ਹਰਸਿਮਰਤ ਕੌਰ ਬਾਦਲ ਨੇ ਕਿਹਾ , ਪੰਜਾਬ ਸਰਕਾਰ ਨੇ ਖੋਹਿਆ ਆਮ ਆਦਮੀ ਦਾ ਹੱਕ

09/26/2022 6:02:51 PM

ਮਾਨਸਾ(ਸੰਦੀਪ ਮਿੱਤਲ) : ਸੂਬਾ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੁਗਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਥੋੜ੍ਹੇ ਸਮੇਂ ਵਿੱਚ ਹੀ ਇਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੀ.ਡੀ.ਪੀ.ਓ ਜਗਤਾਰ ਸਿੰਘ ਸਿੱਧੂ (ਬਰਨਾਲਾ) ਮਾਨਸਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਰਾੜਾ ਦੇ ਪਿਤਾ ਸਾਬਕਾ ਸਰਪੰਚ ਬੂਟਾ ਸਿੰਘ ਸਿੱਧੂ ਬਰਨਾਲਾ ਦੇ ਦਿਹਾਂਤ ਤੇ ਸਿੱਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਜਿਸ ਦੌਰ ਵਿੱਚੋਂ ਲੰਘ ਰਿਹਾ ਹੈ ਕਿ ਰੇਤਾ, ਬੱਜਰੀ ਦੇ ਭਾਅ ਅਸਮਾਨੀ ਜਾ ਚੜ੍ਹੇ ਹਨ ਅਤੇ ਵੱਡਾ ਬਹੁਮਤ ਹੁੰਦੇ ਹੋਏ ਵੀ ਸਰਕਾਰ ਨੂੰ ਆਪਣਾ ਬਹੁਮਤ ਸਾਬਿਤ ਕਰਨ ਦੀ ਚਿੰਤਾ ਪਈ ਹੋਈ ਹੈ।

ਇਹ ਵੀ ਪੜ੍ਹੋ- CM ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਪੁਲਸ ਅਤੇ NHM ਮੁਲਾਜ਼ਮਾਂ ਵਿਚਾਲੇ ਹੋਈ ਧੱਕਾ-ਮੁੱਕੀ

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਰਮਨੀ ਗਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਹਾਜ ਵਿੱਚੋਂ ਕਿਉ ਉਤਾਰਿਆ ਗਿਆ ? ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਅੰਦਰ ਅੱਜ ਆਮ ਆਦਮੀ ਲਈ ਘਰ ਬਣਾਉਣਾ ਔਖਾ ਹੋਇਆ ਪਿਆ ਹੈ। ਰੇਤਾ, ਬੱਜਰੀ ਦੇ ਭਾਅ ਅਸਮਾਨੀ ਜਾ ਚੜ੍ਹੇ ਹਨ, ਨਾਜਾਇਜ਼ ਮਾਇਨਿੰਗ ਲਗਾਤਾਰ ਵਧ ਰਹੀ ਹੈ ਪਰ ਸਰਕਾਰ ਇਸ 'ਤੇ ਸਿਰਫ਼ ਬਿਆਨਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਠੱਗਿਆ ਹੈ। ਅੱਜ ਬੁਢਾਪਾ ਪੈਨਸ਼ਨ ਤੋਂ ਲੈ ਕੇ 1000 ਰੁਪਏ ਮਹੀਨਾਂ ਦੀ ਲੰਮੀ ਉਡੀਕ ਵਿੱਚ ਔਰਤਾਂ ਸਰਕਾਰ ਨੂੰ ਕੋਸ ਰਹੀਆਂ ਹਨ ਪਰ ਪੰਜਾਬ ਸਰਕਾਰ ਨੇ ਚੁੱਪ ਵੱਟ ਲਈ ਹੈ। ਹਰਸਿਮਰਤ ਨੇ ਇਸ ਦੌਰਾਨ ਅਵਤਾਰ ਸਿੰਘ ਰਾੜਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕੁਦਰਤ ਦਾ ਭਾਣਾ ਸਭ ਨੂੰ ਮੰਨਣਾ ਪੈਂਦਾ ਹੈ। ਇਸ ਕਰਕੇ ਪਰਮਾਤਮਾ ਦੀ ਰਜਾ ਸਭ ਤੋਂ ਵੱਡੀ ਹੈ। ਉਨ੍ਹਾਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਹਰ ਦੁੱਖ ਤਕਲੀਫ ਵਿੱਚ ਖੜ੍ਹਾ ਮਿਲੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto