ਸ੍ਰੀ ਗੁਰੂ ਰਵਿਦਾਸ ਜੀ ਦੇ 643ਵਂੇ ਪ੍ਰਕਾਸ਼ ਦਿਹਾੜੇ ਲਈ ਸੰਗਤਾਂ ਕਾਸ਼ੀ ਨੂੰ ਰਵਾਨਾ

02/07/2020 6:00:22 PM

ਬੁਢਲਾਡਾ (ਮਨਜੀਤ): ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਸੀਰਗੋਬਰਧਨ ਕਾਸ਼ੀ ਬਨਾਰਸ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੁ ਰਵਿਦਾਸ ਮਹਰਾਜ ਜੀ ਦੇ 643ਵੇਂ ਪ੍ਰਕਾਸ਼ ਦਿਹਾੜਾ ਨੂੰ ਲੈ ਕੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਬੁਢਲਾਡਾ ਦੇ ਰੇਲਵੇ ਸਟੇਸ਼ਨ ਤੋਂ ਸੈਂਕੜੇ ਦੀ ਤਾਦਾਦ 'ਚ ਸੰਗਤਾਂ ਬਨਾਰਸ ਕਾਸ਼ੀ ਲਈ ਰਵਾਨਾ ਹੋਈਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲਵਾ ਲੰਗਰ ਕਮੇਟੀ ਪੰਜਾਬ ਦੇ ਚੇਅਰਮੈਨ ਸ੍ਰੀ ਲਾਲ ਚੰਦ ਮਲੋਟ ਅਤੇ ਪਹਿਲੇ ਜਥੇ 'ਚ ਆਗੂ ਤਰਸੇਮ ਮੰਦਰਾਂ ਅਤੇ ਕੁਲਦੀਪ ਸਿੰਘ ਹਰਿਆਉ ਨੇ ਦੱਸਿਆ ਕਿ ਅੱਜ ਪਹਿਲੇ ਜਥੇ 'ਚ ਹਲਕਾ ਬੁਢਲਾਡਾ ਤੋਂ ਇਲਾਵਾ ਗੁਆਂਢੀ ਰਾਜ ਹਰਿਆਣਾ ਦੇ ਪਿੰਡਾਂ ਤੋਂ ਇਲਾਵਾ ਸੰਗਰੂਰ ਜ਼ਿਲੇ ਦੇ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵਾਂ ਪ੍ਰਕਾਸ਼ ਦਿਹਾੜਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਸੀ ਦੀ ਪਵਿੱਤਰ ਧਰਤੀ ਤੇ ਬੜੀ ਹੀ ਧੂਮ- ਧਾਮ ਅਤੇ ਸ਼ਰਧਾ ਪੂਰਬਕ ਮਨਾਇਆ ਜਾ ਰਿਹਾ। ਸਤਿਗੁਰੂ ਰਵਿਦਾਸ ਜੀ ਦੀਆਂ ਚਰਨਛੋਹ ਪ੍ਰਾਪਤ ਧਰਤੀ ਨੂੰ ਸਜਦਾ ਕਰਨ ਲਈ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ 'ਚ ਸ਼ਰਧਾਲੂ ਸੰਗਤਾਂ ਗੁਰੂ ਕੀ ਕਾਸ਼ੀ ਵਿਖੇ ਪਹੁੰਚ ਰਹੀਆਂ ਹਨ। 9 ਫਰਵਰੀ ਨੂੰ ਦੇਸ਼ ਦੇ ਕੋਨੇ-ਕੋਨੇ 'ਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਧੂਮ-ਧਾਮ ਨਾਲ ਮਨਾਇਆ ਜਾਵੇਗਾ।


Shyna

Content Editor

Related News