ਬੱਚਿਆਂ ਨੂੰ ਕਾਪੀਅਾਂ, ਬਾਲ ਪੈੱਨ ਤੇ ਮਠਿਆਈਆਂ ਵੰਡੀਆਂ

11/15/2018 1:25:34 PM

ਬਠਿੰਡਾ (ਜੱਸਲ)- ਆਸਰਾ ਲੇਕ ਸੇਵਾ ਕਲੱਬ ਮਾਨਸਾ ਵੱਲੋ ਅੱਜ ਸਰਕਾਰੀ ਮਿਡਲ ਸਕੂਲ ਮਾਨਸਾ ਖੁਰਦ ਵਿਖੇ ਬਾਲ ਦਿਵਸ ਮੌਕੇ ਕਾਪੀਆਂ, ਬਾਲ-ਪੈੱਨ ਤੇ ਮਠਿਆਈਆਂ ਵੰਡੀਆਂ। ਪ੍ਰੋਜੈਕਟ ਚੇਅਰਮੈਨ ਤਰਸੇਮ ਪਸਰੀਚਾ ਨੇ ਦੱਸਿਆ ਕਿ ਅੱਜ ਮੁੱਖ ਮਹਿਮਾਨ ਨਵਦੀਪ ਕੁਮਾਰ ਜੇ. ਏ. ਟੂ ਡੀ. ਸੀ. ਨੇ ਆਪਣੇ ਕਰ ਕਮਲਾਂ ਨਾਲ ਬੱਚਿਆਂ ਨੂੰ ਕਾਪੀਆਂ, ਪੈੱਨ ਅਤੇ ਮਠਿਆਈਆਂ ਵੰਡੀਆਂ ਅਤੇ ਉਨ੍ਹਾਂ ਨੇ ਬਾਲ-ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਤੇ ਕਿਹਾ ਕਿ ਸਭ ਨੂੰ ਅਜਿਹੇ ਸਮਾਜ ਸੇਵੀ ਕੰਮਾਂ ’ਚ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਸਮਾਜ ’ਚ ਅਨਪਡ਼੍ਹਤਾ ਨੂੰ ਦੂਰ ਕਰਕੇ, ਸਮਾਜ ’ਚ ਬਰਾਬਰਤਾ ਲਿਆਂਦੀ ਜਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਡ਼੍ਹ ਲਿਖ ਕੇ ਆਪਣੀ ਪਛਾਣ ਬਣਾਉ। ਸਾਨੂੰ ਮਨੋਵਿਕਸਤ ਵਿਗਿਆਨ ਨਾਲ ਪਡ਼੍ਹਾਈ ਵੱਲ ਧਿਆਨ ਦੇਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਜਿਸ ਨਾਲ ਯਾਦ ਸ਼ਕਤੀ ’ਚ ਵਾਧਾ ਕਰਨ ਵਿਚ ਸਹਾਇਕ ਹੁੰਦਾ ਹੈ। ਇਸ ਮੌਕੇ ’ਤੇ ਸਕੂਲ ਦੇ ਇੰਚਾਰਜ ਮੈਡਮ ਮੀਨੂੰ ਮਿੱਤਲ, ਆਰ. ਸੀ. ਬਾਂਸਲ ਤੇ ਰਾਧੇ ਰਾਣੀ ਅਤੇ ਕਲੱਬ ਦੇ ਸਰਪ੍ਰਸਤ ਡਾ. ਅਰਜਨ ਸਿੰਘ ਸੇਠੀ ਹਾਜ਼ਰ ਸਨ।