ਡਾ. ਬੂਟਾ ਸਿੰਘ ਸੇਖੋਂ ਨੇ ਪ੍ਰਿੰਸੀਪਲ ਵਜੋਂ ਕੰਮਕਾਜ ਸੰਭਾਲਿਆ

06/04/2020 12:53:26 PM

ਬੁਢਲਾਡਾ (ਮਨਜੀਤ) - ਸਾਹਿਤਕਾਰ ਅਤੇ ਲੇਖਕ ਵਜੋਂ ਆਪਣਾ ਨਾਮ ਕਮਾਉਣ ਵਾਲੇ ਡਾ: ਬੂਟਾ ਸਿੰਘ ਸੇਖੋਂ ਨੇ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਦੇ ਡਾਇਟ ਪ੍ਰਿੰਸੀਪਲ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਇਸ ਖੇਤਰ ਵਿਚ ਪ੍ਰਿੰਸੀਪਲ ਅਤੇ ਲੈਕਚਰਾਰ ਵਜੋਂ ਸੇਵਾ ਨਿਭਾ ਚੁੱਕੇ ਹਨ। ਡਾ: ਬੂਟਾ ਸਿੰਘ ਸੇਖੋਂ ਨੇ ਦੱਸਿਆ ਕਿ ਉਹ ਇਸ ਅਹੁਦੇ 'ਤੇ ਕੰਮ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਦੱਸਿਆ ਕਿ ਸਿੱਖਿਆ ਸੰਸਥਾ ਅੰਦਰ ਵਿਦਿਆਰਥੀਆਂ ਲਈ ਜੋ ਵੀ ਸਹੂਲਤਾਂ ਅਤੇ ਮੌਕੇ ਪ੍ਰਦਾਨ ਕੀਤੇ ਜਾਣਗੇ, ਉਹ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਕਦਮੀ ਹੋਵੇਗੀ। ਉਨ੍ਹਾਂ ਦਾ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਣ ਅਤੇ ਸੰਸਥਾ ਦੇ ਹੋਰ ਅਹੁਦੇਦਾਰਾਂ ਅਤੇ ਵਿਦਿਆਰਥੀਆਂ ਨੇ ਭਰਵਾਂ ਸਵਾਗਤ ਕੀਤਾ ਹੈ।  ਇਸ ਮੌਕੇ ਡੀ.ਪੀ.ਈ ਸਤਨਾਮ ਸਿੰਘ ਸੱਤਾ, ਲੈਕਚਰਾਰ ਬਲਤੇਜ ਸਿੰਘ, ਅਮਰਜੀਤ ਸਿੰਘ ਚਹਿਲ ਸਟੇਟ ਕੋਆਡੀਨੇਟਰ ਸਮਾਰਟ ਸਕੂਲ, ਬਲਵਿੰਦਰ ਸਿੰਘ ਜੋੜਕੀਆਂ, ਰੁਪਿੰਦਰ ਸਿੰਘ, ਹੈੱਡ ਮਾਸਟਰ ਮਨਦੀਪ ਸਿੰਘ, ਹੈੱਡ ਮਾਸਟਰ ਹਰਜਿੰਦਰ ਸਿੰਘ ਵੀ ਮੌਜੂਦ ਸਨ। 

Harinder Kaur

This news is Content Editor Harinder Kaur