ਕੀ ਮੋਦੀ ਅਤੇ ਸ਼ਾਹ ਦਾ ਪ੍ਰਭਾਵ ਘੱਟ ਹੋ ਰਿਹੈ

06/22/2021 3:15:41 AM

ਅਵਧੇਸ਼ ਕੁਮਾਰ
ਨਰਿੰਦਰ ਮੋਦੀ ਸਰਕਾਰ ਅਤੇ ਭਾਜਪਾ ਇਸ ਸਮੇਂ ਜਿਹੜੇ ਔਖੇ ਹਾਲਾਤ ਅਤੇ ਮੁਸ਼ਕਲ ਚੁਣੌਤੀਆਂ ਨਾਲ ਘਿਰੀ ਹੈ ਕੁਝ ਮਹੀਨੇ ਪਹਿਲਾਂ ਤਕ ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਤੁਸੀਂ ਸੋਚੋ, ਆਮ ਹਾਲਾਤ ’ਚ ਜੇਕਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਦਾਅਵਾ ਕਰਦੇ ਕਿ ਭਾਜਪਾ ਦੇ ਕਈ ਵਿਧਾਇਕ ਅਤੇ ਸੰਸਦ ਮੈਂਬਰ ਸਾਡੇ ਸੰਪਰਕ ’ਚ ਹਨ ਅਤੇ ਉਹ ਜਲਦੀ ਹੀ ਪਾਰਟੀ ’ਚ ਸ਼ਾਮਲ ਹੋਣਗੇ ਤਾਂ ਭਾਜਪਾ ਦਾ ਜਵਾਬ ਕੀ ਹੁੰਦਾ?

ਮੁਕੁਲ ਰਾਏ ਨੂੰ ਤ੍ਰਿਣਮੂਲ ਤੋਂ ਲਿਆ ਕੇ ਕੌਮੀ ਉਪ-ਪ੍ਰਧਾਨ ਬਣਾਇਆ ਗਿਆ, ਉਹ ਪਾਰਟੀ ਛੱਡ ਕੇ ਚਲੇ ਗਏ। ਭਾਜਪਾ ਨਾ ਉਨ੍ਹਾਂ ਨੂੰ ਰੋਕ ਸਕੀ ਅਤੇ ਨਾ ਪ੍ਰਤੀਵਾਦ ਕਰ ਕੇ ਠੀਕ ਢੰਗ ਨਾਲ ਹੁਣ ਪ੍ਰਤੀਵਾਦ ਕਰ ਰਹੀ ਹੈ। ਇਹ ਅੰਦਾਜ਼ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਦੇ ਚਰਿੱਤਰ ਦੇ ਬਿਲਕੁਲ ਉਲਟ ਹੈ। ਅਜਿਹਾ ਲੱਗਦਾ ਹੈ ਜਿਵੇਂ ਪਾਰਟੀ ਕੁਝ ਅਜਿਹੀਆਂ ਦਵਾਈਆਂ ਲੈ ਚੁੱਕੀ ਹੈ, ਜਿਸ ਨਾਲ ਸਰੀਰਕ ਅਤੇ ਮਾਨਸਿਕ ਪੱਖੋਂ ਉਹ ਸੁੰਨ ਦੀ ਹਾਲਤ ’ਚ ਹੈ।

ਕਰਨਾਟਕ ’ਚ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਵਿਰੁੱਧ ਅਸੰਤੋਸ਼ ਸਿਰ ਤੋਂ ਉੱਪਰ ਜਾਂਦਾ ਨਜ਼ਰ ਆਇਆ ਤਾਂ ਕੇਂਦਰ ਤੋਂ ਅਰੁਣ ਸਿੰਘ ਨੂੰ ਭੇਜਣਾ ਪਿਆ। ਇਹ ਨੌਬਤ ਆਉਣੀ ਹੀ ਨਹੀਂ ਚਾਹੀਦੀ ਸੀ। ਉੱਤਰ ਪ੍ਰਦੇਸ਼ ’ਚ ਕੇਂਦਰੀ ਲੀਡਰਸ਼ਿਪ ਵੱਲੋਂ ਸਪੱਸ਼ਟ ਸੰਕੇਤ ਦੇਣ ਦੇ ਬਾਵਜੂਦ ਕਿ ਯੋਗੀ ਆਦਿੱਤਿਆਨਾਥ ਦੀ ਅਗਵਾਈ ’ਚ ਹੀ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ, ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਕਹਿ ਰਹੇ ਹਨ ਕਿ ਲੀਡਰਸ਼ਿਪ ਦਾ ਫੈਸਲਾ ਕੇਂਦਰ ਵਲੋਂ ਕੀਤਾ ਜਾਵੇਗਾ।

ਕਈ ਹੋਰਨਾਂ ਪਾਰਟੀਆਂ ਲਈ ਇਹ ਇਕ ਆਮ ਘਟਨਾ ਹੋ ਸਕਦੀ ਹੈ ਪਰ ਮੌਜੂਦਾ ਭਾਜਪਾ ਦੇ ਲਈ ਨਹੀਂ। 2004 ਤੋਂ ਲੈ ਕੇ 2013 ਦੇ ਪਹਿਲੇ ਅੱਧ ਤਕ ਭਾਜਪਾ ’ਚ ਅਜਿਹਾ ਹੋਣਾ ਬਿਲਕੁਲ ਆਮ ਵਰਗਾ ਨਹੀਂ ਮੰਨਿਆ ਜਾਂਦਾ ਪਰ ਮੋਦੀ ਦੇ ਸਿਖਰ ’ਤੇ ਆਉਣ ਪਿਛੋਂ ਅਜਿਹਾ ਲੱਗਾ ਜਿਵੇਂ ਭਾਜਪਾ ਦੀ ਕਾਇਆ ਪਲਟ ਗਈ ਹੈ। ਨਾ ਅਸੰਤੋਸ਼ ਦੇ ਜਨਤਕ ਆਵਾਜ਼, ਨਾ ਰੌਲਾ-ਰੱਪਾ, ਨਾ ਦਿੱਲੀ ਆ ਕੇ ਕੇਂਦਰੀ ਲੀਡਰਸ਼ਿਪ ਨਾਲ ਕੋਈ ਵੱਡੀ ਸ਼ਿਕਾਇਤ, ਮੋਦੀ ਨੇ ਜਿਸ ਨੂੰ ਸੂਬੇ ਦੀ ਅਗਵਾਈ ਦਿੱਤੀ, ਉਸ ਨੂੰ ਚਾਹੇ-ਅਨਚਾਹੇ ਢੰਗ ਨਾਲ ਪ੍ਰਵਾਨ ਕੀਤਾ ਗਿਆ। ਝਾਰਖੰਡ, ਹਰਿਆਣਾ ’ਚ ਜ਼ਰੂਰ ਚੋਣਾਂ ਦੇ ਸਮੇਂ ਉਥੋਂ ਦੇ ਮੁੱਖ ਮੰਤਰੀਆਂ ਦਾ ਵਿਰੋਧ ਹੋਇਆ ਪਰ ਮੋਦੀ ਦਾ ਅਸਰ ਇੰਨਾ ਵੱਡਾ ਸੀ ਕਿ ਕਿਸੇ ਦੀ ਸੁਣੀ ਨਹੀਂ ਗਈ। ਤਾਂ ਇਹ ਵਿਚਾਰ ਕਰਨਾ ਪਏਗਾ ਕਿ ਕਲ ਤਕ ਭਖਦੀ ਅਤੇ ਤਿੱਖੀ ਪਾਰਟੀ ਅੰਦਰ ਹੁਣ ਕੀ ਹੋ ਗਿਆ ਹੈ? ਕੀ ਮੋਦੀ ਅਤੇ ਸ਼ਾਹ ਦਾ ਪ੍ਰਭਾਵ ਘੱਟ ਹੋ ਰਿਹਾ ਹੈ?

ਸੱਚ ਕਿਹਾ ਜਾਏ ਤਾਂ ਮਾਰਚ ਤਕ ਸਰਕਾਰ ਅਤੇ ਪਾਰਟੀ ਦੋਹਾਂ ਪੱਧਰਾਂ ’ਤੇ ਯਕੀਨੀ ਵਾਲਾ ਮਾਹੌਲ ਸੀ। ਲੀਡਰਸ਼ਿਪ ਮੰਨ ਚੁੱਕੀ ਸੀ ਕਿ ਲੰਬੇ ਸਮੇਂ ਤਕ ਵੱਡੀਆਂ ਸਿਆਸੀ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਹਾਲਾਂਕਿ ਇਹ ਕਹਿਣਾ ਠੀਕ ਨਹੀਂ ਹੈ ਕਿ ਮੋਦੀ ਅਤੇ ਸ਼ਾਹ ਦਾ ਪ੍ਰਭਾਵ ਪਾਰਟੀ ਅੰਦਰ ਕਮਜ਼ੋਰ ਹੋਇਆ ਹੈ ਜਾਂ ਉਨ੍ਹਾਂ ਨੂੰ ਲੈ ਕੇ ਸਤਿਕਾਰ ’ਚ ਕੋਈ ਕਮੀ ਆਈ ਹੈ ਪਰ ਕੋਰੋਨਾ ਦੇ ਮੁੜ ਵਧਣ ਦੇ ਪ੍ਰਕੋਪ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ਨੇ ਲੀਡਰਸ਼ਿਪ, ਸਰਕਾਰ ਅਤੇ ਪਾਰਟੀ ਨੂੰ ਲੈ ਕੇ ਆਮ ਲੋਕਾਂ ਨਾਲ ਹਮਾਇਤੀਆਂ ਅੰਦਰ ਵੀ ਧਾਰਨਾ, ਮਨੋਵਿਗਿਆਨ ਅਤੇ ਰਵੱਈਏ ਦੇ ਪੱਧਰ ’ਤੇ ਬਹੁਤ ਕੁਝ ਬਦਲ ਦਿੱਤਾ ਹੈ। ਇਹ ਸਥਿਤੀ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਹੀ ਹੈ। ਭਾਰਤ ਦੀਆਂ ਸਰਹੱਦਾਂ ਤੋਂ ਪਰੇ ਪੂਰੀ ਦੁਨੀਆ ’ਚ ਨਰਿੰਦਰ ਮੋਦੀ ਦੇ ਨਿੱਜੀ ਅਕਸ ਅਤੇ ਸਰਕਾਰ ਸੰਬੰਧੀ ਕਾਇਮ ਧਾਰਨਾ ਪਿਛਲੀਆਂ ਕਈ ਸਰਕਾਰਾਂ ਨਾਲੋਂ ਉਸਾਰੂ ਰਹੀ ਹੈ। ਸੰਘ, ਭਾਜਪਾ ਅਤੇ ਮੋਦੀ ਵਿਰੋਧੀ ਸ਼ਕਤੀਆਂ ਦੇਸ਼ ਅੰਦਰ ਅਤੇ ਬਾਹਰ ਇਸ ’ਤੇ ਹਮਲਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੀਆਂ ਰਹੀਆਂ ਪਰ ਉਨ੍ਹਾਂ ਨੂੰ ਕਦੇ ਵੀ ਉਮੀਦ ਮੁਤਾਬਕ ਸਫਲਤਾ ਨਹੀਂ ਮਿਲੀ। ਕੋਰੋਨਾ ਸੰਕਟ ਸਮੇਂ ਸਿਹਤਮੰਦ ਢਾਂਚੇ ਦੀ ਜਿਹੜੀ ਵਿਗੜੀ ਹੋਈ ਤਸਵੀਰ ਉੱਭਰੀ, ਉਸ ਨੇ ਮੋਦੀ ਅਤੇ ਸਰਕਾਰ ਦੋਹਾਂ ਦੇ ਅਕਸ ਨੂੰ ਡੂੰਘੀ ਸੱਟ ਮਾਰੀ। ਵਿਰੋਧੀ ਸੁਭਾਵਿਕ ਇਸ ਦਾ ਹਰ ਸੰਭਵ ਲਾਭ ਉਠਾਉਣ ਦੀ ਰਣਨੀਤੀ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਦੇਸ਼ ਅੰਦਰ ਕਾਇਮ ਤਸੱਲੀ ਅਤੇ ਘੋਰ ਹਮਾਇਤੀਆਂ ’ਚ ਮੋਦੀ ਨੂੰ ਲੈ ਕੇ ਪੈਦਾ ਉਠਕ-ਬੈਠਕ ਹੋਰ ਵਧੇ ਅਤੇ ਵਿਦੇਸ਼ਾਂ ’ਚ ਵੀ ਅਕਸ ਖਰਾਬ ਹੋਵੇ।

ਇਹ ਠੀਕ ਹੈ ਜਾਂ ਗਲਤ, ਇਸ ’ਤੇ ਦੋ ਰਾਵਾਂ ਹੋ ਸਕਦੀਆਂ ਹਨ ਪਰ ਜਦੋਂ ਦੇਸ਼ ’ਚ ਵਿਚਾਰਧਾਰਾ ਅਤੇ ਰਾਜਨੀਤੀ ਦੀ ਆਰ-ਪਾਰ ਦੀ ਲੜਾਈ ਹੋ ਰਹੀ ਹੈ ਤਾਂ ਵਿਰੋਧੀ ਇੰਝ ਕਰਨਗੇ ਹੀ। ਤੁਸੀਂ ਵੀ ਅਜਿਹਾ ਕਰਦੇ ਰਹੇ ਹੋ। ਜੇ ਚੋਣਾਂ ਤੋਂ ਪਹਿਲਾਂ ਤੁਸੀਂ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਲਈ ਦਰਵਾਜ਼ੇ ਖੋਲ੍ਹੇ ਤਾਂ ਸੱਤਾ ’ਚ ਆਉਣ ਤੋਂ ਬਾਅਦ ਉਹ ਵੀ ਆਪਣੇ ਤਰੀਕੇ ਨਾਲ ਮੁਕਾਬਲਾ ਕਰੇਗੀ। ਭਾਜਪਾ ਦੀ ਨਜ਼ਰ ਤੋਂ ਮੁੜ ਇਥੇ ਇਹ ਮੂਲ ਸਵਾਲ ਉਠਾਉਣਾ ਹੋਵੇਗਾ ਕਿ ਆਖਿਰ ਕੁਝ ਮਹੀਨੇ ਪਹਿਲਾਂ ਤਕ ਵਿਗੜੀ ਹੋਈ ਸਿਆਸਤ ਕਰਦੀ, ਸਿਆਸੀ ਅਤੇ ਵਿਚਾਰਕ ਵਿਰੋਧੀਆਂ ’ਤੇ ਹਮਲਿਆਂ ਰਾਹੀਂ ਆਪਣੇ ਹਮਾਇਤੀਆਂ ਦਾ ਉਤਸ਼ਾਹ ਬਣਾਈ ਰੱਖਣ ’ਚ ਸਫਲ ਦਿਸਣ ਵਾਲੀ ਅਤੇ ਸੱਤਾ, ਲੀਡਰਸ਼ਿਪ ਅਤੇ ਪਾਰਟੀ ਨੂੰ ਦੇਸ਼-ਵਿਦੇਸ਼ ’ਚ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਵਧੀਆ ਢੰਗ ਨਾਲ ਵਰਤੋਂ ਕਰ ਕੇ ਆਪਣੇ ਅਕਸ ਨੂੰ ਬਿਲਕੁਲ ਸਹੀ ਵਿਖਾਉਣ ਵਾਲੀ ਪਾਰਟੀ ਕੋਲੋਂ ਕਿਥੇ ਗਲਤੀ ਹੋ ਗਈ?

ਮਮਤਾ ਬੈਨਰਜੀ ਦੇਸ਼ ਦੇ ਹੋਰਨਾਂ ਸੂਬਿਆਂ ’ਚ ਭਾਵੇਂ ਆਪਣੀ ਬਦੌਲਤ ਭਾਜਪਾ ਨੂੰ ਵਧੇਰੇ ਨੁਕਸਾਨ ਨਾ ਪਹੁੰਚਾ ਸਕੇ ਪਰ ਐਲਾਨ ਮੁਤਾਬਕ ਉਨ੍ਹਾਂ ਤ੍ਰਿਪੁਰਾ ’ਚ ਆਪਣੀ ਪਾਰਟੀ ਨੂੰ ਸਰਗਰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਨੇ ਆਪਣੇ ਜੀਵਨ ਕਾਲ ’ਚ ਪਹਿਲੀ ਵਾਰ ਕਿਸੇ ਖੱਬੇਪੱਖੀ ਪਾਰਟੀ ਦੀ ਸਰਕਾਰ ਨੂੰ ਹਰਾ ਕੇ ਸਰਕਾਰ ਬਣਾਈ। ਕੋਈ ਵੀ ਪਾਰਟੀ ਅਜਿਹੇ ਹਾਲਾਤ ਦਾ ਮੁਕਾਬਲਾ ਆਪਣੇ ਹਮਾਇਤਾਂ ਅਤੇ ਵਰਕਰਾਂ ਦੇ ਜ਼ੋਰ ’ਤੇ ਹੀ ਕਰ ਸਕਦੀ ਹੈ। ਭਾਜਪਾ ਇਸ ਪਾਇਦਾਨ ’ਤੇ ਵੀ ਬੇਹੱਦ ਔਖੇ ਦੌਰ ’ਚੋਂ ਲੰਘ ਰਹੀ ਹੈ। ਭਾਜਪਾ ਦੇ ਹਮਾਇਤੀਆਂ ’ਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਹੈ ਜੋ ਤੱਥਾਂ ਅਤੇ ਵਿਚਾਰਾਂ ਤੋਂ ਵੱਧ ਭਾਵੁਕਤਾ ਨਾਲ ਫੈਸਲਾ ਕਰਦੇ ਹਨ।

Bharat Thapa

This news is Content Editor Bharat Thapa