ਬਲੱਡ ਰਿਲੇਸ਼ਨ ਰਜਿਸਟਰੀਆਂ ਨੂੰ ਵੀ ਤੁਰੰਤ  ਖੋਲ੍ਹਿਆ ਜਾਵੇ : ਆਸ਼ੂ ਬਾਂਸਲ

06/11/2020 6:15:33 PM

ਬਰੇਟਾ (ਬਾਂਸਲ): ਕੋਰੋਨਾ ਮਹਾਮਾਰੀ ਦੇ ਕਾਰਨ ਲਗਾਏ ਗਏ ਕਰਫਿਊ ਅਤੇ  ਲਾਕਡਾਊਨ ਦੀ ਵਜ੍ਹਾ ਕਾਰਨ ਜਾਇਦਾਦਾਂ ਦੀ ਖਰੀਦੋ-ਫਰੋਖਤ ਅਤੇ ਰਜਿਸਟਰੀਆਂ ਬੰਦ ਹੋਣ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਭ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਮਾਜਿਕ ਦੂਰੀ ਅਤੇ ਮਾਸਕ ਦੀ ਪਾਲਣਾ ਨੂੰ ਲਾਜ਼ਮੀ ਕਰਦੇ ਹੋਏ ਖਰੀਦੋ-ਫਰੋਖ਼ਤ ਦੀ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਪਰੰਤੂ ਅਜੇ ਤੱਕ ਜਾਇਦਾਦ ਦੀ ਖਰੀਦੋ-ਫਰੋਖ਼ਤ ਦੀ ਰਜਿਸਟਰੇਸ਼ਨ ਬਲੱਡ ਰਿਲੈਸ਼ਨ ਡੀਡ ਨਹੀਂ ਖੋਲ੍ਹੀ ਗਈ। ਸਮਾਜ ਸੇਵੀ ਆਸ਼ੂ ਕੁਮਾਰ ਬਾਂਸਲ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਖੂਨ ਦੇ ਰਿਸ਼ਤਿਆਂ ਦੀਆਂ ਸੇਲ ਡੀਡ ਰਜਿਸਟਰੇਸ਼ਨ ਵੀ ਤੁਰੰਤ ਖੋਲ੍ਹੀਆਂ ਜਾਣ। ਉਨ੍ਹਾਂ ਕਿਹਾ ਕਿ ਬਰੇਟਾਂ ਇਲਾਕੇ ਵਿੱਚ ਦੋ ਦਰਜਨ ਤੋਂ ਵੱਧ ਬਲੱਡ ਰਿਲੈਸ਼ਨ ਰਜਿਸਟਰੀਆਂ ਪਿਛਲੇ ਤਿੰਨ ਮਹੀਨਿਆ ਤੋਂ ਰੁਕੀਆਂ ਪਈਆ ਹਨ। ਸ੍ਰੀ ਬਾਂਸਲ ਦੇ ਨਾਲ ਹੈਪੀ ਅਗਰਵਾਲ, ਪਵਨ ਕੁਮਾਰ, ਸ਼ਤੀਸ਼ ਕੁਮਾਰ, ਪੋਕਰ ਕੁਮਾਰ ਆਦਿ ਹਾਜ਼ਰ ਸਨ।

Shyna

This news is Content Editor Shyna