ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਫੂਕਿਆ ਵਿੱਤ ਮੰਤਰੀ ਦਾ ਪੁਤਲਾ

06/23/2020 5:38:01 PM

ਬਠਿੰਡਾ (ਕੁਨਾਲ ਬਾਂਸਲ) - ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬਠਿੰਡਾ ਦਾ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬੰਦ ਹੋ ਗਿਆ ਸੀ, ਜੋ ਚੋਣਾਂ ਦੇ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਾਅਦਾ ਕੀਤਾ ਸੀ ਕਿ ਉਹ ਵਿਧਾਇਕ ਬਣਦੇ ਹੀ ਥਰਮਲ ਨੂੰ ਚਾਲੂ ਕਰਵਾ ਦੇਣਗੇ। ਥਰਮਲ ਪਲਾਂਟ ਚਲਣਾ ਤਾਂ ਬੜੀ ਦੂਰ ਦੀ ਗੱਲ ਹੁਣ ਸਰਕਾਰ ਨੇ ਇਸ ਜ਼ਮੀਨ ਨੂੰ ਪੁਡਾ ਦੇ ਹਵਾਲੇ ਕਰ ਦਿੱਤਾ। ਇਸ ਜ਼ਮੀਨ ਦੇ ਕੁਝ ਹਿੱਸੇ ਦਾ ਨਵੀਨੀਕਰਨ ਕੀਤਾ ਜਾਵੇਗਾ, ਜਦਕਿ ਬਾਕਿ ਦਾ ਹਿੱਸਾ ਵੇਚ ਦਿੱਤਾ ਜਾਵੇਗਾ। ਜ਼ਮੀਨ ਨੂੰ ਵੇਚਣ ਦੇ ਵਿਰੋਧ ਵਿਚ ਕਾਲਾ ਆਮ ਆਦਮੀ ਪਾਰਟੀ ਵਲੋਂ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੀ ਘੇਰਾਬੰਦੀ ਕੀਤੀ ਗਈ ਸੀ। 

ਧੀਆਂ ਦੇ ਦਰਦ ਨੂੰ ਬਿਆਨ ਕਰਦੀ ਕਹਾਣੀ ‘ਮੇਰਾ ਕੀ ਕਸੂਰ’

ਥਰਮਲ ਪਲਾਂਟ ਨੂੰ ਬੰਦ ਕਰਨ ਦੇ ਸਬੰਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਨੇ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੁਕਿਆ ਅਤੇ ਸੜਕ ’ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀ  ਜਾਣਕਾਰੀ ਮਿਲਦੇ ਸਾਰ ਪੁਲਸ ਮੁਲਾਜ਼ਮ ਵੱਡੀ ਗਿਣਤੀ ਵਿਚ ਉਕਤ ਸਥਾਨ ’ਤੇ ਪਹੁਚ ਗਏ, ਜਿਨ੍ਹਾਂ ਨੇ ਇਸ ਪ੍ਰਦਰਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਇਸ ਰੋਸ ਪ੍ਰਦਰਸ਼ਨ ਵਿਚ ਕੋਰੋਨਾ ਨੂੰ ਲੈ ਕੇ ਸੋਸ਼ਲ ਡਿਸਟੈਂਸ ਨਾਂ ਦੀ ਕੋਈ ਵੀ ਚੀਜ਼ ਦਿਖਾਈ ਨਹੀਂ ਸੀ ਦੇ ਰਹੀ। 

ਖ਼ੁਦਕੁਸ਼ੀ ਕਰਨ ਨਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ...

ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ ਭਿੱਜੇ ਹੋਏ ਛੋਲੇ


rajwinder kaur

Content Editor

Related News