ਮੋਦੀ ਦੇ ਸੇਵਾ ਦੇ ਲਖਾਇਕ ਨੌਜਵਾਨ ਪੀੜ੍ਹੀ ਦੇ ਲਈ ਮਿਸਾਲ

10/07/2021 3:34:52 AM

ਅਰਜੁਨ ਰਾਮ ਮੇਘਵਾਲ 
ਭਾਰਤ ਦੇ ਸਫਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ’ਚ ਸੱਤਾ ਦੀ ਚੋਟੀ ’ਤੇ ਰਹਿੰਦੇ ਹੋਏ ਲੋਕ ਸੇਵਾ ਦੇ 20 ਸਾਲ ਪੂਰੇ ਹੋ ਚੁੱਕੇ ਹਨ। ਉਨ੍ਹਾਂ ਲਈ ਸੱਤਾ ਵਸੀਲਾ ਨਹੀਂ ਸਗੋਂ ਸੇਵਾ ਦਾ ਇਕ ਜ਼ਰੀਆ ਹੈ। ਅੱਜ ਦੇਸ਼ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਅਗਵਾਈ ’ਚ ਲਗਾਤਾਰ ਤਰੱਕੀ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ। ਨਰਿੰਦਰ ਮੋਦੀ ਜੀ ਦੇਸ਼ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਲਾਲ ਕਿਲੇ ਤੋਂ ਖੁਦ ਨੂੰ ਮੁੱਖ ਸੇਵਕ ਦੇ ਰੂਪ ’ਚ ਸੰਬੋਧਿਤ ਕਰਦੇ ਹਨ। ਜਦੋਂ ਉਹ 2014 ’ਚ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਸੰਸਦ ਨੂੰ ਲੋਕਤੰਤਰ ਦਾ ਮੰਦਰ ਮੰਨ ਕੇ ਉਸ ਨੂੰ ਪ੍ਰਣਾਮ ਕਰਦੇ ਹਨ ਅਤੇ 2019 ’ਚ ਫਿਰ ਤੋਂ ਪ੍ਰਧਾਨ ਮੰਤਰੀ ਬਣਨ ’ਤੇ ਭਾਰਤ ਦੇ ਸੰਵਿਧਾਨ ਨੂੰ ਨਮਨ ਕਰਦੇ ਹਨ। ਇਹ ਉਨ੍ਹਾਂ ਦੀ ਰਾਸ਼ਟਰ ਪਹਿਲਾਂ ਪ੍ਰਤੀ ਅਟੁੱਟ ਆਸਥਾ ਅਤੇ ਲੋਕਤੰਤਰ ’ਚ ਦ੍ਰਿੜ੍ਹ ਵਿਸ਼ਵਾਸ ਨੂੰ ਪ੍ਰਦਰਸ਼ਿਤ ਕਰਦਾ ਹੈ। ਸਬਕਾ ਸਾਥ-ਸਬਕਾ ਵਿਕਾਸ, ਸਬਕਾ-ਪ੍ਰਯਾਸ ਦੇ ਮੂਲ ਮੰਤਰ ਨੂੰ ਆਪਣਾ ਮਕਸਦ ਬਣਾਉਂਦੇ ਹੋਏ ਅੱਜ ਪ੍ਰਧਾਨ ਮੰਤਰੀ ਦੇਸ਼ ਦੀ ਸੇਵਾ ’ਚ ਸਮਰਪਿਤ ਹਨ।

ਮੁੱਖ ਮੰਤਰੀ ਦੇ ਰੂਪ ’ਚ ਨਰਿੰਦਰ ਮੋਦੀ ਨੇ ਗੁਜਰਾਤ ’ਚ ਕਈ ਨਵੀਆਂ ਯੋਜਨਾਵਾਂ ਆਰੰਭ ਕੀਤੀਆਂ ਜਿਨ੍ਹਾਂ ਦਾ ਲਾਭ ਗੁਜਰਾਤ ਦੇ ਸਮੁੱਚੇ ਲੋਕਾਂ ਨੇ ਮਹਿਸੂਸ ਕੀਤਾ, ਜਿਨ੍ਹਾਂ ਨੇ ਗੁਜਰਾਤ ਦੇ ਵਿਕਾਸ ’ਚ ਬੜੀ ਵੱਡੀ ਭੂਮਿਕਾ ਨਿਭਾਈ।

ਦੇਸ਼ ਦੀ ਸਿਆਸਤ ਚ 2014 ਦਾ ਸਾਲ ਇਕ ਮਹੱਤਵਪੂਰਨ ਸਾਲ ਦੇ ਰੂਪ ’ਚ ਅੰਕਿਤ ਹੈ। ਦਹਾਕਿਆਂ ਬਾਅਦ ਦੇਸ਼ ਦੀ ਜਨਤਾ ਨੇ ਕਿਸੇ ਇਕ ਪਾਰਟੀ ਨੂੰ ਮੁਕੰਮਲ ਬਹੁਮਤ ਦੇ ਨਾਲ ਸਰਕਾਰ ਬਣਾਉਣ ਦਾ ਫਤਵਾ ਦਿੱਤਾ, ਜੋ ਕਾਂਗਰਸ ਵਾਲੀ ਯੂ. ਪੀ. ਏ. ਦੇ 10 ਸਾਲਾਂ ਦੇ ਭ੍ਰਿਸ਼ਟ ਸ਼ਾਸਨ ਤੋਂ ਤੰਗ ਆ ਚੁੱਕੀ ਸੀ। ਨਰਿੰਦਰ ਮੋਦੀ ਜਨਤਾ ’ਚ ਆਸ ਦੀ ਕਿਰਨ ਬਣ ਕੇ ਉੱਭਰੇ।

ਪ੍ਰਧਾਨ ਮੰਤਰੀ ਮੋਦੀ ਜੀ ਦੇ ਸ਼ਾਸਨ ’ਚ ਦੇਸ਼ ਦੇ ਆਮ ਆਦਮੀ ਨੇ ਆਪਣੀ ਜ਼ਿੰਦਗੀ ’ਚ ਹਾਂਪੱਖੀ ਤਬਦੀਲੀਆਂ ਨੂੰ ਮਹਿਸੂਸ ਕੀਤਾ ਹੈ। ਪ੍ਰਧਾਨ ਮੰਤਰੀ ਇਕ ਪਾਰਦਰਸ਼ੀ, ਜਵਾਬਦੇਹ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ’ਚ ਸਫਲ ਰਹੇ ਹਨ। ਅੰਤੋਦਿਆ ਦੀ ਭਾਵਨਾ ਦੇ ਨਾਲ ਸਮਾਜ ਦੀ ਅੰਤਿਮ ਪੌੜੀ ’ਤੇ ਖੜ੍ਹੇ ਗਰੀਬ, ਮਜ਼ਦੂਰ, ਕਿਸਾਨ ਦੇ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਸਮੁੱਚੇ ਸਮਾਜ ਦੇ ਹਿੱਤ ’ਚ ਇਤਿਹਾਸਕ ਅਤੇ ਦਲੇਰੀ ਭਰੇ ਫੈਸਲੇ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਜੀ ਦੀ ਅਗਵਾਈ ’ਚ ਪਹਿਲੀ ਵਾਰ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਕਰਦੇ ਹੋਏ ਸਰਹੱਦ ਪਾਰੋਂ ਅੱਤਵਾਦੀ ਸਰਗਰਮੀਆਂ ਦਾ ਖਾਤਮਾ ਕਰਨ ਲਈ ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਵਰਗੇ ਆਪ੍ਰੇਸ਼ਨ ਨੂੰ ਸੰਚਾਲਿਤ ਕੀਤਾ ਗਿਆ ਅਤੇ ਦੇਸ਼ ਦੇ ਮਾਣ ’ਚ ਵਾਧਾ ਕੀਤਾ ਗਿਆ। ਗਰੀਬਾਂ ਦੀ ਭਲਾਈ ਪ੍ਰਧਾਨ ਮੰਤਰੀ ਜੀ ਦੀਆਂ ਯੋਜਨਾਵਾਂ ਦੇ ਕੇਂਦਰ ’ਚ ਰਹੀ।

ਵੱਡੇ ਟੀਚੇ ਨਿਰਧਾਰਤ ਕਰਨਾ ਅਤੇ ਉਨ੍ਹਾਂ ਨੂੰ ਪੂਰਾ ਕਰਨਾ ਪ੍ਰਧਾਨ ਮੰਤਰੀ ਜੀ ਦੀ ਕਾਰਜਪ੍ਰਣਾਲੀ ਰਹੀ ਹੈ। ਉਨ੍ਹਾਂ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ’ਚ ਖੁੱਲ੍ਹੇ ’ਚ ਜੰਗਲ ਪਾਣੀ ਤੋਂ ਮੁਕਤੀ ਦੀ ਮੁਹਿੰਮ ਚਲਾਈ ਗਈ। ਅੱਜ 12 ਕਰੋੜ ਟਾਇਲਟਾਂ ਦਾ ਨਿਰਮਾਣ ਪ੍ਰਧਾਨ ਮੰਤਰੀ ਜੀ ਦੇ ਟੀਚੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਜੀ ਵਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਕਈ ਦਲੇਰੀ ਭਰੇ ਫੈਸਲੇ ਵੀ ਇਨ੍ਹਾਂ ਸਾਲਾਂ ’ਚ ਲਏ ਗਏ। ਜੰਮੂ-ਕਸ਼ਮੀਰ ’ਚੋਂ ਧਾਰਾ-370 ਅਤੇ 35-ਏ ਨੂੰ ਖਤਮ ਕਰ ਕੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਟੀਚੇ ਨੂੰ ਸਾਕਾਰ ਰੂਪ ਦਿੱਤਾ ਗਿਆ। ਨਾਗਰਿਕਤਾ ਸੋਧ ਬਿੱਲ ਰਾਹੀਂ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ’ਚੋਂ ਧਾਰਮਿਕ ਤਸ਼ੱਦਦ ਕਾਰਨ ਭਾਰਤ ’ਚ ਸ਼ਰਨਾਰਥੀ ਬਣ ਕੇ ਆਏ ਹਿੰਦੂ, ਸਿੱਖ, ਬੋਧੀ, ਜੈਨ, ਇਸਾਈ ਅਤੇ ਪਾਰਸੀ ਭਾਈਚਾਰੇ ਦੇ ਲੋਕਾਂ ਲਈ ਨਾਗਰਿਕਤਾ ਦੇ ਰਾਹ ਨੂੰ ਪੱਧਰਾ ਕਰ ਕੇ ਭਾਰਤੀ ਸੱਭਿਆਚਾਰ ਦੇ ਮਨੁੱਖੀ ਨਜ਼ਰੀਏ ਨੂੰ ਪ੍ਰਗਟ ਕੀਤਾ। ਮੁਸਲਿਮ ਔਰਤਾਂ ਦੀ ਜ਼ਿੰਦਗੀ ਨੂੰ ਸ਼ਾਨਦਾਰ ਅਤੇ ਸਨਮਾਨਜਨਕ ਬਣਾਉਂਦੇ ਹੋਏ 3 ਤਲਾਕ ’ਤੇ ਕਾਨੂੰਨ ਲਿਆ ਕੇ ਇਸ ਭੈੜੀ ਪ੍ਰਥਾ ਨੂੰ ਖਤਮ ਕੀਤਾ ਗਿਆ।

ਦੇਸ਼ ਦੇ 14.5 ਕਰੋੜ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਇਨਪੁਟ ਪ੍ਰਾਈਸ ਦੀ ਰਕਮ ਦੇ ਕੇ ਉਨ੍ਹਾਂ ਨੂੰ ਖੇਤੀ ਨਾਲ ਜੁੜੀਆਂ ਸ਼ੁਰੂਆਤੀ ਲੋੜਾਂ ਨੂੰ ਪੂਰਾ ਕਰਨ ਲਈ ਆਸਰਾ ਦਿੱਤਾ। ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ’ ਤਹਿਤ ਪਿਛਲੇ ਇਕ ਸਾਲ ’ਚ 9.5 ਕਰੋੜ ਕਿਸਾਨਾਂ ਦੇ ਖਾਤਿਆਂ ’ਚ 72,000 ਕਰੋੜ ਦੀ ਰਾਸ਼ੀ ਮੁਹੱਈਆ ਕੀਤੀ ਗਈ। ਪਹਿਲੀ ਵਾਰ ਮੋਦੀ ਸਰਕਾਰ ਵੱਲੋਂ ਲਘੂ ਅਤੇ ਦਰਮਿਆਨੇ ਕਿਸਾਨਾਂ, ਗੈਰ-ਸੰਗਠਿਤ ਖੇਤਰ ਦੇ ਛੋਟੇ ਕਾਮਿਆਂ ਅਤੇ ਦੁਕਾਨਦਾਰਾਂ ਨੂੰ 60 ਸਾਲ ਦੀ ਉਮਰ ਦੇ ਬਾਅਦ 3 ਹਜ਼ਾਰ ਰੁਪਏ ਮਾਸਿਕ ਪੈਨਸ਼ਨ ਦੇਣ ਦੀ ਵਿਵਸਥਾ ਕੀਤੀ ਗਈ।

ਸਮਤਾਮੂਲਕ ਸਮਾਜ ਦੀ ਸਥਾਪਨਾ ਅਤੇ ਇਕੋ ਜਿਹੇ ਮੌਕੇ ਮੁਹੱਈਆ ਕਰਨ ਦੇ ਮਕਸਦ ਦੀ ਪ੍ਰਾਪਤੀ ਲਈ ‘ਓ. ਬੀ. ਸੀ. ਕਮਿਸ਼ਨ’ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ। ਦਿਵਿਆਂਗਾਂ ਨੂੰ ਨਵੀਂ ਪਛਾਣ ਦਿੱਤੀ ਗਈ।‘ਨਵੀਂ ਸਿੱਖਿਆ ਨੀਤੀ’ ਰਾਹੀਂ ਸਿੱਖਿਆ ਨੂੰ ਸਰਵਗ੍ਰਾਹੀ, ਸਮਾਵੇਸ਼ੀ ਅਤੇ ਤਰਕਸੰਗਤ ਬਣਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਸਿੱਖਿਆ ’ਚ ਮਾਤਭਾਸ਼ਾ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ। ਆਯੁਸ਼ਮਾਨ ਭਾਰਤ ਯੋਜਨਾ ਰਾਹੀਂ ਗਰੀਬ ਵਿਅਕਤੀਆਂ ਲਈ ਸਿਹਤ ਸੇਵਾਵਾਂ ਨੂੰ ਸੁਲੱਭ ਬਣਾਇਆ ਜਾ ਰਿਹਾ ਹੈ।

ਇਸ ਦੌਰਾਨ ਅਸੀਂ ਅੰਦਰੂਨੀ ਮਹਾਸ਼ਕਤੀ ਬਣਨ ਦੇ ਰਾਹ ’ਤੇ ਵੀ ਵਧੇ ਹਾਂ। ਚੰਦਰਯਾਨ-2 ਨੂੰ ਚੰਦਰਮਾ ਦੇ ਗ੍ਰਹਿ ਪੰਧ ’ਚ ਸਫਲਤਾਪੂਰਵਕ ਸਥਾਪਿਤ ਕੀਤਾ ਗਿਆ। ਪੀ. ਐੱਸ. ਐੱਲ. ਵੀ. ਨੂੰ 50ਵੀਂ ਉਡਾਣ ਦੁਆਰਾ ਕਾਰਟੋਸੈਟ-3 ਅਤੇ 13 ਕਾਰੋਬਾਰੀ ਨੈਨੋ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ।

ਕੋਵਿਡ ਕਾਲ ’ਚ ਪ੍ਰਧਾਨ ਮੰਤਰੀ ਜੀ ਵੱਲੋਂ ‘ਆਫਤ ਨੂੰ ਅਵਸਰ’ ’ਚ ਬਦਲਣ ਦਾ ਮੰਤਰ ਦਿੱਤਾ ਗਿਆ ਅਤੇ ਇਸ ਮਕਸਦ ਦੀ ਪੂਰਤੀ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦੇ ਐਲਾਨ ਦੇ ਨਾਲ ‘ਆਤਮਨਿਰਭਰ ਭਾਰਤ ਅਭਿਆਨ’ ਦੀ ਸ਼ੁਰੂਆਤ ਕੀਤੀ ਗਈ।

ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਸੇਵਾ ਦੇ ਜੋ ਮੀਲ ਪੱਥਰ ਸਥਾਪਿਤ ਕੀਤੇ ਹਨ, ਉਹ ਅੱਜ ਦੀ ਨੌਜਵਾਨ ਪੀੜ੍ਹੀ ਲਈ ਮਿਸਾਲ ਹਨ।

Bharat Thapa

This news is Content Editor Bharat Thapa