ਕਾਂਗਰਸ ਪਾਰਟੀ ਨੇ ਤਿਰੰਗਾ ਯਾਤਰਾ ਦੌਰਾਨ ਦਿੱਤਾ ਏਕਤਾ ਦਾ ਸੁਨੇਹਾ

08/10/2022 3:57:10 PM

ਬੁਢਲਾਡਾ (ਮਨਜੀਤ) : ਅੱਜ ਤਿਰੰਗਾ ਯਾਤਰਾ ਦੀ ਵਿਧਾਨ ਸਭਾ ਹਲਕਾ ਬੁਢਲਾਡਾ ਦੀ ਮਾਰਕਿਟ ਕਮੇਟੀ ਬੋਹਾ ਦਫ਼ਤਰ ਤੋਂ ਸ਼ੁਰੂਆਤ ਕੀਤੀ ਗਈ। ਇਸ ਦੀ ਅਗਵਾਈ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਡਾ. ਰਣਵੀਰ ਕੌਰ ਮੀਆਂ ਨੇ ਕੀਤੀ। ਇਹ ਯਾਤਰਾ ਬੋਹਾ ਤੋਂ ਮੰਡੇਰ, ਕਲੀਪੁਰ ਹੁੰਦੀ ਹੋਈ ਬੁਢਲਾਡਾ ਦੇ ਓਵਰਬ੍ਰਿਜ ਨੇੜੇ ਰੁਕੀ।

ਜਿੱਥੇ ਸ਼ਹਿਰ ਬੁਢਲਾਡਾ ਦੇ ਕਾਂਗਰਸੀ ਵਰਕਰ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਏ। ਇਹ ਯਾਤਰਾ ਸ਼ਹਿਰ ਬੁਢਲਾਡਾ ਤੋਂ ਬਰੇਟਾ ਵੱਲ ਨੂੰ ਰਵਾਨਾ ਹੋਈ। ਇਸ ਮੌਕੇ ਡਾ. ਮੀਆਂ ਨੇ ਕਿਹਾ ਕਿ ਤਿਰੰਗਾ ਯਾਤਰਾ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਆਪਸੀ ਮਿਲਵਰਤਣ ਅਤੇ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਏਕਤਾ ਰੱਖਦਾ ਹੈ। ਤਿਰੰਗੇ ਝੰਡੇ ਅੰਦਰ ਸਾਰੇ ਧਰਮਾਂ ਨੂੰ ਬਰਾਬਰ ਜਗ੍ਹਾ ਦਿੱਤੀ ਗਈ ਹੈ।

ਇਸ ਮੌਕੇ ਸੀਨੀਅਰੀ ਕਾਂਗਰਸੀ ਆਗੂ ਨਵੀਨ ਕੁਮਾਰ ਕਾਲਾ ਬੋਹਾ, ਐਡਵੋਕੇਟ ਕੁਲਵੰਤ ਰਾਏ ਸਿੰਗਲਾ, ਰਣਜੀਤ ਸਿੰਘ ਦੋਦੜਾ, ਤਰਨਜੀਤ ਸਿੰਘ ਚਹਿਲ, ਚਿਤਵੰਤ ਸਿੰਘ ਰਿਓਂਦ, ਲਛਮਣ ਸਿੰਘ ਗੰਢੂ ਕਲਾਂ, ਪ੍ਰਧਾਨ ਸੁਨੀਲ ਕੁਮਾਰ, ਤਹਿਸੀਲਦਾਰ ਸੰਧੂਰਾ ਸਿੰਘ ਸੋਨੂੰ ਭੱਠਲ, ਬਲਵਿੰਦਰ ਸੈਦੇਵਾਲਾ, ਸਰਪੰਚ ਜਸਵੀਰ ਸਿੰਘ ਚੱਕ ਅਲੀਸ਼ੇਰ, ਸਰਪੰਚ ਜਗਦੇਵ ਜਲਵੇੜਾ, ਅਜੀਤ ਸਿੰਘ ਬਖਸੀਵਾਲਾ, ਕੁਸ਼ ਸ਼ਰਮਾ ਬੁਢਲਾਡਾ, ਤੀਰਥ ਸਿੰਘ ਸਵੀਟੀ, ਸਰਪੰਚ ਜਸਪਾਲ ਸਿੰਘ ਫਰੀਦਕੇ, ਗੁਰਬਾਜ ਸਿੰਘ ਸ਼ੇਰਖਾਂ, ਨਾਜਰ ਸਿੰਘ ਮਲਕੋਂ, ਨਾਥਾ ਸਿੰਘ ਰਿਓਂਦ, ਅਮਰਨਾਥ ਨੰਦਗੜ੍ਹੀਆ, ਲਵਲੀ ਬੁਢਲਾਡਾ, ਕੁਲਵੰਤ ਬਰ੍ਹੇਂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Anuradha

This news is Content Editor Anuradha