ਹਰਦੀਪ ਰਹੀ ਧੀ ਪੰਜਾਬ ਦੀ ਪੁਰਸਕਾਰ ਦੀ ਉਪ ਜੇਤੂ

11/15/2018 1:24:47 PM

ਬਠਿੰਡਾ (ਮਨਚੰਦਾ)- ਨੈਸ਼ਨਲ ਯੂਥ ਵੈੱਲਫੇਅਰ ਕਲੱਬ ਫਰੀਦਕੋਟ ਵੱਲੋਂ ਕਰਵਾਏ ਗਏ ਅਠਾਰਵੇਂ ‘ਪੰਜਾਬੀ ਸੱਭਿਆਚਾਰ ਪੁਰਸਕਾਰ ਧੀ ਪੰਜਾਬ ਦੀ 2018’ ਅੈਵਾਰਡ ਦੀ ਦੂਜੀ ਸਥਾਨ ਦੀ ਜੇਤੂ ਹਰਦੀਪ ਕੌਰ ਬੀ. ਏ. ਭਾਗ ਤੀਜਾ, ਗੁਰੂ ਨਾਨਕ ਕਾਲਜ ਬੁਢਲਾਡਾ, ਦਾ ਸੰਸਥਾ ’ਚ ਪਹੁੰਚਣ ’ਤੇ ਡਾ. ਕੁਲਦੀਪ ਸਿੰਘ ਬੱਲ ਅਤੇ ਯੂਥ ਕੋਆਡੀਨੇਟਰ ਡਾ. ਸਤਗੁਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਬੱਲ ਨੇ ਕਿਹਾ ਕਿ ਹੋਣਹਾਰ ਵਿਦਿਆਰਥੀਆਂ ’ਤੇ ਸੰਸਥਾ ਨੂੰ ਮਾਣ ਹੈ। ਅਜਿਹੇ ਹੀਰੇ ਵਿਦਿਆਰਥੀ ਸੰਸਥਾ ਦੀ ਰੀਡ਼੍ਹ ਦੀ ਹੱਡੀ ਹੁੰਦੇ ਹਨ। ਯੂਥ ਕੋਆਰਡੀਨੇਟਰ ਡਾ. ਸਤਗੁਰ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਹਰਦੀਪ ਕੌਰ ਪਿਛਲੇ ਸਾਲਾਂ ਤੋਂ ਗਿੱਧੇ ਦੀ ਟੀਮ ਦੀ ਮੈਂਬਰ ਹੈ। ਸਾਡੀਆਂ ਵਿਦਿਆਰਥਣਾਂ ਪਿਛਲੇ ਦੋ ਸਾਲਾਂ ਤੋਂ ਇਹ ਅੈਵਾਰਡ ’ਚੋਂ ਪਹਿਲੇ ਸਥਾਨ ਪ੍ਰਾਪਤ ਕਰ ਰਹੀਆਂ ਹਨ। ਸਾਨੂੰ ਸਾਡੇ ਅਜਿਹੇ ਵਿਦਿਆਰਥੀਆਂ ’ਤੇ ਮਾਣ ਹੈ। ਪ੍ਰਿੰਸੀਪਲ ਡਾ. ਬੱਲ ਨੇ ਹਰਦੀਪ ਕੌਰ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਵਿਦਿਆਰਥਣ ਨੇ ਬਹੁਤ ਬਲੁੰਦੀਆਂ ਸਰ ਕਰਨੀਆਂ ਹਨ। ਵਿਦਿਆਰਥਣ ਹਰਦੀਪ ਕੌਰ ਨੇ ਕਿਹਾ ਕਿ ਇਹ ਅੈਵਾਰਡ ਮੇਰੇ ਹਿੱਸੇ ਆਉਣਾ ਮੇਰੀ ਖੁਸਨਸੀਬੀ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦੇ ਚਾਰ ਰਾਊਂਡ ਸਨ। ਬਹੁਤ ਹੀ ਸਖਤ ਮਿਹਨਤ ਤੋਂ ਬਾਅਦ ਇਹ ਅੈਵਾਰਡ ਪ੍ਰਾਪਤ ਕੀਤਾ ਹੈ। ਇਸ ਪੁਰਸਕਾਰ ਪਿੱਛੇ ਮੇਰੇ ਮਾਤਾ-ਪਿਤਾ ਤੇ ਮੇਰੇ ਅਧਿਆਪਕਾਂ ਦਾ ਯੋਗਦਾਨ ਹੈ। ਇਸ ਮੌਕੇ ਡਾ. ਰਿਸ਼ਪਾਲ ਸਿੰਘ, ਗੁਰਦੀਪ ਸਿੰਘ, ਪ੍ਰੋ. ਜਗਦੀਪ ਸਿੰਘ ਅਤੇ ਪ੍ਰੋ. ਹਰਜੀਤ ਕੌਰ ਹਾਜ਼ਰ ਸਨ।