ਸਰ੍ਹੋਂ ਦੇ ਖੇਤ ’ਚ ਪਈ ਮਿਲੀ ਲੜਕੀ ਦੀ ਲਾਸ਼

02/09/2022 6:20:00 PM

ਬਠਿੰਡਾ/ਸਿਰਸਾ (ਲਲਿਤ) : ਕਾਲਾਂਵਾਲੀ ਬਲਾਕ ਦੇ ਪਿੰਡ ਗਦਰਾਨਾ ’ਚ ਸਰ੍ਹੋਂ ਦੇ ਖੇਤ ’ਚ ਇਕ ਕੁੜੀ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲਿਆ ਅਤੇ ਜਾਂਚ ਦੀ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਪੁੱਤਰੀ ਚਰਨਾ ਸਿੰਘ ਵਾਸੀ ਗਦਰਾਨਾ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਜੀਵਨ ਸਿੰਘ ਪੁੱਤਰ ਚਰਨਾ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਮਨਪ੍ਰੀਤ ਬੀਤੀ 7 ਫਰਵਰੀ ਦੀ ਰਾਤ ਨੂੰ ਘਰ ਸੁੱਤੀ ਪਈ ਸੀ।

8 ਫਰਵਰੀ ਦੀ ਸਵੇਰੇ ਅਸੀਂ ਉਠ ਕੇ ਵੇਖਿਆ ਤਾਂ ਮਨਪ੍ਰੀਤ ਘਰ ਨਹੀ ਸੀ। ਵਾਰਸਾਂ ਦਾ ਕਹਿਣਾ ਹੈ ਕਿ ਉਨ੍ਹਾਂ ਜਦ ਮਨਪ੍ਰੀਤ ਦੀ ਤਲਾਸ਼ ਕੀਤੀ ਤਾਂ ਸਾਨੂੰ ਉਸਦੀ ਲਾਸ਼ ਸਰ੍ਹੋਂ ਦੇ ਖੇਤਾਂ ’ਚ ਪਈ ਮਿਲੀ। ਵਾਰਸਾਂ ਦਾ ਸ਼ਕ ਹੈ ਕਿ ਮਨਪ੍ਰੀਤ ਦੀ ਗੱਲ ਘੋਟ ਕੇ ਹੱਤਿਆ ਕੀਤੀ ਗਈ ਹੈ। ਕਿਉਕੀ ਉਸਦੇ ਗੱਲ ਤੇ ਜ਼ਖ਼ਮ ਦੇ ਨਿਸ਼ਾਨ ਵੀ ਹਨ। ਵਾਰਸਾਂ ਨੇ 2 ਨੌਜਵਾਨਾਂ ਤੇ ਉਸਦੀ ਹੱਤਿਆ ਕਰਨ ਦਾ ਸ਼ਕ ਜ਼ਾਹਰ ਕੀਤਾ ਹੈ। ਪੁਲਸ ਨੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। 

Gurminder Singh

This news is Content Editor Gurminder Singh