ਤਲਵੰਡੀ ਸਾਬੋ: ਰਜਬਾਹੇ 'ਚ ਪਾੜ ਪੈਣ ਨਾਲ ਕਿਸਾਨਾਂ 'ਚ ਭਾਰੀ ਰੋਸ

06/26/2020 12:18:44 PM

ਤਲਵੰਡੀ ਸਾਬੋ (ਮਨੀਸ਼ ਗਰਗ): ਦੇਸ਼ 'ਚ ਕੋਰੋਨਾ ਵਾਇਰਸ ਦੇ ਚੱਲਦੇ ਜਿੱਥੇ ਪੰਜਾਬ ਦਾ ਕਿਸਾਨ ਭਾਰੀ ਮੁਸ਼ਕਲਾਂ ਤੋਂ ਨਿਕਲ ਰਿਹਾ ਹੈ, ਉੱਥੇ ਅੱਜ ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਨਾ 'ਚ ਰਜਵਾੜੇ 'ਚ ਪਾੜ ਪੈਣ ਦੇ ਕਾਰਨ ਕਿਸਾਨਾਂ ਦੀ ਨਰਮੇ ਦੀ ਫਸਲ 'ਚ ਪਾਣੀ ਭਰਨ ਨਾਲ ਫਸਲਾਂ ਖਰਾਬ ਹੋਣ ਦਾ ਖਤਰਾ ਮੰਡਰਾਅ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀ ਖੂ ਵਾਲੀ ਮੋਟਰ 'ਚ ਪਾਣੀ ਭਰ ਗਿਆ। ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨ ਆਏ ਹਨੇਰੀ,ਝੱਖੜ ਦੇ ਕਾਰਨ ਦਰੱਖਤ ਟੁੱਟ ਕੇ ਰਜਵਾੜੇ 'ਚ ਡਿੱਗ ਗਏ।

ਉਸ ਨੂੰ ਕੱਢਣ ਲਈ ਨਾ ਤਾਂ ਨਹਿਰੀ ਵਿਭਾਗ ਨੇ ਕੋਈ ਕੰਮ ਕੀਤਾ ਅਤੇ ਨਾ ਤਾਂ ਕੋਈ ਜੰਗਲਾਤ ਵਿਭਾਗ ਨੇ ਕੋਈ ਉਪਰਾਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਰ-ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਕਹਿਣ ਦੇ ਬਾਅਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਅੱਜ ਰਜਵਾੜੇ 'ਚ ਵੱਡਾ ਪਾੜ ਪੈ ਗਿਆ। ਕਿਸਾਨ ਇਸ ਮੁਸ਼ਕਲ 'ਚ ਖੁਦ ਹੀ ਰਜਵਾਹੇ ਨੂੰ ਭਰਨ 'ਚ ਲੱਗੇ ਹੋਏ ਹਨ ਅਤੇ ਨਹਿਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਉੱਥੇ ਨਾ ਪਹੁੰਚਣ ਦੇ ਕਾਰਨ ਕਿਸਾਨਾਂ 'ਚ ਰੋਸ ਮਿਲ ਰਿਹਾ ਹੈ।

Shyna

This news is Content Editor Shyna