ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ’ਚ

03/15/2020 1:49:41 AM

ਵਰਿੰਦਰ ਕਪੂਰ 

ਜਯੋਤਿਰਾਦਿੱਤਿਆ ਸਿੰਧੀਆ ਨੇ ਇਸ ਗੱਲ ਦਾ ਵਰਣਨ ਕੀਤਾ ਕਿ ਉਨ੍ਹਾਂ ਨੂੰ ਪਿਛਲੇ ਇਕ ਸਾਲ ਤੋਂ ਇਸ ਗੱਲ ਦੀ ਜਾਣਕਾਰੀ ਸੀ ਕਿ ਉਨ੍ਹਾਂ ਨੂੰ ਪਾਰਟੀ ਦੇ ਬਾਹਰ ਧੱਕਿਆ ਜਾ ਰਿਹਾ ਹੈ, ਇਸ ਦੇ ਬਾਵਜੂਦ ਸੋਨੀਆ ਗਾਂਧੀ ਨੇ ਕੋਈ ਚਿੰਤਾ ਨਹੀਂ ਪ੍ਰਗਟਾਈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਅਤੇ ਕਾਂਗਰਸੀ ਮਹਾਰਥੀ ਆਗੂ ਦਿੱਗਵਿਜੇ ਸਿੰਘ ਨੇ ਸਿੰਧੀਆ ਦੇ ਕੱਦ ਨੂੰ ਛੋਟਾ ਕਰ ਦਿੱਤਾ ਹੈ। ਉਨ੍ਹਾਂ ਨੇ ਹਰ ਕਦਮ ’ਤੇ ਸ਼ਰਮਸਾਰ ਕੀਤਾ। ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਲੈ ਕੇ ਰਾਜ ਸਭਾ ਲਈ ਨਾਮਜ਼ਦ ਨਾ ਕਰਨ ’ਤੇ ਨਾਥ ਅਤੇ ਸਿੰਘ ਨੇ, ਜੋ ਆਪਸ ਵਿਚ ਇੰਨੇ ਨੇੜੇ ਨਹੀਂ, ਸਿੰਧੀਆ ਨੂੰ ਜ਼ੀਰੋ ਕਰਨ ਲਈ ਕੋਈ ਕਸਰ ਨਹੀਂ ਛੱਡੀ। ਹਾਲਾਂਕਿ ਜਦੋਂ ਸਿੰਧੀਆ ਕੋਲੋਂ ਇਹ ਸਭ ਕੁਝ ਸਹਿਣ ਨਹੀਂ ਹੋਇਆ ਤਾਂ ਉਨ੍ਹਾਂ ਨੇ ਉਹ ਕਰ ਦਿੱਤਾ, ਜੋ ਇਕ ਵਿਅਕਤੀ ਸਵੈ-ਸਨਮਾਨ ਹਾਸਲ ਕਰਨ ਲਈ ਕਰਦਾ ਹੈ। ਉਨ੍ਹਾਂ ਨੇ ਬਗਾਵਤ ਕੀਤੀ ਅਤੇ ਕਾਂਗਰਸ ਤੋਂ ਕਿਨਾਰਾ ਕਰ ਲਿਆ। ਹੁਣ ਕਮਲਨਾਥ ਅਤੇ ਦਿੱਗਵਿਜੇ ਸਿੰਘ ਆਪਣੇ ਹਿਸਾਬ ਨਾਲ ਕੰਮ ਕਰ ਸਕਦੇ ਹਨ ਪਰ ਮੱਧ ਪ੍ਰਦੇਸ਼ ਸਰਕਾਰ ਦੇ ਬਚਣ ਦੀਆਂ ਉਮੀਦਾਂ ਵੀ ਘੱਟ ਹੀ ਲੱਗਦੀਅਾਂ ਹਨ। ਕਾਂਗਰਸ ਲਈ ਇਕ ਝਟਕਾ ਲੱਗਣ ਤੋਂ ਬਾਅਦ ਪਾਰਟੀ ’ਚ ਕਿਸੇ ਵੀ ਨੇਤਾ ’ਤੇ ਸਵਾਲ ਕਰਨ ਦੀ ਹਿੰਮਤ ਨਹੀਂ ਕਿਉਂਕਿ ਪਾਰਟੀ ਗਾਂਧੀਅਾਂ ਦੀ ਪੂਰੀ ਪਕੜ ’ਚ ਹੈ। ਸਭ ਕੁਝ ਗਾਂਧੀ ਪਰਿਵਾਰ ਦੀ ਉਂਗਲੀ ਦੇ ਆਲੇ-ਦੁਆਲੇ ਘੁੰਮਦਾ ਹੈ। ਇਥੇ ਇਕ ਗਾਂਧੀ ਨਹੀਂ ਸਗੋਂ ਪਾਰਟੀ ਕੋਲ ਤਿੰਨ ਗਾਂਧੀ ਹਨ। ਜਦੋਂ ਤੋਂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਆਪਣਾ ਅਸਤੀਫਾ ਦਿੱਤਾ, ਉਦੋਂ ਤੋਂ 73 ਸਾਲਾ ਸੋਨੀਆ ਗਾਂਧੀ ਹੀ ਅੰਤ੍ਰਿਮ ਪ੍ਰਧਾਨ ਹਨ। ਬਤੌਰ ਪਾਰਟੀ ਮੁਖੀ ਪਰਤਣ ਦੀ ਗੱਲ ’ਤੇ ਰਾਹੁਲ ਨੇ ਨਾ ਤਾਂ ਇਸ ਗੱਲ ਨੂੰ ਪੱਕਾ ਕੀਤਾ ਅਤੇ ਨਾ ਹੀ ਨਕਾਰਿਆ। ਇਹ ਕਿਸੇ ਵੀ ਤਰਕਸੰਗਤ ਵਿਅਕਤੀ ਦੀ ਸਮਝ ਤੋਂ ਬਾਹਰ ਹੈ ਕਿ ਰਾਹੁਲ ਗਾਂਧੀ ਕਿਉਂ ਨਹੀਂ ਸਿੱਧੀ-ਸਾਦੀ ਹਾਂ ਜਾਂ ਫਿਰ ਨਾਂਹ ’ਚ ਇਸ ਦਾਗ਼ ਨੂੰ ਧੋ ਨਹੀਂ ਸਕਦੇ। ਅਜਿਹੀਆਂ ਗੱਲਾਂ ਅਫਵਾਹਾਂ ਨੂੰ ਜਨਮ ਦਿੰਦੀਆਂ ਹਨ ਕਿ ਸੋਨੀਆ ਗਾਂਧੀ ਪਰਿਵਾਰ ਤੋਂ ਬਾਹਰ ਕਾਂਗਰਸ ਦੀ ਵਿਰਾਸਤ ਨੂੰ ਕਿਸੇ ਬਾਹਰੀ ਵਿਅਕਤੀ ਦੇ ਹੱਥ ’ਚ ਸੌਂਪਣਾ ਨਹੀਂ ਚਾਹੁੰਦੀ। ਇਕ ਹੋਰ ਕਿਆਸ ਦਾ ਕੇਂਦਰ ਪ੍ਰਿਯੰਕਾ ਗਾਂਧੀ ਵਢੇਰਾ ਦਾ ਹੈ। ਜੇਕਰ ਅਜਿਹਾ ਮੰਨ ਲਿਆ ਜਾਵੇ ਕਿ ਉਹ ਆਪਣੇ ਭਰਾ ਰਾਹੁਲ ਤੋਂ ਜ਼ਿਆਦਾ ਆਮ ਸੋਚ ਵਾਲੀ ਹੈ ਤਾਂ ਉਹ ਅਜਿਹੀਆਂ ਕਿਆਸ-ਅਰਾਈਆਂ ’ਤੇ ਕਿਉਂ ਨਹੀਂ ਵਿਰਾਮ ਲਾਉਂਦੀ ਕਿ ਉਹ ਕਾਂਗਰਸ ਪਾਰਟੀ ’ਤੇ ਆਪਣਾ ਕੰਟਰੋਲ ਕਰਨ ਵਾਲੀ ਹੈ ਅਤੇ ਜੇਕਰ ਭਰਾ-ਭੈਣ ਦੋਵਾਂ ’ਚੋਂ ਕੋਈ ਵੀ ਤਿਆਰ ਨਹੀਂ ਅਤੇ ਮਾਂ ਸੋਨੀਆ ਦੀ ਸਿਹਤ ਚੰਗੀ ਨਹੀਂ, ਤਾਂ ਇਹ ਉਚਿਤ ਹੋਵੇਗਾ ਕਿ ਉਹ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੈਂਬਰਾਂ ਨੂੰ ਨਵੇਂ ਪ੍ਰਧਾਨ ਚੁਣਨ ਦੀ ਇਜਾਜ਼ਤ ਦੇ ਦੇਣ, ਜੋ ਪਾਰਟੀ ਸੰਵਿਧਾਨ ਦੇ ਅਨੁਸਾਰ ਹੋਵੇ। ਅਜਿਹੀ ਮੌਜੂਦਾ ਸਥਿਤੀ ਸਿਰਫ ਉਨ੍ਹਾਂ ਪਾਰਟੀ ਦੇ ਭਰੋਸੇਮੰਦ ਨੇਤਾਵਾਂ ਦੀ ਨੀਤੀ ਭ੍ਰਿਸ਼ਟ ਕਰੇਗੀ, ਜੋ ਇਸ ਦੇ ਨਾਲ ਜੁੜੇ ਹਨ। ਇਸ ’ਚ ਕੋਈ ਖਦਸ਼ੇ ਦੀ ਗੁੰਜਾਇਸ਼ ਨਹੀਂ ਕਿ ਕਾਂਗਰਸ ਨੇ ਆਪਣੀ ਅਜੇ ਵੀ ਮਹੱਤਵਪੂਰਨ ਭੂਮਿਕਾ ਅਦਾ ਕਰਨੀ ਹੈ। ਕਾਂਗਰਸ ਅਜਿਹਾ ਕੇਂਦਰਬਿੰਦੂ ਬਣ ਸਕਦੀ ਹੈ, ਜਿਸ ਦੇ ਆਲੇ-ਦੁਆਲੇ ਸੱਤਾਧਾਰੀ ਰਾਜਗ ਦੇ ਵਿਰੁੱਧ ਅਖਿਲ ਭਾਰਤੀ ਗੱਠਜੋੜ ਘੁੰਮ ਸਕਦਾ ਹੈ। ਕੋਈ ਹੋਰ ਖੇਤਰੀ ਪਾਰਟੀ ਅਜਿਹੀ ਭੂਮਿਕਾ ਅਦਾ ਨਹੀਂ ਕਰ ਸਕਦੀ। ਮੌਜੂਦਾ ਸੱਤਾਧਾਰੀ ਵਿਵਸਥਾ ਦਾ ਬਦਲ ਦੇਣ ਦੀ ਤਜਵੀਜ਼ ਨੂੰ ਲੈ ਕੇ ਗਾਂਧੀ ਪਰਿਵਾਰ ਅਸਫਲ ਰਿਹਾ ਹੈ। ਕਾਂਗਰਸ ਨੇ ਰਾਸ਼ਟਰ ਨੂੰ ਨੁਕਸਾਨ ਪਹੁੰਚਾਇਆ ਹੈ। ਕੀ ਤੁਸੀਂ ਮੰਨ ਸਕਦੇ ਹੋ ਕਿ ਜੇਕਰ ਮਮਤਾ ਬੈਨਰਜੀ, ਸ਼ਰਦ ਪਵਾਰ, ਜਗਨਮੋਹਨ ਰੈੱਡੀ ਆਦਿ ਨੂੰ ਪਾਰਟੀ ’ਚ ਉਹ ਸਥਾਨ ਅਤੇ ਅੱਗੇ ਵਧਣ ਦੀ ਆਜ਼ਾਦੀ ਦਿੱਤੀ ਜਾਂਦੀ, ਜੇਕਰ ਉਹ ਕਾਂਗਰਸ ’ਚ ਅਜੇ ਵੀ ਹੁੰਦੇ। ਪਾਰਟੀ ਨੂੰ ਛੱਡ ਕੇ ਉਨ੍ਹਾਂ ਨੇ ਆਪਣੇ ਪ੍ਰਭਾਵ ਨੂੰ ਵਧਾਇਆ ਹੈ। ਇਕ ਚੰਗਾ ਆਗੂ ਆਪਣੀ ਯੋਗਤਾ ਨੂੰ ਸਿੱਧ ਕਰਦਾ ਹੈ ਬਜਾਏ ਇਸ ਤੋਂ ਪਿੱਛੇ ਹਟਣ ਦੇ। ਲੋਕ ਸਭਾ ’ਚ ਅਧੀਰ ਰੰਜਨ ਚੌਧਰੀ ਨੂੰ ਪਾਰਟੀ ਦਾ ਚਿਹਰਾ ਬਣਾਇਆ ਜਾ ਰਿਹਾ ਹੈ, ਜਦਕਿ ਉਨ੍ਹਾਂ ਤੋਂ ਕਈ ਕੱਦਾਵਰ ਆਗੂ ਮੌਜੂਦ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਗਾਂਧੀ ਪਰਿਵਾਰ ਆਪਣੇ ਆਪ ਨੂੰ ਕਿੰਨਾ ਅਸੁਰੱਖਿਅਤ ਮਹਿਸੂਸ ਕਰਦਾ ਹੈ। ਜੇਕਰ ਗਾਂਧੀ ਪਰਿਵਾਰ ਕੰਧ ’ਤੇ ਲਿਖੇ ਨੂੰ ਦੇਖਣਾ ਨਹੀਂ ਚਾਹੁੰਦਾ ਤਾਂ ਅਜਿਹੇ ਲੋਕਾਂ ਨੂੰ ਸ਼ੀਸ਼ਾ ਦਿਖਾਉਣਾ ਚਾਹੀਦਾ ਹੈ, ਜੋ ਰਾਜ ਸਭਾ ’ਚ ਕਾਂਗਰਸ ਦੇ ਪਹਿਲੇ ਬੈਂਚ ’ਤੇ ਬਿਰਾਜਮਾਨ ਹਨ। ਉਹ ਵੀ ਗਾਂਧੀ ਪਰਿਵਾਰ ਦੇ ਨਾਲ ਡੁੱਬਣ ਦੀ ਕਾਮਨਾ ਰੱਖਦੇ ਹਨ। ਇਕ ਸੰਗਠਿਤ ਚੋਣ ਦੀ ਆਵਾਜ਼ ਉਠਾਉਣੀ ਹੋਵੇਗੀ, ਨਹੀਂ ਤਾਂ ਸਿੰਧੀਆ ਵਰਗੇ ਕਈ ਹੋਰ ਕਾਂਗਰਸ ਦੇ ਇਸ ਡੁੱਬਦੇ ਜਹਾਜ਼ ’ਚੋਂ ਬਾਹਰ ਆ ਜਾਣਗੇ।

ਦਿੱਗੀ ਰਾਜਾ ਅਸਲੀ ਖਲਨਾਇਕ

ਸਿੰਧੀਆ ਨੂੰ ਕਾਂਗਰਸ ’ਚੋਂ ਬਾਹਰ ਕਰਨ ਵਾਲੇ ਦਿੱਗਵਿਜੇ ਸਿੰਘ ਹੀ ਅਸਲੀ ਖਲਨਾਇਕ ਹਨ। ਉਨ੍ਹਾਂ ਨੇ ਹੀ ਉਨ੍ਹਾਂ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਨ੍ਹਾਂ ਨੂੰ ਜ਼ੀਰੋ ਕਰ ਦਿੱਤਾ। ਹਾਲਾਂਕਿ ਨਾਥ ਅਤੇ ਸਿੰਘ ਕਈ ਮੁੱਦਿਆਂ ’ਤੇ ਅੱਖੀਂ ਨਹੀਂ ਭਾਉਂਦੇ ਪਰ ਸਿੰਧੀਆ ਨੂੰ ਬਾਹਰ ਕਰਨ ਲਈ ਦੋਵੇਂ ਇਕੱਠੇ ਹੋਏ। ਸਿੰਧੀਆ ਇੰਨਾ ਸ਼ਰਮਿੰਦਾ ਹੋਏ ਕਿ ਉਨ੍ਹਾਂ ਨੂੰ ਇਹ ਵੀ ਯਕੀਨ ਨਹੀਂ ਸੀ ਕਿ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਜਾਵੇਗਾ। ਦਿੱਗਵਿਜੇ ਸਿੰਘ ਨੇ ਖੁਦ ਨੂੰ ਅਗਲੀ ਟਰਮ ਲਈ ਰਾਜ ਸਭਾ ਲਈ ਆਪਣੀ ਮੁੜ ਨਾਮਜ਼ਦਗੀ ਲਈ ਯਕੀਨੀ ਬਣਾਈ ਰੱਖਿਆ ਸੀ ਪਰ ਦੂਸਰੀ ਸੀਟ ਪ੍ਰਿਯੰਕਾ ਗਾਂਧੀ ਦੇ ਨਾਂ ਲਈ ਰੱਖੀ ਗਈ ਤਾਂ ਕਿ ਸਿੰਧੀਆ ਦਾ ਦਾਅਵਾ ਨਕਾਰ ਦਿੱਤਾ ਜਾਵੇ। ਦੂਸਰੀ ਸੀਟ ਵੀ ਹੁਣ ਭਾਜਪਾ ਨੂੰ ਮਿਲ ਸਕਦੀ ਹੈ।

Bharat Thapa

This news is Content Editor Bharat Thapa