ਪੰਜਾਬ ਦੀਆਂ ਮੰਡੀਆਂ ’ਚ ਬਹਾਰਲੇ ਸੂਬਿਆਂ ਤੋਂ ਆ ਕੇ ਵਿਕ ਰਿਹਾ ਝੋਨਾ

10/16/2020 3:39:04 PM

ਬਠਿੰਡਾ (ਵੀਰਪਾਲ) - ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਚਰਮ ਸੀਮਾ ’ਤੇ ਪਹੁੰਚ ਰਹੀ ਹੈ। ਪੰਜਾਬ ਅੰਦਰ ਬਾਹਰਲੇ ਰਾਜਾਂ ਵਿੱਚੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੰਜਾਬ ਦੀਆਂ ਮੰਡੀਆਂ ਅੰਦਰ 30,60 ਲੱਖ ਮੀਟ੍ਰਿਕ ਟਨ ਝੋਨੇ ਆਮਦ ਅੱਜ ਤੱਕ ਪਹੁੰਚ ਚੁੱਕੀ ਹੈ ਹੈਰਾਨੀਜਨਕ ਇਹ ਹੈ ਕਿ ਪਿਛਲੇ ਸਾਲ ਨਾਲੋਂ ਦੁੱਗਣੀ ਆਮਦ ਇਕ ਸਵਾਲੀਆਂ ਚਿੰਨ੍ਹ ਹੈ। 

Navratri 2020 : ਇਨ੍ਹਾਂ ਚੀਜਾਂ ਤੋਂ ਬਿਨਾਂ ‘ਅਧੂਰੀ’ ਹੈ ਨਰਾਤਿਆਂ ਦੀ ਪੂਜਾ, ਜਾਣੋਂ ਪੂਜਾ ਸਮੱਗਰੀ ਦੀ ਪੂਰੀ ਸੂਚੀ

ਕਿਧਰੇ ਝੋਨੇ ਔਸਤਨ ਝਾੜ ਪਿਛਲੇ ਵਰ੍ਹੇ ਨਾਲੋ ਦੁਗਣਾ ਨਿਕਲ ਰਿਹਾ ਹੈ ਜਾਂ ਫਿਰ ਵਪਾਰੀ ਲੋਕਾਂ ਆਪਣੇ ਲਾਲਚ ਕਰਕੇ ਬਹਾਰਲੇ ਰਾਜਾਂ ’ਚੋਂ ਸਸਤੇ ਰੇਟਾਂ ਵਿੱਚ ਝੋਨਾ ਖਰੀਦ ਕੇ ਪੰਜਾਬ ਵਿੱਚ ਮਹਿੰਗੇ ਭਾਅ ਝੋਨਾ ਵੇਚ ਰਹੇ ਹਨ। ਕਿਸਾਨ ਜਥੇਬੰਦੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਇਸ ਉਪਰ ਕਰੜੀ ਨਜ਼ਰ ਰੱਖੇ। ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਕਈ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਆਏ ਝੋਨੇ ਦੀਆਂ ਗੱਡੀਆਂ ਦਾ ਪਤਾ ਲਗਾ ਚੁੱਕੀ ਹੈ ।

ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਜਗਬਾਣੀ ਦੇ ਇੱਕਤਰ ਵੇਰਵਿਆਂ ਅਨੁਸਾਰ 60 ਫੀਸਦੀ ਝੋਨੇ ਕਟਾਈ ਅੱਜ ਤੱਕ ਨਹੀਂ ਹੋਈ। ਮੰਡੀਆ ਵਿੱਚ ਪਿਛਲੇ ਸਾਲ ਨਾਲੋਂ 20,45 ਲੱਖ ਮੀਟ੍ਰਿਕ ਟਨ ਝੋਨੇ ਵੱਧ ਆਮਦ ਦਾ ਆਉਣਾ ਵੀ ਹੈਰਾਨੀ ਪ੍ਰਗਟ ਕਰਦਾ ਹੈ। ਕਿਸਾਨਾਂ ਜਥੇਬੰਦੀਆਂ ਵੱਲੋਂ ਪੁਰਜੋਰ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਇਸ ਵੱਲ ਵਿਸ਼ੇਸ਼ ਧਿਆਨ ਦੇਵੇ। ਕਿਤੇ ਇਹ ਸਮੱਸਿਆ ਕਿਸਾਨਾਂ ਅਤੇ ਵਪਾਰੀਆਂ ਦੇ ਰਿਸ਼ਤੇ ਨੂੰ ਤਾਰ-ਤਾਰ ਨਾ ਕਰ ਦੇਵੇ।

Health tips : ਬੱਚਿਆਂ ਦੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜਾਂ, ਕੰਪਿਊਟਰ ਵਾਂਗ ਤੇਜ ਚਲੇਗਾ ‘ਦਿਮਾਗ’


rajwinder kaur

Content Editor

Related News