ਕੋਵਿਡ-19 ਜਾਂ ਚਾਈਨੀਜ਼ ਵਾਇਰਸ

03/20/2020 2:10:13 AM

ਬਲਬੀਰ ਪੁੰਜ
ਲੇਖ ਲਿਖੇ ਜਾਣ ਤੱਕ, ਭਾਰਤ ’ਚ 170 ਤੋਂ ਵੱਧ ਲੋਕ ਵਿਸ਼ਵ ਪੱਧਰੀ ਮਹਾਮਾਰੀ ਕੋਵਿਡ-19 ਤੋਂ ਪੀੜਤ ਹਨ। ਹੁਣ ਤਕ ਇਸ ਨਾਲ ਦੇਸ਼ ’ਚ 3 ਮੌਤਾਂ ਹੋ ਚੁੱਕੀਆਂ ਹਨ, ਜੋ ਸਾਰੇ 60 ਸਾਲ ਦੀ ਉਮਰ ਦੇ, ਭਾਵ ਬਜ਼ੁਰਗ ਸਨ। ਇਸ ਸੰਕਟ ਨਾਲ ਨਜਿੱਠਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਦਿਸ਼ਾ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ (19 ਮਾਰਚ) ਨੂੰ ਰਾਸ਼ਟਰ ਦੇ ਨਾਂ ਸੰਦੇਸ਼ ਵੀ ਦਿੱਤਾ। ਗੱਲ ਜੇਕਰ ਬਾਕੀ ਵਿਸ਼ਵ ਦੀ ਕਰੀਏ ਤਾਂ ਖਤਰਨਾਕ ਵਾਇਰਸ ਚੀਨ ਦੇ ਬਾਅਦ ਇਟਲੀ ਸਮੇਤ 162 ਦੇਸ਼ਾਂ ’ਚ ਫੈਲ ਗਿਆ ਹੈ ਅਤੇ ਲੱਗਭਗ 9 ਹਜ਼ਾਰ ਲੋਕਾਂ ਦੀ ਜ਼ਿੰਦਗੀ ਖਤਮ ਕਰ ਚੁੱਕਾ ਹੈ। ਲੇਖ ਲਿਖੇ ਜਾਣ ਤਕ 2.20 ਲੱਖ ਤੋਂ ਵੱਧ ਲੋਕ ਪੂਰੀ ਦੁਨੀਆ ’ਚ ਇਸ ਵਾਇਰਸ ਨਾਲ ਪੀੜਤ ਹਨ ਤੇ 85 ਹਜ਼ਾਰ ਲੋਕ ਅਜਿਹੇ ਵੀ ਹਨ, ਜੋ ਸਮਾਂ ਰਹਿੰਦਿਆਂ ਡਾਕਟਰੀ ਨਿਰੀਖਣ ’ਚ ਆਉਣ ਤੋਂ ਬਾਅਦ ਤੰਦਰੁਸਤ ਵੀ ਹੋ ਗਏ। ਇਸ ਸੰਸਾਰਿਕ ਮਹਾਮਾਰੀ ਕਾਰਣ ਭਾਰਤ ਸਮੇਤ ਕਈ ਦੇਸ਼ਾਂ ਨੇ ਆਪਣਾ ਸੰਪਰਕ ਬਾਕੀ ਦੁਨੀਆ ਨਾਲੋਂ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਇਸਦਾ ਨਤੀਜਾ ਇਹ ਹੋਇਆ ਕਿ ਦੁਨੀਆ ਭਰ ਦੀ ਅਰਥਵਿਵਸਥਾ ਅਤੇ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ। ਅੰਦਰੂਨੀ ਤੌਰ ’ਤੇ ਕਈ ਦੇਸ਼ਾਂ ਦੀਆਂ ਸਰਕਾਰਾਂ (ਸੂਬਾਈ ਸਰਕਾਰਾਂ ਸਮੇਤ) ਨੇ ਸਕੂਲ-ਕਾਲਜ ਆਦਿ ਸਿੱਖਿਆ ਸੰਸਥਾਵਾਂ, ਮਾਲ, ਸਿਨੇਮਾ ਘਰ, ਬਾਜ਼ਾਰ ਅਤੇ ਇਕ ਥਾਂ ’ਤੇ ਇਕੱਠੇ ਹੋਣ ਆਦਿ ’ਤੇ ਸ਼ਰਤਾਂ ਸਮੇਤ ਪਾਬੰਦੀ ਲਗਾ ਦਿੱਤੀ ਹੈ। ਬਚਾਅ ਲਈ ਚੁੱਕੇ ਗਏ ਇਨ੍ਹਾਂ ਕਦਮਾਂ ਨਾਲ ਵਿਸ਼ਵ ਭਰ ’ਚ ਆਮ ਜਨਜੀਵਨ ਮੰਨ ਲਵੋ ਇਵੇਂ ਹੋ ਗਿਆ ਹੈ ਜਿਵੇਂ ਕਈ ਦਹਾਕਿਆਂ ਪਹਿਲਾਂ ਹੁੰਦਾ ਸੀ। ਇਸ ਵਾਇਰਸ ਤੋਂ ਬਚਣ ਲਈ ਦਵਾਈਆਂ ਬਣਾਉਣ ਜਾਂ ਫਿਰ ਕਿਸੇ 2 ਵੱਡੇ ਰੋਗਾਂ ਨੂੰ ਰੋਕਣ ਵਾਲੀਆਂ ਦਵਾਈਆਂ ਦੇ ਮਿਸ਼ਰਣ ਨਾਲ ਇਸ ਨੂੰ ਠੀਕ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਅਧਿਕਾਰਤ ਤੌਰ ’ਤੇ ਵਿਸ਼ਵ ਸਿਹਤ ਸੰਗਠਨ ਜਾਂ ਕਿਸੇ ਹੋਰ ਭਰੋਸੇਯੋਗ ਆਯੁਰਵਿਗਿਆਨ ਸੰਸਥਾ ਵਲੋਂ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਗਿਆ। ਸੱਚ ਤਾਂ ਇਹ ਹੈ ਕਿ ਜੇਕਰ ਮੈਡੀਕਲ ਵਿਗਿਆਨੀ ਕੋਵਿਡ-19 ਰੋਕੂ ਕਿਸੇ ਦਵਾਈ ਦੀ ਖੋਜ ਵੀ ਕਰ ਲੈਂਦੇ ਹਨ ਤਾਂ ਉਸਨੂੰ ਭਾਰਤ ਸਮੇਤ ਪੂਰੀ ਦੁਨੀਆ ਤਕ ਪਹੁੰਚਾਉਣ ’ਚ ਘੱਟੋ-ਘੱਟ 6 ਮਹੀਨਿਆਂ ਦਾ ਸਮਾਂ ਲੱਗ ਜਾਵੇਗਾ। ਅਜਿਹੇ ’ਚ ਇਹ ਵਾਇਰਸ ਆਉਣ ਵਾਲੇ ਸਮੇਂ ’ਚ ਵਿਸ਼ਵ ਨੂੰ ਹੋਰ ਕਿੰਨਾ ਨੁਕਸਾਨ ਪਹੁੰਚਾਏਗਾ, ਇਸ ਦਾ ਜਵਾਬ ਅਜੇ ਫਿਲਹਾਲ ਭਵਿੱਖ ਦੇ ਗਰਭ ’ਚ ਹੈ।

ਕੋਵਿਡ-19 ਵਾਇਰਸ ਦਾ ਜਨਮ ਚੀਨ ਦੀ ਧਰਤੀ ’ਤੇ ਹੋਇਆ

ਇਹ ਨਿਰਵਿਵਾਦ ਸੱਚ ਹੈ ਕਿ ਪੂਰੀ ਦੁਨੀਆ ਨੂੰ ਇਕ ਵੱਡੀ ਮੁਸੀਬਤ ’ਚ ਪਾਉਣ ਵਾਲੇ ਕੋਵਿਡ-19 ਵਾਇਰਸ ਦਾ ਜਨਮ ਚੀਨ ਦੀ ਧਰਤੀ ’ਤੇ ਹੋਇਆ ਹੈ। ਕਈ ਮੀਡੀਆ ਰਿਪੋਰਟਾਂ ਤੋਂ ਸਪੱਸ਼ਟ ਹੈ ਕਿ ਚੀਨ ਦੇ ਵੱਡੇ ਸੂਬੇ ਵੁਹਾਨ ’ਚ ਇਸ ਵਾਇਰਸ ਦਾ ਪਹਿਲਾ ਮਾਮਲਾ ਨਵੰਬਰ 2019 ’ਚ ਆਇਆ ਸੀ, ਜਿਸਨੂੰ ਸਾਮਵਾਦੀ ਚੀਨ ਦੀ ਅਧਿਨਾਇਕਵਾਦੀ ਸਰਕਾਰ ਨੇ ਦੁਨੀਆ ਕੋਲੋਂ ਨਾ ਸਿਰਫ ਲੁਕਾਇਆ ਸਗੋਂ ਜਿਹੜੇ ਚੀਨੀ ਡਾਕਟਰਾਂ ਨੇ ਇਸਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕਰਨ ਦੀ ਹਿੰਮਤ ਦਿਖਾਈ, ਉਨ੍ਹਾਂ ’ਤੇ ਸਖਤ ਸਰਕਾਰੀ ਕਾਰਵਾਈ ਵੀ ਕਰ ਦਿੱਤੀ। ਇਹੀ ਕਾਰਣ ਹੈ ਕਿ ਇਸ ਵਾਇਰਸ ਦਾ ਮੁੱਢਲਾ ਨਾਂ ਵੁਹਾਨ ਵਾਇਰਸ ਪਿਆ, ਜੋ ਬਾਅਦ ’ਚ ਨੋਵੇਲ ਕੋਰੋਨਾ ਤੋਂ ਹੁੰਦਾ ਹੋਇਆ ਅੱਜ ਕੋਵਿਡ-19 ਨਾਂ ’ਚ ਤਬਦੀਲ ਹੋ ਗਿਆ ਹੈ।

ਚੀਨ ਦੇ ਬਾਜ਼ਾਰਾਂ ’ਚ 100 ਤੋਂ ਵੱਧ ਜੀਵਾਂ ਦਾ ਮਾਸ ਵਿਕਦਾ ਹੈ

ਚੀਨ ’ਚ ਪੈਦਾ ਹੋਈ ਇਸ ਵਿਸ਼ਵ ਪੱਧਰੀ ਮਹਾਮਾਰੀ ਨੂੰ ਲੈ ਕੇ ਦੁਨੀਆ ’ਚ ਮੁੱਖ ਤੌਰ ’ਤੇ ਦੋ ਕਿਸਮ ਦੀਆਂ ਧਾਰਨਾਵਾਂ ਪ੍ਰਚੱਲਿਤ ਹਨ, ਪਹਿਲੀ ਧਾਰਨਾ- ਦਾਅਵਾ ਕੀਤਾ ਜਾਂਦਾ ਹੈ ਕਿ ਇਹ ਵਾਇਰਸ ਚਮਗਿੱਦੜ ਅਤੇ ਸੱਪ ’ਚ ਪਾਇਆ ਜਾਂਦਾ ਹੈ, ਜਿਸਦੀ ਵਰਤੋਂ ਕਰਨ ਨਾਲ ਇਹ ਮਨੁੱਖ ’ਚ ਫੈਲ ਗਿਆ ਅਤੇ ਬਾਅਦ ’ਚ ਇਨਫੈਕਸ਼ਨ ਹੋਣ ਦੇ ਮਗਰੋਂ ਮਨੁੱਖ ਤੋਂ ਮਨੁੱਖ ’ਚ ਫੈਲਣ ਲੱਗਾ। ਇਹ ਸੱਚ ਹੈ ਕਿ ਚੀਨ ਦੇ ਬਾਜ਼ਾਰਾਂ ’ਚ ਚਮਗਿੱਦੜ, ਸੱਪ, ਚੂਹੇ, ਲੂੰਬੜੀ, ਮਗਰਮੱਛ ਅਤੇ ਊਠ ਸਮੇਤ 100 ਤੋਂ ਵੱੱਧ ਜੀਵਾਂ ਦਾ ਮਾਸ ਵਿਕਦਾ ਹੈ। ਸ਼ੁਰੂ ’ਚ ਇਹ ਕਿਹਾ ਗਿਆ ਸੀ ਕਿ ਸੱਪਾਂ ਅਤੇ ਚਮਗਿੱਦੜਾਂ ਦਾ ਮਾਸ ਖਾਣ ਨਾਲ ਵੁਹਾਨ ਕੋਰੋਨਾ ਵਾਇਰਸ ਦਾ ਕੇਂਦਰ ਬਣ ਗਿਆ ਹੈ। ਇਸ ਲਈ ਇਥੇ ਇਸ ਨਾਲ ਹੁਣ ਤਕ 3250 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 84 ਹਜ਼ਾਰ ਤੋਂ ਵੱਧ ਪੀੜਤ ਹਨ। ਦੂਜੀ ਧਾਰਨਾ ਹੈ ਕਿ ਕੋਵਿਡ-19 ਇਕ ਕਿਸਮ ਦਾ ਜੈਵਿਕ ਹਥਿਆਰ ਹੈ ਜਾਂ ਫਿਰ ਇਹ ਚੀਨ ਵੱਲੋਂ ਜੈਵਿਕ ਹਥਿਆਰਾਂ ਦੇ ਅਸਫਲ ਪ੍ਰੀਖਣ ਦੇ ਬਾਅਦ ਦੀ ਪ੍ਰਕਿਰਿਆ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਅਮਰੀਕੀ, ਰੂਸੀ, ਚੀਨੀ ਅਤੇ ਈਰਾਨੀ ਆਦਿ ਮੀਡੀਆ-ਨੇਤਾਵਾਂ ਦੀ ਗੱਲ ਕਰੀਏ ਤਾਂ ਉਹ ਮੰਨ ਰਹੇ ਹਨ ਕਿ ਕੋਰੋਨਾ ਵਾਇਰਸ ਆਪਣੇ ਆਪ ਪੈਦਾ ਨਹੀਂ ਹੋਇਆ, ਸਗੋਂ ਇਸ ਨੂੰ ਕਿਸੇ ਵਿਸ਼ੇਸ਼ ਮਕਸਦ ਨਾਲ ਪੈਦਾ ਕੀਤਾ ਗਿਆ ਹੈ। ਬੀਤੇ ਦਿਨੀਂ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਖਦਸ਼ਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਡੂੰਘੀ ਸਾਜ਼ਿਸ਼ ਰਾਹੀਂ ਕੋਰੋਨਾ ਚੀਨ ’ਚ ਆਇਆ ਹੈ। ਜਿਸਦੇ ਲਈ ਅਮਰੀਕੀ ਫੌਜ ਜ਼ਿੰਮੇਵਾਰ ਹੈ। ਓਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਬੀਤੇ ਮੰਗਲਵਾਰ (17 ਮਾਰਚ ) ਨੂੰ ਕੋਵਿਡ-19 ਨੂੰ ‘ਚਾਈਨੀਜ਼ ਵਾਇਰਸ’ ਕਹਿ ਕੇ ਸੰਬੋਧਨ ਕਰ ਕੇ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ। ਉਪਰੋਕਤ ਦੋਵਾਂ ਧਾਰਨਾਵਾਂ ’ਚ ਸੱਚਾਈ ਕਿੰਨੀ ਹੈ, ਇਸ ਦਾ ਫੈਸਲਾ ਤਾਂ ਭਵਿੱਖ ਕਰੇਗਾ। ਇਕ ਗੱਲ ਤਾਂ ਸਪੱਸ਼ਟ ਹੈ ਕਿ ਕੋਵਿਡ-19 ਚੀਨ ਦੀ ਪੈਦਾਇਸ਼ ਹੈ। ਜਿਸਦੀ ਜਾਣਕਾਰੀ ਪਹਿਲਾਂ ਡੇਢ ਮਹੀਨੇ ਤਕ ਲੁਕਾਈ ਗਈ ਅਤੇ ਹੁਣ ਪੂਰਾ ਵਿਸ਼ਵ ਇਸ ਕਾਰਣ ਸੰਕਟ ’ਚ ਹੈ। ਚੀਨ ਦੇ ਬਾਅਦ ਯੂਰਪ-ਖਾਸ ਕਰ ਕੇ ਇਟਲੀ ਇਸ ਵਾਇਰਸ ਦਾ ਸਭ ਤੋਂ ਵੱਧ ਸੰਤਾਪ ਝੱਲ ਰਿਹਾ ਹੈ। ਇਟਲੀ ’ਚ ਲੱਗਭਗ 3 ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਇਹ ਵਾਇਰਸ ਖਤਮ ਕਰ ਚੁੱਕਾ ਹੈ ਤੇ 35 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ। ਇਥੇ ਸਿਰਫ ਬੁੱਧਵਾਰ (18 ਮਾਰਚ) ਨੂੰ 475 ਵਿਅਕਤੀਆਂ ਨੇ ਦਮ ਤੋੜ ਦਿੱਤਾ। ਫਰਾਂਸ, ਸਪੇਨ, ਜਰਮਨੀ, ਸਵੀਡਨ , ਯੂਨਾਈਟਿਡ ਕਿੰਗਡਮ, ਆਸਟਰੀਆ, ਪੋਲੈਂਡ, ਡੈਨਮਾਰਕ ਵਰਗੇ ਯੂਰਪੀ ਦੇਸ਼ਾਂ ’ਚ ਕੋਵਿਡ-19 ਹਜ਼ਾਰਾਂ ਵਿਅਕਤੀਆਂ ਨੂੰ ਇਨਫੈਕਟਿਡ ਕਰਦੇ ਹੋਏ ਕਈ ਲੋਕਾਂ ਦੀਆਂ ਜਾਨਾਂ ਲੈ ਚੁੱਕਾ ਹੈ, ਤਾਂ ਮੁਸਲਿਮ ਬਹੁ-ਗਿਣਤੀ ਵਾਲੇ ਮੱਧ ਪੂਰਬੀ ਏਸ਼ੀਆ ਸਥਿਤ ਈਰਾਨ ’ਚ 950 ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ’ਚ ਆ ਕੇ ਮਰ ਚੁੱਕੇ ਹਨ ਤੇ 16 ਹਜ਼ਾਰ ਤੋਂ ਵੱਧ ਪੀੜਤ ਹਨ। ਅਮਰੀਕਾ ’ਚ ਵੀ 140 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਅਤੇ 9500 ਤੋਂ ਵੱਧ ਲੋਕ ਪੀੜਤ ਹਨ।

ਭਾਰਤ ’ਚ ਕੋਵਿਡ-19 ਦਾ ਅਜੇ ‘ਦੂਸਰਾ ਪੜਾਅ’ ਹੋਣਾ ਹੈ

ਦੁਨੀਆ ਦੇ ਕਈ ਰੱਜੇ-ਪੁੱਜੇ ਦੇਸ਼ਾਂ ਦੀ ਤੁਲਨਾ ’ਚ ਭਾਰਤ ’ਚ ਅਜੇ ਤਕ ਘੱਟ ਮਾਮਲੇ ਸਾਹਮਣੇ ਆਏ ਹਨ, ਇਸਦਾ ਕਾਰਣ ਇਥੋਂ ਦੀ ਗਰਮ ਭੂਗੋਲਿਕ ਪ੍ਰਸਥਿਤੀ ਦੇ ਨਾਲ ਭਾਰਤ ਸਰਕਾਰ ਵਲੋਂ ਸਮਾਂ ਰਹਿੰਦਿਆਂ ਚੁੱਕੇ ਗਏ ਸਖਤ ਅਤੇ ਅਸਰਦਾਇਕ ਕਦਮ ਤਾਂ ਹੈ ਹੀ, ਨਾਲ ਹੀ ਇਥੇ ਘੱਟ ਮਾਮਲੇ ਹੋਣ ਦਾ ਇਕ ਹੋਰ ਕਾਰਣ ਭਾਰਤ ’ਚ ਕੋਵਿਡ-19 ਦਾ ਅਜੇ ‘ਦੂਸਰਾ ਪੜਾਅ’ ਹੋਣਾ ਹੈ। ਹੁਣ ਤਕ ਦੀਆਂ ਖੋਜਾਂ ਤੋਂ ਸਪੱਸ਼ਟ ਹੈ ਕਿ ਇਸਨੂੰ ਕਾਬੂ ਕਰਨਾ ਆਸ ਅਨੁਸਾਰ ਇਸ ਲਈ ਸੌਖਾ ਹੈ ਕਿਉਂਕਿ ਇਹ ਆਪਣੇ ਆਪ ਨਹੀਂ ਫੈਲਦਾ। ਇਹ ਜਾਂ ਤਾਂ ਇਨਫੈਕਸ਼ਨ ਨਾਲ ਜਾਂ ਕਿਸੇ ਵਿਅਕਤੀ ਦਾ ਸਿੱਧਾ ਸੰਪਰਕ ਹੋਵੇ ਜਾਂ ਇਹ ਇਨਫੈਕਸ਼ਨ ਕਿਸੇ ਪੀੜਤ ਦੇ ਕਾਫੀ ਨੇੜੇ ਪਹੁੰਚ ਗਈ ਹੋਵੇ। ਕੋਰੋਨਾ ਬਾਰੇ ਖੋਜੀਆਂ ਦਾ ਅਨੁਮਾਨ ਹੈ ਕਿ ਇਕ ਵਿਅਕਤੀ ਤੋਂ ਔਸਤਨ 2-3 ਵਿਅਕਤੀਆਂ ’ਚ ਇਨਫੈਕਸ਼ਨ ਫੈਲਦੀ ਹੈ। ਇਸਦਾ ਇਕ ਪੱਖ ਇਹ ਵੀ ਹੈ ਕਿ ਵਿਸ਼ਵ ’ਚ ਕੋਵਿਡ-19 ਦੇ ਜਿੰਨੇ ਵੀ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ’ਚੋਂ ਮੌਤ ਦਰ ਸਿਰਫ 3.6 ਫੀਸਦੀ ਹੀ ਹੈ। ਮਾਹਿਰਾਂ ਦੇ ਕਹਿਣ ਅਨੁਸਾਰ ਇਸ ਮਹਾਮਾਰੀ ਦਾ ਭਿਆਨਕ ਪੱਖ ਇਹ ਹੈ ਕਿ ਕਿਸੇ ਵੀ ਵਿਅਕਤੀ ਦੇ ਸੰਪਰਕ ’ਚ ਆਉਣ ਦੇ ਲੱਗਭਗ 2 ਹਫਤਿਆਂ ਤਕ ਕੋਵਿਡ-19 ਆਪਣਾ ਪ੍ਰਭਾਵ ਨਹੀਂ ਦਿਖਾਉਂਦਾ। ਇਸ ਦੌਰਾਨ ਉਹ ਵਿਅਕਤੀ ਜਾਣੇ-ਅਣਜਾਣੇ ’ਚ ਕਈ ਹੋਰਨਾਂ ਵਿਅਕਤੀਆਂ ਨੂੰ ਇਨਫੈਕਸ਼ਨ ਕਰਨ ਲਗਦਾ ਹੈ, ਜਿਸਦੀ ਜਾਣਕਾਰੀ ਬਾਅਦ ’ਚ ਜਾਂਚ ਦੌਰਾਨ ਮਿਲਦੀ ਹੈ। ਇਸ ਪਿਛੋਕੜ ’ਚ ਕਈ ਕਿਸਮ ਦੀਆਂ ਸੂਚਨਾਵਾਂ-ਸਲਾਹਾਂ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਵਲੋਂ ਜਨਤਾ ਦਰਮਿਆਨ ਪਹੁੰਚਾਈਆਂ ਜਾ ਰਹੀਆਂ ਹਨ। ਜਿਵੇਂਕਿ ਇਕ ਥਾਂ ’ਤੇ ਇਕੱਠੇ ਹੋਣ ਤੋਂ ਬਚੋ, ਅਗਲੇ 3-4 ਹਫਤਿਆਂ ਲਈ ਸਮਾਜਿਕ ਮੇਲ-ਜੋਲ ਜਾਂ ਤਾਂ ਖਤਮ ਕਰ ਦਿਓ ਜਾਂ ਫਿਰ ਉਨ੍ਹਾਂ ’ਚ ਕਮੀ ਲਿਆਓ। ਨਿਯਮਿਤ ਤੌਰ ’ਤੇ ਆਪਣੇ ਹੱਥਾਂ ਨੂੰ ਪਾਣੀ ਨਾਲ ਸਾਧਾਰਨ ਸਾਬਣ ਨਾਲ ਧੋਵੋ ਜਾਂ ਫਿਰ ਅਲਕੋਹਲ ਯੁਕਤ ਸੈਨੀਟਾਈਜ਼ਰ ਦੀ ਲਗਾਤਾਰ ਵਰਤੋਂ ਕਰੋ। ਖੰਘਣ ਜਾਂ ਛਿੱਕ ਮਾਰਨ ਵਾਲੇ ਕਿਸੇ ਵਿਅਕਤੀ ਤੋਂ ਘੱਟੋ-ਘੱਟ 1 ਮੀਟਰ (3 ਫੁੱਟ) ਦੀ ਦੂਰੀ ਬਣਾਈ ਰੱਖੋ। ਇਸ ਤਰ੍ਹਾਂ ਦੇ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਕੀ ਇਕੱਲੀ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਨਾਲ ਤੁਸੀਂ ਅਤੇ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ?

ਸੱਚ ਤਾਂ ਇਹ ਹੈ ਕਿ ਜਦੋਂ ਤਕ ਆਮ ਨਾਗਰਿਕ ਆਪਣੀ ਸਿਹਤ ਦੀ ਚਿੰਤਾ ਨਹੀਂ ਕਰਨਗੇ ਜਾਂ ਉਸਦੇ ਪ੍ਰਤੀ ਸੁਚੇਤ ਨਹੀਂ ਹੋਣਗੇ, ਉਦੋਂ ਤਕ ਦੇਸ਼ ’ਚੋਂ ਜਾਂ ਇੰਝ ਕਹਿ ਲਵੋ ਕਿ ਪੂਰੀ ਦੁਨੀਆ ’ਚੋਂ ਕੋਵਿਡ-19 ਦਾ ਖਤਰਾ ਨਹੀਂ ਟਲੇਗਾ। ਵਿਸ਼ਵ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੇਕਰ ਕੋਰੋਨਾ ਵਰਗੀ ਮਹਾਮਾਰੀ ਤੋਂ ਸੁਰੱਖਿਅਤ ਰੱਖਣਾ ਜਾਂ ਬਚਾਉਣਾ ਹੈ ਤਾਂ ਵਿਸ਼ਵ ਸਮਾਜ ਨੂੰ ਕੁਦਰਤ ਦੇ ਪ੍ਰਤੀ ਹਰੇਕ ਦਰਸ਼ਨ ਦੇ ਦ੍ਰਿਸ਼ਟੀਕੋਣ ਅਤੇ ਵਿਚਾਰਧਾਰਾ ਦਾ ਈਮਾਨਦਾਰੀ ਨਾਲ ਵਿਸ਼ਲੇਸ਼ਣ ਕਰਨਾ ਹੋਵੇਗਾ। ਕੋਵਿਡ-19 ਦੇ ਭਿਆਨਕ ਰੂਪ ਧਾਰਨ ਨਾਲ ਦੁਨੀਆ ’ਚ ਕਿਤੇ ਨਾ ਕਿਤੇ ਲੋਕਾਂ ਵਲੋਂ ਸ਼ਾਕਾਹਾਰ ਭੋਜਨ ਨੂੰ ਅਪਨਾਉਣਾ ਜਾਂ ਆਮ ਜ਼ਿੰਦਗੀ ’ਚ ਸਵਾਗਤ ਲਈ ਭਾਰਤੀ ਪ੍ਰੰਪਰਾ ਦੇ ਪ੍ਰਤੀਕ ‘ਨਮਸਤੇ’ ਨੂੰ ਅੰਗੀਕਾਰ ਕਰਨਾ ਅਤੇ ਭੋਜਨ ਦੀ ਪਵਿੱਤਰਤਾ (ਸਾਫ-ਜੂਠਾ) ਤੇ ਉਸਦੇ ਸਾਫ-ਸੁਥਰਾ ਹੋਣ ਦੀ ਪ੍ਰਸੰਗਕਿਤਾ ਆਦਿ ਨੂੰ ਸਮਝਣਾ ਇਸ ਦਿਸ਼ਾ ’ਚ ਹਾਂ-ਪੱਖੀ ਕਦਮ ਹਨ।

Bharat Thapa

This news is Content Editor Bharat Thapa