ਪਿੰਡ ਗੋਬਿੰਦਪੁਰਾ ਦੀ ਪੰਚਾਇਤ ਵਲੋਂ ਭੱਠੇ ਦੇ ਮਜਦੂਰਾਂ ਨੂੰ ਵੰਡਿਆ ਗਿਆ ਸੁੱਕਾ ਰਾਸ਼ਨ

03/28/2020 2:20:15 PM

ਬੁਢਲਾਡਾ (ਮਨਜੀਤ): ਜ਼ਿਲਾ ਪੁਲਸ ਮੁਖੀ ਮਾਨਸਾ ਡਾ: ਨਰਿੰਦਰ ਭਰਗਵ ਵੱਲੋਂ ਪੰਚਾਇਤਾਂ ਨੂੰ 7 ਮੈਂਬਰੀ ਕਮੇਟੀ ਬਣਾ ਕੇ ਲੋਕਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਦੇਣ ਲਈ ਵਿੱਢੀ ਸ਼ੋਸ਼ਲ ਮੁੰਹਿਮ ਤਹਿਤ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਦੀ ਅਗਵਾਈ ਵਿੱਚ ਪਿੰਡ ਗੋਬਿੰਦਪੁਰਾ ਦੀ ਪੰਚਾਇਤ ਵੱਲੋਂ ਮੀਂਹ ਦੌਰਾਨ ਲੋੜਵੰਦ ਰਾਜਾ ਵੀ.ਕੇ.ਓ ਭੱਠਾ ਅਤੇ ਅਕਾਲ ਭੱਠਾ ਦੇ ਲੇਬਰ ਦੇ 70 ਦੇ ਕਰੀਬ ਮਜ਼ਦੂਰ ਪਰਿਵਾਰਾਂ ਨੂੰ ਆਟਾ, ਦੁੱਧ ਅਤੇ ਸੁੱਕੀਆਂ ਸਬਜ਼ੀਆਂ ਮੁਫਤ ਵੰਡੀਆਂ ਗਈਆਂ ਤਾਂ ਕਿ ਉਹ ਦੋ ਡੰਗ ਦੀ ਰੋਟੀ ਤੋਂ ਮੁਥਾਜ ਨਾ ਹੋਣ। ਇਸ ਸਬੰਧੀ ਪਿੰਡ ਦੇ ਸਰਪੰਚ ਗੁਰਲਾਲ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਤੀਸਰੇ ਪੜਾਅ 'ਚ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨੂੰ ਚਲਾਉਣ ਲਈ ਪੁਲਸ ਅਤੇ ਬੀਬੀ ਭੱਟੀ ਵਲੋਂ ਅਪੀਲ ਕੀਤੀ ਗਈ ਸੀ ਕਿ ਪਿੰਡ ਦੇ ਹਰ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇ, ਜਿਸ ਨੂੰ ਅਸੀਂ ਪ੍ਰਵਾਨ ਕਰਦੇ ਹੋਏ ਲੋੜਵੰਦਾਂ ਨੂੰ ਰਾਸ਼ਨ ਦੇ ਰਹੇ ਹਾਂ ਅਤੇ ਹੋਰ ਵੀ ਕਿਸੇ ਵੀ ਨਗਰ ਨਿਵਾਸੀ ਨੂੰ ਦਵਾਈ ਬੂਟੀ ਜਾਂ ਘਰੇਲੂ ਸਾਮਾਨ ਲਈ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਅਸੀਂ ਹੋਮ ਡਲਿਵਰੀ ਰਾਹੀਂ ਹੱਲ ਕਰਦੇ ਹਾਂ।  ਇਸ ਮੌਕੇ ਰਣਵੀਰ ਸਿੰਘ, ਤਰਸੇਮ ਸੇਮਾ, ਪੰਚ ਅਮ੍ਰਿਤਪਾਲ ਸਿੰਘ, ਲਾਭ ਸਿੰਘ, ਦਿਲਬਾਰਾ ਸਿੰਘ, ਸ਼ਿੰਗਾਰਾ, ਨਿਰਮਲ ਚੋਂਕੀਦਾਰ, ਮੈਂਬਰ ਬੂਟਾ ਸਿੰਘ, ਰਵਿੰਦਰ ਸਿੰਘ ਵਿੱਕੀ, ਰਵਿੰਦਰ ਪਪਨੀ, ਬੋਘਾ ਸਿੰਘ ਆਦਿ ਵੀ ਮੌਜੂਦ ਸਨ।

ਬਾਬਾ ਕਿਸ਼ੋਰ ਦਾਸ ਜੀ ਸਮਾਧ ਤੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਬੁਢਲਾਡਾ (ਮਨਜੀਤ): ਪਿੰਡ ਅਹਿਮਦਪੁਰ ਵਿਖੇ ਬਾਬਾ ਕਿਸ਼ੋਰ ਦਾਸ ਜੀ ਦੀ ਸਮਾਧ ਤੇ ਉੱਥੋਂ ਦੇ ਮੁੱਖ ਸੇਵਾਦਾਰ ਜੰਗੀਰ ਸਿੰਘ ਅਤੇ ਸੰਤ ਭਗਵਾਨ ਦਾਸ ਨੇ ਅੱਜ ਸਵੇਰੇ ਅਮ੍ਰਿਤ ਵੇਲੇ ਇਸ਼ਨਾਨ ਕਰਕੇ ਰੱਬ ਦਾ ਨਾਮ ਲੈ ਕੇ ਬਾਬਾ ਕਿਸ਼ੋਰ ਦਾਸ ਜੀ ਸਮਾਧ ਅੱਗੇ ਸਮੂਹ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਅਰਦਾਸ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਪ੍ਰਾਚੀਨ ਸਮੇਂ ਦੌਰਾਨ ਬਾਬਾ ਕਿਸ਼ੋਰ ਦਾਸ ਜੀ ਨੇ ਚੇਚਕ ਦੀ ਭਿਆਨਕ ਬੀਮਾਰੀ ਨੂੰ ਪਿੰਡ ਅਤੇ ਇਲਾਕੇ 'ਚੋਂ ਦੂਰ ਕਰਨ ਲਈ ਆਪਣੇ ਸਰੀਰ ਉੱਪਰ ਸਾਰਾ ਕਸ਼ਟ ਲੈ ਲਿਆ ਸੀ।

PunjabKesari

ਉਸ ਮੌਕੇ ਪਿੰਡ ਅਤੇ ਇਲਾਕੇ ਵਿੱਚੋਂ ਚੇਚਕ ਦੀ ਬੀਮਾਰੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲੀ ਸੀ ਪਰ ਉਸ ਸਮੇਂ ਸੰਤ ਬਾਬਾ ਕਿਸ਼ੋਰ ਦਾਸ ਜੀ ਦੇ ਸਰੀਰ 'ਤੇ ਚੇਚਕ ਦੀ ਬਿਮਾਰੀ ਨੇ ਕਈ ਦਿਨ ਆਪਣਾ ਪੂਰਾ ਪ੍ਰਕੋਪ ਰੱਖਿਆ ਸੀ। ਉਸ ਸਮੇਂ ਤੋਂ ਹੀ ਆਲੇ-ਦੁਆਲੇ ਦੇ ਲੋਕ ਅਤੇ ਨਗਰ ਨਿਵਾਸੀ ਬਾਬਾ ਜੀ 'ਤੇ ਅਥਾਹ ਸ਼ਰਧਾ ਰੱਖਦੇ ਹਨ। ਅੱਜ ਵੀ ਸੰਸਾਰ ਵਿੱਚ ਫੈਲੀ ਕੋਰੋਨਾ ਦੇ ਰੂਪ ਵਿੱਚ ਭਿਆਨਕ ਮਹਾਂਮਾਰੀ ਬੀਮਾਰੀ ਦੀ ਰੋਕਥਾਮ ਲਈ ਬਾਬਾ ਜੀ ਦੇ ਦਰ ਤੇ ਅਰਦਾਸ ਬੇਨਤੀ ਕਰਕੇ ਚੂਰਮੇ ਦਾ ਪ੍ਰਸ਼ਾਦ ਵੰਡਿਆ ਗਿਆ ਅਤੇ ਪਿੰਡ ਵਾਲਿਆਂ ਨੂੰ ਪੂਰਨ ਵਿਸ਼ਵਾਸ਼ ਹੈ ਕਿ ਬਾਬਾ ਜੀ ਸਾਡੇ ਇਲਾਕੇ ਨੂੰ ਇਸ ਬਿਮਾਰੀ ਤੋਂ ਜਰੂਰ ਨਿਆਂ ਦਿਵਾਉਣਗੇ।  ਇਸ ਮੌਕੇ ਕਰਮਜੀਤ ਸਿੰਘ, ਹਰਕਰਨ ਸਿੰਘ, ਗੁਰਸੇਵਕ ਸਿੰਘ ਜਵੰਧਾ, ਬਲਦੇਵ ਸਿੰਘ ਮਿਸਤਰੀ, ਰਣਦੀਪ ਸਿੰਘ, ਮਨਜੀਤ ਸਿੰਘ, ਰੋਬਿਨ ਸਿੰਘ ਆਦਿ ਵੀ ਮੌਜੂਦ ਸਨ।


Shyna

Content Editor

Related News