ਪੁਲਸ ਵਲੋਂ ਥਾਂ-ਥਾਂ ਤੇ ਨਾਕੇ ਲਾ ਕੇ ਆਉਣ-ਜਾਣ ਵਾਲਿਆਂ ਨੂੰ ਘਰੇ ਰਹਿਣ ਦੀ ਦਿੱਤੀ ਜਾ ਰਹੀ ਹੈ ਸਲਾਹ
04/01/2020 4:23:33 PM
ਬੁਢਲਾਡਾ (ਮਨਜੀਤ): ਕੋਰੋਨਾ ਵਾਇਰਸ ਦੀ ਬੀਮਾਰੀ ਦੇ ਮੱਦੇਨਜ਼ਰ ਜ਼ਿਲਾ ਪੁਲਸ ਮੁਖੀ ਡਾ: ਨਰਿੰਦਰ ਭਾਰਗਵ ਦੀ ਅਗਵਾਈ 'ਚ ਪੁਲਸ ਨੇ ਥਾਂ-ਥਾਂ ਤੇ ਨਾਕਾਬੰਦੀ ਕੀਤੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਆਉਣ-ਜਾਣ ਵਾਲਿਆਂ ਨੂੰ ਕਾਨੂੰਨ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਆਈ.ਟੀ.ਆਈ. ਚੌਂਕ ਬੁਢਲਾਡਾ ਨਾਕਾ ਦੇ ਮੁਖੀ ਸੁਖਚੈਨ ਸ਼ਰਮਾ ਈ.ਓ. ਵਿੰਗ ਨੇ ਦੱਸਿਆ ਕਿ ਇਸ ਨਾਕੇ ਰਾਹੀਂ ਸਿਰਫ ਉਹੀ ਲੰਘ ਸਕਦੇ ਹਨ, ਜਿਨ੍ਹਾਂ ਨੂੰ ਪਾਸ ਜਾਰੀ ਕੀਤੇ ਗਏ ਹਨ ਜਾਂ ਕੋਈ ਐਮਰਜੈਂਸੀ ਮਰੀਜ਼ ਨੂੰ ਇਸ ਤੋਂ ਛੋਟ ਦਿੱਤੀ ਹੈ। ਉਨ੍ਹਾਂ ਸਮੂਹ ਪਬਲਿਕ ਅਤੇ ਆਉਣ-ਜਾਣ ਵਾਲੇ ਵਹੀਕਲਾਂ ਨੂੰ ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਤੋਂ ਬਚਣ ਲਈ ਪ੍ਰੇਰਣਾ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਇਹ ਬੀਮਾਰੀ ਆਪ ਅਤੇ ਆਪਣੇ ਪਰਿਵਾਰ ਨੂੰ ਬਚਾ ਸਕਣ ਕਿਉਂਕਿ ਜੇਕਰ ਇਹ ਬੀਮਾਰੀ ਕਿਸੇ ਇੱਕ ਨੂੰ ਹੋ ਗਈ ਤਾਂ ਪੂਰਾ ਪਰਿਵਾਰ ਬਹੁਤ ਹੀ ਛੇਤੀ ਇਸ ਦੀ ਲਪੇਟ ਵਿੱਚ ਆ ਸਕਦਾ ਹੈ। ਇਸ ਮੌਕੇ ਹੌਲਦਾਰ ਗੁਰਚਰਨ ਸਿੰਘ, ਹੌਲਦਾਰ ਜਗਦੀਪ ਸਿੰਘ ਅਤੇ ਮਹਿਲਾ ਸਟਾਫ ਵੀ ਮੌਜੂਦ ਸੀ।