ਚੇਅਰਮੈਨ ਮਿੱਤਲ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਡੀ.ਸੀ ਨੂੰ ਸੋਂਪੇ ਮੰਗ ਪੱਤਰ

06/02/2020 4:17:45 PM

ਮਾਨਸਾ(ਮਿੱਤਲ) - ਜਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਮੰਗਲਵਾਰ ਨੂੰ ਆਪਣੇ ਦਫਤਰ ਵਿਖੇ ਸ਼ਹਿਰ ਦੇ ਵੱਖ-ਵੱਖ ਕਾਰੋਬਾਰੀਆਂ, ਦੁਕਾਨਦਾਰਾਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰਿਅਾਂ ਨੂੰ ਨਾਲ ਲੈ ਜਾ ਕੇ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੂੰ ਮੰਗ ਪੱਤਰ ਸੋਂਪਿਆ। ਪ੍ਰੇਮ ਮਿੱਤਲ ਨੇ ਵਿਸ਼ਵਾਸ਼ ਦਿਵਾਇਆ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਚੇਅਰਮੈਨ ਪ੍ਰੇਮ ਮਿੱਤਲ ਨੂੰ ਮੁਹੱਲਾ ਵੀਰ ਨਗਰ ਦੇ ਵਾਸੀਆਂ ਨੇ ਮਿਲ ਕੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਵਾਟਰ ਵਰਕਸ ਦੇ ਪਾਣੀ ਦੀ ਮਾੜੀ ਸਪਲਾਈ ਤੋਂ ਔਖੇ ਹਨ। ਉੱਥੋਂ ਦੀ ਪਾਇਪ ਪੁਰਾਣੀ ਹੋਣ ਕਾਰਨ ਪਾਣੀ ਮਿਲਾਵਟੀ ਅਤੇ ਗੰਦਾ ਸਪਲਾਈ ਹੋ ਰਿਹਾ ਹੈ। ਜਿਸ ਦਾ ਹੱਲ ਕੀਤਾ ਜਾਵੇ। ਪ੍ਰੇਮ ਮਿੱਤਲ ਨੇ ਉਨ੍ਹਾਂ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੋਂਪਿਆ। ਇਸ ਤੋਂ ਇਲਾਵਾ ਹੈਲਥ ਜਿੰਮ ਐਸੋਸੀਏਸ਼ਨ ਮਾਨਸਾ ਦੇ ਮੈਂਬਰਾਂ ਨੇ ਚੇਅਰਮੈਨ ਮਿੱਤਲ ਨੂੰ ਮਿਲ ਕੇ ਜਿੰਮ ਖੋਲ੍ਹੇ ਜਾਣ ਦੀ ਇਜਾਜਤ ਮੰਗੀ ਅਤੇ ਡੀ.ਸੀ ਨੂੰ ਮੰਗ ਪੱਤਰ ਸੋਂਪਿਆ।

ਪਿੰਡ ਰੱਲਾ ਦੇ ਬਲੌਰ ਸਿੰਘ ਰੱਲਾ ਦੀ ਅਗਵਾਈ ਵਿਚ ਮੋਹਤਬਰ ਵਿਅਕਤੀਆਂ ਨੇ ਗਲੀਆਂ, ਨਾਲੀਆਂ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰੇਮ ਮਿੱਤਲ ਨੂੰ ਦਫਤਰ ਵਿਚ ਸਮੱਸਿਆਵਾਂ ਦੱਸੀਆਂ। ਇਸ ਦੇ ਇਲਾਵਾ ਵਾਰਡ ਨੰ: 2 ਦੀ ਜਸਵਿੰਦਰ ਕੌਰ ਨੇ ਗਲੀ ਦੀਅਾਂ ਸਮੱਸਿਆ ਦਾ ਜ਼ਿਕਰ ਕੀਤਾ। ਜਿਸ ਸੰਬੰਧੀ ਚੇਅਰਮੈਨ ਮਿੱਤਲ ਨੇ ਭਰੋਸਾ ਦਿਵਾਇਆ ਕਿ ਛੇਤੀ ਹੀ ਇਨ੍ਹਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਵਿਸ਼ੇਸ਼ ਤੌਰ 'ਤੇ ਮਿਲ ਕੇ ਉਕਤ ਸਾਰੀਆਂ ਸਮੱਸਿਆਵਾਂ ਉਨ੍ਹਾਂ ਦੇ ਧਿਆਨ 'ਚ ਲਿਆਂਦੀਆਂ। ਇਸ ਮੌਕੇ ਸਰਪੰਚ ਸੁਖਵਿੰਦਰ ਕੋਰ ਮੱਤੀ, ਵਿਸ਼ਾਲ ਗੋਲਡੀ, ਕੁਲਵਿੰਦਰ ਕਿੰਦੀ, ਸਾਹਿਲ ਬਾਂਸਲ, ਬਲਜੀਤ ਸ਼ਰਮਾ, ਹਰਨੇਕ ਸਿੰਘ ਉੱਭਾ, ਨਰੇਸ਼ ਮਿੱਤਲ, ਧਰਮਵੀਰ ਵਾਲੀਆ,  ਜਗਤ ਰਾਮ ਗਰਗ ਆਦਿ ਹਾਜਰ ਸਨ। 
 


Harinder Kaur

Content Editor

Related News