ਮੋਦੀ ਦੇ ਭਾਸ਼ਣ ਦੇ ਦੋਵੇਂ ਪਹਿਲੂ

04/15/2020 2:03:50 AM

ਡਾ. ਵੇਦਪ੍ਰਤਾਪ ਵੈਦਿਕ

ਕੋਰੋਨਾ ’ਤੇ ਪ੍ਰਧਾਨ ਮੰਤਰੀ ਦੇ ਸੰਦੇਸ਼ ਤੋਂ ਜੋ ਲੋਕ ਇਹ ਆਸ ਲਾਈ ਬੈਠੇ ਸਨ ਕਿ ਉਹ ਤਾਲਾਬੰਦੀ ’ਚ ਢਿੱਲ ਦਾ ਐਲਾਨ ਕਰਨਗੇ, ਉਨ੍ਹਾਂ ਨੂੰ ਨਿਰਾਸ਼ਾ ਜ਼ਰੂਰ ਹੋਈ ਹੋਵੇਗੀ ਪਰ ਉਨ੍ਹਾਂ ਨੂੰ ਸਬਰ ਵੀ ਹੋਇਆ ਹੋਵੇਗਾ ਕਿ ਉਨ੍ਹਾਂ ਨੇ 20 ਅਪ੍ਰੈਲ ਤੋਂ ਉਸ ਦੇ ਸ਼ੁਰੂ ਹੋਣ ਦਾ ਸੰਕੇਤ ਦਿੱਤਾ ਹੈ। ਕਿੱਥੇ ਕਿੰਨੀ ਢਿੱਲ ਦਿੱਤੀ ਜਾਵੇਗੀ, ਇਹ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨਾਂ ’ਤੇ ਛੱਡ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਠੀਕ ਹੀ ਕਿਹਾ ਹੈ ਕਿ ਜਿਵੇਂ ਹੀ ਕਿਤੇ ਢਿੱਲ ਦੇ ਨਤੀਜੇ ਉਲਟੇ ਦਿਸੇ, ਉਹ ਸਖਤੀ ਕਰਨਗੇ। ਉਮੀਦ ਹੈ ਕਿ 20 ਅਪ੍ਰੈਲ ਤਕ ਕੋਰੋਨਾ ਦਾ ਪ੍ਰਕੋਪ ਘਟੇਗਾ ਤਾਂ ਢਿੱਲ ਵਧੇਗੀ, ਜਿਸ ਦਾ ਫਾਇਦਾ ਲੋਕਾਂ ਨੂੰ ਰੋਜ਼ਮੱਰਾ ਦੇ ਜੀਵਨ ’ਚ ਤਾਂ ਮਿਲੇਗਾ ਹੀ, ਅਰਥਵਿਵਸਥਾ ਵੀ ਪਟੜੀ ’ਤੇ ਪਰਤਣ ਲੱਗੇਗੀ। ਇਹ ਚੰਗਾ ਹੋਇਆ ਕਿ ਉਨ੍ਹਾਂ ਨੇ ਢਿੱਲ ਦਾ ਐਲਾਨ ਅੱਜ ਤੋਂ ਹੀ ਨਹੀਂ ਕਰ ਦਿੱਤਾ। ਜੇਕਰ ਉਹ ਕਰ ਦਿੰਦੇ ਤਾਂ ਭਾਜੜ ਪੈ ਜਾਣੀ ਸੀ। ਪਤਾ ਨਹੀਂ ਦੇਸ਼ ’ਚ ਕੀ ਹੁੰਦਾ! ਤਾਲਾਬੰਦੀ ਦੀ ਹੜਬੜੀ ਤੋਂ ਉਨ੍ਹਾਂ ਨੇ ਇਹ ਸਬਕ ਸਿੱਖ ਕੇ ਖੁਦ ਦਾ ਅਤੇ ਦੇਸ਼ ਦਾ ਭਲਾ ਕੀਤਾ। 3 ਮਈ ਵੀ ਸ਼ਾਇਦ ਉਨ੍ਹਾਂ ਨੇ ਇਸ ਲਈ ਚੁਣਿਆ ਹੈ ਕਿ ਦੋ ਅਤੇ ਤਿੰਨ ਤਰੀਕ ਨੂੰ ਸ਼ਨੀਵਾਰ ਅਤੇ ਐਤਵਾਰ ਹੈ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਤਾਲਾਬੰਦੀ ਨੂੰ ਜਲਦ ਹੀ ਇੰਨਾ ਢਿੱਲਾ ਕਰ ਦਿੱਤਾ ਜਾਵੇ ਕਿ ਸਥਿਤੀ ਆਮ ਜਿਹੀ ਲੱਗਣ ਲੱਗੇ ਪਰ ਇਹ ਤਾਂ ਹੀ ਹੋਵੇਗਾ, ਜਦਕਿ ਤਾਲਾਬੰਦੀ ਦਾ ਪ੍ਰਕੋਪ ਜਮਾਤੇ-ਤਬਲੀਗ ਤੋਂ ਪਹਿਲਾਂ ਵਰਗਾ ਹੋ ਜਾਵੇ। ਪ੍ਰਧਾਨ ਮੰਤਰੀ, ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਜਮਾਤ ਦੇ ਮਾਮਲੇ ਨੂੰ ਜ਼ਿਆਦਾ ਤੂਲ ਨਹੀਂ ਦਿੱਤੀ। ਇਹ ਉਨ੍ਹਾਂ ਦੀ ਪ੍ਰਪੱਕਤਾ ਅਤੇ ਰਾਸ਼ਟਰੀ ਜ਼ਿੰਮੇਵਾਰੀ ਦਾ ਸਬੂਤ ਹੈ। ਕੋਰੋਨਾ ਦਾ ਇਕ ਜ਼ਬਰਦਸਤ ਫਾਇਦਾ ਇਹ ਵੀ ਹੋਇਆ ਕਿ ਨਰਿੰਦਰ ਮੋਦੀ ’ਚ ਇਕ ਵਰਕਰ ਦੀ ਨਿਮਰਤਾ ਪਰਤ ਆਈ ਹੈ। ਉਨ੍ਹਾਂ ਨੇ ਲੋਕਾਂ ਨੂੰ ਹੋਏ ਦੁੱਖਾਂ ਲਈ ਜਿਹੜੇ ਸ਼ਬਦਾਂ ’ਚ ਅਫਸੋਸ ਪ੍ਰਗਟਾਇਆ ਹੈ ਅਤੇ ਉਨ੍ਹਾਂ ਨੇ ਸੱਤ ਪੁੰਨ ਕਰਨ ਲਈ ਪ੍ਰੇਰਿਤ ਕੀਤਾ ਹੈ, ਉਹ ਉਨ੍ਹਾਂ ਨੂੰ ਸਿਆਸੀ ਆਗੂ ਦੇ ਅਹੁਦੇ ਤੋਂ ਉੱਚਾ ਚੁੱਕ ਕੇ ਰਾਸ਼ਟਰੀ ਨੇਤਾ ਬਣਾਉਂਦਾ ਹੈ। ਉਨ੍ਹਾਂ ਨੇ ਭਾਸ਼ਣ ’ਚ ਵਿਰੋਧੀ ਪਾਰਟੀਆਂ ਵਾਂਗ ਲੱਤਾਂ ਨਹੀਂ ਖਿੱਚੀਆਂ, ਇਹ ਵੀ ਸਿੱਧ ਕਰਦਾ ਹੈ ਕਿ ਉਹ ਸਾਰਿਆਂ ਨੂੰ ਲੈ ਕੇ ਚੱਲਣਾ ਚਾਹੁੰਦੇ ਹਨ। ਇਸੇ ਦਰਮਿਆਨ ਉਨ੍ਹਾਂ ਨੇ ਸਰਬ ਪਾਰਟੀ ਬੈਠਕ ਸੱਦੀ, ਸਾਰੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਅਤੇ ਸਭ ਫੈਸਲੇ ਸਰਬਸੰਮਤੀ ਨਾਲ ਲੈ ਰਹੇ ਹਨ, ਇਹ ਸ਼ਲਾਘਾਯੋਗ ਹੈ। ਕੋਰੋਨਾ-ਵਿਰੋਧੀ ਮੁਹਿੰਮ ’ਚ ਜੋ ਸਰਕਾਰੀ ਦੇਰੀ ਹੋਈ, ਉਸ ’ਤੇ ਉਨ੍ਹਾਂ ਨੇ ਜੋ ਲਿੱਪਾ-ਪੋਚੀ ਕੀਤੀ, ਉਸ ਨਾਲ ਸਹਿਮਤ ਹੋਣਾ ਔਖਾ ਹੈ ਪਰ ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਹੁਣ ਕੋਰੋਨਾ ਦੇ ਵਿਰੁੱਧ ਇਕਜੁੱਟ ਕੀਤਾ ਹੈ, ਇਹ ਹੁਣ ਗੁਆਂਢੀ ਰਾਸ਼ਟਰਾਂ ਲਈ ਵੀ ਪ੍ਰੇਰਨਾ ਹੈ। ਮੈਨੂੰ ਖੁਸ਼ੀ ਹੈ ਕਿ ਮੋਦੀ ਨੇ ਆਯੁਸ਼ ਮੰਤਰਾਲਾ ਦੇ ਘਰੇਲੂ ਨੁਸਖ਼ਿਆਂ ਦਾ ਜ਼ਿਕਰ ਵੀ ਕੀਤਾ। ਇਨ੍ਹਾਂ ’ਤੇ ਉਨ੍ਹਾਂ ਨੇ ਜ਼ੋਰ ਕਿਉਂ ਨਹੀਂ ਦਿੱਤਾ? ਕੋਰੋਨਾ ਸਬੰਧੀ ਅੰਗਰੇਜ਼ੀ ਸ਼ਬਦਾਂ ਦੇ ਹਿੰਦੀ ਅਨੁਵਾਦ ਮੈਂ ਕਈ ਵਾਰ ਦੱਸ ਚੁੱਕਾ ਹਾਂ ਪਰ ਫਿਰ ਮੋਦੀ ਨੌਕਰਸ਼ਾਹਾਂ ਦੀ ਨਕਲ ’ਤੇ ਡਟੇ ਹੋਏ ਹਨ। ਮੁੰਬਈ ’ਚ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਦੇਖ ਕੇ ਮੈਨੂੰ ਦਰਜਨਾਂ ਫੋਨ ਆ ਰਹੇ ਹਨ ਕਿ ਤੁਸੀਂ ਤਾਲਾਬੰਦੀ ਦੇ ਪਹਿਲੇ ਦਿਨ ਅਤੇ ਬਾਅਦ ’ਚ ਵੀ ਦੋ ਵਾਰ ਇਸ ਬਾਰੇ ਲਿਖਿਆ ਸੀ। ਸਰਕਾਰ ਨੇ ਧਿਆਨ ਕਿਉਂ ਨਹੀਂ ਦਿੱਤਾ?

Bharat Thapa

This news is Content Editor Bharat Thapa