ਮਾਂ ਦੀਆਂ ਸ਼ਰਮਨਾਕ ਹਰਕਤਾਂ ਦੇਖ ਬੇਟੇ ਨੇ ਪਾਰ ਕਰ ਦਿੱਤੀਆਂ ਸਾਰੀਆਂ ਹੱਦਾਂ (ਦੇਖੋ ਤਸਵੀਰਾਂ)

04/02/2016 5:44:58 PM

ਜੌਨਪੁਰ— ਉੱਤਰ-ਪ੍ਰਦੇਸ਼ ''ਚ ਜੌਨਪੁਰ ਦੇ ਚੰਦਵਕ ਖੇਤਰ ''ਚ ਸਨਸਨੀ ਦੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਬੇਟੇ ਨੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ।  ਜਾਣਕਾਰੀ ਮੁਤਾਬਕ ਨੌਜਵਾਨ ਨੇ ਮਾਂ ਦੇ ਪ੍ਰੇਮ-ਸੰਬੰਧਾਂ ਦੇ ਚਲਦਿਆਂ ਆਪਣੀ ਮਾਂ ਅਤੇ ਉਸ ਦੇ ਕਥਿਤ ਪ੍ਰੇਮੀ ਦੀ ਕਈ ਨਾਲ ਤਿੱਖੇ ਵਾਰ ਕਰਕੇ ਹੱਤਿਆ ਕਰ ਦਿੱਤੀ। 
ਪੁਲਸ ਸੂਤਰਾਂ ਨੇ ਦੱਸਿਆ ਕਿ ਜਮੁਆ ਪਿੰਡ ਵਾਸੀ ਇੰਦਰਾਵਤੀ ਹਰੀਜਨ (60) ਦਾ ਵਾਰਾਣਸੀ ਦੇ ਫੂਲਪੁਰ ਵਾਸੀ ਬਲਵੰਤਾ ਯਾਦਵ (62) ਦਾ ਪ੍ਰੇਮ ਸੰਬੰਧ ਸਨ।  ਸ਼ੁੱਕਰਵਾਰ ਰਾਤ ਬਲਵੰਤਾ, ਇੰਦਰਾਵਤੀ ਦੇ ਘਰ ਆਇਆ ਸੀ। ਦੇਰ ਰਾਤ ਇੰਦਰਾਵਤੀ ਦੇ ਪੁੱਤਰ ਨੇ ਕਈ ਨਾਲ ਵਾਰ ਕਰਕੇ ਦੋਹਾਂ ਦੀ ਹੱਤਿਆ ਕਰ ਦਿੱਤੀ ਅਤੇ ਖੁਦ ਮੌਕਾ-ਏ ਵਾਰਦਾਤ 
ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।