ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਦਖ਼ਲ ਤੋਂ ਬਾਅਦ ਸੜਕ ਦੇ ਕੰਮ ''ਚ ਆਈ ਤੇਜ਼ੀ

09/30/2020 12:30:04 PM

ਬੋਹਾ (ਮਨਜੀਤ): ਬੁਢਲਾਡਾ ਦੇ ਫੁੱਟਬਾਲ ਚੌਂਕ ਤੋਂ ਲੈ ਕੇ ਬਾਹਮਣਵਾਲੀ ਦੀ ਹੱਦ ਤੱਕ 20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਜੋ 2019 'ਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਕੰਮ ਰੁਕ-ਰੁਕ ਕੇ ਚੱਲਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਆਉਣ-ਜਾਣ ਵਾਲੇ ਲੋਕਾਂ ਨੂੰ ਕਰਨਾ ਪੈ ਰਿਹਾ ਸੀ। ਪਿੰਡਾਂ ਦੇ ਲੋਕਾਂ ਵਲੋਂ ਕਾਫੀ ਸਮੇਂ ਤੋਂ ਸੜਕ ਨੂੰ ਸਮੇਂ ਸਿਰ ਪੂਰਾ ਕਰਨ ਲਈ ਐੱਸ.ਡੀ.ਐੱਮ ਬੁਢਲਾਡਾ ਅਤੇ ਪੀ.ਡਬਲਯੂ.ਡੀ. ਦੇ ਵਿਭਾਗ ਦੇ ਪ੍ਰਿੰਸੀਪਲ ਸੈਟਰੀ ਵਿਕਾਸ ਪ੍ਰਤਾਪ ਕੋਲ ਮੰਗ ਰੱਖੀ ਸੀ। ਜਿਸ ਨੂੰ ਪੂਰਾ ਕਰਨ ਲਈ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਿਕਾਸ ਪ੍ਰਤਾਪ ਸਿੰਘ ਅਤੇ ਐੱਸ.ਡੀ.ਐੱਮ ਬੁਢਲਾਡਾ ਸਾਗਰ ਸੇਤੀਆ ਆਈ.ਏ.ਐੱਸ ਦੀਆਂ ਸਖ਼ਤ ਹਦਾਇਤਾਂ ਤੇ ਠੇਕੇਦਾਰ ਅਤੇ ਅਧਿਕਾਰੀਆਂ ਵਲੋਂ ਸੜਕ ਦੇ ਕੰਮ 'ਚ ਤੇਜ਼ੀ ਲਿਆਂਦੀ ਗਈ ਹੈ। 

ਇਸ ਸੰਬੰਧੀ ਐੱਸ.ਡੀ.ਓ. ਬੁਢਲਾਡਾ ਮਨੋਜ ਕੁਮਾਰ ਨੇ ਦੱਸਿਆ ਕਿ 20.5 ਕਿ:ਮੀ:ਸੜਕ 'ਚੋਂ 15 ਕਿ:ਮੀ: ਸੜਕ ਪੂਰੀ ਕਰ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਜੋ ਬੋਹਾ ਸ਼ਹਿਰ 'ਚੋਂ ਦੀ ਲੰਘਦੀ ਹੈ। ਜਿਸ ਤੇ ਵੱਟੇ ਪਾਉਣ ਦਾ ਅਤੇ ਮੇਨਟੀਨੈਂਸ ਦਾ ਕੰਮ ਤੇਜ਼ੀ ਨਾਲ ਵਿੱਢਿਆ ਹੋਇਆ ਅਤੇ ਬੋਹਾ ਮਾਰਕਿਟ ਕਮੇਟੀ ਦੇ ਗੇਟ ਤੋਂ ਗਾਮੀਵਾਲੇ ਤੱਕ ਲੁੱਕ ਪਾਉਣ ਦਾ ਕੰਮ 24 ਘੰਟੇ ਜਾਰੀ ਕਰ ਦਿੱਤਾ ਹੈ ਤਾਂ ਜੋ ਸੜਕ ਅਤੇ ਪੁੱਲ ਨੂੰ ਦੀਵਾਲੀ ਤੋਂ ਪਹਿਲਾਂ ਲੋਕਾਂ ਦੇ ਸਪੁਰਦ ਕੀਤਾ ਜਾਵੇ। ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਜਗਦੇਵ ਸਿੰਘ ਘੋਗਾ ਅਤੇ ਉੱਪ ਚੇਅਰਮੈਨ ਨਵੀਨ ਕੁਮਾਰ ਕਾਲਾ ਨੇ ਐੱਸ.ਡੀ.ਐੱਮ ਬੁਢਲਾਡਾ ਅਤੇ ਪ੍ਰਿੰਸੀਪਲ ਸੈਕਟਰੀ ਵਿਕਾਸ ਪ੍ਰਤਾਪ ਦਾ ਕੰਮ ਵਿੱਚ ਤੇਜੀ ਲਿਆਉਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੜਕ ਦੇ ਪੂਰਾ ਹੋਣ ਤੋਂ ਬਾਅਦ ਬੋਹਾ ਖੇਤਰ ਦੇ ਨਾਲ-ਨਾਲ ਹਰਿਆਣਾ ਰਾਜ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।


Shyna

Content Editor

Related News