‘ਆਸਟ੍ਰੇਲੀਆ ਅਤੇ ਫੇਸਬੁੱਕ ’ਚ ਲੜਾਈ’

02/22/2021 3:54:39 AM

ਪ੍ਰਣਵ ਮੁਕੁਲ, ਅਨਿਲ ਸਾਸੀ

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮਾਰੀਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਮੀਡੀਆ ਕੋਡ ਲਈ ਸਮਰਥਨ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਵਿਆਪਕ ਕਰਨ ਲਈ ਕਿਹਾ ਹੈ ਜੋ ਸਮੱਗਰੀ ਦੇ ਲਈ ਵੱਡਾ ਟੈਕ ਭੁਗਤਾਨ ਕਰਨਾ ਚਾਹੁੰਦੇ ਹਨ। ਦਾਅ ’ਤੇ ਕੀ ਲੱਗਾ ਹੈ ਅਤੇ ਅੱਗੇ ਕੀ ਲੁਕਿਆ ਹੈ?

ਜਨਵਰੀ ’ਚ ਗੂਗਲ ਨੇ ਆਸਟ੍ਰੇਲੀਆ ਤੋਂ ਆਪਣੇ ਸਰਚ ਇੰਜਣ ਨੂੰ ਹਟਾਉਣ ਦੀ ਧਮਕੀ ਦੇ ਦਿੱਤੀ ਸੀ ਅਤੇ ਫੇਸਬੁੱਕ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਖਬਰ ਲਿੰਕ ਪੋਸਟ ਕਰਨ ਜਾਂ ਸਾਂਝੀ ਕਰਨ ਤੋਂ ਆਸਟ੍ਰੇਲੀਆਈ ਵਰਤੋਂਕਾਰਾਂ ਨੂੰ ਰੋਕ ਸਕਦਾ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਇਕ ਟਵੀਟ ’ਚ ਕਿਹਾ ਕਿ ਉਨ੍ਹਾਂ ਨੇ ਇਕ ਦਿਨ ਪਹਿਲਾਂ ਮੁੱਦਿਆਂ ਨੂੰ ਲੈ ਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਆਪਣੇ ਮੀਡੀਆ ਪਲੇਟਫਾਰਮ ਬਿੱਲ ਦੀ ਪ੍ਰਗਤੀ ’ਤੇ ਵੀ ਚਰਚਾ ਕੀਤੀ।

ਮਾਰੀਸਨ ਨੇ ਇੰਟਰਨੈੱਟ ਮਹਾਰਥੀਆਂ ਗੂਗਲ ਅਤੇ ਫੇਸਬੁੱਕ ਨੂੰ ਆਪਣੇ ਪਲੇਟਫਾਰਮ ’ਤੇ ਪ੍ਰਕਾਸ਼ਿਤ ਹੋਣ ਵਾਲੀ ਖਬਰ ਸਮੱਗਰੀ ਲਈ ਮੀਡੀਆ ਕੰਪਨੀਆਂ ਨੂੰ ਭੁਗਤਾਨ ਕਰਨ ਲਈ ਪਾਬੰਦ ਕਰਨ ਦੇ ਲਈ ਆਸਟ੍ਰੇਲੀਆਈ ਦੇ ਤਜਵੀਜ਼ਤ ਕਾਨੂੰਨ ਦਾ ਸਮਰਥਨ ਕਰਨ ਲਈ ਇਕ ਵਿਸ਼ਵ ਪੱਧਰੀ ਕੂਟਨੀਤਕ ਹਮਲੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਗੱਲ ਕਰਨੀ ਹੈ।

ਪਹਿਲ ਅਤੇ ਪਿੱਛੇ ਧੱਕਣਾ

ਤਸਵੀਜ਼ਤ ਕਾਨੂੰਨ ‘ਸਮਾਚਾਰ ਮੀਡੀਆ ਅਤੇ ਡਿਜੀਟਲ ਪਲੇਟਫਾਰਮ ਜ਼ਰੂਰੀ ਜ਼ਾਬਤਾ ਬਿੱਲ 2020’, ਇਕ ਸੌਦੇਬਾਜ਼ੀ ਕੋਡ ਨੂੰ ਜ਼ਰੂਰੀ ਕਰਦਾ ਹੈ ਜਿਸ ਦਾ ਮਕਸਦ ਗੂਗਲ ਅਤੇ ਫੇਸਬੁੱਕ ਨੂੰ ਆਪਣੀ ਸਮੱਗਰੀ ਦੀ ਵਰਤੋਂ ਕਰਨ ਲਈ ਮੀਡੀਆ ਕੰਪਨੀਆਂ ਨੂੰ ਨੁਕਸਾਨ ਦੀ ਪੂਰਤੀ ਕਰਨ ਲਈ ਪਾਬੰਦ ਕਰਨਾ ਹੈ। ਇਹ ਕਾਨੂੰਨ ਭੂਗੋਲਿਕ ਖੇਤਰਾਂ ’ਚ ਸੋਸ਼ਲ ਮੀਡੀਆ ਨੂੰ ਮਾਰਕੀਟਿੰਗ ਕਰਨ ’ਚ ਇਕ ਮਿਸਾਲ ਕਾਇਮ ਕਰਦਾ ਹੈ ਅਤੇ ਪੂਰੀ ਦੁਨੀਆ ’ਚ ਇਸ ਨੂੰ ਬਾਰੀਕੀ ਨਾਲ ਦੇਖਿਆ ਜਾ ਸਕਦਾ ਹੈ।

ਆਸਟ੍ਰੇਲੀਆ ਦੀ ਵਿਰੋਧੀ ਲੇਬਰ ਪਾਰਟੀ ਨੇ ਬੁੱਧਵਾਰ ਨੂੰ ਹਾਊਸ ਆਫ ਰੀਪ੍ਰੈਜ਼ੈਂਟੇਟਿਵ ’ਚ ਬਿੱਲ ਦਾ ਸਮਰਥਨ ਕੀਤਾ ਜਿਸ ਨਾਲ ਸੀਨੇਟ ਨੂੰ ਮਨਜ਼ੂਰੀ ਦੇਣ ਅਤੇ ਸ਼ਾਇਦ ਜਲਦੀ ਹੀ ਕਾਨੂੰਨ ਬਣਾਉਣ ਦਾ ਰਾਹ ਪੱਧਰਾ ਹੋਇਆ ਹੈ। ਇਸ ਦੌਰਾਨ ਇੱਥੋਂ ਤੱਕ ਕਿ ਗੂਗਲ ਨੇ ਰੂਪਰਟ ਮਡ੍ਰੋਕ ਦੇ ਨਿਊਜ਼ ਕਾਰਪ, ਫੇਸਬੁੱਕ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ਦੇ ਆਸਟ੍ਰੇਲੀਆ ’ਚ 17 ਮਿਲੀਅਨ ਯੂਜ਼ਰਸ ਹਨ।

ਵੀਰਵਾਰ ਨੂੰ ਫੇਸਬੁੱਕ ਪੋਸਟ ’ਤੇ ਮਾਰੀਸਨ ਨੇ ਵੱਡੀਆਂ ਤਕਨੀਕੀ ਫਰਮਾਂ ਬਾਰੇ ਲਿਖਿਆ ਕਿ, ‘‘ਉਹ ਦੁਨੀਆ ਨੂੰ ਬਦਲ ਸਕਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਇਸ ਨੂੰ ਚਲਾਉਣਾ ਚਾਹੀਦਾ ਹੈ। ਅਸੀਂ ਬਿੱਗ ਟੈਕ ਦੁਆਰਾ ਧਕਮਾਉਣ ਦੇ ਇਸ ਕਾਰੇ ਤੋਂ ਡਰਾਂਗੇ ਨਹੀਂ ਅਤੇ ਸੰਸਦ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਸਾਡੀ ਮਹੱਤਵਪੂਰਨ ਨਿਊਜ਼ ਮੀਡੀਆ ਸੌਦੇਬਾਜ਼ੀ ਜ਼ਾਬਤੇ ’ਤੇ ਵੋਟ ਦਿੰਦਾ ਹੈ।’’

ਉਨ੍ਹਾਂ ਨੇ ਅੱਗੇ ਲਿਖਿਆ ਕਿ ਅਸੀਂ ਹੋਰ ਰਾਸ਼ਟਰਾਂ ਦੇ ਨੇਤਾਵਾਂ ਨਾਲ ਨਿਯਮਿਤ ਤੌਰ ’ਤੇ ਸੰਪਰਕ ’ਚ ਹਾਂ। ਅਸੀਂ ਡਰਦੇ ਨਹੀਂ। ਉਂਝ ਹੀ ਜਦੋਂ ਐਮਾਜ਼ੋਨ ਨੇ ਦੇਸ਼ ਨੂੰ ਛੱਡਣ ਦੀ ਧਮਕੀ ਦਿੱਤੀ ਸੀ ਅਤੇ ਆਸਟ੍ਰੇਲੀਆ ਨੇ ਹੋਰ ਦੇਸ਼ਾਂ ਨੂੰ ਇਕੱਠੇ ਲਿਆ ਕੇ ਸੋਸ਼ਲ ਪਲੇਟਫਾਰਮ ’ਤੇ ਅੱਤਵਾਦ ਸਮੱਗਰੀ ਦੇ ਪ੍ਰਕਾਸ਼ਨ ਨਾਲ ਨਜਿੱਠਣ ਲਈ ਆਕਰਸ਼ਿਤ ਕੀਤਾ ਸੀ।

ਆਸਟ੍ਰੇਲੀਆ ਦਾ ਵਿਧਾਨ

2017 ’ਚ ਆਸਟ੍ਰੇਲੀਆਈ ਮੁਕਾਬਲੇਬਾਜ਼ੀ ਅਤੇ ਖਪਤਕਾਰ ਕਮਿਸ਼ਨ (ਏ. ਸੀ. ਸੀ. ਸੀ.) ਨੇ ਪ੍ਰਮੁੱਖ ਡਿਜੀਟਲ ਪਲੇਟਫਾਰਮਾਂ ਅਤੇ ਮੀਡੀਆ ਕਿੱਤਿਆਂ ਦਰਮਿਆਨ ਗੱਲਬਾਤ ਨੂੰ ਸੰਬੋਧਨ ਕਰਨ ਦੇ ਉਦੇਸ਼ ਨਾਲ ਇਕ ਸਵੈਇੱਛੁਕ ਕੋਡ ਦੀ ਸਿਫਾਰਿਸ਼ ਕੀਤੀ ਸੀ। ਇਨ੍ਹਾਂ ਸਿਫਾਰਿਸ਼ਾਂ ਦੇ ਆਧਾਰ ’ਤੇ ਆਸਟ੍ਰੇਲੀਆਈ ਸਰਕਾਰ ਨੇ 2019 ’ਚ ਵੱਖ-ਵੱਖ ਹਿੱਤਧਾਰਕਾਂ ਅਤੇ ਏ. ਸੀ. ਸੀ. ਸੀ. ਨੂੰ ਇਸ ਸਵੈਇੱਛੁਕ ਕੋਡ ਨੂੰ ਵਿਕਸਿਤ ਕਰਨ ਲਈ ਕਿਹਾ ਸੀ।

ਹਾਲਾਂਕਿ ਅਪ੍ਰੈਲ 2020 ’ਚ ਏ. ਸੀ. ਸੀ. ਸੀ. ਨੇ ਦੱਸਿਆ ਕਿ ਕਾਰੋਬਾਰਾਂ ਦੇ ਸਵੈਇੱਛੁਕ ਤੌਰ ’ਤੇ ਇਕ ਸਮਝੌਤੇ ’ਤੇ ਪਹੁੰਚਣ ਦੀ ਸੰਭਾਵਨਾ ਨਹੀਂ ਸੀ। ਸਰਕਾਰ ਨੇ ਤਦ ਇਸ ਨੂੰ ਇਕ ਜ਼ਰੂਰੀ ਕੋਡ ਦਾ ਖਰੜਾ ਤਿਆਰ ਕਰਨ ਲਈ ਕਿਹਾ ਸੀ। ਖਰੜਾ ਕਾਨੂੰਨ ਪਿਛਲੀ ਜੁਲਾਈ ’ਚ ਜਾਰੀ ਕੀਤਾ ਗਿਆ ਸੀ ਅਤੇ ਸਰਕਾਰ ਨੇ ਬਾਅਦ ’ਚ ਕੁਝ ਮਹੱਤਵਪੂਰਨ ਸੋਧਾਂ ਨੂੰ ਕਰਨ ਦੇ ਬਾਅਦ ਬਿੱਲ ਪੇਸ਼ ਕੀਤਾ।

ਗੂਗਲ ਅਤੇ ਫੇਸਬੁੱਕ ਨੂੰ ਮੀਡੀਆ ਕੰਪਨੀਆਂ ਨਾਲ ਭੁਗਤਾਨ ਗੱਲਬਾਤ ’ਚ ਦਾਖਲ ਕਰਨ ਦੇ ਪ੍ਰਬੰਧ ਕਰਨ ਦੀ ਲੋੜ ਹੈ। ਜੇਕਰ ਕੋਈ ਸਮਝੌਤਾ ਨਹੀਂ ਹੋਇਆ ਤਾਂ ਇਕ ਵਿਚੋਲੇ ਨੂੰ ਪਾਬੰਦ ਹੋਣਾ ਚਾਹੀਦਾ ਹੈ ਜਾਂ ਉਸ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਚਾਹੀਦਾ ਹੈ। ਛੋਟੇ ਪ੍ਰਕਾਸ਼ਕਾਂ ਲਈ ਵਿਚੋਲਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਜੋ ਪਲੇਟਫਾਰਮਾਂ ਦੇ ਨਾਲ ਇਕ ਗੱਲਬਾਤ ਦਾ ਸਾਹਮਣਾ ਕਰ ਸਕਦਾ ਹੈ।

ਗੂਗਲ ਹੁਣ ਪਿੱਛੇ ਹਟ ਗਿਆ ਹੈ ਪਰ ਦੋਵਾਂ ਕੰਪਨੀਆਂ ਦਾ ਮੂਲ ਤਰਕ ਇਹ ਹੈ ਕਿ ਮੀਡੀਆ ਉਦਯੋਗ ਪਹਿਲਾਂ ਤੋਂ ਹੀ ਡਿਜੀਟਲ ਪਲੇਟਫਾਰਮ ਵੱਲੋਂ ਉਨ੍ਹਾਂ ਲਈ ਲਾਹੇਵੰਦ ਹੋ ਰਿਹਾ ਸੀ ਅਤੇ ਤਜਵੀਜ਼ਤ ਨਿਯਮ ਇੰਟਰਨੈੱਟ ਕੰਪਨੀਆਂ ਨੂੰ ਵਿੱਤੀ ਅਤੇ ਪਰਿਚਾਲਨ ਜੋਖਮ ਦੇ ਨਾਸਹਿਣਯੋਗ ਖਤਰਿਆਂ ਨੂੰ ਉਜਾਗਰ ਕਰਨਗੇ।

ਮੀਡੀਆ ਬਾਜ਼ਾਰ ਨੇ ਇਹ ਰਿਪੋਰਟ ਦਿੱਤੀ ਸੀ ਕਿ ਫੇਸਬੁੱਕ ਦੀ ਯੋਜਨਾ ਆਪਣੇ ਨਿਊਜ਼ ਟਾਈਪ ਫੀਚਰ (ਅਮਰੀਕਾ ’ਚ 2019 ਤੋਂ ਹੀ ਮੁਹੱਈਆ ਹੈ) ਨੂੰ ਸ਼ੁਰੂ ਕਰਨ ਦੀ ਹੈ ਜਿਸ ਲਈ ਉਹ ‘ਦਿ ਗਾਰਡੀਅਨ’,‘ਦਿ ਇਕਾਨੋਮਿਸਟ’ ਅਤੇ ‘ਦਿ ਇੰਡੀਪੈਂਡੈਂਟ’ ਦੇ ਨਾਲ ਸੰਭਾਵਿਤ ਗਠਜੋੜ ਕਰ ਸਕਦਾ ਹੈ।

ਓਧਰ ਗੂਗਲ ਆਪਣੇ ਖਬਰ ਵਾਲੇ ਪਲੇਟਫਾਰਮ ‘ਗੂਗਲ ਨਿਊਜ਼ ਸ਼ੋਅਕੇਜ਼’ ਦੀ ਤਜਵੀਜ਼ ਵੀ ਰੱਖ ਰਿਹਾ ਹੈ। ਇਹ ਦੋਵਾਂ ਪਲੇਟਫਾਰਮਾਂ ਦਾ ਮੁੱਖ ਟੀਚਾ ਨਿਊਜ਼ ਆਊਟਲੈੱਟਸ ਦੇ ਨਾਲ ਭੁਗਤਾਨ ਸੌਦਿਆਂ ਨੂੰ ਅੰਤਰਿਮ ਰੂਪ ਦੇਣਾ ਹੈ। ਗੂਗਲ ਨੇ ਕਿਹਾ ਕਿ ਨਿਊਜ਼ ਸ਼ੋਅਕੇਜ਼ ਜਿਸ ’ਚ ਸਟੋਰੀ ਪੈਨਲ ਰਾਹੀਂ ਹਿੱਸਾ ਲੈਣ ਵਾਲੇ ਪ੍ਰਕਾਸ਼ਕਾਂ ਦੇ ਪੈਕੇਜ ਅਤੇ ਕਹਾਣੀਆਂ ਗੂਗਲ ਦੇ ਨਿਊਜ਼ ਪ੍ਰੋਡਕਟਸ ਦੇ ਅੰਦਰ ਪ੍ਰਗਟ ਹੋਣਗੀਆਂ। ਗੂਗਲ ਦੇ ਨਿਊਜ਼ ਪ੍ਰੋਡਕਟਸ ਦੇ ਇਕ ਦਰਜ ਦੇਸ਼ਾਂ ’ਚ 450 ਪਬਲੀਕੇਸ਼ਨਜ਼ ਹਨ।

ਅਸਲ ’ਚ ਆਸਟ੍ਰੇਲੀਆ ’ਚ ਇਹ ਲੜਾਈ ਉਸ ਸਥਾਨ ’ਤੇ ਕੇਂਦਰਿਤ ਹੈ ਕਿ ਕੰਪਨੀਆਂ ਆਪਣੇ ਭੁਗਤਾਨ ਦੀ ਪ੍ਰਕਿਰਿਆ ਨੂੰ ਕਾਇਮ ਰੱਖਣ ਲਈ ਕਿਸ ਤਰ੍ਹਾਂ ਕੰਟਰੋਲ ਕਰਨਗੀਆਂ।


Bharat Thapa

Content Editor

Related News