ਰਾਜਾ ਵੀਰਭਦਰ ਸਹੀ ਮਾਇਨਿਆਂ ’ਚ ਲੋਕਾਂ ਦੇ ਨੇਤਾ ਸਨ

07/09/2021 3:23:06 AM

ਦੇਵੀ ਐੱਮ. ਚੇਰੀਅਨ 
ਰਾਜਾ ਵੀਰਭਦਰ ਸਿੰਘ ਦੇ ਦਿਹਾਂਤ ਨਾਲ ਅਸੀਂ ਅਸਲ ਵਿਚ ਇਕ ਮਾਰਗਦਰਸ਼ਕ ਤੇ ਆਈਕਾਨ ਗੁਆ ਦਿੱਤਾ ਹੈ। ਰਾਜਾ ਸਾਹਿਬ ਨਾ ਸਿਰਫ ਸੂਬੇ ਦੇ ਸਭ ਤੋਂ ਵੱਧ ਹਰਮਨਪਿਆਰੇ ਸਿਆਸਤਦਾਨ ਸਨ, ਸਗੋਂ ਆਪਣੇ ਨਿਮਰਤਾ ਖੁਸ਼ ਪਹਾੜੀ ਸੂਬੇ ਦੇ ਸੱਚੇ ਪ੍ਰਤੀਨਿਧੀ ਵੀ ਸਨ। ਉਨ੍ਹਾਂ ਦਾ 6 ਵਾਰ ਮੁੱਖ ਮੰਤਰੀ, 5 ਵਾਰ ਸੰਸਦ ਮੈਂਬਰ ਅਤੇ 9 ਵਾਰ ਵਿਧਾਇਕ ਬਣਨ ਦਾ ਇਕ ਅਜਿਹਾ ਰਿਕਾਰਡ ਹੈ, ਜਿਸ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ। ਇਕ ਅਜਿਹੀ ਸਿਆਸੀ ਵਿਰਾਸਤ, ਜੋ ਉਨ੍ਹਾਂ ਦੀ ਅਸਲੀ ਪ੍ਰਸਿੱਧੀ ਦਾ ਸਿਰਫ ਇਕ ਸੰਕੇਤ ਹੈ। ਉਨ੍ਹਾਂ ਵਰਗਾ ਨੇਤਾ ਹੋਣਾ ਅਸੰਭਵ ਹੈ ਅਤੇ ਯਕੀਨੀ ਤੌਰ ’ਤੇ ਕੋਈ ਵੀ ਉਨ੍ਹਾਂ ਵਰਗਾ ਹਲੀਮੀ ਵਾਲਾ ਹੋਵੇਗਾ।

ਉਨ੍ਹਾਂ ਨੂੰ ਸਿਆਸਤ ’ਚ ਕੋਈ ਹੋਰ ਨਹੀਂ ਸਗੋਂ ਜਵਾਹਰ ਲਾਲ ਨਹਿਰੂ ਲਿਆਏ ਸਨ, ਜਿਨ੍ਹਾਂ ਨੇ ਵੀਰਭਦਰ ਸਿੰਘ ’ਚ ਅੱਗ, ਤਿੱਖਾਪਨ ਅਤੇ ਹੁਨਰ ਦੇਖਿਆ ਸੀ ਜਦੋਂ ਦਿੱਲੀ ਦੇ ਸੇਂਟ ਸਟੀਫਨ ਕਾਲਜ ’ਚ ਸਿਰਫ ਇਕ ਵਿਦਿਆਰਥੀ ਸਨ। 25 ਸਾਲ ਦੀ ਉਮਰ ’ਚ ਸ਼ੁਰੂ ਹੋਈ ਉਨ੍ਹਾਂ ਦੀ ਅਟੁੱਟ ਸਿਆਸੀ ਯਾਤਰਾ ਜ਼ਿੰਦਗੀ ਭਰ ਜਾਰੀ ਰਹੀ। ਕਈ ਪ੍ਰਭਾਵਸ਼ਾਲੀ ਜਿੱਤਾਂ ਦੇ ਬਾਵਜੂਦ ਉਹ ਪ੍ਰਸਿੱਧ ਵਿਅਕਤੀ ਆਪਣੇ ਆਖਰੀ ਦਿਨ ਤੱਕ ਲੜਾਕੂ ਸੀ। ਹਿੰਮਤ ਹਾਰ ਦੇਣਾ ਕਦੀ ਵੀ ਇਕ ਬਦਲ ਨਹੀਂ ਸੀ। ਸਪੱਸ਼ਟ ਤੌਰ ’ਤੇ ਆਪਣੇ ਦਿਲ ਦੀ ਗੱਲ ਸਿੱਧੀ ਕਹਿ ਦੇਣੀ ਉਨ੍ਹਾਂ ਦੀ ਪਿਆਰੀ ਸ਼ਖ਼ਸੀਅਤ ਦਾ ਇਕੋ-ਇਕ ਪਹਿਲੂ ਸੀ।

ਮੇਰੇ ਬਚਪਨ ਤੋਂ ਹੀ, ਜਦੋਂ ਰਾਜਾ ਸਾਹਿਬ ਮੇਰੇ ਸਵ. ਪਿਤਾ ਦੇ ਇਕ ਸਹਿਯੋਗੀ ਸਨ, ਉਹ ਹਮੇਸ਼ਾ ਹੀ ਮਦਦ ਕਰਨ ਅਤੇ ਰਾਹਤ ਦੇਣ ਵਾਲੇ ਵਿਅਕਤੀ ਸਨ। ਉਨ੍ਹਾਂ ਦੇ ਇਸ ਲਗਾਅ ਅਤੇ ਜੁੜਾਅ ਨੇ ਮੈਨੂੰ ਇਕ ਵਿਸ਼ੇਸ਼ ਅਹਿਸਾਸ ਕਰਵਾਇਆ ਕਿ ਮੈਂ ਹਿਮਾਚਲ ਦੀ ਇਕ ਧੀ ਹਾਂ। ਗਰਮਜੋਸ਼ੀ ਨਾਲ ਸਵਾਗਤ ਕਰਨ ਵਾਲੇ, ਉਹ ਹਮੇਸ਼ਾ ਤੁਹਾਡੀ ਪਸੰਦ ਅਤੇ ਨਾਪਸੰਦ ਨੂੰ ਧਿਆਨ ’ਚ ਰੱਖਦੇ ਸਨ। ਉਨ੍ਹਾਂ ਦੀ ਰਿਹਾਇਸ਼ ‘ਹੋਲੀ ਲਾਜ’ ’ਚ ਭੋਜਨ ਕਰਨਾ ਹਮੇਸ਼ਾ ਮਜ਼ੇਦਾਰ ਹੁੰਦਾ ਸੀ ਅਤੇ ਵਿਅਕਤੀ ਉੱਥੋਂ ਹਮੇਸ਼ਾ ਮੁੱਦਿਆਂ ਬਾਰੇ ਦ੍ਰਿਸ਼ਟੀਕੋਣ ਲੈ ਕੇ ਪਰਤਦਾ ਸੀ। ਮੈਂ ਜਿੱਥੇ ਵੀ ਹੁੰਦੀ ਸੀ, ਉਹ ਸਿਰਫ ਇਕ ਕਾਲ ਦੂਰ ਹੁੰਦੇ ਸਨ।

ਖਾਸ ਮੌਕੇ ਉਨ੍ਹਾਂ ਦੇ ਆਏ ਬਿਨਾਂ ਮੁਕੰਮਲ ਨਹੀਂ ਹੁੰਦੇ ਸਨ। ਉਨ੍ਹਾਂ ਦੇ ਕੰਮਕਾਜ ਦੇ ਬੜੇ ਵੱਡੇ ਸਾਰੇ ਸ਼ਡਿਊਲ ਅਤੇ ਜ਼ਿੰਮੇਵਾਰੀਆਂ ਦੇ ਬਾਵਜੂਦ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਅਜਿਹਾ ਸੀ ਕਿ ਉਨ੍ਹਾਂ ਤੋਂ ਅੱਧੀ ਉਮਰ ਜਾਂ ਮਹੱਤਵ ਦੇ ਲੋਕ ਸ਼ਰਮਾ ਜਾਣ। ਉਹ ਅਜਿਹੇ ਵਿਅਕਤੀ ਸਨ, ਜੋ ਦੇਣ ’ਚ ਯਕੀਨ ਰੱਖਦੇ ਸਨ। ਉਨ੍ਹਾਂ ਦੀ ਆਪਣੀ ਕਦੀ ਕੋਈ ਮੰਗ ਨਹੀਂ ਸੀ। ਮੈਨੂੰ ਯਾਦ ਹੈ ਕਿ ਉਹ ਕਈ ਵਾਰ ਆਪਣੀ ਕੁਰਸੀ ਕਿਸੇ ਬਜ਼ੁਰਗ ਵਿਅਕਤੀ ਜਾਂ ਪਿੰਡ ਦੇ ਕਿਸੇ ਅਸਲ ਹੋਣਹਾਰ ਵਿਅਕਤੀ ਨੂੰ ਦਿੰਦੇ ਸਨ। ਉਨ੍ਹਾਂ ’ਚ ਕਦੀ ਵੀ ਹੰਕਾਰ ਦੀ ਭਾਵਨਾ ਨਹੀਂ ਸੀ। ਨਰਮ ਸੁਭਾਅ ਦੇ, ਉਹ ਹਮੇਸ਼ਾ ਆਪਣੇ ਚੋਣ ਹਲਕੇ ਦੇ ਲੋਕਾਂ ਦੀ ਜ਼ਿੰਦਗੀ ਦੀ ਗੁਣਵੱਤਾ ’ਚ ਸੁਧਾਰ ਕਰਨ ਦੇ ਤਰੀਕੇ ਲੱਭਦੇ ਰਹਿੰਦੇ ਸਨ। ਉਨ੍ਹਾਂ ਲਈ ਇਸ ਦਾ ਮਤਲਬ ਪੂਰਾ ਹਿਮਾਚਲ ਸੀ। ਉਹ ਆਪਣੇ ਵਿਰੋਧੀਆਂ ਨੂੰ ਮੁਆਫ ਕਰਨ ਵਾਲੇ ਅਤੇ ਖੁੱਲ੍ਹੇ ਦਿਲ ਵਾਲੇ ਸਨ।

ਉਨ੍ਹਾਂ ਦਾ ਘਰ ਹਮੇਸ਼ਾ ਇਕ ਓਪਨ ਹਾਊਸ ਮੋਡ ’ਚ ਰਹਿੰਦਾ ਸੀ। ਉੱਥੇ ਕੋਈ ਘੰਟੇ, ਬੰਦ ਹੋਣ ਦੇ ਦਿਨ ਨਹੀਂ ਸਨ ਅਤੇ ਨਿਸ਼ਚਿਤ ਤੌਰ ’ਤੇ ਕਦੀ ਵੀ ਨਿੱਘ ਦੀ ਘਾਟ ਨਹੀਂ ਸੀ। ਅੱਜ ਉਨ੍ਹਾਂ ਨੂੰ ਗੁਆ ਕੇ ਮੈਂ ਇਕ ਪਿਤਾ ਸਮਾਨ ਵਿਅਕਤੀ ਨੂੰ ਗੁਆ ਦਿੱਤਾ ਹੈ, ਜਿਨ੍ਹਾਂ ਦੀ ਯਾਦ ਹਮੇਸ਼ਾ ਦਿਲ ’ਚ ਸਮਾਈ ਰਹੇਗੀ ਪਰ ਮੇਰੇ ਕੋਲ ਉਹ ਅਜਿਹੀਆਂ ਯਾਦਾਂ ਛੱਡ ਗਏ ਹਨ, ਜਿਨ੍ਹਾਂ ਨੂੰ ਮੈਂ ਹਮੇਸ਼ਾ ਮਨ ’ਚ ਸੰਭਾਲ ਕੇ ਰੱਖਾਂਗੀ।

ਉਹ ਹਿਮਾਚਲੀ ਭੋਜਨ ਨੂੰ ਪਿਆਰ ਕਰਦੇ ਸਨ ਅਤੇ ਉਨ੍ਹਾਂ ਕੋਲ ਵਰਤਮਾਨ ਤੇ ਅਤੀਤ ਦੀਆਂ ਕਹਾਣੀਆਂ ਸੁਣਨ ਦਾ ਹੁਨਰ ਸੀ। ਉਨ੍ਹਾਂ ਦੇ ਹੱਸਮੁੱਖ ਸੁਭਾਅ, ਹਾਸੇ-ਮਜ਼ਾਕ ਦੀ ਹਾਲਤ ਅਤੇ ਅੱਖਾਂ ’ਚ ਖੁਸ਼ੀ ਨੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ ਗਈਆਂ ਸਾਡੀਆਂ ਬਹੁਤ ਸਾਰੀਆਂ ਸ਼ਾਮਾਂ ਨੂੰ ਯਾਦਗਾਰ ਅਤੇ ਅਨਮੋਲ ਬਣਾ ਦਿੱਤਾ।

ਧਿਆਨ ਰੱਖਣ ਅਤੇ ਪ੍ਰੇਮ ਦੇ ਇਹ ਤੱਤ ਉਨ੍ਹਾਂ ਦੀ ਸ਼ਖ਼ਸੀਅਤ ਦਾ ਹਿੱਸਾ ਸਨ। ਰਾਜਾਸ਼ਾਹੀ ਤੋਂ ਹੋਣ ਦੇ ਬਾਵਜੂਦ ਉਹ ਅਸਲ ’ਚ ਲੋਕਾਂ ਦੇ ਵਿਅਕਤੀ ਸਨ ਅਤੇ ਆਪਣੇ ਲੋਕਾਂ ਦਰਮਿਆਨ ਹੋਣ ਨਾਲੋਂ ਵੱਧ ਕੁਝ ਵੀ ਉਨ੍ਹਾਂ ਨੂੰ ਖੁਸ਼ ਨਹੀਂ ਰੱਖਦਾ ਸੀ। ਉਹ ਦਇਆਵਾਨ ਸਨ ਅਤੇ ਹਮੇਸ਼ਾ ਉਨ੍ਹਾਂ ਲੋਕਾਂ ’ਤੇ ਧਿਆਨ ਦਿੰਦੇ ਸਨ, ਜੋ ਲੋੜਵੰਦ, ਗਰੀਬ ਅਤੇ ਅੱਖੋਂ-ਪਰੋਖੇ ਕੀਤੇ ਗਏ ਹੁੰਦੇ ਸਨ। ਉਨ੍ਹਾਂ ਦੇ ਜਾਣ ਨਾਲ ਅੱਜ ਸਾਰਾ ਸੂਬਾ ਗਮ ’ਚ ਡੁੱਬਾ ਹੋਇਆ ਹੈ। ਇਕ ਮਾਣਮੱਤਾ ਲੜਾਕਾ, ਜੋ ਆਪਣੇ ਅਤੇ ਆਪਣੇ ਲੋਕਾਂ ਦੇ ਲਈ ਅਖੀਰ ਤੱਕ ਲੜਦਾ ਸੀ। ਲੋਕ ਨੇਤਾ, ਜਿਸ ਨੇ ਸੂਬੇ ’ਚ ਸਖਤ ਚੋਣ ਹਲਕਿਆਂ ’ਚ ਚੋਣ ਲੜੀ ਅਤੇ ਆਪਣੀ ਸੀਟ ਦੇ ਨਾਲ-ਨਾਲ ਸਥਾਨਕ ਲੋਕਾਂ ਦੇ ਦਿਲਾਂ ਨੂੰ ਜਿੱਤਿਆ। ਕਿੰਨਾ ਸੱਚ ਹੈ ਕਿ ‘ਇਹ ਰਾਜਾ ਨਹੀਂ ਫਕੀਰ ਹਨ, ਹਿਮਾਚਲ ਦੀ ਤਕਦੀਰ ਹਨ।’ ਪ੍ਰਤਿਭਾ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਮੇਰੀ ਡੂੰਘੀ ਹਮਦਰਦੀ।

Bharat Thapa

This news is Content Editor Bharat Thapa