ਪੁਲਸ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਵਲੋਂ ਦੁਰਗਾ ਅਸ਼ਟਮੀ ਤੇ ਕੰਨਿਆਂ ਨੂੰ ਵੰਡੇ ਗਏ ਫਲ

04/01/2020 12:04:07 PM

ਬੁਢਲਾਡਾ (ਮਨਜੀਤ):  ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਬਚਣ ਲਈ ਸੂਬੇ ਭਰ 'ਚ ਲੱਗੇ ਕਰਫਿਊ ਦੌਰਾਨ ਸਥਾਨਕ ਸ਼ਹਿਰ ਦੇ ਵਾਰਡ ਨੰ:19 ਦੀ ਮੋਚੀ ਬਸਤੀ 'ਚ ਅੱਜ ਸਵੇਰੇ ਤਮੰਨਾ ਫਰੂਟ ਕੰਪਨੀ ਦੇ ਸੰਜੇ ਕੁਮਾਰ ਅਤੇ ਰਾਵਲ ਫਰੂਟ ਕੰਪਨੀ ਦੇ ਸੂਰਜ ਭਾਨ ਵੱਲੋਂ ਨਰਾਤਿਆਂ ਨੂੰ ਮੁੱਖ ਰੱਖਦੇ ਹੋਏ ਅੱਜ ਗਰੀਬ ਬੱਚੀਆਂ ਨੂੰ ਮਾਤਾ ਦੁਰਗਾ ਦਾ ਰੂਪ ਸਮਝਦੇ ਹੋਏ ਜਿੱਥੇ ਪੂਰੇ ਭਾਰਤ 'ਚ ਕੰਜਕਾਂ ਦਾ ਪੂਜਨ ਕੀਤਾ ਗਿਆ, ਉੱਥੇ ਹੀ ਸਾਡੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰਕੇ ਘਰੋਂ-ਘਰੀ ਬੱਚੀਆਂ ਨੂੰ ਫਲ ਵੰਡ ਕੇ ਦੁਰਗਾ ਅਸ਼ਟਮੀ ਦਾ ਦਿਨ ਮਨਾਇਆ ਗਿਆ, ਕਿਉਂਕਿ ਮਾਤਾ ਦੁਰਗਾ ਸਰਬ ਸ਼ਕਤੀਮਾਨ ਹੈ। ਉਨ੍ਹਾਂ ਅੱਗੇ ਅੱਜ ਪੂਰੇ ਵਿਸ਼ਵ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ ਹੈ ਤਾਂ ਜੋ ਸਾਡਾ ਸੂਬਾ ਸਾਡਾ ਦੇਸ਼ ਇਸ ਮਹਾਂਮਾਰੀ ਦੇ ਚੱਕਰ 'ਚੋਂ ਬਾਹਰ ਆ ਸਕੇ।

ਥਾਣਾ ਸਿਟੀ ਬੁਢਲਾਡਾ ਦੇ ਐੱਸ.ਐੱਚ.ਓ. ਜਸਪਾਲ ਸਮਾਓਂ, ਐੱਸ.ਆਈ. ਕਮਲਜੀਤ ਸਿੰਘ, ਸਹਾਇਕ ਥਾਣੇਦਾਰ ਗੁਰਜੰਟ ਸਿੰਘ, ਸਿਪਾਹੀ ਸੁਖਚੈਨ ਸਿੰਘ ਨੇ ਕਿਹਾ ਕਿ ਅੱਜ ਦਾ ਸਮਾਜ ਸੇਵੀਆਂ ਦਾ ਉੱਦਮ ਸ਼ਲਾਘਾਯੋਗ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਘਰਾਂ 'ਚ ਕੰਜਕਾਂ ਦੀ ਪੂਜਾ ਕਰਨ ਦੀ ਬਜਾਏ ਆਮ ਬੱਚੀਆਂ ਨੂੰ ਫਲ ਵੰਡ ਕੇ ਪਵਿੱਤਰ ਦਿਹਾੜਾ ਮਨਾਇਆ ਗਿਆ ਅਤੇ ਉਨ੍ਹਾਂ ਨੇ ਰਲ-ਮਿਲ ਕੇ ਪੁਲਸ ਪ੍ਰਸ਼ਾਸਨ ਨਾਲ ਜਿੱਥੇ ਫਲ ਵੰਡੇ ਅਤੇ ਉੱਥੇ ਹੀ ਸਮੂਹ ਪਰਿਵਾਰਾਂ ਨੂੰ ਕੋਰੋਨਾ ਦੀ ਭਿਆਨਕ ਬੀਮਾਰੀ ਤੋਂ ਸਾਵਧਾਨ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਘਰਾਂ ਵਿੱਚ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਭਜਨ ਬੰਦਗੀ ਕਰਨਾ ਚਾਹੀਦਾ ਹੈ।

Shyna

This news is Content Editor Shyna