ਪਿੰਡ ਗੁਰਨੇ ਖੁਰਦ ਨੂੰ ਪੰਚਾਇਤ ਨੇ ਸਫਾਈ ਕਰਕੇ ਕੀਤਾ ਸੈਨੀਟਾਈਜ਼ਰ

03/31/2020 12:25:30 PM

ਬੁਢਲਾਡਾ (ਮਨਜੀਤ): ਦੁਨੀਆ ਭਰ 'ਚ ਫੈਲੀ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਲੈ ਕੇ ਗ੍ਰਾਮ ਪੰਚਾਇਤ ਗੁਰਨੇ ਖੁਰਦ ਵਲੋਂ ਪਿੰਡ ਨੂੰ ਸੈਨੀਟਾਈਜ਼ਰ ਕੀਤਾ ਗਿਆ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਪਿੰਡ 'ਚ ਕੋਈ ਨਾ-ਮੁਰਾਦ ਬੀਮਾਰੀ ਨਾ ਫੈਲੇ। ਸਰਪੰਚ ਗੁਰਮੀਤ ਕੌਰ ਅਤੇ ਕਾਂਗਰਸੀ ਆਗੂ ਗੁਰਸੰਗਤ ਸਿੰਘ ਨੇ ਕਿਹਾ ਕਿ ਪਿੰਡ ਦੇ ਲੋਕਾਂ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਦੇ ਹਰ ਹੁਕਮ ਦੀ ਲਾਊਡ ਸਪੀਕਰ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕਿਸੇ ਲੋੜਵੰਦ ਨੂੰ ਕਿੱਲਤ ਨਾ ਆ ਸਕੇ। ਇਸ ਮੌਕੇ ਕਲੱਬ ਦੇ ਪ੍ਰਧਾਨ ਜੀਤੀ ਸਿੰਘ, ਤਾਰੀ ਸਿੰਘ, ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ, ਗੁਗਨੀ ਸਿੰਘ, ਕਾਲੂ ਸਿੰਘ, ਅਜਮੇਰ ਸਿੰਘ, ਮੱਲ ਸਿੰਘ, ਜਗਸੀਰ ਸਿੰਘ ਅਤੇ ਪੰਚਾਇਤੀ ਨੁਮਾਇੰਦੇ ਮੌਜੂਦ ਸਨ।

Shyna

This news is Content Editor Shyna