ਦਿਨੋਂ ਦਿਨ ਵੱਧ ਰਹੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਜ਼ਰੂਰੀ ਕਦਮ ਚੁੱਕਣ ਦੀ ਜ਼ਰੂਰਤ

04/05/2017 5:35:24 PM

 
  ਸੜਕੀ ਹਾਦਸਿਆਂ ਕਾਰਨ ਰੋਜ਼ਾਨਾ ਉੱਜੜ ਰਹੇ ਹੱਸਦੇ ਵਸਦੇ ਪਰਿਵਾਰ 

ਦੇਸ਼ ਦੀਆਂ ਸੜਕਾਂ ''ਤੇ ਆਏ ਦਿਨ ਹਾਦਸੇ ਵਾਪਰਨਾ ਆਮ ਗੱਲ ਹੋ ਗਈ ਹੈ ਜਿਸ ਕਾਰਨ ਕੀ ਵਾਰ ਹੱਸਦੇ ਵੱਸਦੇ ਪਰਿਵਾਰ ਉੱਜੜ ਜਾਂਦੇ ਹਨ। ਇਨ੍ਹਾਂ ਸੜਕੀ ਹਾਦਸਿਆਂ ''ਚ ਜਿੱਥੇ ਕੀਮਤੀ ਜਾਨਾਂ ਅਜਾਈ ਚਲੀਆਂ ਜਾਂਦੀਆਂ ਹਨ ਉੱਥੇ ਹੀ ਹਾਦਸਿਆਂ ਦਾ ਸ਼ਿਕਾਰ ਹੋਏ ਕਈ ਸਰੀਰ ਲਾਸ਼ਾਂ ਬਣ ਜਾਂਦੇ ਹਨ। ਅਜਿਹੀਆਂ ਜਿੰਦਾ ਲਾਸ਼ਾਂ ਆਖਰੀ ਸਾਹ ਨਿਕਲਣ ਤੱਕ ਬਹੁਤ ਹੀ ਲਾਚਾਰੀ ਵਾਲਾ ਜੀਵਨ ਜਿਉਂਣ ਲਈ ਮਜ਼ਬੂਰ ਹੁੰਦੀਆਂ ਹਨ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਮੁਤਾਬਿਕ ਦੁਨੀਆਂ ''ਚ ਹਰ ਸਾਲ 1.2 ਮਿਲੀਅਨ ਲੋਕਾਂ ਦੀ ਮੌਤ ਸੜਕ ਹਾਦਸਿਆਂ ''ਚ ਹੋ ਜਾਂਦੀ ਹੈ। ਜੇਕਰ ਭਾਰਤ ''ਚ ਹੀ ਇੰਨ੍ਹਾਂ ਅੰਕੜਿਆਂ ''ਤੇ ਨਜ਼ਰ ਮਾਰੀ ਜਾਵੇ ਤਾਂ ਸਾਲ 2014 ''ਚ 4.89 ਲੱਖ ਸੜਕੀ ਹਾਦਸੇ , 2015 ''ਚ 5 ਲੱਖ ਸੜਕੀ ਹਾਦਸੇ ਹੋਏ ਜੋ ਔਸਤਨ ਪ੍ਰਤੀ ਦਿਨ 1347 ਬਣਦੇ ਹਨ। ਜੇਕਰ ਆਮ ਹਾਦਸਿਆਂ ਵੱਲ ਨਜ਼ਰ ਮਾਰੀ ਜਾਵੇ ਤਾਂ ਇਸ ਤੋਂ ਕਈ ਗੁਣਾ ਜ਼ਿਆਦੇ ਹਨ। ਜੇਕਰ ਇਨ੍ਹਾਂ ਸੜਕੀ ਹਾਦਸਿਆਂ ਕਾਰਨ ਹੋ ਰਹੀਆਂ ਮੌਤਾਂ ''ਤੇ ਨਜ਼ਰ ਮਾਰੀਏ ਤਾਂ ਸਾਲ 2016 ''ਚ 1.46 ਲੱਖ ਮੌਤਾਂ ਸੜਕੀ ਹਾਦਸਿਆਂ ''ਚ ਹੋਈਆਂ ਜੋ ਪਿਛਲੇ ਸਾਲ ਤੋਂ 5 ਫੀਸਦੀ ਜ਼ਿਆਦਾ ਹਨ, ਭਾਵ ਭਾਰਤ ''ਚ ਸੜਕੀ ਹਾਦਸਿਆ ਕਾਰਨ 400 ਵਿਅਕਤੀ ਰੋਜ਼ਾਨਾ ਮੌਤ ਦੇ ਮੂੰਹ ''ਚ ਜਾ ਰਹੇ ਹਨ।
ਇਹ ਉਹ ਅੰਕੜੇ ਹਨ ਜੋ ਸਰਕਾਰ ਦੇ ਰਿਕਾਰਡ ''ਚ ਹਨ ਅਤੇ ਕਈ ਮੌਤਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਦਾ ਕਾਰਨ ਤਾਂ ਸੜਕੀ ਦੁਰਘਟਨਾਂ ਹੁੰਦੀ ਹੈ ਪਰ ਆਣਜਾਣੇ ''ਚ ਉਹ ਰਿਕਾਰਡ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਬਹੁਤ ਸਾਰੀਆਂ ਮੌਤਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਦੁਰਘਟਨਾਂ ਹੋਣ ਤੋਂ ਬਹੁਤ ਸਮੇਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਸੜਕੀ ਹਾਦਸਿਆਂ ਦੀ ਸ੍ਰੇਣੀ ''ਚ ਨਹੀਂ ਰੱਖਿਆ ਜਾਂਦਾ।
ਜੇਕਰ ਸੜਕੀ ਹਾਦਸਿਆਂ ਦੇ ਕਾਰਨ ਵੱਲ ਨਜ਼ਰ ਮਾਰੀ ਜਾਵੇ ਤਾਂ 62 ਫੀਸਦੀ ਕੇਸਾਂ ''ਚ ਕੇਵਲ ਡਰਾਈਵਰਾਂ ''ਤੇ ਹੀ ਓਵਰ ਸਪੀਡ ਨਾਲ ਵਾਹਨ ਚਲਾਉਣ ਦੇ ਅਰੋਪ ਲੱਗੇ ਹਨ। ਛੋਟੀਆਂ ਅਤੇ ਵੱਡੀਆਂ  ਸੜਕਾਂ ''ਤੇ ਅਕਸਰ ਹੀ ਇੱਕ ਦੂਸਰੇ ਤੋਂ ਅੱਗੇ ਨਿਕਲਣ ਕਾਰਨ ਇਹ ਹਾਦਸੇ ਵਾਪਰਦੇ ਹਨ। ਇਸ ਤੋਂ ਇਲਾਵਾ  38 ਫੀਸਦੀ ਸੜਕੀ ਹਾਦਸੇ ਸ਼ਰਾਬ ਪੀ ਕੇ ਵਾਹਨ, ਚਲਾਉਣ,  ਸੜਕਾ ਦੀ ਮਾੜੀ ਹਾਲਤ, ਅਵਾਰਾ ਪਸ਼ੂ, ਡਰਾਈਬਰਾਂ ਨੂੰ ਸੜਕੀ ਨਿਯਮਾ ਬਾਰੇ ਪਤਾ ਨਾ ਹੋਣਾ ਜਾਂ ਉਨ੍ਹਾਂ ਦੀ ਪਾਲਣਾ ਨਾ ਕਰਨਾ,ਵਾਹਨ ਚਲਾਉਣ ਸਮੇਂ ਫੋਨ ਦੀ ਵਰਤੋਂ ਕਰਨਾ, ਹੈਲਮਿਟ ਦੀ ਵਰਤੋਂ ਨਾ ਕਰਨਾ ਆਦਿ। ਜੇਕਰ ਸਰਕਾਰਾਂ ਜਾਂ ਟ੍ਰੈਫਿਕ ਵਿਭਾਗ ਆਪਣੀ ਜ਼ਿਮੇਵਾਰੀ ਨੂੰ ਪੂਰਾ ਕਰਕੇ ਥੋੜੀ ਸ਼ਖਤੀ ਨਾਲ ਪੇਸ਼ ਆਉਣਾ ਤਾਂ ਰੋਡ ਐਕਸੀਡੈਟਾਂ ''ਚ ਰੋਡ ਐਕਸੀਡੈਂਟਾਂ ''ਚ ਕਈ ਫੀਸਦੀ ਕਮੀਂ ਆ ਸਕਦੀ ਹੈ। ਜਿਸ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਨੂੰ ਬਚਾਈਆਂ ਜਾ ਸਕਦੀਆਂ ਹਨ।
ਰਾਹਗੀਰਾਂ ਵਲੋਂ ਪੁਲਸ ਅਤੇ ਅਦਾਲਤਾਂ ਦੀ ਖੱਜਲ-ਖੁਆਰੀ ਦੇ ਡਰ ਕਾਰਨ ਜ਼ਖਮੀਆਂ ਦੀ ਮਦਦ ਨਾ ਕਰਨਾ ਅਕਸਰ ਮੌਤ ਦਾ ਕਾਰਨ ਬਣਦਾ ਹੈ। ਅਜਿਹਾ ਹੋਣ ਤੋਂ ਰੋਕਣ ਲਈ ਸੁਪਰੀਮ ਕੋਰਟ ਨੇ '' ਸੇਫਲਾਈਫ ਫਾਊਂਡੇਸ਼ਨ ਅਤੇ ਹੋਰ ਵਰਸਿਜ ਯੂਨੀਅਨ ਆਫ ਇੰਡੀਆ ਅਤੇ ਹੋਰ'' ਕੇਸ ''ਚ 12-5-15 ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆਂ ਮੱਦਦਕਾਰੀ ਦੇ ਬਚਾਵ ਲਈ ਗਾਈਡਲਾਈਨ ਦਿੱਤੀ ਤਾਂ ਕਿ ਉਹ ਬੇਖੌਫ ਹੋ ਕੇ ਸੜਕੀ ਹਾਦਸਿਆਂ ਦੇ ਜ਼ਖਮੀਆਂ ਦੀ ਮਦਦ ਕਰਨ ਜਿਸ ਦੇ ਨਾਲ ਕੀਮਤੀ ਜਾਨਾਂ ਬਚ ਸਕਣ। ਗਾਈਡਲਾਈਨ ਅਨੁਸਾਰ ਬਚਾਓ ਕਾਰੀਆਂ ਤੋਂ ਪੁਲਸ ਵਲੋਂ ਕੋਈ ਵੀ ਪੁੱਛ ਪੜਤਾਲ ਨਹੀਂ ਕੀਤੀ ਜਾਵੇਗੀ।
ਬਚਾਓ ਕਾਰੀ ਜੇਕਰ ਗਵਾਹ ਬਣਦਾ ਹੈ ਤਾਂ ਪੁਲਸ ਕਰਮਚਾਰੀ ਉਸਦੇ ਘਰ ਬਿਨਾਂ ਵਰਦੀ ਪਾ ਕੇ ਹੀ ਜਾਣਗੇ। 
ਸੜਕੀ ਹਾਦਸਿਆਂ ''ਚ ਮਰਨ ਵਾਲਿਆਂ ਦੀ ਉਮਰ ਜ਼ਿਆਦਾਤਰ 15 ਤੋਂ 34 ਸਾਲ ਵੀ ਸਾਹਮਣੇ ਆਈ ਹੈ। ਸੜਕੀ ਹਾਦਸਿਆ ਤੋਂ ਮੋਟਰ ਗੱਡੀਆਂ ਵਾਲਿਆਂ ਤੋਂ ਇਲਾਵਾ ਪੈਦਲ ਚੱਲਣ ਵਾਲੇ ਜਾਂ ਸਾਈਕਲ ਚਲਾਉਣ ਵਾਲੇ ਵੀ ਵਾਂਝੇ ਨਹੀਂ ਰਹੇ। ਭਾਰਤ ''ਚ ਆਵਾਜਾਈ ਸੁਧਾਰ ਲਿਆਉਣ ਲਈ ਕਈ ਜ਼ਰੂਰੀ ਕਦਮ ਚੁੱਕੇ ਜਾਣੇ ਜ਼ਰੂਰੀ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸੜਕ ਆਵਾਜਾਈ ਸੰਬੰਧੀ ਜਾਣਕਾਰੀ ਦੇਣ ਲਈ ਪੱਕਾ ਪਾਠ ਕ੍ਰਮ ਸਕੂਲੀ ਸਿਲੇਬਸ ''ਚ ਰੱਖਿਆ ਜਾਵੇ। ਲੋਕਾਂ ਨੂੰ ਸੁਪਰੀਮ ਕੋਰਟ ਦੀ ਗਾਈਡਲਾਈਨ ਬਾਰੇ ਜ਼ਿਆਦਾ ਤੋਂ ਜ਼ਿਆਦਾ ਦੱਸ ਕੇ ਸੜਕੀ ਹਾਦਸਿਆਂ ਦੇ ਸ਼ਿਕਾਰ ਜ਼ਖਮੀਆਂ ਦੀ ਮੱਦਦ ਲਈ ਪ੍ਰੇਰਤ ਕਰਨਾ ਚਾਹੀਦਾ ਹੈ। ਇਸਦੇ ਨਾਲ ਸਕੂਲਾਂ,ਕਾਲਜਾਂ  ਅਤੇ ਹੋਰ ਜਨਤਕ ਥਾਵਾਂ ''ਤੇ ਕੈਂਪ ਲਗਾ ਕੇ ਲੋਕਾਂ ਨੂੰ ਸੜਕ ਹਾਦਸਿਆਂ ''ਚ ਜ਼ਖਮੀ ਹੋਏ ਵਿਅਕਤੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਕਿਵੇ ਦਿੱਤੀ ਜਾਂਦੀ ਹੈ ਬਾਰੇ ਦੱਸਣਾ ਚਾਹੀਦਾ ਹੈ। ਆਵਾਜਾਈ ਦੇ ਨਿਯਮਾਂ ''ਚ ਮੁੱਢਲੀ ਡਕਟਰੀ ਸਹਾਇਤਾ ਲਈ ਵਰਤੀ ਜਾਣ ਵਾਲੀ ਕਿੱਟ ਹੀ ਹਰ ਵਾਹਨ ''ਚ ਰੱਖਣੀ ਜ਼ਰੂਰੀ ਹੈ। ਜੇਕਰ ਅਜਿਹੇ ਹੁੰਦਾ ਹੈ ਤਾਂ ਲੋਕ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬੇਖੌਫ ਹੋ ਕੇ ਨੇੜੇ ਦੇ ਹਸਪਤਾਲ ''ਚ ਲਿਜਾ ਸਕਦੇ ਹਨ ਜਿੱਥੇ ਉਸ ਦੀ ਕੀਮਤੀ ਜਾਨ ਬਚ ਸਕਦੀ ਹੈ। ਜ਼ਖਮੀਆਂ ਦੀ ਮੱਦਦ ਕਰਨ ਵਾਲੇ ਲੋਕਾਂ ਦਾ ਹੌਸਲਾਂ ਵਧਾਉਣਾ ਅਤੇ ਹੋਰਨਾਂ ਲੋਕਾਂ ਨੂੰ ਅਜਿਹੇ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਹਰ ਮੋਬਾਇਲ ਫੋਨ ''ਤੇ ਡਾਕਟਰੀ ਸਹਾਇਤਾ ਵਾਲੇ ਨੰਬਰ ਟੋਲ ਫਰੀ ਹੋਣੇ ਚਾਹੀਦੇ ਹਨ ਤਾਂ ਕਿ ਕੋਈ ਵੀ ਵਿਅਕਤੀ ਐਕਸੀਡੈਟ ਦੀ ਸੂਚਨਾ ਤੁਰੰਤ ਹੈਲਪ ਲਾਈਨ ''ਤੇ ਦੇਵੇ। ਸਰਕਾਰਾਂ ਜਾਂ ਸਰਕਾਰੀ ਵਿਭਾਗ ਤੋਂ ਇਲਾਵਾ ਸੜਕੀ ਹਾਦਸਿਆਂ ਨੂੰ ਘਟਾਉਣ ਲਈ ਜਨਤਾ ਦਾ ਅੱਗੇ ਆਉਣਾ ਜ਼ਰੂਰੀ ਹੋ ਗਿਆ ਹੈ। ਸੋ ਅੱਜ ਲੋੜ ਹੈ ਸੜਕੀ ਹਾਦਸਿਆਂ ਕਾਰਨ ਉੱਜੜ ਰਹੇ ਪਰਿਵਾਰਾਂ ਨੂੰ ਬਚਾਉਣ ਲਈ ਆਪਣਾ ਕਦਮ ਅੱਗੇ ਵਧਾਉਣ ਦੀ।                                                               
                                                                               ਗੁਰਿੰਦਰ ਕੌਰ ਮਹਿਦੂਦਾਂ
                                                                                ਵਿਦਿਆਰਥਣ
                                                                                ਐਮ ਏ-2 ਜਰਨਲਿਸਮ                                                                                    ਐਂਡ ਕਮਿਨੀਕੇਸ਼ਨ
                                                                                 ਲੁਧਿਆਣਾ