ਫਲ ਅਤੇ ਮਸਾਲੇ ਕਰਨਗੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਮਜ਼ਬੂਤ

12/18/2020 2:44:52 AM

ਮੇਨਕਾ ਸੰਜੇ ਗਾਂਧੀ

ਆਕਸੀਡੇਸ਼ਨ ਇਕ ਰਸਾਇਣਕ ਕਿਰਿਆ ਹੈ ਜੋ ਉਦੋਂ ਹੁੰਦੀ ਹੈ ਜਦੋਂ ਕੋਈ ਪਦਾਰਥ ਆਕਸੀਜਨ ਦੇ ਸੰਪਰਕ ’ਚ ਆਉਂਦਾ ਹੈ। ਉਦਾਹਰਣ ਲਈ ਸੇਬ ਅਤੇ ਕੇਲੇ ਵਰਗੇ ਕੁਝ ਖੁਰਾਕੀ ਪਦਾਰਥ ਉਨ੍ਹਾਂ ਦੇ ਛਿਲਕੇ ਹਟਾ ਦਿੱਤੇ ਜਾਣ ’ਤੇ ਆਕਸੀਜਨ ਨਾਲ ਸੰਪਰਕ ’ਚ ਆਉਂਦੇ ਹਨ, ਤਾਂ ਉਹ ਭੂਰੇ ਰੰਗ ਦੇ ਹੋ ਜਾਂਦੇ ਹਨ ਜਾਂ ਇਕ ਸਾਈਕਲ ’ਚ ਜ਼ੰਗ ਲੱਗਣਾ।

ਜਿਸ ਆਕਸੀਜਨ ਨੂੰ ਅਸੀਂ ਸਾਹ ’ਚ ਲੈਂਦੇ ਹਾਂ, ਉਹ ਭੋਜਨ ’ਚ ਅਣੂਅਾਂ ਨੂੰ ਤੋੜਨ ’ਚ ਮਦਦ ਕਰਦੀ ਹੈ ਤਾਂ ਕਿ ਉਹ ਊਰਜਾ ਪੈਦਾ ਕਰਨ। ਇਹ ਭੋਜਨ ਦੇ ਆਕਸੀਡੇਸ਼ਨ ਨਾਂ ਦੀ ਇਕ ਪ੍ਰਕਿਰਿਆ ਰਾਹੀਂ ਹੁੰਦਾ ਹੈ। ਆਕਸੀਡੇਸ਼ਨ ਉਦੋਂ ਵੀ ਹੁੰਦਾ ਹੈ ਜਦੋਂ ਸਾਡੀ ਪ੍ਰਤੀਰੱਖਿਆ ਪ੍ਰਣਾਲੀ ਬੈਕਟੀਰੀਆ ਨਾਲ ਲੜ ਰਹੀ ਹੁੰਦੀ ਹੈ ਅਤੇ ਸੋਜ ਪੈਦਾ ਹੁੰਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਸਾਡਾ ਸਰੀਰ ਸਿਗਰਟ ਦੇ ਧੂੰਏਂ ਵਰਗੇ ਪ੍ਰਦੂਸ਼ਕ ਤੱਤਾਂ ਨੂੰ ਡਿਟਾਕਸ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਦੀਅਾਂ ਕਈ ਪ੍ਰਕਿਰਿਆਵਾਂ ਹਨ ਜਿਨ੍ਹਾਂ ’ਚ ਆਕਸੀਡੇਸ਼ਨ ਹੁੰਦਾ ਹੈ।

ਇਸ ਪ੍ਰਕਿਰਿਆ ’ਚ, ਆਕਸੀਜਨ ਦੇ ਅਣੂ ਜੋੜਾ ਨਾ ਬਣੇ ਇਲੈਕਟ੍ਰਨਾਂ ਦੇ ਨਾਲ ਸਿੰਗਲ ਅਣੂਅਾਂ ’ਚ ਵੰਡੇ ਜਾਂਦੇ ਹਨ। ਇਲੈਕਟ੍ਰਨਾਂ ਨੂੰ ਜੋੜੇ ’ਚ ਰਹਿਣਾ ਪਸੰਦ ਹੈ। ਇਸ ਲਈ ਇਨ੍ਹਾਂ ਸਿੰਗਲ ਅਣੂਅਾਂ ਨੂੰ ਫ੍ਰੀ ਰੈਡੀਕਲਸ ਕਿਹਾ ਜਾਂਦਾ ਹੈ ਅਤੇ ਇਹ ਚਾਰੇ ਪਾਸੇ ਘੁੰਮਦੇ ਹਨ ਅਤੇ ਸਰੀਰ ਦੇ ਹੋਰ ਅਣੂਅਾਂ ਤੋਂ ਇਲੈਕਟ੍ਰਨਾਂ ਨੂੰ ਝਪਟ ਕੇ ਹਥਿਆ ਲੈਂਦੇ ਹਨ। ਜਦੋਂ ਇਹ ਇਲੈਕਟ੍ਰਨ ਚੋਰੀ ਹੋ ਜਾਂਦੇ ਹਨ, ਤਾਂ ਕੋਸ਼ਿਕਾ ਹਾਦਸਾਗ੍ਰਸਤ ਹੋ ਜਾਂਦੀ ਹੈ।

ਫ੍ਰੀ ਰੈਡੀਕਲਸ ਜੋ ਆਕਸੀਡੇਸ਼ਨ ਦਾ ਅੰਤ ਉਤਪਾਦ ਹਨ, ਉਹ ਸਰੀਰ ਵਿਚ ਸਮਾਏ ਨਹੀਂ ਹੁੰਦੇ ਅਤੇ ਉਹ ਕੋਸ਼ਿਕਾਵਾਂ, ਪ੍ਰੋਟੀਨ ਅਤੇ ਡੀ. ਐੱਨ. ਏ. ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਕ ਵਾਰ ਫ੍ਰੀ ਰੈਡੀਕਲ ਬਣਨ ਤੋਂ ਬਾਅਦ ਇਕ ਚੇਨ ਪ੍ਰਤੀਕਿਰਿਆ ਹੁੰਦੀ ਹੈ। ਪਹਿਲਾ ਫ੍ਰੀ ਰੈਡੀਕਲ ਕਿਸੇ ਅਣੂ ਤੋਂ ਇਕ ਇਲੈਕਟ੍ਰਨ ਖਿੱਚਦਾ ਹੈ। ਇਹ ਅਣੂ ਉਦੋਂ ਕਿਸੇ ਅਣੂ ਤੋਂ ਇਕ ਇਲੈਕਟ੍ਰਨ ਲੈਂਦਾ ਹੈ, ਇਸ ਨੂੰ ਅਸਥਿਰ ਕਰਦਾ ਹੈ ਅਤੇ ਇਸ ਨੂੰ ਇਕ ਫ੍ਰੀ ਰੈਡੀਕਲ ’ਚ ਬਦਲ ਦਿੰਦਾ ਹੈ। ਇਹ ਡੋਮੀਨੋਜ਼ ਪ੍ਰਭਾਵ ਆਖਿਰ ਪੂਰੀ ਕੋਸ਼ਿਕਾ ਨੂੰ ਰੋਕ ਕਰ ਸਕਦਾ ਹੈ ਅਤੇ ਨੁਕਸਾਨ ਪਹੁੰਚਾ ਸਕਦਾ ਹੈ।

ਆਕਸੀਡੈਟਿਵ ਤਣਾਅ ਉਦੋਂ ਹੁੰਦਾ ਹੈ ਜਦੋਂ ਬਹੁਤ ਵੱਧ ਫ੍ਰੀ ਰੈਡੀਕਲ ਅਤੇ ਬਹੁਤ ਵੱਧ ਕੋਸ਼ਿਕਾ ਨੁਕਸਾਨੀ ਹੁੰਦੀ ਹੈ। ਆਕਸੀਡੈਟਿਵ ਤਣਾਅ ਕੋਸ਼ਿਕਾ ਅਤੇ ਟਿਸ਼ੂ ਹਾਦਸੇ ਨਾਲ ਸਬੰਧਤ ਹੁੰਦਾ ਹੈ ਅਤੇ ਇਸ ਨੂੰ ਦਿਲ ਦੇ ਰੋਗਾਂ, ਕੈਂਸਰ, ਦੌਰੇ, ਸਾਹ ਸਬੰਧੀ ਰੋਗਾਂ, ਪ੍ਰਤੀਰੱਖਿਆ ਦੀ ਕਮੀ, ਪਾਰਕਿੰਸਨਸ ਰੋਗ ਅਤੇ ਹੋਰ ਸੋਜ ਸਬੰਧੀ ਸਥਿਤੀਅਾਂ ਨਾਲ ਜੋੜਿਆ ਗਿਆ ਹੈ।

ਪਰ ਪ੍ਰਤੀ ਨੇ ਫ੍ਰੀ ਰੈਡੀਕਲਸ ਲਈ ਇਕ ਹੱਲ ਪ੍ਰਦਾਨ ਕੀਤਾ ਹੈ : ਉਹ ਹੈ ਐਂਟੀਆਕਸੀਡੈਂਟ। ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਨੂੰ ਰੋਕੀ ਰੱਖਦੇ ਹਨ। ਉਹ ਕੋਸ਼ਿਕਾਵਾਂ ’ਚ ਅਣੂ ਹੁੰਦੇ ਹਨ ਜੋ ਮੁਕਤ ਕਣਾਂ ਨੂੰ ਇਲੈਕਟ੍ਰਨਾਂ ਨੂੰ ਲੈਣ ਤੋਂ ਰੋਕਦੇ ਹਨ ਅਤੇ ਨੁਕਸਾਨ ਪਹੁੰਚਾਉਂਦੇ ਹਨ। ਐਂਟੀਆਕਸੀਡੈਂਟ ਖੁਦ ਨੂੰ ਅਸਥਿਰ ਕੀਤੇ ਬਿਨਾਂ ਇਕ ਮੁਕਤ ਕਣ ਨੂੰ ਇਕ ਇਲੈਕਟ੍ਰਨ ਦੇਣ ’ਚ ਸਮਰੱਥ ਹਨ, ਇਸ ਤਰ੍ਹਾਂ ਫ੍ਰੀ ਰੈਡੀਕਲਸ ਲੜੀ ਪ੍ਰਤੀਕਿਰਿਅਾ ਨੂੰ ਰੋਕਦੇ ਹਨ। ਜਿਵੇਂ ਫਾਈਬਰ ਅੰਤੜੀਅਾਂ ’ਚ ਬੇਕਾਰ ਉਤਪਾਦਾਂ ਨੂੰ ਸਾਫ ਕਰਦਾ ਹੈ। ਸਾਡਾ ਸਰੀਰ ਆਪਣੇ ਦਮ ’ਤੇ ਕੁਝ ਐਂਟੀਆਕਸੀਡੈਂਟ ਦਾ ਉਤਪਾਦਨ ਕਰਦਾ ਹੈ ਪਰ ਸਾਨੂੰ ਫ੍ਰੀ ਰੈਡੀਕਲਸ ਦੇ ਅਸਰ ਨੂੰ ਘੱਟ ਕਰਨ ਜਾਂ ਖਤਮ ਕਰਨ ਲਈ ਉਨ੍ਹਾਂ ਨੂੰ ਖਾਣ ਦੀ ਲੋੜ ਹੁੰਦੀ ਹੈ।

ਹਜ਼ਾਰਾਂ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਫਲਾਂ ਅਤੇ ਸਬਜ਼ੀਅਾਂ ਦਾ ਸੇ ਵਨ ਪੁਰਾਣੀਅਾਂ ਬੀਮਾਰੀਅਾਂ ਦੀ ਘੱਟ ਦਰ ਨਾਲ ਜੁੜਿਆ ਹੋਇਆ ਹੈ। ਯੂਰਪੀ ਰੈਸੀਪਰੇਟਰੀ ਜਰਨਲ ਵਲੋਂ ਪ੍ਰਕਾਸ਼ਿਤ ਇਕ ਖੋਜ ਅਧਿਐਨ ’ਚ ਵਿਗਿਆਨੀਆਂ ਨੇ ਮਾਸ ਦੀ ਖਪਤ, ਸਬਜ਼ੀਆਂ ਅਤੇ ਫਲਾਂ ਦੀ ਖਪਤ ਦੇ ਸੰਯੁਕਤ ਸੰਬੰਧ ਦੀ ਜਾਂਚ ਵੱਲ ਫੇਫੜਿਅਾਂ ਦੇ ਕੰਮ ਦੇ ਨਾਲ ਕੁਲ ਐਂਟੀਆਕਸੀਡੈਂਟ ਸਮਰੱਥਾ ਦੀ ਤੁਲਨਾ ਕੀਤੀ। ਅਧਿਅੈਨ ਯੂ. ਕੇ. ’ਚ 1551 ਮਰਦਾਂ ਅਤੇ 1391 ਔਰਤਾਂ ’ਤੇ ਕੀਤਾ ਗਿਆ ਸੀ। ਅਧਿਐਨ ’ਚ ਪਾਇਆ ਗਿਆ ਕਿ ਫੇਫੜਿਅਾਂ ਦਾ ਕੰਮ ਉਨ੍ਹਾਂ ਲੋਕਾਂ ’ਚ ਵਿਗੜ ਗਿਆ ਜੋ ਮੁੱਖ ਤੌਰ ’ਤੇ ਮਾਸ ਦੀ ਵਰਤੋਂ ਕਰਦੇ ਸਨ, ਜਿਨ੍ਹਾਂ ’ਚ ਫਲ ਅਤੇ ਸਬਜ਼ੀ ਦੀ ਖਪਤ ਬਹੁਤ ਘੱਟ ਹੁੰਦੀ ਸੀ। ਸਾਹ ਲੈਣ ਦੀ ਸਮਰੱਥਾ ’ਤੇ ਐਂਟੀਆਕਸੀਡੈਂਟ ਦੇ ਅਸਰ ਨੂੰ ਦਰਸਾਉਣ ਵਾਲੇ ਫਲਾਂ ਅਤੇ ਸਬਜ਼ੀਅਾਂ ਦੀ ਵੱਧ ਖਪਤ ਦੇ ਨਾਲ ਫੇਫੜਿਅਾਂ ਦੀ ਕਾਰਜ ਸਮਰੱਥਾ ’ਚ ਸੁਧਾਰ ਪਾਇਆ ਗਿਆ।

ਪਰ ਅਜਿਹਾ ਕਿਉਂ ਹੈ?

ਓ. ਆਰ. ਏ. ਸੀ. (ਆਕਸੀਜਨ ਰੈਡੀਕਲ ਜਜ਼ਬ ਸਮਰੱਥਾ), ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਏਜਿੰਗ (ਐੱਨ. ਆਈ. ਐੱਚ.) ਦੇ ਵਿਗਿਆਨਿਕਾਂ ਵਲੋਂ ਵੱਖ-ਵੱਖ ਖੁਰਾਕੀ ਪਦਾਰਥਾਂ ਦੀ ਐਂਟੀਆਕਸੀਡੈਂਟ ਸਮਰੱਥਾ ਨੂੰ ਮਾਪਣ ਲਈ ਵਿਕਸਿਤ ਕੀਤੀ ਗਈ ਵਿਧੀ ਹੈ। ਉੱਚ ਓ. ਆਰ. ਏ. ਸੀ. ਸਕੋਰ ਵਾਲੇ ਖੁਰਾਕੀ ਪਦਾਰਥਾਂ ’ਚ ਐਂਟੀਆਕਸੀਡੈਂਟ ਸਮਰੱਥਾ ਵੱਧ ਹੁੰਦੀ ਹੈ ਅਤੇ ਵਧੇਰੇ ਤੌਰ ’ਤੇ ਹਾਨੀਕਾਰਕ ਫ੍ਰੀ ਰੈਡੀਕਲਸ ਨੂੰ ਬੇਅਸਰ ਕਰ ਦਿੰਦੀ ਹੈ। ਵਿਗਿਆਨਿਕਾਂ ਨੇ ਕਿਹਾ ਕਿ ਸਰੀਰ ਰੋਜ਼ਾਨਾ 3000-5000 ਐਂਟੀਆਕਸੀਡੈਂਟ ਜਾਂ ਓ. ਆਰ. ਏ. ਸੀ. ਯੂਨਿਟਾਂ ਦੀ ਅਸਰਦਾਰ ਢੰਗ ਨਾਲ ਵਰਤੋਂ ਕਰ ਸਕਦਾ ਹੈ। ਇਸ ਤੋਂ ਵੱਧ (ਭਾਵ ਪੂਰਕ ਰੂਪ ਨਾਲ ਮੈਗਾ-ਡੋਜ਼ਿੰਗ) ਨਾਲ ਕੋਈ ਵਾਧੂ ਲਾਭ ਨਹੀਂ ਹੁੰਦਾ ਅਤੇ ਕਿਡਨੀ ਵਲੋਂ ‘ਵਾਧੂ’ ਨੂੰ ਉਤਸਰਜਿਤ ਕਰਨ ਦੀ ਵਾਧੂ ਸੰਭਾਵਨਾ ਹੁੰਦੀ ਹੈ। ਮੈਂ ਟਫਸ ਯੂਨੀਵਰਸਿਟੀ, ਬੋਸਟਨ, ਮੈਸਾਚੁਸੈਟਸ ’ਚ ਅਮਰੀਕਾ ਦੇ ਖੇਤੀ ਖੋਜ ਸੇਵਾ ਵਿਭਾਗ ਦੇ ਡਾ. ਰੋਨਾਲਡ ਦਾ ਵਰਣਨ ਕਰਦੀ ਹਾਂ, ਫਲਾਂ ਅਤੇ ਸਬਜ਼ੀਅਾਂ ਦੀ ਖਪਤ ’ਚ ਵਾਧੇ ਨਾਲ ਐਂਟੀਆਕਸੀਡੈਂਟ ’ਚ 15-20 ਫੀਸਦੀ ਦਾ ਮਹੱਤਵਪੂਰਨ ਵਾਧਾ ਸੰਭਵ ਹੈ, ਮੁੱਖ ਤੌਰ ’ਤੇ ਜਿਨ੍ਹਾਂ ਦਾ ਓ. ਆਰ. ਏ. ਸੀ. ਮਾਨ ਉੱਚ ਹੈ। ਐਂਟੀਆਕਸੀਡੈਂਟ ਤੋਂ ਪ੍ਰਾਪਤ ਕੀਤੇ ਜਾ ਸਕਣ ਵਾਲੇ ਲਾਭ ਦੀ ਇਕ ਉਪਰਲੀ ਹੱਦ ਹੈ। ਇਕ ਸਮੇਂ ’ਚ 25000 ਓ. ਆਰ. ਏ. ਸੀ. ਯੂਨਿਟਾਂ ਨੂੰ ਲੈਣਾ ਉਸ ਮਾਤਰਾ ਦੇ ਪੰਜਵੇਂ ਹਿੱਸੇ ਨੂੰ ਲੈਣ ਨਾਲੋਂ ਵਧੇਰੇ ਫਾਇਦੇਮੰਦ ਨਹੀਂ ਹੋਵੇਗਾ। ਵਾਧੂ ਨੂੰ ਗੁਰਦਿਅਾਂ ਰਾਹੀਂ ਬਾਹਰ ਕੱਢ ਦਿੱਤਾ ਜਾਂਦਾ ਹੈ।

ਭੋਜਨ ਦਾ ਓ. ਆਰ. ਏ. ਸੀ. ਮਾਨ ਇਕ ਪ੍ਰਯੋਗਸ਼ਾਲਾ ਪ੍ਰੀਖਣ ਵਲੋਂ ਨਿਰਧਾਰਿਤ ਕੀਤਾ ਜਾਂਦਾ ਹੈ ਜੋ ਭੋਜਨ ਦੀ ‘ਕੁਲ ਐਂਟੀਆਕਸੀਡੈਂਟ ਸਮਰੱਥਾ’ (ਟੀ. ਏ. ਸੀ.) ਦੀ ਮਾਤਰਾ ਨਿਰਧਾਰਿਤ ਕਰਦਾ ਹੈ। ਭੋਜਨ ਨੂੰ ਕਿਸੇ ਫ੍ਰੀ ਰੈਡੀਕਲਸ ਦੀ ਸਰਗਰਮੀ ਪੈਦਾ ਪੈਦਾ ਕਰਨ ਵਾਲੇ ਹੋਰ ਆਕਸੀਡੇਸ਼ਨ ਪ੍ਰਤੀ ਸੰਵੇਦਨਸ਼ੀਲ ਹੋਣ ਵਾਲੇ ਅਣੂਅਾਂ ਦੇ ਨਾਲ ਇਕ ਟੈਸਟ ਟਿਊਬ ’ਚ ਰੱਖਿਆ ਜਾਂਦਾ ਹੈ। ਭੋਜਨ ਨੂੰ ਫ੍ਰੀ ਰੈਡੀਕਲਸ ਵਲੋਂ ਆਕਸੀਡੇਸ਼ਨ ਪ੍ਰਤੀ ਸੰਵੇਦਨਸ਼ੀਲ ਅਣੂਅਾਂ ਦੀ ਰੱਖਿਆ ਕੀਤੇ ਜਾਣ ਦੀ ਸਮਰੱਥਾ ਦੇ ਅਨੁਸਾਰ ਮਾਪਿਆ ਜਾਂਦਾ ਹੈ। ਫ੍ਰੀ ਰੈਡੀਕਲ ਹਾਨੀ ਜਿੰਨੀ ਘੱਟ ਹੋਵੇਗੀ, ਪ੍ਰੀਖਣ ਕੀਤੇ ਗਏ ਪਦਾਰਥ ਦੀ ਐਂਟੀਆਕਸੀਡੈਂਟ ਸਮਰੱਥਾ ਓਨੀ ਵੱਧ ਹੋਵੇਗੀ।

ਨਿਊਟ੍ਰੀਸ਼ਨਲ ਜਰਨਲ 2010 ’ਚ ਪ੍ਰਕਾਸ਼ਿਤ ਖੋਜ ’ਚ ਓ. ਆਰ. ਏ. ਸੀ. ਮਾਨ ਨੂੰ ਮਾਪਣ ਲਈ 3100 ਵੱਖ-ਵੱਖ ਖੁਰਾਕੀ ਪਦਾਰਥਾਂ ਨੂੰ 24 ਸ਼੍ਰੇਣੀਅਾਂ ’ਚ ਵਰਗੀਕ੍ਰਿਤ ਕੀਤਾ ਗਿਆ।

ਮਾਸ, ਆਂਡਾ ਅਤੇ ਦੁੱਧ ਦਾ ਓ. ਆਰ. ਏ. ਸੀ. ਮਾਨ ਹੇਠਲਿਖਤ ਹੈ : ਆਂਡੇ ਦੇ ਸਫੈਦ ਹਿੱਸੇ ’ਚ 10, ਪੂਰੇ ਆਂਡੇ ’ਚ 20, ਕੱਚੀ ਸਨਮਾਲ ਮੱਛੀ ’ਚ 30, ਇਕ ਫੀਸਦੀ ਵਸਾ ਵਾਲੇ ਦੁੱਧ ’ਚ 40 ਅਤੇ 2 ਫੀਸਦੀ ਵਸਾ ਵਾਲੇ ਦੁੱਧ ’ਚ 50 ਓ. ਆਰ. ਏ. ਸੀ. ਮਾਨ ਪਾਇਆ ਜਾਂਦਾ ਹੈ।

ਆਂਡੇ, ਮਾਸ, ਮੱਛੀ ਦਾ ਓ. ਆਰ. ਏ. ਸੀ. ਮਾਨ ਕਾਫੀ ਵੱਧ ਹੈ ਜਦਕਿ ਸੂਰ ਦੇ ਮਾਸ ਦਾ ਓ. ਆਰ. ਏ. ਸੀ. ਮਾਨ ਘੱਟ ਤੋਂ ਘੱਟ ਹੈ।

ਮਸਾਲਿਅਾਂ ’ਚ ਵੀ ਕਾਫੀ ਓ. ਆਰ. ਏ. ਸੀ. ਮਾਨ ਪਾਇਆ ਜਾਂਦਾ ਹੈ ਜਿਨ੍ਹਾਂ ’ਚ ਲੌਂਗ, ਦਾਲਚੀਨੀ, ਹਲਦੀ, ਕੋਕੋ, ਜੀਰਾ ’ਚ ਇਹ ਸਭ ਤੋਂ ਵੱਧ ਹੁੰਦਾ ਹੈ। ਇਸ ਤੋਂ ਇਲਾਵਾ ਤੁਲਸੀ, ਅਜਵਾਇਨ ਅਤੇ ਅਦਰਕ ’ਚ ਵੀ ਓ. ਆਰ. ਏ. ਸੀ. ਦਾ ਕਾਫੀ ਮਾਨ ਮੁਹੱਈਆ ਹੁੰਦਾ ਹੈ।

ਫਲਾਂ ਅਤੇ ਸਬਜ਼ੀਅਾਂ ਦੀ ਗੱਲ ਕਰੀਏ ਤਾਂ ਸੁੱਕਾ ਆਲੂਬੁਖਾਰਾ, ਕਿਸ਼ਮਿਸ਼, ਬਲੂਬੇਰੀ, ਜਾਮਣ ਅਤੇ ਸਟ੍ਰਾਬੇਰੀ ’ਚ ਇਹ ਕਾਫੀ ਮਾਤਰਾ ’ਚ ਮੁਹੱਈਆ ਹੈ।

ਇਸ ਕੋਵਿਡ ਕਾਲ ’ਚ, ਤੁਹਾਡੀ ਪ੍ਰਤੀਰੱਖਿਆ ਸਿਰਫ ਤੁਹਾਡੇ ਖੂਨ ਅਤੇ ਫੇਫੜਿਅਾਂ ਦੀ ਆਕਸੀਜਨ ਲੈ ਜਾਣ ਦੀ ਸਮਰੱਥਾ ’ਤੇ ਨਿਰਭਰ ਕਰਦੀ ਹੈ। ਤੁਹਾਡੇ ਭੋਜਨ ’ਚ ਓ. ਆਰ. ਏ. ਸੀ. ਮਾਨ ਜਿੰਨਾ ਵੱਧ ਹੋਵੇਗਾ, ਇਹ ਸਮਰੱਥਾ ਓਨੀ ਹੀ ਵੱਧ ਹੋਵੇਗੀ।

ਕੁਦਰਤੀ ਭੋਜਨ ਜਿਵੇਂ ਕਿ ਮਸਾਲੇ, ਫਲ ਅਤੇ ਸਬਜ਼ੀਅਾਂ-ਇਥੋਂ ਤਕ ਕਿ ਸਿਰਫ ਇਕ ਚਮਚ ਅਦਰਕ, ਤੁਲਸੀ, ਹਲਦੀ ’ਚ ਓ. ਆਰ. ਏ. ਸੀ. ਮਾਨ ਬਹੁਤ ਵੱਧ ਹੁੰਦਾ ਹੈ। ਉੱਚਤਮ ਓ. ਆਰ. ਏ. ਸੀ. ਮਾਨ ਵਾਲੇ ਖੁਰਾਕੀ ਪਦਾਰਥ ਤੁਹਾਡੀ ਪ੍ਰਤੀਰੱਖਿਆ ਨੂੰ ਵਧਾਉਂਦੇ ਹਨ ਅਤੇ ਕੈਂਸਰ, ਨਿਊਰੋ-ਅਪੱਖੀ ਵਿਕਾਰਾਂ, ਸ਼ੂਗਰ ਅਤੇ ਕਈ ਚਿਰਕਾਲਿਕ ਬੀਮਾਰੀਅਾਂ ਨੂੰ ਰੋਕਦੇ ਹਨ।

ਉੱਚ ਓ. ਆਰ. ਏ. ਸੀ. ਖੁਰਾਕੀ ਪਦਾਰਥਾਂ ’ਚ ਲੋਹ, ਵਿਟਾਮਿਨ ਸੀ, ਜ਼ਿੰਕ, ਓਮੇਗਾ 3, ਮੈਗਨੀਸ਼ੀਅਮ ਅਤੇ ਵਿਟਾਮਿਨ ਡੀ ਵਰਗੇ ਪੋਸ਼ਕ ਤੱਤ ਵੀ ਹੁੰਦੇ ਹਨ। ਬ੍ਰਹਮੀ, ਅਸ਼ਵਗੰਧਾ, ਸ਼ਤਾਵਰੀ, ਮੁਲੱਠੀ, ਅਰਜੁਨਾਰਿਸ਼ਟਮ, ਪੁਦੀਨਾ, ਧਨੀਏ ਦੇ ਬੀਜ, ਜੀਰਾ ਵਰਗੀਅਾਂ ਜੜ੍ਹੀਅਾਂ-ਬੂਟੀਅਾਂ ਦਾ ਹੁਣ ਉਨ੍ਹਾਂ ਦੇ ਓ. ਆਰ. ਏ. ਸੀ. ਮਾਨ ਲਈ ਪ੍ਰੀਖਣ ਕੀਤਾ ਜਾ ਰਿਹਾ ਹੈ।

ਦੁੱਧ ਦਾ ਨਾ ਸਿਰਫ ਵਧੇਰੇ ਘੱਟ ਓ. ਆਰ. ਏ. ਸੀ. ਮਾਨ ਹੈ ਸਗੋਂ ਇਹ ਤੁਹਾਡੀ ਸਿਹਤ ਨੂੰ ਨਸ਼ਟ ਕਰਦਾ ਹੈ। ਖੋਜਾਂ ਦਰਸਾਉਂਦੀਆਂ ਹਨ ਕਿ ਚਾਹ ’ਚ ਦੁੱਧ ਮਿਲਾਉਣ ਨਾਲ ਚਾਹ ਦੀ ਐਂਟੀਆਕਸੀਡੈਂਟ ਸਮਰੱਥਾ ਘੱਟ ਹੋ ਜਾਂਦੀ ਹੈ।


Bharat Thapa

Content Editor

Related News