ਇਮਰਾਨ ਨੇ ਮੁੜ ਅਲਾਪਿਆ ਕਸ਼ਮੀਰ ਦਾ ਰਾਗ

08/07/2020 3:58:49 AM

ਡਾ. ਵੇਦਪ੍ਰਤਾਪ ਵੈਦਿਕ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਮੁੜ ਕਸ਼ਮੀਰ ਦਾ ਰਾਗ ਅਲਾਪਿਅਾ ਹੈ। ਇਸ ਵਾਰ ਉਨ੍ਹਾਂ ਨੇ ਇਸ ਕੰਮ ਲਈ 5 ਅਗਸਤ ਦਾ ਦਿਨ ਚੁਣਿਅਾ ਹੈ ਕਿਉਂਕਿ ਪਿਛਲੇ ਸਾਲ 5 ਅਗਸਤ ਨੂੰ ਹੀ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤਾ ਸੀ ਅਤੇ ਉਸਨੂੇ ਦੋ ਹਿੱਸਿਆਂ ਵਿਚ ਵੰਡ ਕੇ ਕੇਂਦਰ ਸ਼ਾਸਿਤ ਖੇਤਰ ਬਣਾ ਦਿੱਤਾ ਸੀ। ਧਾਰਾ-35 ਏ ਅਤੇ ਧਾਰਾ-370 ਨੂੰ ਵਿਦਾ ਕਰ ਦਿੱਤਾ ਗਿਅਾ ਸੀ। ਇਮਰਾਨ ਨੇ ਪਾਕਿਸਤਾਨੀ ਕਸ਼ਮੀਰ ਦੀ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕਸ਼ਮੀਰ ਵੀ ਪਾਕਿਸਤਾਨ ਦਾ ਹੀ ਹੈ।

ਇਸ ’ਤੇ ਮੇਰੇ ਮਿੱਤਰਾਂ ਨੇ ਮੇਰੇ ਕੋਲੋਂ ਪ੍ਰਤੀਕਿਰਿਅਾ ਮੰਗੀ ਤਾਂ ਉਨ੍ਹਾਂ ਨੂੰ ਮੈਂ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਕਸ਼ਮੀਰ ਨੂੰ ਵੀ ਨਵੇਂ ਨਕਸ਼ੇ ਵਿਚ ਅਾਪਣਾ ਹਿੱਸਾ ਦੱਸ ਦਿੱਤਾ ਹੈ ਅਤੇ ਜੇਕਰ ਅਸੀਂ ਪੂਰੇ ਪਾਕਿਸਤਾਨ ਨੂੰ ਵੀ ਨਕਸ਼ੇ ਵਿਚ ਦੱਸ ਦੇਈਏ ਤਾਂ ਕੀ ਹੋਵੇਗਾ? ਇਮਰਾਨ ਨੇ ਭਾਰਤ ਵੱਲੋਂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਦੇ ਚਾਰ ਕਾਰਨ ਦੱਸੇ ਹਨ ਅਤੇ ਉਨ੍ਹਾਂ ਨੂੰ ਨਿਰਾਧਾਰ ਕਿਹਾ ਹੈ। ਉਹ ਅਸਲ ’ਚ ਸੱਚੇ ਕਾਰਨ ਹਨ ਅਤੇ ਉਨ੍ਹਾਂ ਦੇ ਠੋਸ ਅਾਧਾਰ ਹਨ।

ਪਹਿਲਾ ਕਾਰਨ, ਭਾਜਪਾ ਨੇ ਆਪਣੀਆਂ ਹਿੰਦੂ ਵੋਟਾਂ ਨੂੰ ਆਪਣੇ ਹੱਕ ’ਚ ਭੁਗਤਾਉਣ ਲਈ ਕਸ਼ਮੀਰ ਦਾ ਮੁਕੰਮਲ ਰਲੇਵਾਂ ਕੀਤਾ ਹੈ। ਹਿੰਦੂ ਵੋਟ ਯਕੀਨਨ ਹੀ ਵਧੇਗੀ। ਦੂਸਰਾ ਪਾਕਿਸਤਾਨ ਚੁੱਪ ਰਹੇਗਾ ਕਿਉਂਕਿ ਉਹ ਭਾਰਤ ਨਾਲ ਦੋਸਤੀ ਚਾਹੁੰਦਾ ਹੈ। ਇਥੇ ਇਮਰਾਨ ਗਲਤ ਹਨ। ਉਨ੍ਹਾਂ ਨੇ ਇਹ ਕਿਵੇਂ ਮੰਨ ਲਿਆ ਕਿ ਮੋਦੀ ਦੀ ਸਰਕਾਰ ਉਨ੍ਹਾਂ ਨਾਲ ਦੋਸਤੀ ਚਾਹੁੰਦੀ ਹੈ। ਪਾਕਿਸਤਾਨ ਚੁੱਪ ਤਾਂ ਨਹੀਂ ਰਹੇਗਾ ਪਰ ਉਸਦੀ ਕੋਈ ਸੁਣਨ ਵਾਲਾ ਨਹੀਂ ਹੈ, ਚੀਨ ਦੇ ਇਲਾਵਾ। ਕਿਸੇ ਇਸਲਾਮੀ ਦੇਸ਼ ਨੇ ਵੀ ਕਸ਼ਮੀਰ ’ਤੇ ਕੁਝ ਨਹੀਂ ਬੋਲਿਆ।

ਤੀਸਰਾ, ਸਾਰੀ ਦੁਨੀਆ ਚੀਨ ਨਾਲ ਨਾਰਾਜ਼ ਹੈ। ਉਹ ਭਾਰਤ ਨੂੰ ਚੀਨ ਨਾਲ ਲੜਾਉਣਾ ਚਾਹੰੁਦੀ ਹੈ, ਇਸ ਲਈ ਚੁੱਪ ਰਹੇਗੀ। ਇਹ ਗੱਲ ਅਮਰੀਕਾ ’ਤੇ ਕੁਝ ਹੱਦ ਤਕ ਲਾਗੂ ਹੋ ਸਕਦੀ ਹੈ ਪਰ ਹੋਰਨਾਂ ਦੇਸ਼ਾਂ ਦਾ ਇਸ ਨਾਲ ਕੀ ਲੈਣਾ-ਦੇਣਾ ਹੈ? ਚੌਥਾ, ਭਾਰਤ ਨੇ ਸੋਚਿਆ ਕਿ ਉਹ ਕਸ਼ਮੀਰ ਨੂੰ ਡੰਡੇ ਦੇ ਜ਼ੋਰ ’ਤੇ ਦਬਾ ਲਵੇਗਾ ਪਰ ਕੁਝ ਲੋਕ ਹਿੰਸਾ, ਅੱਤਵਾਦ ਅਤੇ ਭੰਨਤੋੜ ’ਤੇ ਉਤਾਰੂ ਹੋਣਗੇ ਤਾਂ ਕਿਸੇ ਵੀ ਸੂਬੇ ਦਾ ਫਰਜ਼ ਕੀ ਹੋਵੇਗਾ? ਉਨ੍ਹਾਂ ’ਤੇ ਕੀ ਫੁੱਲ ਵਰ੍ਹਾਏਗਾ? ਜ਼ਰੂਰੀ ਇਹ ਹੈ ਕਿ ਕਸ਼ਮੀਰ ਦਾ ਮਸਲਾ ਗੱਲਬਾਤ ਨਾਲ ਹੱਲ ਹੋਵੇ।

ਇਮਰਾਨ ਦੇ ਦੋਸ਼ ਕਿੰਨੇ ਹੀ ਖੋਖਲੇ ਹੋਣ ਪਰ ਕਸ਼ਮੀਰ ਨੂੰ ਹੁਣ ਖੁੱਲ੍ਹਣਾ ਚਾਹੀਦਾ ਹੈ। ਸਾਰੇ ਕਸ਼ਮੀਰੀ ਨੇਤਾਵਾਂ ਨੂੰ ਮੈਦਾਨ ’ਚ ਖੁੱਲ੍ਹ ਕੇ ਆਉਣ ਦੇਣਾ ਚਾਹੀਦਾ ਹੈ। ਜੇਕਰ ਫਾਰੂਕ ਅਬਦੁੱਲਾ ਨੇ ਮੌਜੂਦਾ ਸਥਿਤੀ ’ਤੇ ਗੱਲਬਾਤ ਲਈ ਆਪਣੇ ਘਰ ’ਚ ਕਸ਼ਮੀਰੀ ਨੇਤਾਵਾਂ ਦੀ ਬੈਠਕ ਸੱਦੀ ਸੀ ਤਾਂ ਉਸਨੂੰ ਸਰਕਾਰ ਨੇ ਕਿਉਂ ਨਹੀਂ ਹੋਣ ਦਿੱਤਾ। ਇਸ ਸਰਕਾਰ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਉਹ ਨੌਕਰਸ਼ਾਹਾਂ ’ਤੇ ਪੂਰੀ ਤਰ੍ਹਾਂ ਨਿਰਭਰ ਹੈ। ਉਸਦੇ ਕੋਲ ਅਜਿਹੇ ਗੰਭੀਰ ਲੋਕਾਂ ਦੀ ਘਾਟ ਹੈ ਜਿਹੜੇ ਭਾਜਪਾ ਅਤੇ ਸਰਕਾਰ ’ਚ ਨਾ ਹੁੰਦੇ ਹੋਏ ਵੀ ਉਹ ਇੰਨੇ ਅਸਰਦਾਰ ਹਨ ਕਿ ਉਹ ਭਾਰਤ ਵਿਰੋਧੀ ਮੁਲਕੀ ਅਤੇ ਗੈਰ-ਮੁਲਕੀ ਨੇਤਾਵਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਨ।

Bharat Thapa

This news is Content Editor Bharat Thapa