ਮਹਾਂ ਪੰਚਾਇਤ ਲਈ ''ਸਕੂਲ ਬਚਾਓ ਸੰਘਰਸ਼ ਕਮੇਟੀ'' ਨੇ ਕੀਤੀ ਮੀਟਿੰਗ

11/17/2019 10:13:09 AM

ਬੋਹਾ (ਮਨਜੀਤ) : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੋਹਾ ਦੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜੇ ਨੂੰ ਛੁਡਾਉਣ ਲਈ ਹੋਂਦ ਵਿਚ ਆਈ 'ਸਕੂਲ ਬਚਾਓ ਸੰਘਰਸ਼ ਕਮੇਟੀ' ਵੱਲੋਂ ਇਸ ਮਾਮਲੇ 'ਤੇ ਵਿਚਾਰ ਕਰਨ ਲਈ 18 ਨਵੰਬਰ ਨੂੰ ਬੁਲਾਈ ਗਈ ਮਹਾਂ ਪੰਚਾਇਤ ਦੀ ਤਿਆਰੀ ਲਈ ਸ਼ਹਿਰ ਨਿਵਾਸੀਆਂ ਦੀ ਇਕ ਮੀਟਿੰਗ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਬੋਹਾ ਵਿੱਖੇ ਹੋਈ।

ਇਸ ਮੌਕੇ 'ਤੇ ਮਹਾਂ ਪੰਚਾਇਤ ਨੂੰ ਸਫਲ ਬਨਾਉਣ ਲਈ ਇਲਾਕੇ ਦੇ ਵੱਖ- ਵੱਖ ਪਿੰਡਾਂ ਵਿਚ ਲੋਕਾਂ ਨਾਲ ਤਾਲਮੇਲ ਕਰਨ ਸਬੰਧੀ ਵੀ ਡਿਊਟੀਆਂ ਲਾਈਆਂ ਗਈਆਂ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਮਹਾਂ ਪੰਚਾਇਤ ਵਾਲੇ ਦਿਨ ਸਵੇਰ ਤੋਂ ਲੈ ਕੇ ਦੁਪਿਹਰ 1 ਵਜੇ ਤੱਕ ਬੋਹਾ ਬੰਦ ਦਾ ਸੱਦਾ ਦਿੱਤਾ ਜਾਵੇ ਤਾਂ ਜੋ ਸ਼ਹਿਰੀ ਵੱਡੀ ਗਿਣਤੀ ਵਿਚ ਇਸ ਸਮੇਂ ਹੋਣ ਵਾਲੇ ਰੋਸ ਮਾਰਚ ਵਿਚ ਸ਼ਾਮਲ ਹੋ ਸੱਕਣ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਮਹਿੰਦਰ ਸਿੰਘ ਕਾਕੂ, ਕਿਰਪਾਲ ਸਿੰਘ ਖਾਲਸਾ, ਮਿੱਠੂ ਸਿੰਘ ਖਾਲਸਾ, ਭੋਲਾ ਸਿੰਘ ਨਰਸੌਤ, ਜੀਤਾ ਰਾਮ ਲਾਲਕਾ ਤੇ ਮੇਵਾ ਸਿੰਘ ਆਦਿ ਨੇ ਕਿਹਾ ਕਿ ਸਰਕਾਰੀ ਥਾਵਾਂ 'ਤੇ ਹੋਣ ਵਾਲੇ ਨਾਜਾਇਜ਼ ਕਬਜ਼ੇ ਦੂਰ ਕਰਾਉਣ ਵਾਲੇ ਲੋਕ ਸਨਮਾਨ ਦੇ ਹੱਕਦਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕਾਂ ਦੀ ਆਵਾਜ਼ ਦੱਬਣ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਸਕੂਲ ਦੀ ਥਾਂ 'ਤੇ ਹੋਇਆ ਨਾਜਾਇਜ਼ ਕਬਜ਼ਾ ਰਹਿਣ ਦਿੱਤਾ ਜਾਵੇਗਾ।


cherry

Content Editor

Related News