ਮੌੜ ਮੰਡੀ ਬੰਬ ਕਾਂਡ: ਪੰਜਾਬ ਸਰਕਾਰ ਵਲੋਂ ਨੌਕਰੀ ਦਿੱਤੇ ਜਾਣ ਦੇ ਐਲਾਨ ’ਤੇ ਪੀੜਤ ਪਰਿਵਾਰਾਂ ਨੇ ਕੀਤਾ ਧੰਨਵਾਦ

02/20/2021 3:22:50 PM

ਤਲਵੰਡੀ ਸਾਬੋ (ਮਨੀਸ਼): ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਮੋੜ ਮੰਡੀ ਵਿੱਚ ਹੋਏ ਬੰਬ ਧਮਾਕੇ ਦੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ  ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਦਿੱਤੇ ਜਾਣ ਦੇ ਐਲਾਨ ਤੇ ਪੀੜੜਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ, ਜਿਥੇ ਪੀੜਤਾ ਨੇ ਬੰਬ ਕਾਂਡ ਦੇ ਦੋਸ਼ੀਆਂ ਨੂੰ ਵੀ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ ਉੱਥੇ ਹੀ ਮੋੜ ਬੰਬ ਕਾਂਡ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਤੋਂ ਬਾਕੀ ਮੰਗਾਂ ਵੀ ਪੂਰੀਆਂ ਕਰਨ ਮੰਗ ਕੀਤੀ ਹੈ।ਜਦੋਂਕਿ ਬੰਬ ਕਾਂਡ ਵਿੱਚ ਜ਼ਖ਼ਮੀ ਹੋ ਕੇ ਨਕਾਰਾ ਹੋਏ ਦੋ ਲੋਕਾਂ ਨੂੰ ਵੀ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਹਲਕਾ ਮੋੜ ਮੰਡੀ ਤੋ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਚੋਣ ਸਭਾ ਦੌਰਾਨ ਇੱਕ ਵੱਡਾ ਬਲਾਸਟ ਹੋ ਗਿਆ ਸੀ ਜਿਸ ਦੌਰਾਨ ਪੰਜ ਬੱਚਿਆਂ ਸਮੇਤ 7 ਲੋਕਾਂ ਦੀ ਮੋਤ ਹੋ ਗਈ ਸੀ।ਕਈ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋ ਗਏ ਸਨ।

ਇਹ ਵੀ ਪੜ੍ਹੋ:  ਰਿਸ਼ਤੇ ਹੋਏ ਤਾਰ-ਤਾਰ, ਸਕੇ ਭਰਾ ਵਲੋਂ ਨਲਕੇ ਦੀ ਹੱਥੀ ਮਾਰ ਕੇ ਭਰਾ ਦਾ ਕਤਲ

ਭਾਵੇਂ ਕਿ ਜ਼ਖ਼ਮੀਆਂ ਦੀ ਗਿਣਤੀ 30 ਦੇ ਕਰੀਬ ਸੀ ਪਰ ਪ੍ਰਸ਼ਾਸਨ ਨੇ 23 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਸੀ।ਬੰਬ ਬਲਾਸਟ ਨੂੰ ਚਾਰ ਸਾਲ ਬੀਤ ਜਾਣ ਤੋਂ ਬਾਅਦ ਭਾਵੇਂ ਕਿ ਅਜੇ ਪੀੜਤਾ ਨੂੰ ਇੰਨਸਾਫ ਨਹੀਂ ਮਿਲਿਆ। ਭਾਵੇ ਕਿ ਬੀਤੇ ਦਿਨ ਪੰਜਾਬ ਸਰਕਾਰ ਨੇ ਬੰਬ ਬਲਾਸਟ ਦੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ,ਜਦੋਂਕਿ ਹੁਣ ਇਸ ਬਲਾਸਟ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਜਸਕਰਨ ਸਿੰਘ ਨੇ ਆਪਣਾ ਦੁੱਖ ਦੱਸਦੇ ਹੋਏ ਪੰਜਾਬ ਸਰਕਾਰ ਤੋਂ ਵੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਜਸਕਰਨ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ ਤੇ ਉਸ ਦੇ ਜ਼ਖ਼ਮਾਂ ਕਰਕੇ ਕੰਮ ਵੀ ਨਹੀਂ ਕਰ ਸਕਦਾ। ਜਸਕਰਨ ਸਿੰਘ ਮੁਤਾਬਕ ਉਸ ਤੋਂ ਇਲਾਵਾ ਘਰ ਵਿੱਚ ਕਮਾਉਣ ਵਾਲਾ ਵੀ ਕੋਈ ਨਹੀਂ ਹੈ।

ਇਹ ਵੀ ਪੜ੍ਹੋ:  ਸ਼ਰਮਨਾਕ ਹਾਰ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਭਾਜਪਾ ਦੇ ਮੰਡਲ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਉਧਰ ਦੂਜੇ ਪਾਸੇ ਮੋੜ ਬੰਬ ਕਾਂਡ ਸੰਘਰਸ਼ ਕਮੇਟੀ ਅਤੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਨੇ ਜਿਥੇ ਪੰਜਾਬ ਸਰਕਾਰ ਵਲੋਂ ਨੌਕਰੀਆਂ ਦੇਣ ਦੇ ਐਲਾਨ ਤੇ ਧੰਨਵਾਦ ਕੀਤਾ, ਉਥੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਵੀ ਕੀਤੀ। ਸਮਾਜ ਸੇਵੀਆਂ ਨੇ ਸਰਕਾਰ ਤੋਂ ਫਾਸਟ ਟਰੈਕ ਅਦਾਲਤਾਂ ਰਾਹੀਂ ਕੇਸ ਦੀ ਪਠਰਵਾਈ ਤੇਜ਼ ਕਰਕੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਕੁੱਤਿਆਂ ਨੇ ਨੋਚ-ਨੋਚ ਖਾਧਾ ਪੰਜ ਸਾਲਾ ਬੱਚਾ, ਖੂਨ ਨਾਲ ਭਿੱਜੇ ਕੱਪੜਿਆਂ ਨੂੰ ਛਾਤੀ ਨਾਲ ਲਾ ਰੋਂਦੀ ਰਹੀ ਮਾਂ


Shyna

Content Editor

Related News