ਮੰਡੀਆਂ ''ਚ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਪ੍ਰਬੰਧ ਮੁੰਕਮਲ: ਚੇਅਰਮੈਨ ਘੋਗਾ

09/12/2020 4:41:56 PM

ਬੋਹਾ (ਮਨਜੀਤ): ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਮਾਰਕਿਟ ਕਮੇਟੀ ਬੋਹਾ ਦੇ ਮੁੱਖ ਜੀਰੀ ਯਾਰਡ ਵਿਖੇ ਨਰਮੇ ਦੀ ਅੱਜ ਪਹਿਲੀ ਬੋਲੀ ਸ਼ੁਰੂ ਕਰਵਾਉਂਦਿਆਂ ਹੋਇਆਂ ਮਾਰਕਿਟ ਕਮੇਟੀ ਦੇ ਚੇਅਰਮੈਨ ਜਗਦੇਵ ਸਿੰਘ ਘੋਗਾ ਜੋਈਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਖ਼ਤ ਹਦਾਇਤਾਂ ਹਨ।

ਕਿਸਾਨਾਂ ਦੀ ਪੁੱਤਾਂ ਵਾਂਗ ਨਰਮੇ ਦੀ ਪਾਲੀ ਫ਼ਸਲ ਦੀ ਬੋਲੀ 'ਚ ਕੋਈ ਵੀ ਦਿੱਕਤ ਨਾ ਆਵੇ ਅਤੇ ਨਾਲ ਹੀ ਇਸ ਨਾਜੁਕ ਸਮੇਂ ਦੌਰਾਨ ਕਿਸਾਨ, ਮਜ਼ਦੂਰ ਆੜ੍ਹਤੀਆ ਦਾ ਨਹੁੰ ਮਾਸ ਦਾ ਰਿਸ਼ਤਾ ਹੋਰ ਪ੍ਰਫੁੱਲਿਤ ਹੋਵੇ। ਚੇਅਰਮੈਨ ਘੋਗਾ ਨੇ ਕਿਹਾ ਕਿ ਨਰਮੇ ਦੀ ਤੋਲ-ਤੋਲਾਈ ਦਾ ਕੰਮ ਇਮਾਨਦਾਰੀ ਨਾਲ ਕੀਤਾ ਜਾਵੇਗਾ ਅਤੇ ਮੌਸਮ ਨੂੰ ਦੇਖਦੇ ਹੋਏ ਅਨਾਜ ਮੰਡੀ 'ਚ ਹਰ ਤਰ੍ਹਾਂ ਦੇ ਆੜ੍ਹਤੀਆਂ ਅਤੇ ਕਮੇਟੀ ਵਲੋਂ ਪ੍ਰਬੰਧ ਕੀਤੇ ਗਏ ਹਨ। ਨਰਮੇ ਦੀ ਪਹਿਲ਼ੀ ਢੇਰੀ ਦੀ ਖਰੀਦ ਆੜ੍ਹਤੀਆਂ ਮਿਲਖੀ ਰਾਮ ਨੇ 4811 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ।ਇਸ ਮੌਕੇ ਮੰਡੀ ਸੁਪਰਵਾਈਜ਼ਰ ਜੁਗਰਾਜ ਸਿੰਘ, ਅਵਿਨਾਸ਼ ਜਿੰਦਲ, ਪ੍ਰਿਤਪਾਲ ਗੋਇਲ, ਆੜ੍ਹਤੀਆ ਆਗੂ ਸੁਭਾਸ਼ ਚੰਦ, ਪ੍ਰੇਮ ਕੁਮਾਰ, ਅਸ਼ੋਕ ਕੁਮਾਰ, ਜਗਨਨਾਥ, ਮਨਪ੍ਰੀਤ ਸਿੰਘ ਬੰਤ, ਮੱਖਣ ਭੱਠਲ, ਜਗਤਾਰ ਸਿੰਘ ਤਾਰਾ, ਜਗਦੀਪ ਸਿੱਧੂ, ਪ੍ਰਗਟ ਸਿੰਘ, ਕਿਸਾਨ ਰਿੰਕੂ ਸਿੰਘ ਬੋਹਾ, ਮੱਖਣ ਰਾਮ ਗਾਮੀਵਾਲਾ, ਬਲਵੀਰ ਸਿੰਘ, ਮਨਸਾ ਰਾਮ ਵੀ ਮੌਜੂਦ ਸਨ।


Shyna

Content Editor

Related News