ਸਦੀਆਂ ਤੋਂ ਜਾਸੂਸੀ ਸ਼ਾਸਨਕਾਲ ਦਾ ਹਿੱਸਾ ਰਹੀ ਹੈ

07/29/2021 3:30:09 AM

ਵਰਿੰਦਰ ਕਪੂਰ 
2018 ਦੇ ਸ਼ੁਰੂ ’ਚ ਵਿਸ਼ਵ ਦੇ ਸਭ ਤੋਂ ਅਮੀਰ ਆਦਮੀ ਅਤੇ ਐਮੇਜ਼ੋਨ ਦੇ ਮਾਲਕ ਜੈਫ ਬੇਜੋਸ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਫੋਨ ਦੇ ਨਾਲ ਛੇੜਛਾੜ ਹੋਈ ਹੈ। ਇਕ ਮਸ਼ਹੂਰ ਟੈਲੀਵੀਜ਼ਨ ਨਿਊਜ਼ ਕਾਸਟਰ ਅਤੇ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਦੇ ਨਾਲ ਰੋਮਾਂਟਿਕ ਗੱਲਾਂ ਸਭ ਤੋਂ ਵੱਧ ਵਿਕਣ ਵਾਲੇ ਟੇਬਲਾਈਡ ਨਿਊਜ਼ ਪੇਪਰ ’ਚ ਲੀਕ ਹੋ ਗਈਆਂ। ਅਖੀਰ ਇਸ ਦੇ ਕਾਰਨ ਉਨ੍ਹਾਂ ਦਾ ਵਿਆਹ ਟੁੱਟ ਗਿਆ ਅਤੇ ਸਭ ਤੋਂ ਵੱਡੇ ਤਲਾਕ ਸਮਝੌਤੇ ਦੇ ਤਹਿਤ 40 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਅਦਾ ਕਰਨੀ ਪਈ।

ਬੇਜੋਸ ਦੇ ਫੋਨ ਨਾਲ ਛੇੜਖਾਨੀ ਦੇ ਪਿੱਛੇ ਵੀ ਇਕ ਕਹਾਣੀ ਹੈ। ਹੈਕਿੰਗ ਤੋਂ ਕੁਝ ਮਹੀਨੇ ਪਹਿਲਾਂ ਬੇਜੋਸ ਅਤੇ ਕੁਝ ਹਾਲੀਵੁੱਡ ਸੈਲੀਬ੍ਰੀਟੀਜ਼ ਦਾ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਜਿਨ੍ਹਾਂ ਨੂੰ ਆਮ ਤੌਰ ’ਤੇ ਐੱਮ. ਬੀ. ਐੱਸ ਕਹਿ ਕੇ ਵੀ ਪੁਕਾਰਿਆ ਜਾਂਦਾ ਹੈ, ਦੇ ਨਾਲ ਰਾਤਰੀ ਭੋਜਨ ਹੋਇਆ। ਸਲਮਾਨ ਨੇ ਬੇਜੋਸ ਦੇ ਨਾਲ ਫੋਨ ਨੰਬਰਾਂ ਦਾ ਵਟਾਂਦਰਾ ਕੀਤਾ। ਇਸ ਦੌਰਾਨ ਬੇਜੋਸ ਦੀ ਮਾਲਕੀ ਵਾਲੇ ‘ਵਾਸ਼ਿੰਗਟਨ ਪੋਸਟ’ ਨੇ ਆਪਣੇ ਪੱਤਰਕਾਰ ਜਮਾਲ ਖਾਗੋਸ਼ੀ ਦੀ ਹੱਤਿਆ ਦੇ ਲਈ ਸਾਊਦੀ ਪ੍ਰਿੰਸ ’ਤੇ ਵਾਰ ਕੀਤਾ।

ਮੁਹੰਮਦ ਬਿਨ ਸਲਮਾਨ ਨੇ ਬੇਜੋਸ ਦਾ ਫੋਨ ਹੈਕ ਕਰਵਾਇਆ। ਫੋਨ ’ਚੋਂ ਕੱਢਿਆ ਗਿਆ ਡਾਟਾ ਪੇਸ਼ ਕੀਤਾ ਗਿਆ ਜਿਸ ਨਾਲ ਬੇਜੋਸ ਦੇ ਵਿਆਹ ਤੋਂ ਪਹਿਲਾਂ ਦੇ ਰਿਸ਼ਤੇ ਉਜਾਗਰ ਹੋਏ। ਵਿਸ਼ੇਸ਼ ਤੌਰ ’ਤੇ ਡਾਟਾ ਦੇ ਚੋਰੀ ਹੋਣ ਤੋਂ ਕੁਝ ਦਿਨ ਪਹਿਲਾਂ ਇਕ ਮੈਲਵੇਅਰ ਫਾਈਲ ਵਟ੍ਹਸਐਪ ਦੇ ਰਾਹੀਂ ਬੇਜੋਸ ਦੇ ਫੋਨ ’ਚ ਪਾਈ ਗਈ ਜੋ ਕਥਿਤ ਤੌਰ ’ਤੇ ਸਾਊਦੀ ਪ੍ਰਿੰਸ ਦੇ ਨੰਬਰ ਤੋਂ ਪਾਈ ਗਈ।

ਹੁਣ ਸੰਚਾਰ ਦੇ ਆਧੁਨਿਕ ਯੰਤਰਾਂ ਦੇ ਇਕ ਪਹਿਲੂ ਦੀ ਗੱਲ ਕਰਦੇ ਹਾਂ। 2018 ’ਚ ਸੇਨ ਫਰਾਂਸਿਸਕੋ ’ਚ ਇਕ ਛੋਟੇ ਜਿਹੇ ਕਸਬੇ ਵਿਚ ਇਕ ਅੱਤਵਾਦੀ ਹਮਲੇ ਦੇ ਬਾਅਦ ਐੱਫ.ਬੀ.ਆਈ. (ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ) ਨੇ ਆਈ ਫੋਨ ਨਿਰਮਾਤਾ ਨੂੰ ਸ਼ੱਕੀ ਲੋਕਾਂ ’ਚੋਂ ਇਕ ਦੇ ਫੋਨ ਨੂੰ ਅਨਲਾਕ ਕਰਨ ਦੇ ਲਈ ਕਿਹਾ। ਐਪਲ ਨੇ ਸਿੱਧੇ ਤੌਰ ’ਤੇ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਪਹਿਲੀ ਸੋਧ ਜਿਸ ਦੇ ਤਹਿਤ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਕੰਮ ਕਰਨ ਦਾ ਅਧਿਕਾਰ, ਧਰਮ ਅਤੇ ਜਨਸਾਧਾਰਨ ਆਦਿ ਦੀ ਸੁਰੱਖਿਆ ਦੇ ਤਹਿਤ ਆਪਣੇ ਅਧਿਕਾਰਾਂ ਦੀ ਅਣਦੇਖੀ ਨਹੀਂ ਕਰੇਗਾ।

ਇੱਥੋਂ ਤੱਕ ਕਿ ਜਦੋਂ ਅਮਰੀਕੀ ਅਟਾਰਨੀ ਜਨਰਲ ਨੇ ਐਪਲ ਕੰਪਨੀ ਨੂੰ ਫੋਨ ਡਿਕ੍ਰਿਪਟ ਕਰਨ ਦੇ ਲਈ ਕਿਹਾ ਤਾਂ ਕੰਪਨੀ ਨੇ ਸਿੱਧੇ ਤੌਰ ’ਤੇ ਨਾਂਹ ਕਰ ਦਿੱਤੀ ਅਤੇ ਤਰਕ ਦਿੱਤਾ ਕਿ ਪਿਛਲੇ ਦਰਵਾਜ਼ਿਓਂ ਇਸ ਤਰ੍ਹਾਂ ਦੇ ਦਾਖਲੇ ਨਾਲ ਹੈਕਰਾਂ ਅਤੇ ਅਪਰਾਧੀਆਂ ਨੂੰ ਫੋਨ ਦੀ ਦੁਰਵਰਤੋਂ ਕਰਨ ’ਚ ਉਤਸ਼ਾਹ ਮਿਲੇਗਾ।

ਹੈਰਾਨੀ ਦੀ ਗੱਲ ਹੈ ਕਿ ਅਦਾਲਤਾਂ ਦੇ ਇਸ ਮੁੱਦੇ ਨੂੰ ਸੁਣਨ ਤੋਂ ਪਹਿਲਾਂ ਸਾਬਕਾ ਐਫ.ਬੀ.ਆਈ. ਨੇ ਐਪਲ ’ਤੇ ਦਬਾਅ ਪਾਉਣਾ ਬੰਦਾ ਕਰ ਦਿੱਤਾ। ਆਖਿਰ ਅਜਿਹਾ ਕਿਉਂ ਹੋਇਆ? ਕਿਉਂਕਿ ਇਸ ਦੌਰਾਨ ਇਸ ਨੇ ਸਫਲਤਾਪੂਰਵਕ ਆਈਫੋਨ ਨੂੰ ਖੋਲ੍ਹਣ ਦੇ ਲਈ ਇਕ ਇਸਰਾਇਲੀ ਫਰਮ ਦੀਆਂ ਸੇਵਾਵਾਂ ਪ੍ਰਾਪਤ ਕਰ ਲਈਆਂ। ਹੁਣ ਉਸ ਨੂੰ ਐਪਲ ਨੂੰ ਲੈਣ ਦੀ ਕਹਿਣ ਦੀ ਲੋੜ ਨਹੀਂ ਸੀ ਕਿ ਉਹ ਫੋਨ ਨੂੰ ਡੀਕ੍ਰਿਪਟ ਕਰੇ।

ਉਪਰੋਕਤ ਦੋਵਾਂ ਮਿਸਾਲਾਂ ਇਹ ਗੱਲ ਸਥਾਪਤ ਕਰਦੀਆਂ ਹਨ (1). ਵਿਸ਼ਵ ’ਚ ਕੋਈ ਵੀ ਡਿਜੀਟਲ ਯੰਤਰ 100 ਫੀਸਦੀ ਸੌਖਾ ਨਹੀਂ ਹੈ। ਇਸ ਦੀ ਪ੍ਰਮਾਣਿਕਤਾ ਹਮੇਸ਼ਾ ਹੀ ਮੈਲਵੇਅਰ ਦੁਆਰਾ ਸਮਝੌਤਾ ਕਰ ਸਕਦੀ ਹੈ ਅਤੇ (2). ਇੱਥੋਂ ਤੱਕ ਕਿ ਵਿਸ਼ਵ ਦੀ ਸਭ ਤੋਂ ਪ੍ਰਸਿੱਧ ਜਾਂਚ ਏਜੰਸੀ ਨੂੰ ਵੀ ਇਸਰਾਇਲੀ ਟੈਕ ਫਰਮ ਦੀ ਸੇਵਾਵਾਂ ਲੈਣ ਦੀ ਲੋੜ ਪਈ ਤਾਂ ਕਿ ਲਾਗਡ ਅਤੇ ਐਨਕ੍ਰਿਪਟਿਡ ਫੋਨਾਂ ’ਚ ਘੁਸਪੈਠ ਕੀਤੀ ਜਾ ਸਕੇ।

ਸਪਾਈਵੇਅਰ ਨੂੰ ਲੱਭਣ ਦੇ ਲਈ ਇਸਰਾਇਲ ਸਭ ਤੋਂ ਅੱਗੇ ਹੈ ਕਿਉਂਕਿ ਇਸ ਨੂੰ 24×7 ਹੋਂਦ ਦੀਆਂ ਚੁਣੌਤੀਆਂ ਅਤੇ ਧਮਕੀਆਂ ਝੱਲਣੀਆਂ ਪੈਂਦੀਆਂ ਹਨ ਜੋ ਕਿ ਇਸ ਨੂੰ ਪੂਰੇ ਵਿਸ਼ਵ ਭਰ ’ਚੋਂ ਇਸ ਦੇ ਵਿਰੋਧੀ ਤੱਤਾਂ ਤੋਂ ਮਿਲਦੀ ਹੈ। ਤਕਨੀਕੀ ਖੇਤਰ ’ਚ ਇਸਰਾਇਲ ਦੀ ਸਫਤਾ ਦੇ ਕਾਰਨ ਵਿਦੇਸ਼ੀ ਲੋਕਾਂ ਅਤੇ ਸਰਕਾਰੀ ਏਜੰਸੀਆਂ ਤੋਂ ਇਸ ਨੂੰ ਗਾਲ੍ਹਾਂ ਵੀ ਸੁਣਨੀਆਂ ਪੈਂਦੀਆਂ ਹਨ। ਇਸ ਲਈ ਇਹ ਹੈਰਾਨ ਕਰਨ ਵਾਲਾ ਲਗੱਦਾ ਹੈ ਕਿ ਇਸਰਾਇਲੀ ਐੱਨ.ਐੱਸ.ਓ. ਗਰੁੱਪ ਦੇ ਮਾਲਕੀ ਵਾਲੇ ਪੇਗਾਸਸ ਸਪਾਈਵੇਅਰ ਦੀ ਵਰਤੋਂ 17 ਵੱਖ-ਵੱਖ ਦੇਸ਼ਾਂ ਦੇ 50,000 ਤੋਂ ਵੱਧ ਲੋਕਾਂ ਦੇ ਫੋਨ ’ਚ ਝਾਂਕਣ ਦੇ ਲਈ ਕੀਤੀ ਗਈ। ਉਨ੍ਹਾਂ ਦੇਸ਼ਾਂ ’ਚ ਜਿਨ੍ਹਾਂ ਦੇ ਫੋਨਾਂ ’ਚ ਦਖਲਅੰਦਾਜ਼ੀ ਹੋਈ ਉਨ੍ਹਾਂ ’ਚ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕ੍ਰਾਂ ਵੀ ਸ਼ਾਮਲ ਸਨ। ਉਨ੍ਹਾਂ ਦੇ ਮਾਮਲਿਆਂ ’ਚ ਮੈਕ੍ਰਾਂ ਸਰਕਾਰ ਦੇ ਵੱਲ ਸ਼ੱਕੀ ਉਂਗਲੀਆਂ ਉਠੀਆਂ। ਇਨ੍ਹਾਂ ਦੋਸਾਂ ਨੂੰ ਨਾਕਾਰ ਦਿੱਤਾ ਗਿਆ।

1000 ਦੇ ਲਗਭਗ ਭਾਰਤੀ ਫੋਨ ਜੋਕਿ ਭਾਜਪਾ ਅਤੇ ਵਿਰੋਧੀ ਪਾਰਟੀਆਂ ਦੇ ਸਿਆਸਤਦਾਨਾਂ, ਕੇਂਦਰ ਅਤੇ ਸੂਬਾ ਸਰਕਾਰ ਮੰਤਰੀਆਂ ਦੇ ਸਕੱਤਰਾਂ, ਇਕ ਸਾਬਕਾ ਚੋਣ ਕਮਿਸ਼ਨ, ਕੁਝ ਜੱਜਾਂ ਅਤੇ 40 ਦੇ ਲਗਭਗ ਪੱਤਰਕਾਰਾਂ ਨਾਲ ਸਬੰਧਤ ਸਨ, ਦੀ ਨਿਗਰਾਨੀ ਹੋਈ। ਮਹੱਤਵਪੂਰਨ ਗੱਲ ਇਹ ਹੈ ਕਿ ਪੱਤਰਕਾਰਾਂ ’ਚ ਉਹ ਲੋਕ ਸ਼ਾਮਲ ਸਨ ਜੋ ਕਿ ਸਰਕਾਰ ਦੇ ਵਿਰੋਧੀ ਮੰਨੇ ਜਾਂਦੇ ਹਨ ਪਰ ਅਜਿਹਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋ ਸਰਕਾਰ ਦੇ ਨੇੜੇ ਸਨ ਉਨ੍ਹਾਂ ਦੀ ਨਿਗਰਾਨੀ ਵੀ ਹੋਈ।

ਪੇਗਾਸਸ ਮਾਮਲੇ ’ਚ ਅਧਿਕਾਰਤ ਪ੍ਰਤੀਕਿਰਿਆ ਦੂਸਰੀ ਵਾਰ ਹੈ। ਪਹਿਲੀ ਵਾਰ ਕੁਝ ਸਾਲ ਪਹਿਲਾਂ ਇਹ ਮਾਮਲਾ ਚੁੱਕਿਆ ਗਿਆ। ਸਰਕਾਰ ਦਾ ਇਸ ’ਚ ਕੋਈ ਹੱਥ ਨਹੀਂ ਹੈ। ਪਹਿਲਾਂ ਮਾਮਲੇ ਦੇ ਵੱਲ ਇਸ ’ਤੇ ਚਰਚਾ ਵੀ ਹੋਣੀ ਹੈ ਕਿਉਂਕਿ ਕੋਈ ਵੀ ਸਰਕਾਰ ਅਜਿਹੇ ਵਧੀਕ ਨਿਆਇਕ ਸੰਚਾਲਨ ਲੈਣ ਦੇ ਲਈ ਇੰਨੀ ਮੂਰਖ ਨਹੀਂ ਹੁੰਦੀ। ਐੱਨ.ਐੱਸ.ਓ. ਦਾ ਕਹਿਣਾ ਹੈ ਕਿ ਉਹ ਆਪਣੇ ਸਪਾਈਵੇਅਰ ਨੂੰ ਵਿਦੇਸ਼ੀ ਸਰਕਾਰਾਂ ਅਤੇ ਅਧਿਕਾਰਤ ਏਜੰਸੀਆਂ ਨੂੰ ਹੀ ਵੇਚਦੀ ਹੈ। ਇਸ ਨੂੰ ਖਰੀਦਣ ਵਾਲੇ ਹਮੇਸ਼ਾ ਹੀ ਪ੍ਰਵਾਨਗੀ ਦੇ ਲਈ ਥਾਂ ਰੱਖਣ ਲਈ ਚੌਕਸ ਰਹਿੰਦੇ ਹਨ।

ਤ੍ਰਾਸਦੀ ਦੇਖੋ ਕਿ ਪਿਛਲੇ ਹਫਤੇ ਸੰਸਦ ਨੇ ਨਵੇਂ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਣਵ ’ਤੇ ਡਿਗਣ ਵਾਲੇ ਸਕੈਂਡਲ ਤੋਂ ਆਪਣਾ ਹੱਥ ਧੋ ਦਿੱਤਾ। ਵੈਸ਼ਵਣ ਉਨ੍ਹਾਂ ਵਿਅਕਤੀਆਂ ’ਚ ਸ਼ਾਮਲ ਹਨ ਜਿਨ੍ਹਾਂ ਦੀ ਜਾਸੂਸੀ ਹੋਈ। ਉਨ੍ਹਾਂ ਨੂੰ ਇਕ ਮੰਤਰੀ ਬਣਾਉਣ ਤੋਂ ਪਹਿਲਾਂ ਕੀ ਕਿਸੇ ਨੇ ਉਨ੍ਹਾਂ ਦੀ ਸਾਖ ਨੂੰ ਜਾਂਚਿਆਂ? ਇਸ ਦਾ ਯਕੀਨ ਨਹੀਂ ਹੈ।

ਪੂਰੇ ਹਫਤੇ ਦੋਵਾਂ ਸਦਨਾਂ ਦੀ ਕਾਰਵਾਈ ਰੁਕੀ ਹੋਈ। ਸਦੀਆਂ ਤੋਂ ਜਾਸੂਸੀ ਸ਼ਾਸਨ ਕਲਾ ਦਾ ਹਿੱਸਾ ਰਹੀ ਹੈ। ਆਧੁਨਿਕ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੀ ਸੰਵਿਧਾਨਕ ਗਾਰੰਟੀ ਦੇਣ ਦੇ ਬਾਵਜੂਦ ਜਾਸੂਸੀ ਨੂੰ ਲੋਕ ਇਕ ਧਮਕੀ ਮੰਨਦੇ ਹਨ। ਵਧੇਰੇ ਹਾਕਮਾਂ ਦੇ ਲਈ ਨਿੱਜਤਾ ਅਤੇ ਮਨੁੱਖੀ ਮਰਿਆਦਾ ਬਹੁਤ ਘੱਟ ਮਾਇਨੇ ਰੱਖਦੀ ਹੈ।

ਆਖਿਰ ਕਾਰਪੋਰੇਟ ਜਾਸੂਸੀ ਹੁਣ ਇਕ ਆਧੁਨਿਕ ਸੀ.ਈ.ਓ. ਦੇ ਅਸਲਾਘਰ ਦੇ ਹਿੱਸੇ ਦੇ ਤੌਰ ’ਤੇ ਕਿਉਂ ਪ੍ਰਵਾਨ ਕੀਤੀ ਜਾਂਦੀ ਹੈ। ਕੁਝ ਸਾਲ ਪਹਿਲਾਂ ਸਾਡੇ ਕੋਲ ਰਾਡੀਆ ਟੇਪਸ ਦਾ ਮਾਮਲਾ ਸੀ। ਚਰਚਾ ਦਾ ਬਿੰਦੂ ਇਹ ਹੈ ਕਿ ਸਮਾਰਟ ਫੋਨ ਦੂਰੀਆਂ ਘਟਾਉਣ ਲਈ ਇਕ ਚੰਗਾ ਯੰਤਰ ਹੈ। ਇਸ ਦੇ ਇਲਾਵਾ ਵੀਡੀਓ ਕਾਨਫਰੰਸਿੰਗ ਅਤੇ ਡਾਟਾ ਦੇ ਲੈਣ-ਦੇਣ ਦੇ ਲਈ ਵੀ ਸਮਾਰਟ ਫੋਨ ਚੰਗੇ ਹਨ। ਕੋਈ ਵੀ ਡਿਜੀਟਲ ਡਿਵਾਇਸ ਸੌਖਾ ਨਹੀਂ ਹੈ।

Bharat Thapa

This news is Content Editor Bharat Thapa