ਬਿਜਲੀ ਦੀਆਂ ਤਾਰਾਂ ਜੁਡ਼ ਜਾਣ ਨਾਲ ਨਰਮੇ ਨੂੰ ਲੱਗੀ ਅੱਗ

10/31/2018 3:17:48 PM

ਬਠਿੰਡਾ (ਨਾਗਪਾਲ)- ਸਥਾਨਕ ਅਨਾਜ ਮੰਡੀ ’ਚ ਨਰਮੇ ਦੀ ਭਰੀ ਟਰੈਕਟਰ ਟਰਾਲੀ ਦੇ ਟਰਾਂਸਫਾਰਮਰ ਕੋਲੋਂ ਲੰਘਣ ਸਮੇਂ ਬਿਜਲੀ ਦੀਆਂ ਤਾਰਾਂ ਜੁਡ਼ ਜਾਣ ਨਾਲ ਉਸ ’ਚੋਂ ਨਿਕਲੀ ਚੰਗਿਆੜੀ ਨਾਲ ਟਰਾਲੀ ’ਚ ਪਏ ਨਰਮੇ ਨੂੰ ਅੱਗ ਲੱਗ ਗਈ। ਇਸ ਮੌਕੇ ਚਾਲਕ ਨੂੰ ਤੁਰੰਤ ਪਤਾ ਲੱਗ ਜਾਣ ’ਤੇ ਅੱਗ ’ਤੇ ਕਾਬੂ ਪਾਉਣ ਨਾਲ ਇਕ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਕਿਸਾਨਾਂ ਅਤੇ ਆਡ਼੍ਹਤੀਆਂ ਨੇ ਦੱਸਿਆ ਕਿ ਟਰਾਂਸਫਾਰਮਰ ਦੇ ਨਾਲ ਜਾਂਦੀਆਂ ਤਾਰਾਂ ਕਾਫੀ ਨੀਵੀਆਂ ਤੇ ਢਿੱਲੀਆਂ ਹੋਣ ਕਰ ਕੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਜਿਸ ਵੱਲ ਸਬੰਧਤ ਵਿਭਾਗ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ।


Related News