ਮਨੂ ਦਾ ਕੋਡ ਜਾਂ ਫਿਰ ਅੰਬੇਡਕਰ ਦੇ ਸੰਵਿਧਾਨ ’ਚੋਂ ਅਸੀਂ ਕਿਸ ਨੂੰ ਚੁਣਨਾ ਹੈ

12/21/2020 3:30:39 AM

ਸਮੀਨਾ ਦਲਵਈ

ਅੱਜ ਅੰਬੇਡਕਰ ਹੁੰੰਦੇ ਤਾਂ ਯੂ. ਪੀ. ਆਰਡੀਨੈਂਸ ਦੇ ਕਾਰਨ ਉਹ ਵੀ ਜੇਲ ’ਚ ਹੁੰਦੇ

14 ਅਕਤੂਬਰ 1956 ਨੂੰ ਨਾਗਪੁਰ ਦੀ ਦੀਕਸ਼ਾ ਭੂਮੀ ’ਚ ਡਾਕਟਰ ਬਾਬਾ ਸਾਹਿਬ ਅੰਬੇਡਕਰ ਹਿੰਦੂ ਧਰਮ ਨੂੰ ਛੱਡ ਕੇ ਬੁੱਧ ਧਰਮ ’ਚ ਤਬਦੀਲ ਹੋ ਗਏ। ਉਨ੍ਹਾਂ ਦੇ ਨਾਲ ਲਗਭਗ 3 ਲੱਖ 65 ਹਜ਼ਾਰ ਹੋਰ ਲੋਕ ਵੀ ਸਨ। ਸਭ ਤੋਂ ਦੁਖੀ ਜਾਤੀ ਦੇ ਸਮੂਹ ਦੇ ਨੇਤਾ ਦੇ ਰੂਪ ’ਚ ਅੰਬੇਡਕਰ ਨੇ ਆਪਣੇ ਪੈਰੋਕਾਰਾਂ ਤੋਂ ਪੁੱਛਿਆ, ‘‘ਤੁਹਾਨੂੰ ਉਸ ਪਰਮਾਤਮਾ ਦੀ ਪੂਜਾ ਕਿਉਂ ਕਰਨੀ ਚਾਹੀਦੀ ਹੈ ਜੋ ਤੁਹਾਨੂੰ ਅਸਵੀਕਾਰ ਕਰਦਾ ਹੈ, ਜੋ ਤੁਹਾਡਾ ਪਰਛਾਵਾਂ ਤਕ ਦੇਖਣਾ ਨਹੀਂ ਚਾਹੁੰਦਾ।’’ ਇਹ ਧਰਮ ਬਦਲਣਾ ਉਨ੍ਹਾਂ ਦੇ ਸਿਆਸੀ ਨਜ਼ਰੀਏ, ਧਰਮਾਂ ਦੇ ਉਨ੍ਹਾਂ ਦੇ ਅਧਿਐਨ ਅਤੇ ਬੁੱਧ ਧਰਮ ’ਚ ਯਕੀਨ ਦੇ ਤਰਕਸੰਗਤ ਦੇ ਰੂਪ ’ਚ ਉੱਭਰਿਆ।

ਅੱਜ ਅੰਬੇਡਕਰ ਆਪਣੇ ਕਾਰਜਾਂ ਲਈ ਜੇਲ ’ਚ ਜਾ ਸਕਦੇ ਸਨ। ਇਹ ਧਰਮ ਬਦਲਣ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਦਾ ਤਾਜ਼ਾ ਆਰਡੀਨੈਂਸ ਕਹਿੰਦਾ ਹੈ, ‘‘ਵੱਡੇ ਪੱਧਰ ’ਤੇ ਧਰਮ ਬਦਲਣ ਦੇ ਲਈ ਸੰਗਠਨ ਆਪਣੀ ਰਜਿਸਟ੍ਰੇਸ਼ਨ ਗੁਆ ਦੇਵੇਗਾ ਅਤੇ ਇਸ ਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ।’’ ਸਥਾਨਕ ਪ੍ਰਸ਼ਾਸਨ ਨੂੰ ਦੋ ਮਹੀਨਿਅਾਂ ਦਾ ਨੋਟਿਸ ਦਿੱਤਾ ਜਾਣਾ ਚਾਹੀਦਾ ਹੈ ਜੋ ਇਹ ਤੈਅ ਕਰੇਗਾ ਕਿ ਤੁਹਾਡੇ ਇੱਛਿਤ ਕਾਰਜ ਕਾਨੂੰਨੀ ਹਨ ਜਾਂ ਨਹੀਂ। ਇਹ ਧਰਮ ਬਦਲਣ ਅਤੇ ਉਨ੍ਹਾਂ ਨੂੰ ਤਬਦੀਲ ਕਰਨ ਵਾਲੇ ਵਿਅਕਤੀਅਾਂ ’ਤੇ ਪ੍ਰਮਾਣ ਦਾ ਸਥਾਨ ਰੱਖਦਾ ਹੈ।

ਅੰਬੇਡਕਰ ਵਾਂਗ ਸੰਸਕ੍ਰਿਤਕ ਵਿਦਵਾਨ ਪੰਡਿਤ ਰਮਾ ਭਾਈ ਜਾਂ ਕਵੀ ਨਾਰਾਇਣ ਵਾਮਨ ਤਿਲਕ ਵਰਗੇ ਮਰਾਠੀ ਬ੍ਰਾਹਮਣਾਂ ਨੇ ਇਕ ਵਾਰ ਧਰਮ ਦਾ ਅਧਿਐਨ ਕੀਤਾ ਅਤੇ ਫਿਰ ਸਿਆਸੀ ਜਾਂ ਅਧਿਆਤਮਕ ਕਾਰਨਾਂ ਕਰ ਕੇ ਧਰਮ ਬਦਲ ਲਿਆ। ਇਥੋਂ ਤਕ ਕਿ ਉਨ੍ਹਾਂ ਆਸ ਅਨੁਸਾਰ ਵਿਸ਼ੇਸ਼ ਅਧਿਕਾਰ ਪ੍ਰਾਪਤ ਵਿਅਕਤੀਅਾਂ ਨੂੰ ਵੀ ਯੂ. ਪੀ. ਆਰਡੀਨੈਂਸ ਰਾਹੀਂ ਪ੍ਰੇਸ਼ਾਨ ਕੀਤਾ ਜਾ ਸਕਦਾ ਸੀ ਫਿਰ ਆਮ ਲੋਕਾਂ ਦਾ ਕੀ ਜੋ ਬਿਹਤਰ ਜ਼ਿੰਦਗੀ ਦੀ ਆਸ ਦੇ ਨਾਲ ਧਰਮ ਤਬਦੀਲ ਕਰ ਸਕਦੇ ਹਨ। ਜੇਕਰ ਕੋਈ ਗਰੀਬ ਵਿਅਕਤੀ ਸਿੱਖਿਆ, ਸ਼ਾਨ ਅਤੇ ਮੁੱਢਲੀਅਾਂ ਸਹੂਲਤਾਂ ਨੂੰ ਹਾਸਲ ਕਰਨ ਲਈ ਈਸਾਈ ਧਰਮ ’ਚ ਤਬਦੀਲ ਹੁੰਦਾ ਹੈ ਤਾਂ ਯੂ. ਪੀ. ਆਰਡੀਨੈਂਸ ਇਸ ਨੂੰ ‘ਲਾਲਚ’ ਮੰਨਦਾ ਹੈ ਅਤੇ ਉਸ ਨੂੰ ਇਕ ਅਪਰਾਧੀ ’ਚ ਬਦਲ ਦਿੰਦਾ ਹੈ।

ਯੂ. ਪੀ. ਆਰਡੀਨੈਂਸ ’ਚ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਅਤੇ ਔਰਤਾਂ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਹੈ ਜਿਨ੍ਹਾਂ ਦੇ ਧਰਮ ਬਦਲਣ ’ਤੇ ਸਖਤ ਤੋਂ ਸਖਤ ਸਜ਼ਾ ਹੋਵੇਗੀ। ਅੰਬੇਡਕਰ ਦੇ ਬੁੱਧ ਧਰਮ ਦਾ ਪਾਲਣ ਕਰਨ ਵਾਲੇ ਵਧੇਰੇ ਲੋਕ ਮਹਾਰ ਜਾਤੀ ਦੇ ਸਨ ਅਤੇ ਉਨ੍ਹਾਂ ’ਚੋਂ ਲਗਭਗ ਅੱਧੀਅਾਂ ਤਾਂ ਔਰਤਾਂ ਸਨ। ਨਿਸ਼ਚਿਤ ਤੌਰ ’ਤੇ ਇਹ ਗਰੀਬੀ ਅਤੇ ਸਿੱਖਿਆ ਤਕ ਵੀ ਪਹੁੰਚ ਦੀ ਘਾਟ ਦੇ ਕਾਰਨ ਇਕ ਕਮਜ਼ੋਰ ਆਬਾਦੀ ਹੈ। ਕੀ ਕਾਨੂੰਨ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਸੰਦ ’ਚ ਕੋਈ ਏਜੰਸੀ ਨਹੀਂ ਜਾਂ ਉਨ੍ਹਾਂ ਨੂੰ ਸਮਝ ’ਚ ਨਹੀਂ ਆ ਰਿਹਾ ਕਿ ਉਨ੍ਹਾਂ ਲਈ ਕੀ ਬਿਹਤਰ ਹੈ।

ਭਾਰਤ ’ਚ ਇਸਲਾਮ ਅਤੇ ਈਸਾਈ ਧਰਮ ਦੇ ਆਗਮਨ ਦੇ ਬਾਅਦ ਤੋਂ, ਹੇਠਲੀ ਜਾਤੀ ਦੇ ਲੋਕਾਂ ਨੇ ਆਪਣੀ ਸਮਾਜਿਕ ਸਥਿਤੀ ਨੂੰ ਅਪ੍ਰਵਾਨ ਕਰਨ ਅਤੇ ਮਨੁੱਖ ਦੇ ਰੂਪ ’ਚ ਰੁਤਬਾ ਹਾਸਲ ਕਰਨ ਲਈ ਧਰਮ ਬਦਲਣ ਦਾ 15ਵੀਂ ਸਦੀ ਦੇ ਸੰਤ ਰਵਿਦਾਸ ਮਹਾਰਾਜ ਜੀ ਨੇ ਆਪਣੀ ਰਚਨਾ ‘ਬੇਗਮ ਪੁਰਾ’ ’ਚ ‘ਇਕ ਭੂਮੀ ਬਿਨਾਂ ਦੁੱਖ ਦੇ’ ਦਾ ਵਰਣਨ ਕੀਤਾ।

ਕਬੀਰ ਅਤੇ ਰਵਿਦਾਸ ਜੀ ਯੂ. ਪੀ.’ਚ ਦੋਵੇਂ ਹੀ ਸਮਕਾਲੀ ਸਨ। ਉਸ ਸਮੇਂ ਇਸਲਾਮ ਦੇ ਭਾਈਚਾਰੇ ਅਤੇ ਕਰੁਣਾ ਦੀ ਵਿਚਾਰਧਾਰਾ ਨੇ ਹੇਠਲੀਅਾਂ ਜਾਤੀਅਾਂ ਨੂੰ ਆਕਰਸ਼ਿਤ ਕੀਤਾ। ਉੱਤਰ ਭਾਰਤ ’ਚ ਸੂਫੀ ਅੰਦੋਲਨ ਉਦਾਰਵਾਦੀ ਧਾਰਮਿਕ ਤਾਕਤਾਂ ਲਈ ਸਿਖਰ ਬਿੰਦੂ ’ਤੇ ਸੀ।

ਯੂ. ਪੀ. ਆਰਡੀਨੈਂਸ ਦਾ ਦੂਸਰਾ ਮੁੱਖ ਟੀਚਾ ਮੁਸਲਿਮ ਮਰਦ ਹਨ ਜੋ ਔਰਤਾਂ ਦੇ ਧਰਮ ਤਬਦੀਲ ਕਰ ਰਹੇ ਹਨ। ਇਹ ਇਥੋਂ ਤਕ ਯੂ. ਪੀ. ’ਚ 1920 ’ਚ ਵੀ ਜਾਰੀ ਸੀ ਜਿਵੇਂ ਕਿ ਇਤਿਹਾਸਕਾਰ ਚਾਰੂ ਗੁਪਤਾ ਨੇ ਵਰਣਨ ਕੀਤਾ ਹੈ। ਉਨ੍ਹਾਂ ਦੇ ਅਨੁਸਾਰ ਖਾਸ ਤੌਰ ’ਤੇ ਜਦੋਂ ਦਲਿਤ ਔਰਤਾਂ ਨੇ ਧਰਮ ਤਬਦੀਲ ਸ਼ੁਰੂ ਕੀਤਾ ਅਤੇ ਮੁਸਲਿਮ ਮਰਦਾਂ ਨਾਲ ਵਿਆਹ ਕਰਨਾ ਸ਼ੁਰੂ ਕੀਤਾ, ਉਨ੍ਹਾਂ ’ਚ ਦਰਦਨਾਕ ਰੋਜ਼ਾਨਾ ਦੀ ਜ਼ਿੰਦਗੀ ਤੋਂ ਬਚਣ ਦੀ ਇੱਛਾ ਸੀ। ‘ਚਾਂਦ’ ਅਤੇ ‘ਅਭਯੂਦਯ’ ਵਰਗੀਅਾਂ ਪੱਤ੍ਰਿਕਾਵਾਂ ਨੇ ਬਾਈਕਾਟ ਕੀਤੀਆ ਂ ਔਰਤਾਂ ਦੇ ਬਿਹਤਰ ਜੀਵਨ ਦੀ ਵਕਾਲਤ ਕੀਤੀ ਜੋ ਮੁਸਲਿਮ ਮਰਦਾਂ ਨਾਲ ਵਿਆਹ ਕਰਦੀਅਾਂ ਹਨ ਅਤੇ ਗਊ ਹੱਤਿਆਰਿਅਾਂ ਨੂੰ ਪੈਦਾ ਕਰਦੀਅਾਂ ਹਨ।

ਹਿੰਦੂ ਮਹਾਸਭਾ ਨੇ ਹੇਠਲੀ ਜਾਤੀ ਦੀਅਾਂ ਔਰਤਾਂ ਦੇ ਧਰਮ ਬਦਲਣ ਨੂੰ ਰੋਕਿਆ ਅਤੇ ਉਨ੍ਹਾਂ ਦੇ ਵਿਆਹ ਉੱਚੀ ਜਾਤੀ ਦੇ ਹਿੰਦੂ ਲੜਕਿਅਾਂ ਨਾਲ ਕੀਤੇ। ਬ੍ਰਿਟਿਸ਼ ਮਰਦਮਸ਼ੁਮਾਰੀ ਨੇ ਧਰਮ ਦੇ ਦੁਆਰਾ ਆਬਾਦੀ ਦੀ ਗਣਨਾ ਸ਼ੁਰੂ ਕਰ ਦਿੱਤੀ ਅਤੇ ਸੰਖਿਆ ਅਤੇ ਸੰਭਾਵਿਤ ਬੱਚੇ ਪੈਦਾ ਕਰਨ ਵਾਲੀਅਾਂ ਔਰਤਾਂ ਦੇ ਨੁਕਸਾਨ ਨੂੰ ਰੋਕਣ ਲਈ ਦਲਿਤ ਔਰਤਾਂ ਮਹੱਤਵਪੂਰਨ ਹੋ ਗਈਅਾਂ।

ਅਸਲੀ ਕਲੇਸ਼ ਹਿੰਦੂਅਾਂ ਅਤੇ ਮੁਸਲਮਾਨਾਂ ਦਰਮਿਆਨ ’ਚ ਨਹੀਂ ਹੈ ਜਿਵੇਂ ਕਿ ਡਾਕਟਰ ਰਾਮ ਮਨੋਹਰ ਲੋਹੀਆ ਨੇ ਆਪਣੇ ਸੈਮੀਨਾਰ ਲੇਖ ‘ਹਿੰਦੂ ਬਨਾਮ ਹਿੰਦੂ’ ਵਿਚ ਲਿਖਿਆ, ‘‘ਭਾਰਤੀ ਇਤਿਹਾਸ ’ਚ ਸਭ ਤੋਂ ਵੱਡੀ ਜੰਗ ਰੂੜੀਵਾਦੀ ਅਤੇ ਉਦਾਰਵਾਦੀ ਤਾਕਤਾਂ ਦਰਮਿਆਨ ਸੰਘਰਸ਼ ਨੂੰ ਲੈ ਕੇ ਹੈ ਜੋ ਪਿਛਲੇ 5000 ਸਾਲਾਂ ਤੋਂ ਜਾਰੀ ਹੈ। ਕਲੇਸ਼ ਦੇ ਮੁੱਖ ਮੁੱਦੇ ਜਾਤੀ ਵਰਗ, ਔਰਤ ਅਤੇ ਸਹਿਣਸ਼ੀਲਤਾ ਹੈ।’’

ਦਲਿਤ ਮਹਿਲਾ ਸਪੀਕ ਆਊਟ (2014) 500 ਇੰਟਰਵਿਊਜ਼ ਰਾਹੀਂ ਲਿਖਤੀ, ਜ਼ੁਬਾਨੀ, ਸਰੀਰਕ ਅਤੇ ਸੈਕਸ ਹਿੰਸਾਂ ਦੀ ਰਿਪੋਰਟ ਹੈ। ਉੱਚ ਜਾਤੀ ਦੇ ਅਪਰਾਧੀਅਾਂ ਨਾਲ ਅਕਸਰ ਕਾਨੂੰਨੀ ਪ੍ਰਣਾਲੀ ਦੇ ਟਕਰਾਅ ਦੇ ਬਾਵਜੂਦ, ਦਲਿਤ ਔਰਤ ਹਿੰਸਾ ਦੇ ਵਿਰੁੱਧ ਆਵਾਜ਼ ਉਠਾਉਂਦੀ ਹੈ। ਜਾਤੀਗਤ ਬੇਇਨਸਾਫੀ ਨੂੰ ਪ੍ਰਵਾਨ ਕਰਨ ਤੋਂ ਨਾਂਹ ਕਰਨ ’ਤੇ ਉਹ ਯਕੀਨ ਰੱਖਦੀ ਹੈ ਕਿ ਲੋਕਤੰਤਰ ਸਮਾਜ ਦੇ ਸਭ ਤੋਂ ਹੇਠਲੇ ਸਥਾਨ ’ਤੇ ਰਹਿਣ ਵਾਲਿਅਾਂ ਲਈ ਵੀ ਨਿਅਾਂ ਅਤੇ ਸਮਾਨਤਾ ਮੁਹੱਈਆ ਕਰਦਾ ਹੈ। ਇਸ ਅਰਥ ’ਚ ਦਲਿਤ ਔਰਤਾਂ ਭਾਰਤੀ ਸੰਵਿਧਾਨਿਕਤਾ ਦੇ ਸੱਚੇ ਨਾਗਰਿਕ ਦੇ ਰੂਪ ’ਚ ਉੱਭਰਦੀਅਾਂ ਹਨ।

ਇਹ ਮਹੱਤਵਪੂਰਨ ਹੈ ਕਿ ਭਾਰਤੀ ਸੰਵਿਧਾਨ ਦੇ ਜਨਕ ਬਾਬਾ ਸਾਹਿਬ ਅੰਬੇਡਕਰ ਨੇ 1927 ’ਚ ‘ਮਨੂ ਸਮ੍ਰਿਤੀ’ ਨੂੰ ਜਨਤਕ ਤੌਰ ’ਤੇ ਸਾੜਿਆ ਸੀ ਅਤੇ ਧਾਰਮਿਕ ਗ੍ਰੰਥਾਂ ਨੂੰ ਸੰਵਿਧਾਨ ਦੀ ਨਵੀਂ ਪੁਸਤਕ ਦੇ ਨਾਲ ਬਦਲਣਾ ਚਾਹੁੰਦੇ ਸਨ।

ਅੱਜ ਦਾ ਸੰਘਰਸ਼ ਉਹੋ ਜਿਹਾ ਹੀ ਹੈ ਜਿਵੇਂ ਕਦੇ ਹੁੰਦਾ ਸੀ। ਰੂੜੀਵਾਦੀ ਅਤੇ ਪ੍ਰਗਤੀਵਾਦੀਅਾਂ ਦੇ ਦਰਮਿਆਨ ਅੱਜ ਨੌਜਵਾਨ ਪੀੜ੍ਹੀ ਸੁਤੰਤਰ ਤੌਰ ’ਤੇ ਜਿਊਣਾ ਚਾਹੁੰਦੀ ਹੈ, ਪੁਰਾਣੀ ਪੀੜ੍ਹੀ ਕੰਟਰੋਲ ਬਣਾਈ ਰੱਖਣਾ ਚਾਹੁੰਦੀ ਹੈ, ਔਰਤ ਜੋ ਆਪਣੀ ਪਸੰਦ ਖੁਦ ਤੈਅ ਕਰਨਾ ਚਾਹੁੰਦੀ ਹੈ ਅਤੇ ਆਪਣਾ ਪਰਿਵਾਰ ਬਣਾਉਣਾ ਚਾਹੁੰਦੀ ਹੈ। ਉੱਚ ਜਾਤੀ ਨਿਅਾਂ ਅਤੇ ਬਰਾਬਰੀ ਦੀ ਤਲਾਸ਼ ਕਰਦੀ ਹੈ ਅਤੇ ਹੇਠਲੀਅਾਂ ਜਾਤੀਅਾਂ ਨਿਅਾਂ ਅਤੇ ਬਰਾਬਰੀ ਨੂੰ ਲੱਭਦੀਅਾਂ ਹਨ।

ਹੁਣ ਇਸ ਲੜਾਈ ਦੀ ਜੜ੍ਹ ’ਚ ਹੈ ‘ਮਨੂ’ ਦਾ ਕੋਡ ਜਾਂ ਫਿਰ ਅੰਬੇਡਕਰ ਦਾ ਸੰਵਿਧਾਨ, ਸੋ ਸਾਨੂੰ ਸੋਚਣਾ ਪਵੇਗਾ ਕਿ ਇਨ੍ਹਾਂ ਦੋਵਾਂ ’ਚੋਂ ਅਸੀਂ ਕਿਸ ਨੂੰ ਚੁਣਨਾ ਹੈ?


Bharat Thapa

Content Editor

Related News