ਗਾਇਕ ਆਰ ਨੇਤ ਤੇ ਮੋਫਰ ਯਤਨਾਂ ਸਦਕਾ ਕਰਫਿਊ ''ਚ ਫਸਿਆ ਨੌਜਵਾਨ ਲਿਆਂਦਾ ਬਾਹਰ

03/30/2020 5:53:12 PM

ਬੁਢਲਾਡਾ, ਮਾਨਸਾ (ਮਨਜੀਤ/ਮਿੱਤਲ): ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਗਾਇਕ ਵੀ ਲੋਕਾਂ ਦੀ ਮਦਦ ਲਈ ਅੱਗੇ ਆਉਣ ਲੱਗੇ ਹਨ। ਇਸ ਦੌਰਾਨ ਲੱਗੇ ਕਰਫਿਊ 'ਚ ਪਿਛਲੇ ਕੁੱਝ ਦਿਨਾਂ ਤੋਂ ਮੋਹਾਲੀ ਵਿਖੇ ਫਸੇ ਨੌਜਵਾਨ ਨੂੰ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ, ਪੱਤਰਕਾਰ ਮਨਜੀਤ ਸਿੰਘ ਮਸੌਣ ਉਥੇ ਕੱਢ ਕੇ ਪਿੰਡ ਧੰਨਪੁਰਾ ਲੈ ਕੇ ਆਏ ਹਨ। ਇਹ ਨੌਜਵਾਨ ਗਾਇਕ ਆਰ ਨੇਤ ਦੀ ਟੀਮ 'ਚ ਕੰਮ ਕਰਦਾ ਹੈ ਤੇ ਕੁੱਝ ਦਿਨਾਂ ਤੋਂ ਕਰਫਿਊ 'ਚ ਮੋਹਾਲੀ ਵਿਖੇ ਫਸਆਿ ਹੋਇਆ ਸੀ। ਬਲੀ ਰਾਣਾ ਨਾਮੀ ਇਹ ਨੌਜਵਾਨ ਗਾਇਕ ਆਰ ਨੇਤ ਦੀ ਟੀਮ ਦਾ ਮੁੱਢਲਾ ਮੈਂਬਰ ਹੈ ਤੇ ਪ੍ਰੋਗਰਾਮਾਂ ਆਦਿ 'ਚ ਟੀਮ ਮੈਂਬਰ ਵਜੋਂ ਸ਼ਿਰਕਤ ਕਰਦਾ ਹੈ। ਜਾਣਕਾਰੀ ਅਨੁਸਾਰ ਕੁੱਝ ਦਿਨ ਤੋਂ ਬਲੀ ਰਾਣਾ ਮੋਹਾਲੀ ਕਰਫਿਊ 'ਚ ਫਸ ਕੇ ਰਿਹ ਗਿਆ ਸੀ, ਜਿੱਥੇ ਕਰਫਿਊ ਦੌਰਾਨ ਉਸਨੂੰ ਰਹਿਣ-ਸਹਿਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਉਸ ਨੂੰ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ, ਪੱਤਰਕਾਰ ਮਨਜੀਤ ਸਿੰਘ ਮੋਹਾਲੀ ਤੋਂ ਇਥੇ ਜ਼ਿਲਾ ਮਾਨਸਾ ਦੇ ਪਿੰਡ ਧੰਨਪੁਰਾ ਲੈ ਕੇ ਆਏ ਹਨ।

ਜਦੋਂ ਪੱਤਰਕਾਰ ਮਨਜੀਤ ਸਿੰਘ ਗਾਇਕ ਆਰ ਨੇਤ ਨੂੰ ਪਿੰਡ ਧੰਨਪੁਰਾ ਗਏ ਤਾਂ ਉਨ੍ਹਾਂ ਦੇ ਧਿਆਨ 'ਚ ਆਇਆ ਕਿ ਗਾਇਕ ਦੀ ਟੀਮ ਦਾ ਇਕ ਮੈਂਬਰ ਬਲੀ ਰਾਣਾ ਮੋਹਾਲੀ ਕਰਫਿਊ ਵਚਿ ਫਸਿਆ ਹੋਇਆ ਹੈ, ਜਿਨ੍ਹਾਂ ਨੇ ਇਹ ਮਾਮਲਾ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦੇ ਧਿਆਨ 'ਚ ਲਿਆਂਦਾ। ਮੋਫਰ ਤੇ ਪੱਤਰਕਾਰ ਮਨਜੀਤ ਨੇ ਬੁਲੀ ਰਾਣਾ ਨੂੰ ਮੋਹਾਲੀ ਤੋਂ ਪਿੰਡ ਧੰਨਪੁਰਾ ਲਿਆਂਦਾ ਤੇ ਉਸ ਨੂੰ ਗਾਇਕ ਆਰ ਨੇਤ ਦੇ ਹਵਾਲੇ ਕਰ ਦਿੱਤਾ, ਜਿਸ  ਨੂੰ ਲੈ ਕੇ ਗਾਇਕ ਆਰ ਨੇਤ ਨੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹ੍ਹਾਂ ਕਿਹਾ ਕਿ ਕਰਫਿਊ 'ਚ ਬਲੀ ਰਾਣਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਜੇਕਰ ਉਕਤ ਵਿਅਕਤੀ ਉਸਦਾ ਸਾਥ ਨਾ ਦਿੰਦੇ ਤਾਂ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਸਨੇ ਟੀਮ ਦਾ ਧੰਨਵਾਦ ਕੀਤਾ। ਇਸ ਦੌਰਾਨ ਗਾਇਕ ਆਰ ਨੇਤ, ਉਨ੍ਹਾਂ ਦੀ ਟੀਮ, ਭਰਾ ਰਾਜ ਸ਼ਰਮਾ ਅਤੇ ਗਾ੍ਰਮ ਪੰਚਾਇਤ, ਸਰਪੰਚ ਦਰਸ਼ਨ ਸਿੰਘ ਨੇ ਪਿੰਡ 'ਚ ਸੈਨੇਟਾਈਜ਼ਰ ਦਾ ਛਿੜਕਾੳ ਕੀਤਾ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ 'ਚ ਉਹ ਆਪਣੇ ਲੋਕਾਂ ਦੇ ਨਾਲ ਖੜ੍ਹੇ ਹਨ। ਇਸ ਮੌਕੇ ਰਣਵੀਰ ਸਿੰਘ, ਤਰਸੇਮ ਸਿੰਘ ਸੇਮਾ ਆਦਿ ਹਾਜ਼ਰ ਸਨ।


Shyna

Content Editor

Related News