ਭਗਤਾ ਭਾਈ ਨਗਰ ਪੰਚਾਇਤ ਦੇ ਬੂਟਾ ਸਿੰਘ ਪ੍ਰਧਾਨ ਤੇ ਸੁਨੀਤਾ ਕਟਾਰੀਆ ਬਣੇ ਮੀਤ ਪ੍ਰਧਾਨ

04/15/2021 5:40:49 PM

ਭਗਤਾ ਭਾਈ (ਪਰਮਜੀਤ ਢਿੱਲੋਂ)-ਅੱਜ ਸਥਾਨਕ ਸ਼ਹਿਰ ਦੇ ਦਫਤਰ ਨਗਰ ਪੰਚਾਇਤ ਵਿਖੇ ਕੁਝ ਸਮਾਂ ਪਹਿਲਾਂ ਹੋਈ ਨਗਰ ਪੰਚਾਇਤ ਦੀ ਚੋਣ ’ਚ ਜੇਤੂ ਉਮੀਦਵਾਰਾਂ ’ਚੋਂ ਮਾਲ ਮੰਤਰੀ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਬੂਟਾ ਸਿੰਘ ਸਿੱਧੂ ਦੀ ਕਾਬਲੀਅਤ ਨੂੰ ਵੇਖਦਿਆਂ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਕਰ ਦਿੱਤਾ, ਜਦਕਿ ਮੀਤ ਪ੍ਰਧਾਨ ਸ਼੍ਰੀਮਤੀ ਸੁਨੀਤਾ ਕਟਾਰੀਆ ਨੂੰ ਬਣਾਇਆ ਗਿਆ। ਮਾਲ ਮੰਤਰੀ ਕਾਂਗੜ ਨੇ ਕਿਹਾ ਕਿ ਨੌਜਵਾਨ ਬੂਟਾ ਸਿੰਘ ਦੀ ਕਾਬਲੀਅਤ ਨੂੰ ਵੇਖਦਿਆਂ ਅੱਜ ਪ੍ਰਮਾਤਮਾ ਅਤੇ ਤੁਹਾਡੀ ਕ੍ਰਿਪਾ ਨਾਲ ਪ੍ਰਧਾਨਗੀ ਅਹੁਦਾ ਅਤੇ ਬੀਬੀ ਸੁਨੀਤਾ ਕਟਾਰੀਆ ਨੂੰ ਮੀਤ ਪ੍ਰਧਾਨ ਦਾ ਅਹੁਦਾ ਮਿਲਿਆ ਹੈ , ਇਸ ’ਤੇ ਮੈਂ ਇਨ੍ਹਾਂ ਨੂੰ ਵਧਾਈ ਦਿੰਦਾ ਹਾਂ। ਇਸ ਸਮੇਂ ਕਾਂਗੜ ਨੇ ਕਿਹਾ ਕਿ ਅਹੁਦੇ ਮਿਲਣੇ ਛੋਟੀ ਗੱਲ ਹੈ ਪਰ ਨਿਭਾਉਣੇ ਵੱਡੀ ਗੱਲ ਹੁੰਦੀ ਹੈ। ਇਸ ਕਰਕੇ ਪ੍ਰਧਾਨ ਬੂਟਾ ਸਿੰਘ ਸਿੱਧੂ ਅਤੇ ਮੀਤ ਪ੍ਰਧਾਨ ਸੁਨੀਤਾ ਕਟਾਰੀਆ ਦੇ ਮੋਢਿਆਂ ’ਤੇ ਹੁਣ ਵੱਡੀ ਜ਼ਿੰਮੇਵਾਰੀ ਵੀ ਪਈ ਹੈ। ਇਸ ਨੂੰ ਹੁਣ ਤੁਸੀਂ ਬੜੀ ਹੀ ਸਮਝਦਾਰੀ, ਈਮਾਨਦਾਰੀ ਅਤੇ ਸਖਤ ਮਿਹਨਤ ਨਾਲ ਨਿਭਾਉਣਾ ਹੈ । ਕੱਲ ਤੋਂ ਹੀ ਸ਼ਹਿਰ ਦੀ ਸੁੰਦਰਤਾ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦੇ ਕੇ ਆਪਣੇ ਕੰਮ ਨੂੰ ਸ਼ੁਰੂ ਕੀਤਾ ਜਾਵੇ। ਹਲਕੇ ਜਾਂ ਇਸ ਸ਼ਹਿਰ ਦੇ ਵਿਕਾਸ ਲਈ ਉਹ ਪੈਸੇ ਦੀ ਕੋਈ ਘਾਟ ਨਹੀਂ ਆਉਣ ਦੇਣਗੇ।

ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਵਿਕਾਸ ਕਾਰਜ ਜ਼ੋਰਾਂ ’ਤੇ ਤੁਰੰਤ ਸ਼ੁਰੂ ਕੀਤੇ ਜਾਣ। ਇਸ ਸਮੇਂ ਬੂਟਾਂ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ ਅਤੇ ਸੁਨੀਤਾ ਕਟਾਰੀਆ ਮੀਤ ਪ੍ਰਧਾਨ ਨਗਰ ਪੰਚਾਇਤ ਭਗਤਾ ਨੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ ਅਤੇ ਹਰ ਸਮੇਂ ਆਪਣੇ ਮੋਢਿਆਂ ’ਤੇ ਪਈ ਜ਼ਿੰਮੇਵਾਰੀ ਨੂੰ ਸੇਵਾ ਸਮਝਦਿਆਂ ਸਖਤ ਮਿਹਨਤ, ਈਮਾਨਦਾਰੀ ਅਤੇ ਪੂਰੀ ਸਮਝਦਾਰੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਸਮੇਂ ਅਮਰਜੀਤ ਕੌਰ, ਬੂਟਾ ਸਿੰਘ, ਗੁਰਪ੍ਰੀਤ ਕੌਰ, ਗੁਰਮੀਤ ਸਿੰਘ, ਅਮਰਜੀਤ ਕੌਰ, ਜਸਵਿੰਦਰ ਸਿੰਘ ਪੱਪੂ, ਗੁਰਪ੍ਰੀਤ ਸਿੰਘ ਘਾਰੂ, ਗੁਰਚਰਨ ਸਿੰਘ ਸਿੰਘ, ਸੁਨੀਤਾ ਰਾਣੀ ਸਾਰੇ ਐੱਮ. ਸੀ. ਹਾਜ਼ਰ ਸਨ। ਇਸ ਸਮੇਂ ਪਤਵੰਤੇ ਆਗੂ ਰਾਜਵੰਤ ਸਿੰਘ ਚੇਅਰਮੈਨ, ਸੰਜੀਵ ਕੁਮਾਰ ਰਿੰਕਾ ਸਾਬਕਾ ਮੀਤ ਪ੍ਰਧਾਨ, ਮਨੋਜ ਕੁਮਾਰ ਮੌਜੀ, ਇੰਦਰਜੀਤ ਸਿੰਘ ਜੱਗਾ ਸਰਪੰਚ, ਪਰਮਿੰਦਰ ਸਿੰਘ ਸਰਪੰਚ, ਰੇਸ਼ਮ ਸਿੰਘ ਮਲੂਕਾ, ਜਗਸੀਰ ਸਿੰਘ ਜੱਗਾ ਮਲੂਕਾ, ਜਸਵੀਰ ਸਿੰਘ ਫੌਜੀ, ਜੋਰਾ ਸਿੰਘ ਬਰਾੜ ਰਿਟਾ. ਡੀ. ਐੱਸ. ਪੀ. ਆਦਿ ਹਾਜ਼ਰ ਸਨ।


Anuradha

Content Editor

Related News