ਭਾਰਤੀ ਰਾਜਨੀਤੀ ਦੇ ਨਵੇਂ ਥੰਮ੍ਹ

11/26/2019 1:30:59 AM

ਸਾਲ 2019 ਰਾਜਨੀਤੀ ’ਚ ਉਥਲ-ਪੁਥਲ ਦਾ ਸਾਲ ਹੈ। ਜਦੋਂ ਅਸੀਂ ਨਵੇਂ ਸਾਲ ਦਾ ਸਵਾਗਤ ਕੀਤਾ, ਉਦੋਂ ਲੋਕ ਸਭਾ ਚੋਣਾਂ ਦੀ ਮੁਹਿੰਮ ਆਪਣੇ ਸਿਖਰ ’ਤੇ ਸੀ। ਇਹ ਸਾਲ ਆਪਣੀਆਂ ਸੁਰਖ਼ੀਆਂ ਲਈ ਜਾਣਿਆ ਜਾਵੇਗਾ। ਕੁਝ ਲੋਕਾਂ ਨੇ ਆਪਣੇ ਹੱਥ ਾਂ ’ਚੋਂ ਸੱਤਾ ਨੂੰ ਖਿਸਕਣ ਦਿੱਤਾ, ਤਾਂ ਕੁਝ ਇਕ ਨੇ ਇਸ ਨੂੰ ਦੋਹਾਂ ਹੱਥਾਂ ਨਾਲ ਹਥਿਆ ਲਿਆ। ਭਾਰਤੀ ਰਾਜਨੀਤੀ ਵਿਚ ਕੁਝ ਨੌਜਵਾਨ ਸਿਤਾਰਿਆਂ ਨੇ ਆਪਣੇ ਵੱਖਰੇ ਅੰਦਾਜ਼ ਵਿਚ ਕਾਇਆ ਹੀ ਪਲਟ ਦਿੱਤੀ। ਮਾਕਪਾ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਆਪਣੇ ਗ੍ਰਹਿ ਖੇਤਰ ਬੇਗੂਸਰਾਏ ਤੋਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਿਰੁੱਧ ਚੋਣਾਂ ’ਚ ਉਤਾਰਿਆ ਸੀ, ਜੋ ਕਨ੍ਹੱਈਆ ਤੋਂ ਦੁੱਗਣੀ ਉਮਰ ਦੇ ਹਨ। ਕੁਮਾਰ ਨੇ ਉਸ ਸਮੇਂ ਸੁਰਖ਼ੀਆਂ ਬਟੋਰੀਆਂ, ਜਦੋਂ ਉਨ੍ਹਾਂ ਨੇ 2016 ’ਚ ਰਾਸ਼ਟਰ ਵਿਰੋਧੀ ਨਾਅਰੇਬਾਜ਼ੀ ਕੀਤੀ। ਕਨ੍ਹੱਈਆ ਨੇ ਇਹ ਨਾਅਰੇਬਾਜ਼ੀ 2001 ਵਿਚ ਸੰਸਦ ਉੱਤੇ ਹੋਏ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਫਾਂਸੀ ਦੀ ਵਰ੍ਹੇਗੰਢ ਦੀ ਯਾਦ ਵਿਚ ਆਯੋਜਿਤ ਇਕ ਰੈਲੀ ’ਚ ਕੀਤੀ ਸੀ। 32 ਸਾਲਾ ਕਨ੍ਹੱਈਆ ਕੋਲ ਅਫਰੀਕਨ ਸਟੱਡੀਜ਼ ਵਿਚ ਡਾਕਟਰੇਟ ਦੀ ਡਿਗਰੀ ਹੈ। ਕਨ੍ਹੱਈਆ ਨੇ ਬੇਰੋਜ਼ਗਾਰੀ ਵਰਗੇ ਮੁੱਦਿਆਂ ਨੂੰ ਉਠਾਇਆ। ਭਾਸ਼ਣ ਦੌਰਾਨ ਉਨ੍ਹਾਂ ਦਾ ਜ਼ੋਰ ਮਾਰਕਸਵਾਦ ਅਤੇ ਆਜ਼ਾਦ ਭਾਸ਼ਣ ਉੱਤੇ ਰਿਹਾ।

ਦਿੱਲੀ ਵਿਚ ਸਰਕਾਰੀ ਸਕੂਲਾਂ ਵਿਚ ਸੁਧਾਰਾਂ ਲਈ ਆਪਣੇ ਯੋਗਦਾਨ ਲਈ ‘ਆਮ ਆਦਮੀ ਪਾਰਟੀ’ ਦੀ ਆਤਿਸ਼ੀ ਮਾਰਲੇਨਾ ਦੀ ਖੂਬ ਸ਼ਲਾਘਾ ਹੋਈ। ਉਨ੍ਹਾਂ ਨੂੰ ਭਾਜਪਾ ਨੇਤਾ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਵਿਰੁੱਧ ਲੋਕ ਸਭਾ ਚੋਣਾਂ ਵਿਚ ਖੜ੍ਹਾ ਕੀਤਾ ਗਿਆ ਸੀ। ਕ੍ਰਿਕਟਰ ਤੋਂ ਰਾਜਨੇਤਾ ਬਣੇ ਗੰਭੀਰ ਦੇ ਦੂਜੇ ਪਾਸੇ ’ਤੇ ਇਕ ਕਮਜ਼ੋਰ ਉਮੀਦਵਾਰ ਦਿਖਾਈ ਦਿੱਤਾ ਸੀ। ਪੂਰਬੀ ਦਿੱਲੀ ਵਿਚ ਆਪਣੀ ਹਾਰ ਦੇ ਬਾਵਜੂਦ ਆਤਿਸ਼ੀ ਲੋਕਾਂ ਦੀ ਹਮਦਰਦੀ ਲੈਣ ਵਿਚ ਕਾਮਯਾਬ ਰਹੀ ਹੈ।

ਉੁਥੇ ਹੀ ਦੱਖਣੀ ਦਿੱਲੀ ਤੋਂ ਰਾਘਵ ਚੱਢਾ ‘ਆਪ’ ਦੇ ਇਕ ਹੋਰ ਚਰਚਿਤ ਨੇਤਾ ਹਨ। ਲੰਡਨ ਸਕੂਲ ਆਫ ਇਕੋਨਾਮਿਕਸ ਤੋਂ ਪੜ੍ਹੇ 33 ਸਾਲਾ ਰਾਘਵ ਚੱਢਾ ਭਾਜਪਾ ਦੇ ਗੁਰਜਰ ਨੇਤਾ ਰਮੇਸ਼ ਵਿਧੂੜੀ ਦੇ ਮੁਕਾਬਲੇ ਕਮਜ਼ੋਰ ਦੇਖੇ ਗਏ।

ਇਸ ਤੋਂ ਕੁਝ ਮਹੀਨੇ ਬਾਅਦ ਭਾਰਤੀ ਰਾਜਨੀਤੀ ਦੇ ਦ੍ਰਿਸ਼ ’ਤੇ ਇਕ ਨਵਾਂ ਸਿਤਾਰਾ ਚਮਕਦਾ ਦਿਖਾਈ ਦੇਣ ਲੱਗਾ। ਉਹ ਹਨ 31 ਸਾਲਾ ਜਨ-ਨਾਇਕ ਜਨਤਾ ਪਾਰਟੀ (ਜਜਪਾ) ਦੇ ਸੰਸਥਾਪਕ ਦੁਸ਼ਯੰਤ ਚੌਟਾਲਾ। ਹਰਿਆਣਾ ਵਿਚ ਲੰਗੜੀ ਵਿਧਾਨ ਸਭਾ ਤੋਂ ਬਾਅਦ ਦੁਸ਼ਯੰਤ ਕਿੰਗਮੇਕਰ ਬਣ ਕੇ ਉੱਭਰੇ। ਹਰਿਆਣਾ ਵਿਚ ਉਹ ਸੂਬੇ ਦੇ ਉਪ-ਮੁੱਖ ਮੰਤਰੀ ਬਣੇ। ਹਾਲਾਂਕਿ ਵਿਧਾਨ ਸਭਾ ਚੋਣਾਂ ਦੌਰਾਨ ਦੁਸ਼ਯੰਤ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਖੂਬ ਆਲੋਚਨਾ ਕੀਤੀ ਸੀ। 2015 ਵਿਚ ਲਾਰੇਂਸ ਸਕੂਲ ਐਂਡ ਅਮੇਰਿਕਨ ਯੂਨੀਵਰਸਿਟੀ ਗ੍ਰੈਜੂਏਟ 6 ਫੁੱਟ 4 ਇੰਚ ਲੰਮੇ ਦੁਸ਼ਯੰਤ ਨੂੰ ਪੀ. ਆਰ. ਐੱਸ. ਲੈਜਿਸਲੇਟਿਵ ਰਿਸਰਚ ਨੇ ਸਭ ਤੋਂ ਚੰਗੀ ਕਾਰਗੁਜ਼ਾਰੀ ਵਾਲੇ ਸੰਸਦ ਮੈਂਬਰਾਂ ’ਚੋਂ ਇਕ ਦੇ ਤੌਰ ’ਤੇ ਚੁਣਿਆ। ਦੁਸ਼ਯੰਤ ਉਸ ਸਮੇਂ ਸਿਰਫ 26 ਸਾਲਾਂ ਦੇ ਸਨ, ਜਦੋਂ ਉਨ੍ਹਾਂ ਨੇ ਆਪਣੇ ਪੜਦਾਦਾ ਚੌਧਰੀ ਦੇਵੀਲਾਲ ਦੀ ਇਨੈਲੋ ਦੀ ਪ੍ਰਤੀਨਿਧਤਾ ਕੀਤੀ। ਉਨ੍ਹਾਂ ਨੇ ਆਪਣੇ ਮਜ਼ਬੂਤ ਵਿਰੋਧੀ ਕੁਲਦੀਪ ਬਿਸ਼ਨੋਈ ਨੂੰ ਮਾਤ ਦੇ ਕੇ ਸੰਸਦ ਵਿਚ ਪਹੁੰਚ ਬਣਾਈ।

ਇਸ ਦੌਰਾਨ ਮਹਾਰਾਸ਼ਟਰ ਵਿਚ ਇਕ ਮਹੀਨੇ ਤਕ ਘਟਨਾਚੱਕਰ ਅਤੇ ਸਮੀਕਰਣ ਬਦਲਦੇ ਰਹੇ। ਹਰ ਪਾਰਟੀ ਇਕ-ਦੂਜੇ ਵੱਲ ਬਾਹਾਂ ਪਸਾਰੀ ਖੜ੍ਹੀ ਦਿਖਾਈ ਦਿੱਤੀ। ਸ਼ਿਵ ਸੈਨਾ ਦਾ ਭਾਜਪਾ ਨਾਲੋਂ ਗੱਠਜੋੜ ਟੁੱਟਾ। ਮਹਾਰਾਸ਼ਟਰ ਵਿਚ ਭਾਜਪਾ ਨੇ ਰਾਕਾਂਪਾ ਦੇ ਅਜੀਤ ਪਵਾਰ ਦੇ ਗੱਠਜੋੜ ਨਾਲ ਸਰਕਾਰ ਬਣਾਈ। ਇਸ ਦੌਰਾਨ ਸ਼ਿਵ ਸੈਨਾ ਦੇ ਨੌਜਵਾਨ ਨੇਤਾ 29 ਸਾਲਾ ਆਦਿੱਤਿਆ ਠਾਕੁਰ ਉੱਭਰ ਕੇ ਆਏ। ਠਾਕਰੇ ਪਰਿਵਾਰ ਦੇ ਇਤਿਹਾਸ ਨੂੰ ਬਦਲ ਕੇ ਉਸ ਨੇ ਚੋਣ ਲੜੀ।

ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਅਤੇ ਅਭਿਨੇਤਰੀ ਨੁਸਰਤ ਜਹਾਂ (29) ਦੀ ਭਾਸ਼ਣ ’ਤੇ ਬਹੁਤ ਪਕੜ ਹੈ। ਨੁਸਰਤ ਵਿਚ ਰਾਜਨੀਤੀ ਪ੍ਰਤੀ ਬੜੀ ਜਿਗਿਆਸਾ ਹੈ। ਇਸ ਸੂਚੀ ਵਿਚ ਲੱਦਾਖ ਦੇ ਸੰਸਦ ਮੈਂਬਰ ਜਾਮਯਾਂਗ ਸ਼ੇਰਿੰਗ ਨਾਮਗਿਆਲ (34) ਅਤੇ ਭਾਜਪਾ ਦੇ ਦੱਖਣੀ ਬੈਂਗਲੁਰੂ ਦੇ ਸੰਸਦ ਮੈਂਬਰ ਤੇਜਸਵੀ ਸੂਰਯ (29) ਵੀ ਹੋਰਨਾਂ ਚਮਕਦੇ ਸਿਤਾਰਿਆਂ ’ਚੋਂ ਇਕ ਹਨ।

(ਮੇ. ਟੁ.)

Bharat Thapa

This news is Content Editor Bharat Thapa