਟਾਂ ਹੀ ਹਾਸਲ ਕੀਤੀਆਂ। ਦ੍ਰਮੁਕ ਨੇ ਵਿਰੋਧੀ ਪਾਰਟੀ ਦੀ ਹੈਸੀਅਤ ਵੀ ਗੁਆ ਦਿੱਤੀ। ਉਸ ਨੇ ਕੁੱਲ ਸੀਟਾਂ ਦਾ 10 ਫੀਸਦੀ ਹੀ ਹਾਸਲ ਕੀਤਾ। 2016 ’ਚ ਇਹ ਭਵਿੱਖਵਾਣੀ ਕੀਤੀ ਗਈ ਕਿ ਪਾਰਟੀ ਸਰਕਾਰ ਦਾ ਗਠਨ ਕਰੇਗੀ ਹਾਲਾਂਕਿ ਇਸ ਨੇ ਚੋਣਾਂ ਨੂੰ ਗੁਆ ਦਿੱਤਾ।

1990 ਦੇ ਅੰਤ ਤੋਂ ਲੈ ਕੇ ਭਾਜਪਾ ਹਮੇਸ਼ਾ ਹੀ ਦ੍ਰਮੁਕ ਜਾਂ ਅੰਨਾਦ੍ਰਮੁਕ ਦੇ ਨਾਲ ਚੋਣ ਗਠਜੋੜ ’ਚ ਰਹੀ ਹੈ। ਆਪਣੇ ਜ਼ੋਰ ’ਤੇ ਪਾਰਟੀ ਨੂੰ ਕਈ ਅੌਕੜਾਂ ਦੇਖਣ ਨੂੰ ਮਿਲੀਆਂ। 2001 ’ਚ ਭਾਜਪਾ ਨੇ ਦ੍ਰਮੁਕ ਨਾਲ ਗਠਜੋੜ ਕੀਤਾ ਅਤੇ ਤਾਮਿਲਨਾਡੂ ਵਿਧਾਨ ਸਭਾ ’ਚ ਇਸ ਨੇ 4 ਸੀਟਾਂ ਹਾਸਲ ਕੀਤੀਆਂ। 2 ਦਹਾਕਿਆਂ ਦੇ ਵਕਫੇ ਦੇ ਬਾਅਦ ਭਾਜਪਾ ਨੇ ਅੰਨਾਦ੍ਰਮੁਕ ਦੇ ਸਮਰਥਨ ਦੇ ਨਾਲ ਵਿਧਾਨ ਸਭਾ ’ਚ ਦਾਖਲਾ ਕੀਤਾ ਪਰ ਰਾਸ਼ਟਰੀ ਸਿਆਸਤ ਦੇ ਗਲਬੇ ਦੇ ਬਾਵਜੂਦ ਇਸ ਦੀ ਸੀਟ ਸੂਚੀ ਉਹੋ ਜਿਹੀ ਹੀ ਰਹੀ।

ਹਾਲਾਂਕਿ ਤਾਮਿਲਨਾਡੂ ਦੀ ਸਿਆਸਤ ’ਚ ਭਾਜਪਾ ਨੇ ਇਕ ਦਿਲਚਸਪ ਮੋੜ ਲਿਆ ਹੈ। ਤਾਮਿਲਨਾਡੂ ਦੇ ਲਈ ਮੁਰੂਗਨ ਉਹੋ ਜਿਹੇ ਹੀ ਹਨ ਜਿਵੇਂ ਪੱਛਮੀ ਬੰਗਾਲ ਦੇ ਲਈ ਕਾਲੀ ਹੈ। ਕੁਝ ਸਾਲ ਪਹਿਲਾਂ ਕ੍ਰੂਪਰ ਕੂਟਮ (ਕਾਲਾ ਸਮੂਹ) ਨਾਮਕ ਇਕ ਪਰਿਆਰ ਸਮੂਹ ਨੇ ਮੁਰੂਗਨ ਦੇ ਵਿਰੁੱਧ ਇਕ ਮੁਹਿੰਮ ਛੇੜੀ। ਤਾਮਿਲਨਾਡੂ ਤਰਕਵਾਦੀਆਂ ਵਲੋਂ ਕੀਤੇ ਗਏ ਇਸ ਤਰ੍ਹਾਂ ਦੇ ਕਾਰਿਆਂ ਤੋਂ ਜਾਣੂ ਸੀ ਪਰ ਹਿੰਦੂਤਵ ਦੇ ਉਭਾਰ ਦੇ ਨਾਲ ਤਾਮਿਲਨਾਡੂ ’ਚ ਇਹ ਪੈਦਾ ਹੋਇਆ। ਮੁਰੂਗਨ ਨੂੰ ਇਕ ਤਾਮਿਲ ਭਗਵਾਨ ਦੇ ਤੌਰ ’ਤੇ ਦੇਖਿਆ ਜਾਂਦਾ ਹੈ ਇਸ ਲਈ ਪ੍ਰਤੀਕਿਰਿਆ ਵੱਖਰੀ ਸੀ। ਦ੍ਰਮੁਕ ਨੇ ਇਸ ਸਮੂਹ ਤੋਂ ਆਪਣੀ ਦੂਰੀ ਬਣਾਈ। ਇਸ ਸਮੂਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ ਹੋਇਆ। ਭਾਜਪਾ ਨੇ ਇਸ ਮੌਕੇ ਨੂੰ ਆਪਣੇ ਹੱਕ ’ਚ ਕਰਨਾ ਚਾਹਿਆ ਅਤੇ ਦ੍ਰਮੁਕ ਨੂੰ ਇਕ ਵਾਰ ਫਿਰ ਹਿੰਦੂ ਵਿਰੋਧੀ ਪਾਰਟੀ ਵਜੋਂ ਪ੍ਰਗਟ ਕੀਤਾ। ਚੋਣ ਮੁਹਿੰਮ ਦੇ ਦੌਰਾਨ ਦ੍ਰਮੁਕ ਨੇਤਾ ਭਗਵਾਨ ਮੁਰੂਗਨ ਦੇ ਦਿਵਯ ਭਾਲੇ ਦੇ ਨਾਲ ਨਜ਼ਰ ਆਏ।

ਭਾਜਪਾ ਨੇ ਵੀ ਇਹ ਪਾਇਆ ਕਿ ਤਾਮਿਲਨਾਡੂ ’ਚ ਉਹ ਮੋਦੀ ਦੇ ਨਾਂ ’ਤੇ ਵੋਟ ਹਾਸਲ ਨਹੀਂ ਕਰ ਸਕਦੀ। ਜਿਵੇਂ-ਜਿਵੇਂ ਚੋਣ ਮੁਹਿੰਮ ਅੱਗੇ ਵਧੀ, ਮੋਦੀ ਦੇ ਵਿਸ਼ਾਲ ਚਿੱਤਰਾਂ ਅਤੇ ਪੋਸਟਰਾਂ ਦੀ ਥਾਂ ਜੈਲਲਿਤਾ ਅਤੇ ਐੱਮ.ਜੀ.ਆਰ ਦੀਆਂ ਤਸਵੀਰਾਂ ਨੇ ਲੈ ਲਈ। ਇਨ੍ਹਾਂ ਚੋਣਾਂ ’ਚ ਆਪਣੀ ਹਾਰ ਦੇ ਲਈ ਸਾਬਕਾ ਮੁੱਖ ਮੰਤਰੀ ਕੇ.ਪਲਾਨੀ ਸਵਾਮੀ ਖੁਸ਼ ਨਜ਼ਰ ਆਏ। ਚੋਣਾਂ ਨੂੰ ਜਿੱਤਣ ਨਾਲੋਂ ਵੱਧ ਉਨ੍ਹਾਂ ਦੀ ਰੂਚੀ ਪਾਰਟੀ ਨੂੰ ਇਕਜੁੱਟ ਕਰਨ ’ਚ ਰਹੀ। ਉਨ੍ਹਾਂ ਨੇ ਕੋਈ ਵੱਡਾ ਗਠਜੋੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਨ੍ਹਾਂ ਚੋਣਾਂ ’ਚ ਇਹ ਐੱਮ.ਐੱਮ. ਕੇ ਪੂਰੀ ਤਰ੍ਹਾਂ ਖਤਮ ਹੋ ਗਈ। ਪਲਾਨੀ ਸਵਾਮੀ ਅੰਨਾਦ੍ਰਮੁਕ ਦੇ ਇਕ ਵੱਡੇ ਨੇਤਾ ਵਜੋਂ ਉਭਰੇ ਹਨ। ਜਿਵੇਂ ਕਿ ਭਵਿੱਖਵਾਣੀ ਕੀਤੀ ਗਈ ਸੀ ਕਿ ਭਾਜਪਾ ਦੇ ਨਾਲ ਅੰਨਾਦ੍ਰਮੁਕ ਦਾ ਗਠਜੋੜ ਕਰਨ ਦਾ ਫੈਸਲਾ ਪਾਰਟੀ ਨੂੰ ਮਹਿੰਗਾ ਪਿਆ। ਇਹ ਇਕ ਅਜਿਹਾ ਗਠਜੋੜ ਨਹੀਂ ਸੀ ਜਿਸ ਦੀ ਕਾਮਨਾ ਪਾਰਟੀ ਨੇ ਕੀਤੀ ਸੀ। ਜੈਲਲਿਤਾ ਨੇ ਭਾਜਪਾ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਨੂੰ ਨਕਾਰਿਆ ਸੀ। ਅੰਨਾਦ੍ਰਮੁਕ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਭਾਜਪਾ ਦੇ ਨਾਲ ਉਸ ਦਾ ਗਠਜੋੜ ਉਸ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਵੇਗਾ। ਕੇਂਦਰ ਸਰਕਾਰ ਦੇ ਨਾਲ ਇਹ ਗਠਜੋੜ ਇਕ ਜਬਰੀ ਵਿਆਹ ਵਾਂਗ ਸੀ। ਦਲਿਤ ਵਿਰੋਧੀ ਪਾਰਟੀ ਪੀ. ਐੱਮ. ਕੇ. ਦੇ ਨਾਲ ਗਠਜੋੜ ਨੇ ਕੰਮ ਨਹੀਂ ਕੀਤਾ।

ਦ੍ਰਮੁਕ ਫ੍ਰੰਟ ਦੇ ਨਾਲ ਇੱਥੇ ਕੁਝ ਅਣਕਿਆਸੀਆਂ ਘਟਨਾਵਾਂ ਹੋਈਆਂ। ਪਹਿਲੀ ਵਾਰ ਦ੍ਰਮੁਕ ਦੇ ਸਹਿਯੋਗੀਆਂ ਨੇ ਵਧੀਆ ਸਟ੍ਰਾਈਕ ਰੇਟ ਦਿੱਤਾ ਅਤੇ ਜਿੱਤ ਦਾ ਫਾਸਲਾ ਵੀ ਵੱਧ ਰਿਹਾ। 2004 ’ਚ ਦ੍ਰਮੁਕ ਯੂ.ਪੀ.ਏ. ’ਚ ਸ਼ਾਮਲ ਹੋਇਆ ਸੀ ਅਤੇ ਮਨਮੋਹਨ ਸਰਕਾਰ ’ਚ ਵੱਡੇ ਮੰਤਰਾਲਿਆਂ ਤੋਂ ਦੂਰੀ ਬਣਾਈ ਸੀ। 2009 ’ਚ ਵੀ ਅਜਿਹਾ ਹੀ ਹੋਇਆ। ਹਾਲਾਂਕਿ 2005 ’ਚ ਜਦ ਦ੍ਰਮੁਕ ਨੇ ਤਾਮਿਲਨਾਡੂ ’ਚ ਕਾਂਗਰਸ ਦੇ ਸਮਰਥਨ ਨਾਲ ਘੱਟ ਗਿਣਤੀ ਸਰਕਾਰ ਬਣਾਈ, ਉਦੋਂ ਇਸ ਨੇ ਸੱਤਾ ਵੰਡਣ ਤੋਂ ਨਾਂਹ ਕਰ ਦਿੱਤੀ। ਇਸ ਵਾਰ ਕਾਂਗਰਸ ਨੇ 25 ’ਚੋਂ 18 ਸੀਟਾਂ ਜਿੱਤੀਆਂ ਹਨ। ਹੋਰ ਸਹਿਯੋਗੀ ਪਾਰਟੀ ਵੀ.ਸੀ.ਕੇ. ਨੇ 6 ’ਚੋਂ ਆਪਣੀਆਂ 4 ਸੀਟਾਂ ਜਿੱਤੀਆਂ। ਤਾਮਿਲਨਾਡੂ ਦੀ ਸਿਆਸਤ ਲਈ ਦ੍ਰਮੁਕ, ਕਾਂਗਰਸ, ਵੀ. ਸੀ.ਕੇ. ਅਤੇ ਕਮਿਊਨਿਸਟ ਪਾਰਟੀਆਂ ਦੀ ਇਕ ਗਠਜੋੜ ਸਰਕਾਰ ਇਕ ਪਾਣੀ ਦੀ ਵੰਡ ਵਰਗਾ ਪਲ ਹੋਵੇਗਾ। ਜੇਕਰ ਦ੍ਰਮੁਕ ਉਨ੍ਹਾਂ ਨੂੰ ਸਰਕਾਰ ’ਚ ਸ਼ਾਮਲ ਹੋਣ ਦੇ ਲਈ ਨਾਂਹ ਕਰਦੀ ਹੈ ਤਾਂ ਉਹ ਵਿਰੋਧੀ ਧਿਰ ’ਚ ਬੈਠਣਾ ਪਸੰਦ ਕਰਨਗੇ।

Bharat Thapa

This news is Content Editor Bharat Thapa