ਇਸ਼ਕ ਤੇਰੇ ਦੀ ਹਨੇਰੀ ਚੱਲੀ...

11/26/2015 6:33:03 PM


ਇਸ਼ਕ ਤੇਰੇ ਦੀ ਹਨੇਰੀ ਚੱਲੀ ਲੈ ਗਈ ਪੱਤੇ ਝਾੜ ਕੇ 
ਸੁੱਕ ਚੱਲੀਆਂ ਦਰਖਤਾਂ ਤੇ ਟਾਹਣੀਆਂ ਪੱਤੇ ਝਾੜ ਕੇ।

ਰਾਹੀਂ ਪੈਂਡਿਆਂ ਵਿਚ ਕਿਸ ਦੀ ਛਾਵੇ ਬੈਠਣ
ਪੈਂਡੇ ਲੰਮੇ ਗਰਮ ਹਵਾਵਾਂ ਹਾੜੀ ਚੱਲੀਆਂ ਨੇ।

ਉਨ੍ਹਾਂ ਖੂਹਾਂ ਦਾ ਪਾਣੀ ਕਿਉਂ ਖਾਰਾਂ ਹੋ ਗਿਆ
ਜਿੱਥੇ ਨਹਾਉਂਦੀਆਂ ਸੀ ਪਰੀਆਂ ਸੋਹਣੀਆਂ ਨੇ।

ਰਾਹੀਂ ਪੈਂਡਿਆਂ ਵਿਚ ਖੂਹ ਦਾ ਪਾਣੀ ਪੀਣ
ਖਾਲੀ ਖਟਕਦੇ ਡੋਲ ਹੁਣ ਲੱਜਾਂ ਟੁੱਟ ਚਲੀਆਂ ਨੇ।

ਰਾਤੀ ਹਨੇਰਿਆਂ ਵਿਚ ਕਿਵੇਂ ਪੈਂਡਾ ਤੈਅ ਕਰੀਏ
ਤਾਰਿਆਂ ਦੀਆਂ ਡੰਡੀਆਂ ਬੱਦਲੀ ਛੁੱਪ ਚਲੀਆਂ ਨੇ।

ਭੰਦੋਹਲ ਜਿਸ ਰਸਤੇ ਤੇ ਤੂੰ ਤੁਰਨਾ ਸਿੱਖਿਆ
ਨੰਗੇ ਪੈਰੀ ਸੂਲਾਂ ਪੈਰਾਂ ਵਿਚ ਖੁੱਭ ਚੱਲੀਆਂ ਨੇ 

ਦਸ਼ਮੇਸ਼ ਮਾਲੋਵਾਲ