ਪ੍ਰਕੋਪ ਦੇ ਸਮੇਂ ਆਪਣੀ ਯੋਗਤਾ ਮੁਤਾਬਕ ਕਰਨੀ ਚਾਹੀਦੀ ਹੈ ਲੋੜਵੰਦਾਂ ਦੀ ਮਦਦ: ਮਹੰਤ ਸ਼ਾਂਤਾ ਨੰਦ ਜੀ

03/30/2020 2:47:40 PM

ਬੁਢਲਾਡਾ (ਮਨਜੀਤ): ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਦੇ ਚੱਲਦੇ ਹੋਏ ਜਿਥੇ ਪੂਰੇ ਦੇਸ਼ ਨੂੰ ਲਾਕਡਾਊਨ ਕੀਤਾ ਗਿਆ ਹੈ। ਉੱਥੇ ਹੀ ਇਸ ਨਾਲ ਕਾਰਖਾਨੇ, ਫੈਕਟਰੀਆਂ ਬੰਦ ਹੋ ਚੁੱਕੇ ਹਨ, ਜਿਸ ਕਰਕੇ ਦੇਸ਼ 'ਚ ਬੀਮਾਰੀ ਦੇ ਨਾਲ-ਨਾਲ ਭੁੱਖਮਰੀ ਨਾ ਫੈਲ ਸਕੇ। ਇਸ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਆਪਣੇ ਵੱਲੋਂ ਹਰ ਇਕ ਯਤਨ ਅਤੇ ਉਪਰਾਲਾ ਕਰ ਰਹੀਆਂ ਹਨ ਤਾਂ ਜੋ ਹਰੇਕ ਇਨਸਾਨ ਦੋ ਵਕਤ ਦੀ ਰੋਟੀ ਖਾ ਸਕੇ।

ਇਸ ਸਬੰਧ 'ਚ ਗੱਲਬਾਤ ਕਰਦਿਆਂ ਡੇਰਾ ਬਾਬਾ ਹਰੀਦਾਸ ਹਵੇਲੀ ਦੇ ਗਦੀਨਸੀਨ ਮਹੰਤ ਸ਼ਾਂਤਾ ਨੰਦ ਜੀ ਨੇ ਕਿਹਾ ਕਿ ਜਿੱਥੇ ਪ੍ਰਸ਼ਾਸਨ ਆਪਣੇ ਪੱਧਰ ਤੇ ਸੁੱਕਾ ਰਾਸ਼ਨ ਅਤੇ ਬਣਿਆ ਹੋਇਆ ਖਾਣਾ ਵੰਡ ਕੇ ਹਰ ਇਕ ਗਰੀਬ ਦੀ ਸਮੱਸਿਆ ਦਾ ਹੱਲ ਕਰ ਰਿਹਾ ਹੈ। ਉੱਥੇ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀ ਲੋਕਾਂ ਨੇ ਆਪਣੇ ਪੱਧਰ ਤੇ ਕਮੇਟੀਆਂ ਬਣਾ ਕੇ ਰਾਸ਼ਨ ਇੱਕਠਾ ਕਰਨ ਤੋਂ ਬਾਅਦ ਉਸ ਨੂੰ ਪਕਾ ਕੇ ਜਗ੍ਹਾ-ਜਗ੍ਹਾ ਜਿੱਥੇ ਵੀ ਜ਼ਰੂਰਤ ਹੈ। ਲੋਕਾਂ ਨੂੰ ਭੋਜਨ ਛਕਾਇਆ ਜਾ ਰਿਹਾ ਹੈ। ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਕਿਉਂਕਿ ਇਸ ਪ੍ਰਕੋਪ ਦੇ ਸਮੇਂ 'ਚ ਸਾਨੂੰ ਆਪਣਾ ਫਰਜ ਸਮਝਦੇ ਹੋਏ ਹਰ ਇੱਕ ਲੋੜਵੰਦ ਦੀ ਆਪਣੀ ਯੋਗਤਾ ਅਨੁਸਾਰ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਜਿੱਥੇ ਸਾਡਾ ਦੇਸ਼ ਇਸ ਭਿਆਨਕ ਬੀਮਾਰੀ ਨਾਲ ਲੜ ਕੇ ਦੇਸ਼ ਵਾਸੀਆਂ ਨੂੰ ਇਸ ਵਾਇਰਸ ਤੋਂ ਬਚਾ ਰਿਹਾ ਹੈ,ਉੱਥੇ ਹੀ ਸਮਾਜ ਦੇ ਦਾਨੀ ਸੱਜਣਾਂ ਵੱਲੋਂ ਵੀ ਵਧ ਚੜ੍ਹ ਕੇ ਪ੍ਰਸ਼ਾਸਨ ਦੀ ਮਦਦ ਕਰਕੇ ਹਰ ਇੱਕ ਲੋੜਵੰਦ ਤੱਕ ਰਾਸ਼ਨ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਅੋਖੀ ਘੜੀ 'ਚ ਆਪਣਾ ਫਰਜ਼ ਸਮਝਦੇ ਹੋਏ ਹਰ ਇਕ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਸਾਨੂੰ ਘਰਾਂ ਵਿੱਚ ਹੀ ਬੈਠਣਾ ਚਾਹੀਦਾ ਹੈ, ਜਦੋਂ ਤੱਕ ਕੋਈ ਜ਼ਰੂਰੀ ਕੰਮ ਨਾ ਹੋਵੇ। ਸਾਨੂੰ ਘਰ 'ਚੋਂ ਬਾਹਰ ਨਹੀਂ ਆਉਣਾ ਚਾਹੀਦਾ, ਕਿਉਂਕਿ ਇਸ ਬੀਮਾਰੀ ਤੋਂ ਬਚਣ ਦਾ ਸਭ ਤੋਂ ਵੱਡਾ ਸਾਧਨ ਇਹੀ ਹੈ ਕਿ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਜੋ ਸਾਡਾ ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਇਸ ਲੜਾਈ 'ਚ ਜਿੱਤ ਸਕੇ।  ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਬਾਹਲੂ ਸਿੰਘ ਵੀ ਮੌਜੂਦ ਸਨ।

Shyna

This news is Content Editor Shyna