ਜ਼ਹਿਰੀਲਾ ਕੀੜਾ ਲੜਨ ਕਾਰਨ 50 ਸਾਲਾ ਵਿਅਕਤੀ ਦੀ ਮੌਤ

07/28/2022 6:13:59 PM

ਬਰੇਟਾ(ਬਾਂਸਲ) : ਪਿੰਡ ਦਿਆਲਪੁਰਾ ਦੇ ਨੰਬਰ 11 ਵਿਖੇ 50 ਸਾਲਾ ਵਿਅਕਤੀ ਦੀ ਕਿਸੇ ਜ਼ਹਿਰੀਲੀ ਕੀੜਾ ਲੜਨ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਮੁਤਾਬਕ ਮੱਖਣ ਸਿੰਘ ਨੂੰ ਰਾਤ ਸੌਣ ਲੱਗੇ ਕਿਸੇ ਜ਼ਹਿਰੀਲੇ ਕੀੜੇ ਨੇ ਡੰਗ ਲਿਆ । ਪਰਿਵਾਰਕ ਮੈਂਬਰਾਂ ਵਲੋਂ ਮੱਖਣ ਸਿੰਘ ਨੂੰ ਬੇਹੋਸ਼ੀ ਦੀ ਹਾਲਤ 'ਚ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਵਾਸਤੇ ਲਿਜਾਇਆ ਗਿਆ ਪਰ ਉਹ ਬੱਚ ਨਾ ਸਕਿਆ ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕਈ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ

ਮ੍ਰਿਤਕ ਰਿਕਸ਼ਾ ਰੇਹੜੀ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ । ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਲੜਕੇ ਛੱਡ ਗਿਆ ਹੈ । ਸ਼ਹਿਰ ਦੇ ਵੱਖ-ਵੱਖ ਕਲੱਬ ਮੈਂਬਰਾਂ ਤੇ ਸਮਾਜਸੇਵੀ ਲੋਕਾਂ ਨੇ ਸਰਕਾਰ ਤੇ ਮੰਗ ਕੀਤੀ ਹੈ ਕਿ ਇਸ ਲੜਵੰਦ ਪਰਿਵਾਰ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਵੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Simran Bhutto

Content Editor

Related News