ਇਸਲਾਮਾਬਾਦ ’ਚ ਨਵੀਂ ਸਰਕਾਰ, ਭਾਰਤ-ਪਾਕਿ ਸਬੰਧ ਆਮ ਵਰਗੇ ਕਰਨ ਦਾ ਮੌਕਾ

04/29/2022 3:44:40 PM

ਇਸਲਾਮਾਬਾਦ - ਇਸਲਾਮਾਬਾਦ ਸਰਕਾਰ ’ਚ ਤਬਦੀਲੀ ਨਾ ਸਿਰਫ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧਾਂ ’ਚ ਭਾਈਚਾਰਾ ਬਹਾਲ ਕਰਨ ਲਈ ਇਕ ਮੋਹਰੀ ਬਣ ਸਕਦੀ ਹੈ ਸਗੋਂ ਦੋਵਾਂ ਗੁਆਂਢੀਆਂ ਦਰਮਿਆਨ ਸਬੰਧ ਆਮ ਵਰਗੇ ਬਣਾਉਣ ਲਈ ਵੀ ਉਤਸ਼ਾਹਿਤ ਕਰ ਸਕਦੀ ਹੈ।

ਆਪਣੇ ਤੋਂ ਪਹਿਲੇ ਇਮਰਾਨ ਦੇ ਉਲਟ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾ ਤਾਂ ਇਕ ਲੋਕਤੰਤਰਵਾਦੀ ਹਨ ਅਤੇ ਨਾ ਹੀ ਹੰਕਾਰਵਾਦੀ ਜੋ ਇਕ ਬਦਲਵੀਂ ਅਸਲੀਅਤ ’ਚ ਰਹਿੰਦੇ ਹਨ। ਇਸ ਦੇ ਉਲਟ, ਸ਼ਾਹਬਾਜ਼ ਸ਼ਰੀਫ ਇਕ ਤਜਰਬੇਕਾਰ ਸਿਆਸੀ ਆਗੂ ਹਨ ਜੋ ਭਾਰਤ ਨਾਲ ਸਬੰਧਾਂ ’ਚ ਸੁਧਾਰ ਦੀ ਲਾਜ਼ਮੀਅਤਾ ਸਮਝਦੇ ਹਨ। ਚੰਗੀ ਕਿਸਮਤ ਨਾਲ ਉਨ੍ਹਾਂ ਨੂੰ ਭਾਰਤ ਪ੍ਰਤੀ ਕਿਸੇ ਪਹਿਲ ਜਾਂ ਪਹੁੰਚ ’ਚ ਪਾਕਿਸਤਾਨੀ ਫੌਜ ਦਾ ਸਮਰਥਨ ਵੀ ਹਾਸਲ ਹੋਵੇਗਾ। ਆਪਣੇ ਤੌਰ ’ਤੇ ਭਾਰਤ ਪਾਕਿਸਤਾਨ ਨਾਲ ਗੱਲਬਾਤ ’ਚ ਚੌਕਸ ਰਹਿੰਦੇ ਹੋਏ ਉਸ ਵੱਲੋਂ ਕੀਤੀ ਗਈ ਕਿਸੇ ਵੀ ਪਹਿਲ ’ਤੇ ਪ੍ਰਤੀਕਿਰਿਆ ਦੇਣ ਦੇ ਵਿਰੁੱਧ ਨਹੀਂ ਹੋ ਸਕਦਾ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਧਾਈ ਸੰਦੇਸ਼ ’ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪ੍ਰਤੀਕਿਰਿਆ ਆਮ ਤੋਂ ਵੱਧ ਕੁਝ ਵੀ ਨਹੀਂ ਸੀ। ਦੋ ਸਰਕਾਰਾਂ ਦੇ ਮੁਖੀਆ ਲਈ ਸਦਭਾਵਨਾ ਦਾ ਵਟਾਂਦਰਾ ਕਰਨਾ ਆਮ ਹੈ। ਇੱਥੋਂ ਤੱਕ ਕਿ ਇਹ ਉਸ ਜ਼ਹਿਰੀਲੇਪਨ ਤੋਂ ਕੁਝ ਤਬਦੀਲੀ ਨੂੰ ਪਰਿਭਾਸ਼ਿਤ ਕਰਦਾ ਹੈ ਜੋ ਇਮਰਾਨ ਖਾਨ ਦੇ ਸ਼ਾਸਨ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਪੈਦਾ ਹੋ ਗਈ ਸੀ।

ਅੱਗੇ ਚੱਲ ਕੇ ਆਸ ਕੀਤੀ ਜਾ ਸਕਦੀ ਹੈ ਕਿ ਕੂਟਨੀਤਕ ਮਰਿਆਦਾ ਤੇ ਸ਼ਾਲੀਨਤਾ ਜਿਸ ਨੂੰ ਗਾਲ੍ਹਾਂ ਕੱਢਣ ਵਾਲੇ ਇਮਰਾਨ ਖਾਨ ਨੇ ਹਵਾ ’ਚ ਉਡਾ ਦਿੱਤਾ ਸੀ, ਇਕ ਵਾਰ ਫਿਰ ਆਦਰਸ਼ ਬਣ ਜਾਵੇਗੀ। ਇਹ ਆਪਣੇ ਆਪ ’ਚ ਦੋ-ਪੱਖੀ ਸਬੰਧਾਂ ’ਚ ਤਣਾਅ ਅਤੇ ਕੁੜੱਤਣ ਨੂੰ ਘੱਟ ਕਰਨ ’ਚ ਮਦਦ ਕਰੇਗਾ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਦੋ ਦੱਖਣੀ ਏਸ਼ੀਆਈ ਗੁਆਂਢੀਆਂ ਦਰਮਿਆਨ ਕਿਸੇ ਕਿਸਮ ਦੇ ਜੁੜਾਅ ਦੀ ਸੰਭਾਵਨਾ ਦਾ ਦੁਅਾਰ ਖੋਲ੍ਹੇਗਾ। ਇਸ ਗੱਲ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਸਿਰਫ ਸ਼ੈਲੀ ’ਚ ਤਬਦੀਲੀ ਨਾਲ ਕੁਝ ਸਭ ਤੋਂ ਗੰਭੀਰ ਮੁੱਦਿਆਂ ਜਿਵੇਂ ਕਿ ਖੇਤਰੀ ਝਗੜਿਆਂ, ਕਸ਼ਮੀਰ ਮੁੱਦਾ ਅਤੇ ਯਕੀਨੀ ਤੌਰ ’ਤੇ ਅੱਤਵਾਦ ਜੋ ਭਾਰਤ-ਪਾਕਿਸਤਾਨ ਸਬੰਧਾਂ ਨੂੰ ਰੋਕਦਾ ਹੈ, ਦਾ ਹੱਲ ਕਰਨ ਲਈ ਉਚਿਤ ਨਹੀਂ ਹੈ ਪਰ ਸਮਾਂ ਆ ਗਿਆ ਹੈ ਕਿ ਦੋਵੇਂ ਦੇਸ਼ ਕੁਝ ਮਾਇਨਿਆਂ ’ਚ ਭਾਰਤ ਨਾਲੋਂ ਵੱਧ ਪਾਕਿਸਤਾਨ, ਬਕਾਇਆ ਮੁੱਦਿਆਂ ਅਤੇ ਹੋਂਦ ਦੇ ਮੁੱਦਿਆਂ ਦਰਮਿਆਨ ਫਰਕ ਕਰਨ, ਜੋ ਉਸ ਦੇਸ਼ ਦੀ ਹੋਂਦ ਲਈ ਖਤਰਾ ਹਨ।

ਵਧੇਰੇ ਦੇਸ਼ ਇਨ੍ਹਾਂ ਮੁੱਦਿਆਂ ਨੂੰ ਗੱਲਬਾਤ ਰਾਹੀਂ ਨਿਬੇੜਦੇ ਹਨ। ਉਹੋ ਅਜਿਹੇ ਮੁੱਦਿਆਂ ਨੂੰ ਲੈ ਕੇ ਜੰਗ ਜਾਂ ਅਸਿੱਧੀ ਜੰਗ ਨਹੀਂ ਛੇੜਦੇ। ਸ਼ਾਇਦ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਵੀ ਹੋਰਨਾਂ ਦੇਸ਼ਾਂ ਦੇ ਤਜਰਬਿਆ ਤੋਂ ਸਿੱਖੇ ਅਤੇ ਕੁਝ ਪੈਂਡਿੰਗ ਮੁੱਦਿਆਂ ’ਤੇ ਆਪਣਾ ਪੱਖ ਰੱਖ ਸਕਦਾ ਹੈ ਪਰ ਉਸ ਨੂੰ ਇਨ੍ਹਾਂ ਦੋ-ਪੱਖੀ ਸਬੰਧਾਂ ਨੂੰ ਜ਼ਹਿਰੀਲੇ ਨਹੀਂ ਬਣਾਉਣ ਦੇਣਾ ਚਾਹੀਦਾ ਜਾਂ ਭਾਰਤ ਨਾਲ ਸਬੰਧਾਂ ਨੂੰ ਅੜਿੱਕਾ ਨਹੀਂ ਆਉਣ ਦੇਣਾ ਚਾਹੀਦਾ। ਪਾਕਿਸਤਾਨ ਦੀ ਅਰਥਵਿਵਸਥਾ ਠੱਪ ਹੋਣ ਦੇ ਕੰਢੇ ’ਤੇ ਹੈ। ਉਹ ਕਰਜ਼ੇ ਦੇ ਜਾਲ ’ਚ ਫਸ ਗਿਆ ਹੈ ਅਤੇ ਡਿਫਾਲਟਰ ਬਣਨ ਵੱਲ ਵਧ ਰਿਹਾ ਹੈ। ਭਾਰਤ ਲਈ ਵਪਾਰ ਅਤੇ ਸੰਪਰਕ ਖੋਲ੍ਹਣਾ ਪਾਕਿਸਤਾਨ ਨੂੰ ਆਪਣੇ ਪੈਰਾਂ ’ਤੇ ਵਾਪਸ ਲਿਆਉਣ ’ਚ ਮਦਦ ਕਰੇਗਾ। ਇਸ ’ਚ ਅਸਲ ’ਚ ਕੋਈ ਨਾਂਹਪੱਖੀ ਪਹਿਲੂ ਨਹੀਂ ਹੈ। ਕੱਟੜਵਾਦ ਅਤੇ ਅੱਤਵਾਦ ਵਰਗੇ ਹੋਰ ਮੁੱਦੇ ਆਮ ਚੁਣੌਤੀਆਂ ਹਨ।

ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਇਨ੍ਹਾਂ ਨੂੰ ਅੱਤਵਾਦ ਦੇ ਖਤਰੇ ਤੋਂ ਛੁਟਕਾਰਾ ਪਾਉਣ ਤੇ ਕੱਟੜਵਾਦ ਨੂੰ ਹਰਾਉਣ ’ਚ ਸਮਰੱਥ ਬਣਾਵੇਗਾ। ਇਨ੍ਹਾਂ ਦੋਵਾਂ ਨੇ ਖੁਦ ਨੂੰ ਵੱਡੀਆਂ ਸ਼ਕਤੀਆਂ ਦਰਮਿਆਨ ਰਣਨੀਤਕ ਮੁਕਾਬਲੇਬਾਜ਼ੀ ਦੇ ਉਲਟ ਧਿਰਾਂ ’ਚ ਪਾਇਆ ਹੈ ਪਰ ਜੇਕਰ ਉਹ ਇਕੱਠੇ ਕੰਮ ਕਰਦੇ ਹਨ ਤਾਂ ਉਨ੍ਹਾਂ ਦੀ ਗੱਲਬਾਤ ਕਰਨ ਦੀ ਸਥਿਤੀ ਕਾਫੀ ਵਧ ਜਾਵੇਗੀ ਅਤੇ ਉਹ ਵੱਡੀ ਸ਼ਕਤੀ ਦੀ ਸਿਆਸਤ ਦੇ ਦਬਾਵਾਂ ਤੋਂ ਪ੍ਰਭਾਵਿਤ ਹੋਣ ਦਾ ਵਿਰੋਧ ਕਰ ਸਕਦੇ ਹਨ। ਭਾਰਤ-ਪਾਕਿਸਤਾਨ ਸਬੰਧਾਂ ਨੂੰ ਆਮ ਵਰਗਾ ਬਣਾ ਕੇ ਬਹੁਤ ਕੁਝ ਹਾਸਲ ਕਰ ਸਕਦੇ ਹਨ, ਬਜਾਏ ਇਸ ਦੇ ਕਿ ਇਕ-ਦੂਜੇ ਵਿਰੁੱਧ ਖੰਜਰ ਕੱਢ ਕੇ ਰੱਖਣ। ਆਰਥਿਕ ਲਾਭ ਨੂੰ ਘੱਟ ਕਰ ਕੇ ਨਹੀਂ ਮਿਥਿਆ ਜਾ ਸਕਦਾ। ਵਪਾਰ ਮੁਦਰਾਸਫੀਤੀ ਨਾਲ ਲੜਨ, ਜ਼ਰੂਰੀ ਵਸਤੂਆਂ ਦੀ ਘਾਟ ਨੂੰ ਰੋਕਣ, ਦੋਵਾਂ ਧਿਰਾਂ ਨੂੰ ਬਾਜ਼ਾਰ ਅਤੇ ਕੁਨੈਕਟੀਵਿਟੀ ਮੁਹੱਈਆ ਕਰਨ ਅਤੇ ਹੁਣ ਤੱਕ ਰੋਕੇ ਗਏ ਤਾਲਮੇਲ ਨੂੰ ਮੁਕਤ ਕਰਨ ’ਚ ਮਦਦ ਕਰੇਗਾ।

ਵਪਾਰ ਤੇ ਯਾਤਰਾ ਸਬੰਧ ਨਾ ਸਿਰਫ ਦੇਸ਼ ਸਗੋਂ ਸਮਾਜ ਦੀ ਭੌਤਿਕ ਅਤੇ ਆਰਥਿਕ ਸੁਰੱਖਿਆ ਨੂੰ ਵੀ ਵਧਾਉਂਦੇ ਹਨ। ਇਕ-ਦੂਜੇ ਨੂੰ ਜੰਗ ਦੇ ਨਜ਼ਰੀਏ ਤੋਂ ਦੇਖਣ ਦੀ ਬਜਾਏ ਦੋਵੇਂ ਦੇਸ਼ ਆਪਣੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਨ। ਖਾਸ ਕਰ ਕੇ ਪਾਕਿਸਤਾਨ ਦੇ ਮਾਮਲੇ ’ਚ, ਇਹ ਰਾਸ਼ਟਰੀ ਸੁਰੱਖਿਆ ਦੇਸ਼ ਤੋਂ ਕਲਿਆਣਕਾਰੀ ਦੇਸ਼ ਬਣਨ ਵੱਲ ਵਧ ਸਕਦਾ ਹੈ। ਅਸਲ ’ਚ ਫੌਜ ਦਾ ਪ੍ਰਭਾਵ ਘਟਨਾਵਾਂ ਦੇ ਅਜਿਹੇ ਮੋੜ ਲਈ ਉਤਪ੍ਰੇਰਕ ਹੋਵੇਗਾ ਕਿਉਂਕਿ ਭਾਰਤ ਤੋਂ ਕਥਿਤ ਖਤਰਾ ਕੁਝ ਹੱਦ ਤੱਕ ਖਤਮ ਹੋ ਜਾਵੇਗਾ। ਜੇਕਰ ਭਾਰਤ ਅਤੇ ਪਾਕਿਸਤਾਨ ਇਕ ਉਜਵਲ ਭਵਿੱਖ ਦੀ ਦਿਸ਼ਾ ’ਚ ਇਕੱਠੇ ਕੰਮ ਕਰਦੇ ਹਨ ਤਾਂ ਇਹ ਸੁਭਾਵਿਕ ਤੌਰ ’ਤੇ ਪੂਰੇ ਦੱਖਣੀ ਏਸ਼ੀਆਈ ਖੇਤਰ ਦੇ ਜ਼ਿਆਦਾ ਸੰਗਠਿਤ ਹੋਣ ਦਾ ਰਾਹ ਪੱਧਰਾ ਕਰੇਗਾ।

ਪਾਕਿਸਤਾਨ ਲਈ ਸਹਾਇਕ ਲਾਭ ਇਹ ਹੋਵੇਗਾ ਕਿ ਸੀ. ਪੀ. ਈ. ਸੀ. ਪੱਛਮੀ ਏਸ਼ੀਆ ਤੇ ਦੱਖਣੀ ਏਸ਼ੀਆ ਦਰਮਿਆਨ ਅਤੇ ਮੱਧ ਏਸ਼ੀਆ ਅਤੇ ਦੱਖਣੀ ਏਸ਼ੀਆ ਦਰਮਿਆਨ ਇਕ ਵਿਹਾਰਕ ਪੁਲ ਹੋਣ ਦੇ ਪਾਕਿਸਤਾਨ ਦੇ ਸੁਪਨੇ ਦੇ ਬਾਵਜੂਦ ਅੱਗੇ ਦੀ ਰਫਤਾਰ ਨੂੰ ਦੇਖੇਗਾ। ਕੁਝ ਪਾਕਿਸਤਾਨੀ ਸਿਆਸੀ ਆਗੂਆਂ, ਖਾਸ ਤੌਰ ’ਤੇ ਨਵਾਜ਼ ਸ਼ਰੀਫ ਨੂੰ ਸਮਝਿਆ। ਬਦਕਿਸਮਤੀ ਨਾਲ ਉਸ ਸਮੇਂ ਪਾਕਿਸਤਾਨੀ ਫੌਜ ਇਸ ਨਜ਼ਰੀਏ ਨੂੰ ਮੰਨਣ ਲਈ ਬਿਲਕੁਲ ਤਿਆਰ ਨਹੀਂ ਸੀ ਪਰ ਪਿਛਲੇ ਕੁਝ ਸਾਲਾਂ ’ਚ ਇਸ ਗੱਲ ਦੇ ਸਪੱਸ਼ਟ ਸੰਕੇਤ ਹਨ ਕਿ ਪਾਕਿਸਤਾਨੀ ਫੌਜ ਹੁਣ ਭਾਰਤ ਨਾਲ ਮੇਲ-ਮਿਲਾਪ ਨੂੰ ਵਧਾਉਣ ਲਈ ਸਿਆਸੀ ਆਗੂਆਂ ਤੋਂ ਵੀ ਵੱਧ ਚਾਹਵਾਨ ਹੈ।

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਤਜਵੀਜ਼ਤ ਭੂ-ਅਰਥਸ਼ਾਸਤਰ ਦੀ ਧਾਰਨਾ ਦ੍ਰਿਸ਼ਟੀਕੋਣ ਦੀ ਇਸ ਤਬਦੀਲੀ ਨੂੰ ਦਰਸਾਉਂਦੀ ਹੈ। ਅਜਿਹਾ ਜਾਪਦਾ ਹੈ ਕਿ ਪਾਕਿਸਤਾਨੀ ਫੌਜ ਨੇ ਮਹਿਸੂਸ ਕੀਤਾ ਹੈ ਕਿ ਦੁਸ਼ਮਣੀ ਦੀ ਅੰਤਹੀਣ ਸਥਿਤੀ ਪਾਕਿਸਤਾਨ ਨੂੰ ਹੇਠਾਂ ਖਿੱਚ ਰਹੀ ਹੈ ਅਤੇ ਹੋਂਦ ਸਬੰਧੀ ਸਮੱਸਿਆਵਾਂ ਪੈਦਾ ਕਰ ਰਹੀ ਹੈ। ਹੁਣ ਭਾਰਤ ਅਤੇ ਪਾਕਿਸਤਾਨ ਦੋਵਾਂ ਲਈ ਆਪਣੇ ਦੋ-ਪੱਖੀ ਸਬੰਧਾਂ ਨੂੰ ਮੁੜ ਤੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨ ਦਾ ਇਕ ਮੌਕਾ ਹੈ। ਜੇਕਰ ਇਹ ਇਸ ਮੌਕੇ ਦਾ ਲਾਭ ਉਠਾਉਂਦੇ ਹਨ ਤਾਂ ਇਹ ਨਾ ਸਿਰਫ ਦੱਖਣੀ ਏਸ਼ੀਆ ਦਾ ਚਿਹਰਾ ਸਗੋਂ ਕੌਮਾਂਤਰੀ ਸਿਆਸਤ ਦੀ ਰਫਤਾਰ ਨੂੰ ਵੀ ਬਦਲ ਸਕਦਾ ਹੈ ਪਰ ਜੇਕਰ ਉਹ ਮੌਕੇ ਨੂੰ ਬਰਬਾਦ ਕਰਦੇ ਹਨ ਤਾਂ ਇਹ ਦੁਖਦਾਈ ਹੋਵੇਗਾ ਕਿਉਂਕਿ ਅਜਿਹਾ ਮੌਕਾ ਕਈ-ਕਈ ਸਾਲਾਂ ਤੱਕ ਖੁਦ ਨੂੰ ਪੇਸ਼ ਨਹੀਂ ਕਰੇਗਾ।
 


cherry

Content Editor

Related News