ਸਰਕਾਰ ਅਤੇ ਇਕ ਨੇਤਾ ਦੀ ਵੱਡੀ ਭੁੱਲ ਦੇ ਕਾਰਨ ਦੇਸ਼ ਨੇ ਦੁੱਖ ਦੇਖਿਆ ਹੈ

05/09/2021 2:23:59 AM

ਮਨੀਸ਼ ਤਿਵਾੜੀ

ਵਾਸਤੂਕਲਾ ਲਈ ਫਾਸ਼ੀਵਾਦ ਦਾ ਇਕ ਅਜੀਬ ਆਕਰਸ਼ਣ ਸੀ। ਅਜਿਹਾ ਉਦੋਂ ਹੋਇਆ ਜਦੋਂ 1933 ’ਚ ਨਾਜ਼ੀ ਸੱਤਾ ’ਚ ਸਨ। ਹਿਟਲਰ ਨੇ ਇਕ ਨਵੀਂ ਇਮਾਰਤ ਬਣਾਉਣ ਲਈ ਆਪਣੀ ਯੋਜਨਾ ਦਾ ਖੁਲਾਸਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਨਾਂ ਜਰਮਨੀਆ ਰੱਖਿਆ ਗਿਆ। ਇਹ ਬਰਲਿਨ ਦਾ ਵਿਸ਼ਾਲ ਪੁਨਰ-ਵਿਕਾਸ ਸੀ ਜਿਸ ਦੀ ਹਿਟਲਰ ਨੇ ਪਰਿਕਲਪਨਾ ਕੀਤੀ।

1920 ਦੇ ਮੱਧ ’ਚ ਸੱਤਾ ’ਚ ਆਉਣ ਤੋਂ ਪਹਿਲਾਂ ਹਿਟਲਰ ਨੇ ਖਿੱਤੇ ’ਤੇ ਜਰਮਨੀਆ ਲਈ ਬਲਿਊ ਪ੍ਰਿੰਟ ਤਿਆਰ ਕੀਤਾ। ਇਸ ਦਾ ਖੁਲਾਸਾ ਉਨ੍ਹਾਂ ਨੇ ਆਪਣੀ ਕਿਤਾਬ ‘ਮੀਨ ਕਾਂਫ’ ’ਚ ਕੀਤਾ। ਉਨ੍ਹਾਂ ਨੇ ਵਿਸ਼ਾਲ ਯਾਦਗਾਰਾਂ ਦੇ ਖਰੜੇ ਤਿਆਰ ਕੀਤੇ ਜਿਨ੍ਹਾਂ ਦਾ ਉਨ੍ਹਾਂ ਨੇ ਤਜਵੀਜ਼ ਦਿੱਤੀ ਸੀ।

1936 ਦੀ ਬਸੰਤ ਰੁੱਤ ’ਚ ਹਿਟਲਰ ਨੇ ਆਪਣੇ ਪਿਆਰੇ ਵਾਸਤੂਕਾਰ ਅਲਬਰਟ ਸਪੀਅਰ ਨੂੰ ਕੰਮਕਾਜ ਸੰਭਾਲਿਆ। ਉਨ੍ਹਾਂ ਨੇ ਹਿਟਲਰ ’ਤੇ ਨਿਰਮਾਣ ਨੂੰ ਅੰਜਾਮ ਦੇਣ ਲਈ ਇਕ ਅਮਿਟ ਛਾਪ ਛੱਡੀ। 1934 ਤੱਕ ਸਪੀਅਰ ਨਾਜ਼ੀ ਵਾਸਤੂਕਲਾ ਦੇ ਡਾਇਰੈਕਟਰ ਰਹੇ। ਨਾਜ਼ੀ ਵਾਸਤੂਕਲਾ ਦਾ ਡਿਜ਼ਾਈਨ ਭਿਆਨਕ ਅਤੇ ਅਜੀਬ ਜਿਹਾ ਸੀ। 1934 ’ਚ ਨਾਜ਼ੀ ਪਾਰਟੀ ਕਾਂਗਰਸ ਲਈ ਨਿਊਰਮਬਰਗ ਪਰੇਡ ਗਰਾਊਂਡ ਬਣਾਈ ਗਈ।

ਆਪਣੇ ਭਾਸ਼ਣ ’ਚ ਹਿਟਲਰ ਨੇ ‘ਇਕ ਲੋਕ ਇਕ ਰਾਸ਼ਟਰ ਅਤੇ ਇਕ ਰੈਹ’ ’ਤੇ ਜ਼ੋਰ ਦਿੱਤਾ। ਹਿਟਲਰ ਨੇ ਮੁਕੰਮਲ ਏਕਤਾ ਦਾ ਪ੍ਰਚਾਰ ਕੀਤਾ ਅਤੇ ਜਰਮਨ ਰਾਸ਼ਟਰ ਦੀਆਂ ਅੱਖਾਂ ਬੰਦ ਕਰ ਕੇ ਪਾਲਣਾ ਕਰਨ ਨੂੰ ਜ਼ੋਰ ਦਿੱਤਾ। ਅੱਜਕਲ ਅਜਿਹਾ ਹੀ ‘ਇਕ ਨੇਤਾ, ਇਕ ਰਾਸ਼ਟਰ, ਇਕ ਚੋਣ’ ਵਾਲਾ ਭਾਸ਼ਣ ਅਸੀਂ ਵਾਰ-ਵਾਰ ਸੁਣਦੇ ਹਾਂ। ਹਿਟਲਰ ਦੀ ਨਜ਼ਰ ਬਰਲਿਨ ਨੂੰ ਵੈਲਥ ਵਿਸ਼ਵ ਦੀ ਰਾਜਧਾਨੀ ਜਰਮਨੀਆ ’ਚ ਬਦਲਣ ਦੀ ਸੀ ਜੋ ਸਭ ਤੋਂ ਮਹਾਨ ਸ਼ਹਿਰ ਸੀ। ਹਿਟਲਰ ਨੇ ਅਨੇਕਾਂ ਹੀ ਵਿਸ਼ਾਲ ਇਮਾਰਤਾਂ ਬਣਾਈਆਂ। ਆਪਣੀ ਦੋਸ਼ ਸਿੱਧੀ ’ਚ ਹਿਟਲਰ ਉਤਸੁਕ ਸੀ। ਸਿਆਸੀ ਪ੍ਰਭੂਸੱਤਾ ਨੂੰ ਦਰਸਾਉਣ ਲਈ ਪ੍ਰਚੰਡ ਨਿਰਮਾਣ ਉਸ ਦਾ ਸ਼ਕਤੀਸ਼ਾਲੀ ਹਥਿਆਰ ਸੀ। ਆਪਣੀ ਵਾਸਤੂਕਲਾ ਲਈ ਉਸ ਦਾ ਮਤਲਬ ਸਿਰਫ ਇਕ ਸਥਾਨ ਨੂੰ ਆਕਾਰ ਦੇਣਾ ਨਹੀਂ ਸੀ। ਸਥਾਨਕ ਕਲਪਨਾ ਰਾਹੀਂ ਉਹ ਸੱਤਾ ਦੀ ਕਲਾ ਨੂੰ ਵਧਾਉਣਾ ਚਾਹੁੰਦਾ ਸੀ।

ਇਸ ਪ੍ਰਾਜੈਕਟ ਲਈ ਉਸ ਦਾ ਬਜਟ ਅੰਦਾਜ਼ਨ 4 ਤੋਂ 6 ਬਿਲੀਅਨ ਰੈਹ (ਕਰੰਸੀ) ਮਾਰਕ ਦਾ ਸੀ ਜੋ ਅੱਜ ਦੀ ਲਾਗਤ ’ਚ 50 ਬਿਲੀਅਨ ਅਮਰੀਕੀ ਡਾਲਰ ਬਣਦਾ ਹੈ। ਲਾਗਤ ਅਤੇ ਸਮਾਂ ਦੋਵਾਂ ਦੇ ਸਬੰਧ ’ਚ ਹਿਟਲਰ ਨੇ ਸਾਰੀਆਂ ਚਿੰਤਾਵਾਂ ਨੂੰ ਨਕਾਰ ਦਿੱਤਾ। ਇੱਥੋਂ ਤੱਕ ਕਿ ਉਸ ਨੇ ਇਸ ਦੇ ਲਈ ਚੱਲਦੀ ਹੋਈ ਜੰਗ ’ਤੇ ਵੀ ਧਿਆਨ ਨਹੀਂ ਦਿੱਤਾ। ਪ੍ਰਚਾਰ ਦੀ ਵਰਤੋਂ ’ਚ ਨਾਜ਼ੀ ਪਾਰਟੀ ਅਗਰਦੂਤ ਬਣੀ ਸੀ। ਰੈਹ ਦੇ ਪ੍ਰਚਾਰ ਮੰਤਰੀ ਜੋਸੇਫ ਗੋਬਲਸ ਸਨ ਜਿਨ੍ਹਾਂ ਅਨੁਸਾਰ ਪ੍ਰਚਾਰ ਉਸ ਪਲ ਨਕਾਰਾ ਹੋ ਜਾਂਦਾ ਹੈ ਜਦ ਅਸੀਂ ਇਸ ਬਾਰੇ ਜਾਗਰੂਕ ਹੋ ਜਾਂਦੇ ਹਾਂ। ਨਾਜ਼ੀ ਪਾਰਟੀ ਨੇ ਆਪਣੇ ਸੁਪਰੀਮ ਲੀਡਰ ਨੂੰ ਇਕ ਮਸੀਹੇ ਦੇ ਤੌਰ ’ਤੇ ਪੇਸ਼ ਕੀਤਾ।

ਇਸ ਯਤਨ ’ਚ ਨਾਜ਼ੀ ਇਕੱਲੇ ਨਹੀਂ ਸਨ। ਇਟਲੀ ਦੇ ਫਾਸ਼ੀਵਾਦੀ ਤਾਨਾਸ਼ਾਹ ਮੁਸੋਲਿਨੀ ਨੇ ਵੀ ਇਕ ਮਹੱਤਵਪੂਰਨ ਇਮਾਰਤ ਨੂੰ ਬਣਾਉਣ ਦੀ ਮੁਹਿੰਮ ਚਲਾਈ।

ਇਹ ਹਾਊਸ ਆਫਿ ਦਿ ਫਾਸਿਸਟ ਪਾਰਟੀ ਸੀ ਜਿਸ ਨੇ ਸਮੁੱਚੀ ਇਤਾਲਵੀ ਕਲਪਨਾ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਸ਼ੁਰੂ ’ਚ ਇਹ ਫਾਸਿਸਟ ਪਾਰਟੀ ਦਾ ਦਫਤਰ ਸੀ। ਇਟਾਲੀਅਨ ਪ੍ਰਾਇਦੀਪ ਦੇ ਆਲੇ-ਦੁਆਲੇ ਇਸ ਇਮਾਰਤ ਦਾ ਨਿਰਮਾਣ ਹੋਇਆ। ਇਟਲੀ ਦੇ ਸਮਾਜਿਕ ਜੀਵਨ ’ਚ ਚਰਚ ਦੀ ਪ੍ਰਭਾਵੀ ਭੂਮਿਕਾ ਨੂੰ ਛੋਟਾ ਕਰਨ ਲਈ ਇਨ੍ਹਾਂ ਉੱਚੇ ਢਾਂਚਿਆਂ ਦਾ ਨਿਰਮਾਣ ਕੀਤਾ ਗਿਆ। ਫਾਸ਼ੀਵਾਦੀ ਅਸਲਾਘਰ ’ਚ ਪੁਰਾਤਨਤਾ ਸਮਾਨ ਤੌਰ ’ਤੇ ਇਕ ਮਹੱਤਵਪੂਰਨ ਹਥਿਆਰ ਸੀ।

ਬਿਆਨਾਂ, ਸੱਭਿਅਤਾਵਾਂ ਅਤੇ ਉਸ ਦੀਆਂ ਕਦਰਾਂ-ਕੀਮਤਾਂ ਦਾ ਪ੍ਰਗਟਾਵਾ ਤੇ ਪ੍ਰਾਪਤੀਆਂ ਦੇ ਰੂਪ ’ਚ ਬਿਆਨ ਇਕ ਅਜਿਹੇ ਪ੍ਰਭਾਵ ਹਨ ਜੋ ਪ੍ਰਿੰਟਿੰਗ ਪ੍ਰੈੱਸ ਦੀ ਖੋਜ ਨਾਲ ਫਿੱਕੇ ਪੈਣ ਲੱਗੇ। ਸਥਿਰਤਾ ਦੀ ਔਖਿਆਈ ਅਤੇ ਆਤਮਾ ਨੂੰ ਪ੍ਰਗਟਾਉਣ ਵਾਲੀ ਵਿਸ਼ਾਲ ਕਿਤਾਬ ਮਾਰਕੀਟ ਇਕ ਪ੍ਰਤੀਨਿਧੀ ਕਲਾ ਕ੍ਰਿਤ ਬਣ ਗਈ।

ਲੋਕਾਂ ਦੇ ਵਿਚਾਰਾਂ, ਧਾਰਨਾਵਾਂ ਅਤੇ ਇੱਛਾਵਾਂ ਨੂੰ ਵੱਡੀਆਂ ਅਤੇ ਮਹਿੰਗੀਆਂ ਇਮਾਰਤਾਂ ਦੀ ਲੋੜ ਨਹੀਂ। ਲਿਖਤ ਸ਼ਬਦ, ਸਸਤੇ ਅਤੇ ਸੰਸਾਰਿਕ ਤੌਰ ’ਤੇ ਮੁਹੱਈਆ ਸ਼ਬਦ ਸਭ ਕੁਝ ਸਿੱਧ ਕਰ ਸਕਦੇ ਹਨ।

 

ਇਹੀ ਕਾਰਨ ਹੈ ਕਿ ਆਧੁਨਿਕ ਭਾਰਤ ਦੇ ਸੰਸਥਾਪਕਾਂ ਨੇ 1947 ’ਚ ਨਵੀਂ ਸਵੇਰ ਦਾ ਐਲਾਨ ਕਰਨ ਲਈ ਇਮਾਰਤਾਂ ਨੂੰ ਤੋੜਨ ਅਤੇ ਉਪਰ ਚੁੱਕਣ ਦੇ ਇਲਾਵਾ ਸਾਰੇ ਭਾਰਤੀਆਂ ਲਈ ਬਰਾਬਰੀ, ਭਾਈਚਾਰਾ ਅਤੇ ਨਿਆਂ ਦੇ ਇਕ ਨਵੇਂ ਉੱਦਮ ਲਈ ਕਦਮ ਨਹੀਂ ਚੁੱਕੇ।

ਉਨ੍ਹਾਂ ਨੇ ਬੈਠਣ ਦਾ ਬਦਲ ਚੁਣਿਆ ਅਤੇ ਸਮਕਾਲੀਨ ਭਾਰਤ ਦੀ ਸਭ ਤੋਂ ਮਹੱਤਵਪੂਰਨ ਕਿਤਾਬ ‘ਸੰਵਿਧਾਨ’ ਨੂੰ ਬਣਾਉਣ, ਉਸ ’ਤੇ ਬਹਿਸ ਅਤੇ ਨਿਖੇੜਾ ਕਰਨ ’ਤੇ ਲਗਭਗ 3 ਸਾਲ ਦਾ ਲੰਬਾ ਸਮਾਂ ਬਤੀਤ ਕੀਤਾ।

ਲੋਕਤੰਤਰਿਕ ਵਿਚਾਰਾਂ ਦੇ ਉਤਸਵ, ਨਿਆਂ ਅਤੇ ਸਮਾਨਤਾ ਲਈ ਧਰਮਯੁੱਧ ਅਤੇ ਰਚਨਾਤਮਕਤਾ ਦੀਆਂ ਝਾਕੀਆਂ ਦੀ ਸਿਰਜਣਾ ਕਰਦੇ ਹਨ ਜਿਸ ’ਚ ਸਾਰੇ ਲੋਕ ਸ਼ਾਮਲ ਹੁੰਦੇ ਹਨ ਅਤੇ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਹਨ। ਇਹ ਸਿਰਫ ਤਾਨਾਸ਼ਾਹ, ਫਾਸ਼ੀਵਾਦੀ, ਸਮਰਾਟ ਅਤੇ ਮਹਾਪਾਪੀ ਲੋਕ ਹੁੰਦੇ ਹਨ ਜੋ ਮੂਰਤੀਆਂ ਅਤੇ ਯਾਦਗਾਰਾਂ ਨੂੰ ਆਪਣੇ ਗੋਡਿਆਂ ’ਤੇ ਲਿਆਉਣ ਲਈ ਉਨ੍ਹਾਂ ਦੀ ਭਾਲ ਕਰਦੇ ਹਨ।

ਆਜ਼ਾਦੀ ਅਤੇ ਕਾਰਨ ਦੇ ਲਈ ਆਪਣੀਆਂ ਸਾਰੀਆਂ ਪ੍ਰਤੀਬੱਧਤਾਵਾਂ ਦੇ ਨਾਲ ਆਧੁਨਿਕਤਾ ਦੀ ਮੰਗ ਕੀਤੀ ਜਾਂਦੀ ਹੈ। ਇਹ ਉਹੀ ਹੈ ਜੋ ਅਸੀਂ ਨਵੀਂ ਦਿੱਲੀ ’ਚ ਸੈਂਟਰਲ ਵਿਸਟਾ ਦਾ ਬੇਲੋੜਾ ਪੁਨਰ-ਵਿਕਾਸ (ਮਹਾਮਾਰੀ ਅਤੇ ਵਿਸ਼ਾਲ ਵਿੱਤੀ ਲਾਗਤ ਦੇ ਵਿਚਾਲੇ) ਦੇਖ ਰਹੇ ਹਾਂ। ਪਿਛਲੇ 7 ਸਾਲਾਂ ਦੌਰਾਨ ਦੇਸ਼ ਨੇ ਸਰਕਾਰ ਅਤੇ ਇਕ ਨੇਤਾ ਦੀ ਵੱਡੀ ਭੁੱਲ ਦੇ ਕਾਰਨ ਦੁੱਖ ਦੇਖਿਆ ਹੈ।

Bharat Thapa

This news is Content Editor Bharat Thapa