ਬੁਰੇ ਫਸੇ ਡੋਨਾਲਡ ਟਰੰਪ

01/15/2021 2:19:38 AM

ਡਾ. ਵੇਦਪ੍ਰਤਾਪ ਵੈਦਿਕ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਿਹੋ ਜਿਹੀ ਦੁਰਦਸ਼ਾ ਅੱਜ ਹੋ ਰਹੀ ਹੈ, ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦੀ ਕਦੇ ਨਹੀਂ ਹੋਈ। ਅਜਿਹਾ ਨਹੀਂ ਹੈ ਕਿ 250 ਸਾਲ ਦੇ ਇਤਿਹਾਸ ’ਚ ਕਿਸੇ ਅਮਰੀਕੀ ਰਾਸ਼ਟਰਪਤੀ ’ਤੇ ਕਦੇ ਮਹਾਦੋਸ਼ ਚੱਲਿਆ ਹੀ ਨਹੀਂ। ਟਰੰਪ ਤੋਂ ਪਹਿਲਾਂ ਤਿੰਨ ਰਾਸ਼ਟਰਪਤੀਆਂ ’ਤੇ ਮਹਾਦੋਸ਼ ਚੱਲੇ ਹਨ।

1865 ’ਚ ਐਂਡਰੂ ਜਾਨਸਨ ’ਤੇ, 1974 ’ਚ ਰਿਚਰਡ ਨਿਕਸਨ ’ਤੇ ਅਤੇ 1998 ’ਚ ਬਿਲ ਕਲਿੰਟਨ ’ਤੇ! ਇਨ੍ਹਾਂ ਤਿੰਨਾਂ ਰਾਸ਼ਟਰਪਤੀਆਂ ’ਤੇ ਜੋ ਦੋਸ਼ ਲੱਗੇ ਸਨ, ਉਨ੍ਹਾਂ ਦੇ ਮੁਕਾਬਲੇ ਟਰੰਪ ’ਤੇ ਜੋ ਦੋਸ਼ ਲੱਗਾ ਹੈ ਉਹ ਬਹੁਤ ਹੀ ਗੰਭੀਰ ਹੈ। ਟਰੰਪ ’ਤੇ ਦੇਸ਼ਧ੍ਰੋਹ ਜਾਂ ਤਖਤਾ ਪਲਟਣ ਜਾਂ ਬਗਾਵਤ ਦਾ ਦੋਸ਼ ਲੱਗਾ ਹੈ। ਅਮਰੀਕੀ ਸੰਸਦ (ਕਾਂਗਰਸ) ਦੇ ਹੇਠਲੇ ਸਦਨ (ਪ੍ਰਤੀਨਿਧੀ ਸਦਨ) ਨੇ ਟਰੰਪ ਦੇ ਵਿਰੋਧ ’ਚ 205 ਦੇ ਮੁਕਾਬਲੇ 223 ਵੋਟਾਂ ਨਾਲ ਜੋ ਮਹਾਦੋਸ਼ ਦਾ ਮਤਾ ਪਾਸ ਕੀਤਾ ਹੈ, ਉਹ ਅਮਰੀਕੀ ਸੰਵਿਧਾਨ, ਲੋਕਤੰਤਰ ਦੀ ਭਾਵਨਾ ਅਤੇ ਸ਼ਾਂਤੀ ਭੰਗ ਕਰਨ ਦੀ ਗਿਣੀ-ਮਿੱਥੀ ਸਾਜ਼ਿਸ਼ ਦਾ ਦੋਸ਼ ਟਰੰਪ ’ਤੇ ਲਗਾ ਰਿਹਾ ਹੈ। ਟਰੰਪ ਹੁਣ ਅਮਰੀਕਾ ਦੇ ਸੰਵਿਧਾਨਕ ਇਤਿਹਾਸ ’ਚ ਅਜਿਹੇ ਪਹਿਲੇ ਖਲਨਾਇਕ ਦੇ ਤੌਰ ’ਤੇ ਜਾਣੇ ਜਾਣਗੇ, ਜਿਨ੍ਹਾਂ ’ਤੇ 4 ਸਾਲ ’ਚ 2 ਵਾਰ ਮਹਾਦੋਸ਼ ਦਾ ਮੁਕੱਦਮਾ ਚੱਲਿਆ ਹੈ।

ਹੁਣ ਇਹ ਮਤਾ ਉੱਚ ਸਦਨ (ਸੀਨੇਟ) ’ਚ ਜਾਏਗਾ। 100 ਮੈਂਬਰੀ ਸੀਨੇਟ ਦੇ ਮੁਖੀ ਹਨ ਰਿਪਬਲਿਕਨ ਪਾਰਟੀ ਦੇ ਨੇਤਾ ਅਤੇ ਉੱਪ-ਰਾਸ਼ਟਰਪਤੀ ਮਾਈਕ ਪੇਂਸ! ਪੇਂਸ ਦੀ ਸਹਿਮਤੀ ਹੁੰਦੀ ਤਾਂ ਟਰੰਪ ਨੂੰ ਬਿਨਾਂ ਮਹਾਦੋਸ਼ ਚਲਾਏ ਹੀ ਚੱਲਦਾ ਕੀਤਾ ਜਾ ਸਕਦਾ ਸੀ। ਅਮਰੀਕੀ ਸੰਵਿਧਾਨ ਦੀ 25ਵੀਂ ਸੋਧ ਦੇ ਮੁਤਾਬਕ ਉਪ-ਰਾਸ਼ਟਰਪਤੀ ਅਤੇ ਅੱਧਾ ਮੰਤਰੀ ਮੰਡਲ, ਦੋਵੇਂ ਸਹਿਮਤ ਹੁੰਦੇ ਤਾਂ ਟਰੰਪ ਨੂੰ ਪਿਛਲੇ ਹਫਤੇ ਹੀ ਹਟਾਇਆ ਜਾ ਸਕਦਾ ਸੀ ਪਰ ਪੇਂਸ ਨੇ ਇਹ ਗੰਭੀਰ ਕਦਮ ਚੁੱਕਣ ਤੋਂ ਨਾਂਹ ਕਰ ਦਿੱਤੀ ਹੈ। ਹੁਣ ਸੀਨੇਟ ਵੀ ਉਨ੍ਹਾਂ ਨੂੰ ਤਦ ਹੀ ਹਟਾ ਸਕੇਗੀ ਜਦਕਿ ਉਸ ਦੇ 2/3 ਮੈਂਬਰ ਮਹਾਦੋਸ਼ ਦਾ ਸਮਰਥਨ ਕਰਨ।

ਇਨ੍ਹਾਂ ’ਚ 2 ਅੜਚਣਾਂ ਹਨ, ਇਕ ਤਾਂ ਸੀਨੇਟ ਦਾ ਸੈਸ਼ਨ 19 ਜਨਵਰੀ ਨੂੰ ਹੋਣਾ ਹੈ, ਉਸ ਦਿਨ ਭਾਵ ਇਕ ਦਿਨ ਪਹਿਲਾਂ ਟਰੰਪ ਨੂੰ ਹਟਾਉਣਾ ਮੁਸ਼ਕਲ ਹੈ ਕਿਉਂਕਿ ਇਸ ਮੁੱਦੇ ’ਤੇ ਬਹਿਸ ਵੀ ਹੋਵੇਗੀ। 20 ਜਨਵਰੀ ਨੂੰ ਉਹ ਆਪਣੇ ਆਪ ਹਟਣਗੇ ਹੀ। ਦੂਸਰੀ ਅੜਚਣ ਇਹ ਹੈ ਕਿ ਸੀਨੇਟ ’ਚ ਅਜੇ ਵੀ ਰਿਪਬਲਿਕਨ ਪਾਰਟੀ ਦੇ 52 ਮੈਂਬਰ ਹਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ 48, ਜੋ 2 ਨਵੇਂ ਡੈਮੋਕ੍ਰੇਟ ਜਿੱਤੇ ਹਨ, ਉਨ੍ਹਾਂ ਨੇ ਅਜੇ ਸਹੁੰ ਨਹੀਂ ਚੁੱਕੀ ਅਤੇ 67 ਮੈਂਬਰਾਂ ਨਾਲ ਹੀ 2/3 ਬਹੁਮਤ ਬਣਦਾ ਹੈ।

ਇਸ ਦੇ ਇਲਾਵਾ ਮਾਈਕ ਪੇਂਸ ਇਕ ਭਾਵੀ ਰਾਸ਼ਟਰਪਤੀ ਦੇ ਉਮੀਦਵਾਰ ਦੇ ਨਾਤੇ ਆਪਣੇ ਰਿਪਬਲਿਕਨ ਪਾਰਟੀ ਦੇ ਸੀਨੇਟਰਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁਣਗੇ। ਉਹ ਬਾਈਡੇਨ ਦੇ ਸਹੁੰ ਚੁੱਕਣ ਦੇ ਬਾਅਦ ਵੀ ਮਹਾਦੋਸ਼ ਜ਼ਰੂਰ ਚਲਾਉਣਾ ਚਾਹੁੰਣਗੇ ਤਾਂ ਕਿ ਟਰੰਪ ਦੁਬਾਰਾ ਚੋਣ ਨਾ ਲੜ ਸਕਣ ਅਤੇ ਰਿਪਬਲਿਕਨ ਪਾਰਟੀ ਉਨ੍ਹਾਂ ਤੋਂ ਆਪਣਾ ਖਹਿੜਾ ਛੁਡਾ ਸਕੇ। ਕਈ ਰਿਪਬਲਿਕਨ ਸੀਨੇਟਰ ਅਤੇ ਕਾਂਗਰਸਮੈਨ ਟਰੰਪ ਦੇ ਵਿਰੁੱਧ ਸ਼ਰੇਆਮ ਬਿਆਨ ਦੇ ਰਹੇ ਹਨ। ਅਮਰੀਕੀ ਫੌਜ ਦੇ ਮੁਖੀਆਂ ਨੇ ਵੀ ਸੰਵਿਧਾਨ ਦੀ ਰੱਖਿਆ ਦਾ ਸੰਕਲਪ ਦੁਹਰਾ ਕੇ ਆਪਣਾ ਇਰਾਦਾ ਪ੍ਰਗਟ ਕਰ ਦਿੱਤਾ ਹੈ।

Bharat Thapa

This news is Content Editor Bharat Thapa