ਚੀਨ ਨਹੀਂ ਹੁਣ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ

06/22/2022 4:23:37 PM

ਨਵੀਂ ਦਿੱਲੀ- ਗਲਵਾਨ ਘਾਟੀ ਦੀ ਹਿੰਸਾ ਅਤੇ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਭਾਰਤ ਅਤੇ ਚੀਨ ਦਰਮਿਆਨ ਵਪਾਰ ਬੜਾ ਚੰਗਾ ਚੱਲ ਰਿਹਾ ਸੀ, ਉਦੋਂ ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ ਪਰ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਬਰਾਬਰੀ ਦਾ ਨਹੀਂ ਸੀ। ਭਾਰਤ ਤੋਂ ਚੀਨ ਘੱਟ ਦਰਾਮਦ ਕਰਦਾ ਸੀ ਅਤੇ ਭਾਰਤ ਨੂੰ ਬਰਾਮਦ ਵੱਧ ਕਰਦਾ ਸੀ। ਸਮੇਂ ਦੇ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਘਾਟਾ ਵਧਦਾ ਚਲਾ ਗਿਆ। ਇਸ ’ਚ ਭਾਰਤ ਨੂੰ ਨੁਕਸਾਨ ਜ਼ਿਆਦਾ ਹੋ ਰਿਹਾ ਸੀ ਕਿਉਂਕਿ ਬਹੁਤ ਸਾਰੇ ਇਲੈਕਟ੍ਰਾਨਿਕਸ, ਇਲੈਕਟ੍ਰੀਕਲ ਉਤਪਾਦਾਂ, ਦਵਾਈ ਉਦਯੋਗ ’ਚ ਵਰਤੇ ਜਾਣ ਵਾਲੇ ਮੁੱਖ ਰਸਾਇਣ ਏ. ਪੀ. ਆਈ. ਦੇ ਲਈ ਭਾਰਤ ਦੀ ਨਿਰਭਰਤਾ ਚੀਨ ’ਤੇ ਵੱਧ ਸੀ।

ਪਰ ਸਾਲ 2020 ’ਚ ਗਲਵਾਨ ਹਿੰਸਾ ਦੇ ਬਾਅਦ ਸਭ ਕੁਝ ਬਦਲ ਗਿਆ ਅਤੇ ਹੁਣ ਭਾਰਤ ਹੌਲੀ-ਹੌਲੀ ਚੀਨ ਨਾਲ ਆਪਣਾ ਵਪਾਰ ਘਟਾ ਰਿਹਾ ਹੈ, ਇਸ ਲਈ ਭਾਰਤ ਦੂਸਰੇ ਵਪਾਰਕ ਭਾਈਵਾਲ ਲੱਭ ਰਿਹਾ ਹੈ। ਅਜਿਹਾ ਕਰਨ ਵਾਲਾ ਸਿਰਫ ਭਾਰਤ ਹੀ ਨਹੀਂ ਸਗੋਂ ਕਈ ਦੂਜੇ ਦੇਸ਼ ਵੀ ਕੋਰੋਨਾ ਮਹਾਮਾਰੀ ਦੇ ਬਾਅਦ ਚੀਨ ਤੋਂ ਦੂਰੀ ਬਣਾ ਰਹੇ ਹਨ। ਕਈ ਦੇਸ਼ਾਂ ਨੂੰ ਲੱਗਦਾ ਹੈ ਕਿ ਚੀਨ ਨੇ ਜਾਣਬੁੱਝ ਕੇ ਪੂਰੀ ਦੁਨੀਆ ’ਚ ਕੋਰੋਨਾ ਮਹਾਮਾਰੀ ਫੈਲਾਈ ਜਿਸ ਨਾਲ ਉਹ ਇਸ ਮਹਾਮਾਰੀ ਨਾਲ ਪੂਰੀ ਦੁਨੀਆ ਨੂੰ ਅਪੰਗ ਬਣਾ ਕੇ ਆਪਣਾ ਵਪਾਰ ਅੱਗੇ ਵਧਾਵੇ। ਓਧਰ ਆਸਟ੍ਰੇਲੀਆ, ਜਾਪਾਨ ਅਤੇ ਕੋਰੀਆ ਸਮੇਤ ਦੱਖਣੀ-ਪੂਰਬੀ ਏਸ਼ੀਆ ਦੇ ਦੇਸ਼ ਚੀਨ ਦੇ ਹਮਲਾਵਰਪੁਣੇ ਕਾਰਨ ਉਸ ਤੋਂ ਦੂਰੀ ਬਣਾ ਰਹੇ ਹਨ। ਦੁਨੀਆ ’ਚ ਚੀਨ ਕਰਜ਼ ਜਾਲ ’ਚ ਫਸਾਉਣ ਵਾਲੇ ਦੇਸ਼ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ, ਜਿਸ ਨਾਲ ਦੁਨੀਆ ’ਚ ਚੀਨ ਦੀ ਸਾਖ ਡਿਗੀ ਹੈ।

ਇਸ ਦਰਮਿਆਨ ਇਕ ਚੰਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚੀਨ ਦੀ ਥਾਂ ਹੁਣ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਗਿਆ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਚੀਨ ਲੋਹਾ-ਲਾਖਾ ਹੋ ਉੱਠਿਆ ਹੈ ਅਤੇ ਉਹ ਭਾਰਤ ਨੂੰ ਆਪਣੇ ਮੁੱਖ ਪੱਤਰ ਗਲੋਬਲ ਟਾਈਮਜ਼ ਰਾਹੀਂ ਨਸੀਹਤ ਦੇ ਰਿਹਾ ਹੈ। ਸਾਲ 2022 ’ਚ ਅਮਰੀਕਾ ਦੇ ਨਾਲ ਭਾਰਤ ਦਾ 119.42 ਅਰਬ ਅਮਰੀਕੀ ਡਾਲਰ ਦਾ ਵਪਾਰ ਹੋਇਆ ਹੈ। ਪਿਛਲੇ ਸਾਲ ਭਾਵ 2020-21 ’ਚ ਦੋਵਾਂ ਦੇਸ਼ਾਂ ’ਚ 80.51 ਅਰਬ ਅਮਰੀਕੀ ਡਾਲਰ ਦਾ ਵਪਾਰ ਹੋਇਆ ਸੀ ਭਾਵ ਚੀਨ ਦਾ ਇਕ ਹੋਰ ਵੱਡਾ ਬਾਜ਼ਾਰ ਉਸ ਦੇ ਹੱਥੋਂ ਤਿਲਕ ਗਿਆ। ਓਧਰ ਅਮਰੀਕਾ ਦੇ ਨਾਲ ਕੁਝ ਆਰਥਿਕ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹੁਣ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰਕ ਭਾਈਵਾਲੀ ਇਵੇਂ ਹੀ ਵਧਦੀ ਰਹੇਗੀ। ਅਮਰੀਕਾ ਦੇ ਨਾਲ ਵਪਾਰ ਕਰਨ ’ਚ ਭਾਰਤ ਦੇ ਕੋਲ ਟ੍ਰੇਡ ਸਰਪਲੱਸ ਹੈ ਜਿਸ ’ਚ ਭਾਰਤ ਅਮਰੀਕਾ ਨੂੰ ਵੱਧ ਮਾਤਰਾ ’ਚ ਬਰਾਮਦ ਕਰ ਰਿਹਾ ਹੈ। ਓਧਰ ਦੂਜੇ ਪਾਸੇ ਸਾਡਾ ਚੀਨ ਦੇ ਨਾਲ ਜੋ ਵਪਾਰ ਹੁੰਦਾ ਹੈ ਉਸ ’ਚ ਸਾਨੂੰ ਟ੍ਰੇਡ ਡੈਫੀਸਿਟ ਹੋ ਰਿਹਾ ਹੈ ਭਾਵ ਅਸੀਂ ਚੀਨ ਨੂੰ ਬਰਾਮਦ ਘੱਟ ਕਰ ਰਹੇ ਹਾਂ ਅਤੇ ਦਰਾਮਦ ਵੱਧ ਕਰ ਰਹੇ ਹਾਂ। ਲੰਬੇ ਸਮੇਂ ਤੱਕ ਵਪਾਰਕ ਸਬੰਧ ਭਾਰਤ ਲਈ ਨੁਕਸਾਨਦਾਇਕ ਹੈ।


cherry

Content Editor

Related News