ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਪਹਿਲੀ ਮੁੱਖ ਲੇਖਾ ਅਫ਼ਸਰ ਹਰਦੀਪ ਕੌਰ

03/30/2023 3:27:25 PM

ਇੰਜ. ਸੁਸ਼ੀਲ ਪ੍ਰਸ਼ੋਤਮ ਸਿਆਨ ਨੇ 16 ਸਤੰਬਰ,1967 ਨੂੰ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਵਿਚ ਬਤੌਰ ਲਾਈਨ ਸੁਪਰਡੈਂਟ ਦਫ਼ਤਰ ਐਕਸੀਅਨ ਟਿਊਬਵੈੱਲ ਉਸਾਰੀ ਡਵੀਜ਼ਨ, ਪਟਿਆਲਾ ਵਿਚ ਆਪਣੀ ਸੇਵਾ ਸ਼ੁਰੂ ਕੀਤੀ। ਲਗਭਗ 14 ਸਾਲ ਬਤੌਰ ਲਾਈਨ ਸੁਪਰਡੈਂਟ ਦੀ ਸੇਵਾ ਉਪਰੰਤ ਉਨ੍ਹਾਂ ਨੂੰ 14 ਦਸੰਬਰ,1981 ਨੂੰ ਜੇ. ਈ.2 ਵਜੋਂ ਤਰੱਕੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਦਫ਼ਤਰ ਡਿਪਟੀ ਡਾਇਰੈਕਟਰ ਕੰਪਿਊਟਰ ਸੈੱਲ, ਚੰਡੀਗੜ੍ਹ ਵਿਚ ਤਾਇਨਾਤ ਕੀਤਾ ਗਿਆ । 24 ਅਪ੍ਰੈਲ,1986 ਨੂੰ ਬਤੌਰ ਜੇ. ਈ. ਤਰੱਕੀ ਦੇ ਕੇ ਦਫ਼ਤਰ ਪ੍ਰਿੰਸੀਪਲ ਟੈਕਨੀਕਲ ਟ੍ਰੇਨਿੰਗ ਇੰਸਟੀਚਿਊਟ, ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ।

ਉਨ੍ਹਾਂ ਨੂੰ 28 ਸਾਲ ਦੀ ਨੌਕਰੀ ਤੋਂ ਬਾਅਦ 29 ਸਤੰਬਰ, 1995 ਨੂੰ ਰੋਪੜ ਵਿਖੇ ਬਤੌਰ ਐੱਸ. ਡੀ. ਓ. ਤਾਇਨਾਤ ਕੀਤਾ ਗਿਆ । 20 ਜੂਨ , 2001 ਨੂੰ ਉਨ੍ਹਾਂ ਨੂੰ ਬਤੌਰ ਏ. ਈ. ਈ. ਤਰੱਕੀ ਦੇ ਕੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਵਿਖੇ ਤਾਇਨਾਤ ਕੀਤਾ ਗਿਆ। ਉਹ 30-6-2003 ਨੂੰ ਸੇਵਾ ਮੁਕਤ ਹੋ ਗਏ। ਉਨ੍ਹਾਂ ਸੰਚਾਲਨ ਖੇਤਰ ਵਿਚ ਸੇਵਾ ਦੌਰਾਨ ਖ਼ੁਦ ਐੱਚ ਪੋਲ/ਟਰਾਂਸਫਾਰਮਰਾਂ ’ਤੇ ਚੜ੍ਹ ਕੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੇਣ ਲਈ ਕੰਮ‌ ਕੀਤਾ ਸੀ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਭਾਵੇਂ ਇਕ ਇੰਜੀਨੀਅਰਿੰਗ ਸੰਸਥਾ ਵਜੋਂ ਜਾਣਿਆ ਜਾਂਦਾ ਹੈ ਪਰ ਫਿਰ ਵੀ ਹੋਰਨਾਂ ਖੇਤਰਾਂ ਵਿਚ ਕੰਮ ਕਰ ਰਹੇ ਪੁਰਸ਼ਾਂ ਤੇ ਔਰਤਾਂ ਨੇ ਆਪਣੀ ਸਖ਼ਤ ਮਿਹਨਤ, ਪੂਰੀ ਇਮਾਨਦਾਰੀ ਤੇ ਲਗਨ ਨਾਲ ਕੰਮ ਕਰ ਕੇ ਆਪਣੇ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰ ਕੇ ਆਪਣੇ-ਆਪਣੇ ਖੇਤਰ ਵਿਚ ਨਾਮਣਾ ਖੱਟਿਆ ਹੈ।

ਇਸੇ ਹੀ ਲੜੀ ਤਹਿਤ ਵਿੱਤੀ ਖੇਤਰ ਵਿਚ ਔਰਤਾਂ ਵਿਚੋਂ ਸ੍ਰੀਮਤੀ ਹਰਦੀਪ ਕੌਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਪਹਿਲੀ ਮੁੱਖ ਲੇਖਾ ਅਫ਼ਸਰ ਵਜੋਂ ਅੱਜਕੱਲ੍ਹ ਸੇਵਾ ਨਿਭਾ ਰਹੇ ਹਨ। ਸ੍ਰੀਮਤੀ ਹਰਦੀਪ ਕੌਰ ਦਾ ਜਨਮ ਸੰਨ 1968 ਨੂੰ ਪਿਤਾ ਇੰਜੀਨੀਅਰ ਪ੍ਰੇਮ ਸਿੰਘ ਸ਼ਾਹੀ ਅਤੇ ਮਾਤਾ ਗੁਰਦੇਵ ਕੌਰ ਦੇ ਘਰ ਹੋਇਆ।

ਹਰਦੀਪ ਕੌਰ ਦਾ ਮੁੱਢ ਕਦੀਮ ਤੋਂ ਹਿਸਾਬ ਵਿਸ਼ੇ ਵੱਲ ਵਧੇਰੇ ਝੁਕਾਅ ਤੇ ਦਿਲਚਸਪੀ ਨੇ ਹੀ ਉਨ੍ਹਾਂ ਨੂੰ ਐੱਮ. ਕਾਮ. ਦੀ ਡਿਗਰੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਐੱਮ. ਕਾਮ. ਦੀ ਡਿਗਰੀ ਹਾਸਲ ਕਰਨ ਉਪਰੰਤ ਸੰਨ 1988 ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਬਤੌਰ ਅੰਦਰੂਨੀ ਪੜਤਾਲਕਾਰ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ।ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਸਮਰਪਿਤ ਅਦਾਰੇ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਹਮੇਸ਼ਾ ਕੁਝ ਨਵੇਕਲਾ ਕਰਨ ਦੀ ਚਾਹ ਦੀ ਲੜੀ ਵਿਚ ਉਨ੍ਹਾਂ ਨੇ ਸੰਨ 2001 ਵਿਚ ਆਈ਼. ਸੀ. ਡਬਲਿਊ. ਏ. ਆਈ. ਦੀ ਡਿਗਰੀ ਹਾਸਲ ਕੀਤੀ ਅਤੇ ਇਸ ਵਿਦਿਆ ਨੇ ਉਨ੍ਹਾਂ ਦੀ ਸਫ਼ਲਤਾ ਦੀ ਪੌੜੀ ਨੂੰ ਸਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ।              

 ਆਪਣੀ ਸਫ਼ਲਤਾ ਲਈ ਹਰਦੀਪ ਕੌਰ ਆਪਣੇ ਪਿਤਾ ਪ੍ਰੇਮ ਸਿੰਘ ਸ਼ਾਹੀ ਅਤੇ ਆਪਣੇ ਪਤੀ ਜਸਪਾਲ ਸਿੰਘ ਨੂੰ ਆਪਣੀ ਸਭ ਤੋਂ ਵੱਡੀ ਊਰਜਾ ਦਾ ਸਰੋਤ ਅਤੇ ਸ਼ਕਤੀ ਮੰਨਦੀ ਹੈ, ਉਨ੍ਹਾਂ ਅਨੁਸਾਰ ਵਿਆਹ ਹੋਣ ਉਪਰੰਤ ਦੋ ਬੱਚਿਆਂ ਦੀ ਦੇਖ-ਰੇਖ ਦੇ ਨਾਲ-ਨਾਲ ਉਚੇਰੀ ਸਿੱਖਿਆ ਹਾਸਲ ਤਾਂ ਹੀ ਸੰਭਵ ਹੋ ਸਕੀ ਕਿਉਂਕਿ ਉਨ੍ਹਾਂ ਦੇ ਪਤੀ ਦਾ ਬਹੁਤ ਵੱਡਾ ਸਹਿਯੋਗ ਰਿਹਾ।

ਉਨ੍ਹਾਂ ਨੇ ਆਪਣੇ ਇਕ ਸੰਦੇਸ਼ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨੌਜਵਾਨ ਅਫ਼ਸਰਾਂ ਨੂੰ ਸਖ਼ਤ ਮਿਹਨਤ, ਪੂਰੀ ਇਮਾਨਦਾਰੀ ਅਤੇ ਲਗਨ ਨਾਲ ਬਿਜਲੀ ਖਪਤਕਾਰਾਂ ਦੀ ਸੇਵਾ ਕਰਨ ਲਈ ਕਿਹਾ ਹੈ। ਉਨ੍ਹਾਂ ਅਨੁਸਾਰ ਸਖ਼ਤ ਮਿਹਨਤ ਅਤੇ ਪੂਰੀ ਇਮਾਨਦਾਰੀ ਦਾ ਕੋਈ ਬਦਲ ਨਹੀਂ ਹੈ, ਦੂਜਾ ਸਾਨੂੰ ਸਾਰਿਆਂ ਨੂੰ ਆਪਣੇ ਰੌਸ਼ਨ ਭਵਿੱਖ ਲਈ ਹਮੇਸ਼ਾ ਸਖ਼ਤ ਮਿਹਨਤ ਅਤੇ ਪੂਰੀ ਇਮਾਨਦਾਰੀ ਨਾਲ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਸਮਾਂ ਜੋ ਕਿ ਇਕ ਵਹਿੰਦਾ ਚਸ਼ਮਾ ਹੈ, ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਪਿਤਾ ਇੰਜ. ਪ੍ਰੇਮ ਸਿੰਘ ਸ਼ਾਹੀ ਵੀ ਪੀ.ਐੱਸ.ਪੀ.ਸੀ.ਐੱਲ ਵਿਚੋਂ ਉਪ ਮੁੱਖ ਇੰਜੀਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ ਅਤੇ ਉਨ੍ਹਾਂ ਦੇ ਪਤੀ ਇੰਜ. ਜਸਪਾਲ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ।

 ਇੰਜ. ਸ਼ਸ਼ੀ ਪ੍ਰਭਾ ਪੰਜਾਬ ਦੀਆਂ ਬਿਜਲੀ ਖੇਤਰ ਦੀਆਂ ਕਾਰਪੋਰੇਸ਼ਨਾਂ ਦੀਆਂ ਔਰਤਾਂ ਵਿਚੋਂ ਪਹਿਲੀ ਡਾਇਰੈਕਟਰ ਬਣੀ ਸੀ। ਇੰਜ. ਹਰਸ਼ਰਨ ਕੌਰ ਤ੍ਰੇਹਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਇੰਜੀਨੀਅਰ -ਇਨ-ਚੀਫ ਦਾ ਅਹੁਦਾ ਹਾਸਲ ਕਰਨ ਵਾਲੀ ਪਹਿਲੀ ਔਰਤ ਇੰਜੀਨੀਅਰ ਸੀ। ਸ਼੍ਰੀਮਤੀ ਉਰਮਿਲ ਸੂਦ ਪੰਜਾਬ ਰਾਜ ਬਿਜਲੀ ਬੋਰਡ ਦੀ ਪਹਿਲੀ ਉਪ-ਸਕੱਤਰ ਬਣੇ ਸਨ।

ਮਨਮੋਹਨ ਸਿੰਘ ਉਪ ਸਕੱਤਰ ਲੋਕ ਸੰਪਰਕ ਪੀ. ਐੱਸ. ਪੀ. ਸੀ. ਐੱਲ

Harnek Seechewal

This news is Content Editor Harnek Seechewal