ਵਿਦਿਆਰਥੀ ਨੇ ਕੀਤਾ ਕਮਾਲ, 10400 ਫੁੱਟ ਉੱਚੀ ਚੋਟੀ 'ਤੇ ਲਹਿਰਾਇਆ ਤਿਰੰਗਾ

12/13/2018 3:51:45 PM

ਬਠਿੰਡਾ(ਵਰਮਾ)— ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀ ਅਕਾਦਮਿਕ, ਸੱਭਿਆਚਾਰਕ ਖੇਤਰਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਖੇਡਾਂ ਦੇ ਖੇਤਰ 'ਚ ਵੀ ਮਾਣ ਮੱਤੀਆਂ ਪ੍ਰਾਪਤੀਆਂ ਕਰ ਰਹੇ ਹਨ। ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਦੇ ਐੱਨ. ਐੱਸ. ਐੱਸ. ਵਾਲੰਟੀਅਰ ਹਰਜਿੰਦਰ ਸਿੰਘ ਨੇ 10400 ਫੁੱਟ ਉੱਚੀ ਬਰਫੀਲੀ ਪਹਾੜੀ ਚੋਟੀ ਨੂੰ ਸਰ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ।

ਹੌਸਲੇ ਵਾਲੀਆਂ ਖੇਡਾਂ (ਐਡਵੈਂਚਰ ਗੇਮਜ਼) ਲਈ ਹਮੇਸ਼ਾ ਉਤਸ਼ਾਹਿਤ ਰਹਿਣ ਵਾਲੇ ਬੀ. ਐੱਡ. (ਬੈਂਚ 2018-20) ਦੇ ਇਸ ਵਿਦਿਆਰਥੀ ਹਰਜਿੰਦਰ ਸਿੰਘ ਨੇ ਜਿਥੇ ਇਸ ਤੋਂ ਪਹਿਲਾਂ 12000 ਫੁੱਟ ਉੱਚੇ ਚੰਦਰਖਣੀ ਪਾਸ (ਦਰ੍ਹਾ) 'ਤੇ ਫਤਿਹ ਹਾਸਲ ਕੀਤੀ ਸੀ ਉਥੇ ਹੀ ਹਾਲ ਹੀ ਵਿਚ ਮਨਾਲੀ ਵਿਖੇ ਕੇਂਦਰੀ ਖੇਡ ਅਤੇ ਯੁਵਾ ਮੰਤਰਾਲੇ ਵਲੋਂ ਆਯੋਜਿਤ ਐੱਨ. ਐੱਸ. ਐੱਸ. ਕੌਮੀ ਐਡਵੈਂਚਰ ਕੈਂਪ ਦੌਰਾਨ ਪਤਾਲਸੂ ਚੋਟੀ ਦੇ ਨੇੜੇ ਸਥਿਤ 10400 ਫੁੱਟ ਉੱਚੀ ਬਰਫੀਲੀ ਚੋਟੀ ਮੈਰੀਡੋ ਨੂੰ ਸਰ ਕੀਤਾ ਹੈ। ਇਸ ਕੈਂਪ ਦੌਰਾਨ ਵੱਖ-ਵੱਖ ਤਰ੍ਹਾਂ ਦੀ ਟਰੈਕਿੰਗ ਕਰਦਿਆਂ ਇਸ ਵਿਦਿਆਰਥੀ ਨੇ ਆਪਣੇ ਹੌਸਲੇ ਅਤੇ ਸਮਰਪਿਤ ਭਾਵਨਾ ਨਾਲ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਅਤੇ ਹਰ ਔਕੜ ਨੂੰ ਪਾਰ ਕਰਦਿਆਂ ਆਪਣੀ ਮੰਜ਼ਿਲ 'ਤੇ ਪਹੁੰਚ ਕੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀ ਹਰਜਿੰਦਰ ਸਿੰਘ ਦੇ ਹੌਸਲੇ ਦੀ ਦਾਤ ਦਿੰਦਿਆਂ ਉਸ ਨੂੰ ਭਵਿੱਖ ਦੀ ਸਫਲਤਾ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

cherry

This news is Content Editor cherry