COP28 ਕੀ ਹੈ ਜੋ ਦੁਬਈ ’ਚ ਹੋ ਰਿਹਾ ਹੈ ਅਤੇ ਇਹ ਅਹਿਮ ਕਿਉਂ ਹੈ?

Tuesday, Nov 28, 2023 - 08:19 AM (IST)

COP28 ਕੀ ਹੈ ਜੋ ਦੁਬਈ ’ਚ ਹੋ ਰਿਹਾ ਹੈ ਅਤੇ ਇਹ ਅਹਿਮ ਕਿਉਂ ਹੈ?
ਵਾਤਾਵਰਣ
Getty Images
30 ਨਵੰਬਰ ਤੋਂ 12 ਦਸੰਬਰ 2023 ਤੱਕ ਦੁਬਈ ਵਿੱਚ ਸੀਓਪੀ28 ਸੰਮੇਲਨ ਹੋ ਰਿਹਾ ਹੈ

ਦੁਬਈ ਵਿੱਚ ਦੁਨੀਆ ਦੇ ਵੱਡੇ ਲੀਡਰ ਸੰਯੁਕਤ ਰਾਸ਼ਟਰ ਦੇ ਇੱਕ ਵੱਡੇ ਸੰਮੇਲਨ ਵਿੱਚ ਜਲਵਾਯੂ ਤਬਦੀਲੀ ਨਾਲ ਨਜਿੱਠਣ ਬਾਰੇ ਚਰਚਾ ਕਰਨ ਲਈ ਤਿਆਰ ਹਨ।

ਇੱਕ ਸਾਲ ਅੰਦਰ ਅਤਿਅੰਤ ਮੌਸਮ ਦੀਆਂ ਕਈ ਘਟਨਾਵਾਂ ਨੇ ਬਹੁਤ ਸਾਰੇ ਜਲਵਾਯੂ ਤੇ ਵਾਤਾਵਰਣ ਨਾਲ ਜੁੜੇ ਰਿਕਾਰਡ ਤੋੜ ਦਿੱਤੇ ਹਨ। ਅਜਿਹੇ ਵਿੱਚ ਇਹ ਸੰਮੇਲਨ ਅਹਿਮ ਹੈ।

ਸੀਓਪੀ28 (COP28) ਕੀ ਹੈ?

ਵਾਤਾਵਰਣ
Getty Images
ਸੀਓਪੀ ਦਾ ਅਰਥ ਹੈ ਕਾਨਫਰੈਂਸ ਆਫ਼ ਪਾਰਟੀਜ਼ ਯਾਨੀ "ਪਾਰਟੀਆਂ ਦੀ ਕਾਨਫਰੰਸ"

ਸੀਓਪੀ28 ਸੰਯੁਕਤ ਰਾਸ਼ਟਰ (ਯੂਐਨ) ਦੀ 28ਵੀਂ ਸਾਲਾਨਾ ਜਲਵਾਯੂ ਮੀਟਿੰਗ ਹੈ।

ਇਸ ਦੌਰਾਨ ਸਰਕਾਰਾਂ ਇਸ ਬਾਰੇ ਵਿਚਾਰ ਵਟਾਂਦਰਾ ਕਰਨਗੀਆਂ ਕਿ ਭਵਿੱਖ ਵਿੱਚ ਜਲਵਾਯੂ ਪਰਿਵਰਤਨ ਨੂੰ ਕਿਵੇਂ ਸੀਮਤ ਕਰਨਾ ਹੈ ਅਤੇ ਇਸ ਲਈ ਕਿਵੇਂ ਤਿਆਰੀ ਕਰਨੀ ਹੈ।

ਇਹ ਸੰਮੇਲਨ 30 ਨਵੰਬਰ ਤੋਂ 12 ਦਸੰਬਰ 2023 ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਵਿੱਚ ਕੀਤਾ ਜਾ ਰਿਹਾ ਹੈ।

ਸੀਓਪੀ ਦਾ ਅਰਥ ਹੈ ਕਾਨਫਰੈਂਸ ਆਫ਼ ਪਾਰਟੀਜ਼ ਯਾਨੀ "ਪਾਰਟੀਆਂ ਦੀ ਕਾਨਫਰੰਸ", ਜਿੱਥੇ "ਪਾਰਟੀਆਂ" ਉਹ ਮੁਲਕ ਹਨ ਜਿਨ੍ਹਾਂ ਨੇ 1992 ਵਿੱਚ ਮੂਲ ਸੰਯੁਕਤ ਰਾਸ਼ਟਰ ਜਲਵਾਯੂ ਸਮਝੌਤੇ ''''ਤੇ ਦਸਤਖਤ ਕੀਤੇ ਸਨ।

ਸੀਓਪੀ28 ਦਾ ਦੁਬਈ ਵਿੱਚ ਹੋਣਾ ਵਿਵਾਦਾਂ ਭਰਿਆ ਕਿਉਂ ਹੈ?

ਵਾਤਾਵਰਣ
Getty Images
ਦੁਬਈ ਵਿੱਚ ਸੀਓਪੀ28 ਸੰਮੇਲਨ ਲਈ ਪੂਰੀ ਤਿਆਰੀ ਕਰ ਲਈ ਗਈ ਹੈ

ਸੰਯੁਕਤ ਅਰਬ ਅਮੀਰਾਤ ਦੁਨੀਆ ਦੇ ਚੋਟੀ ਦੇ 10 ਤੇਲ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ।

ਇਸ ਨੇ ਸਰਕਾਰੀ ਤੇਲ ਕੰਪਨੀ ਦੇ ਮੁੱਖ ਕਾਰਜਕਾਰੀ ਸੁਲਤਾਨ ਅਲ ਜਾਬੇਰ ਨੂੰ ਸੀਓਪੀ 28 ਵਾਰਤਾ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ।

ਗੈਸ ਅਤੇ ਕੋਲਾ ਜੈਵਿਕ ਬਾਲਣ ਹਨ। ਇਹ ਜਲਵਾਯੂ ਪਰਿਵਰਤਨ ਦੇ ਮੁੱਖ ਕਾਰਨ ਹਨ ਕਿਉਂਕਿ ਇਹ ਊਰਜਾ ਲਈ ਜਲਾਏ ਜਾਣ ''''ਤੇ ਕਾਰਬਨ ਡਾਈਆਕਸਾਈਡ ਵਰਗੀਆਂ ਗਰੀਨ ਹਾਊਸ ਗੈਸਾਂ ਛੱਡਦੇ ਹਨ।

ਪਰ ਡਾ. ਅਲ ਜਾਬੇਰ ਦੀ ਤੇਲ ਕੰਪਨੀ ਉਤਪਾਦਨ ਦੀ ਸਮਰੱਥਾ ਨੂੰ ਵਧਾਉਣ ਦੀ ਯੋਜਨ ਬਣਾ ਰਹੀ ਹੈ।

ਵਾਤਾਵਰਣ
Getty Images

ਕੈਂਪੇਨ ਗਰੁੱਪ 350.ਓਆਰਜੀ ਨੇ ਕਿਹਾ ਹੈ, ‘‘ਇਹ ਇੱਕ ਤਰ੍ਹਾਂ ਨਾਲ ਕਿਸੇ ਸਿਗਰੇਟ ਕੰਪਨੀ ਦੇ ਸੀਈਓ ਨੂੰ ਇਸ ਕੰਮ ਉੱਤੇ ਲਗਾਉਣ ਵਾਂਗ ਹੈ ਜਿਵੇਂ ਕੈਂਸਰ ਦੇ ਇਲਾਜ ਲਈ ਕਾਨਫਰੰਸ ਦੀ ਨਿਗਰਾਨੀ ਕਰਨਾ।’’

ਡਾ. ਅਲ ਜਾਬੇਰ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਤੇਲ ਤੇ ਗੈਸ ਉਦਯੋਗ ’ਤੇ ਜ਼ੋਰ ਦੇਣ ਲਈ ਵਿਲੱਖਣ ਤੌਰ ''''ਤੇ ਥਾਪਿਆ ਗਿਆ ਹੈ ਅਤੇ ਨਾਲ ਹੀ ਨਵਿਆਉਣਯੋਗ ਊਰਜਾ ਫਰਮ ਮਾਸਦਾਰ ਦੇ ਚੇਅਰਮੈਨ ਵਜੋਂ ਵੀ।

ਉਨ੍ਹਾਂ ਨੇ ਹਵਾ ਅਤੇ ਸੂਰਜੀ ਊਰਜਾ ਵਰਗੀਆਂ ਸਾਫ਼ ਤਕਨਾਲੋਜੀਆਂ ਦੇ ਵਿਸਥਾਰ ਦੀ ਵੀ ਨਿਗਰਾਨੀ ਕੀਤੀ ਹੈ।

ਸੀਓਪੀ28 ਅਹਿਮ ਕਿਉਂ ਹੈ?

ਵਾਤਾਵਰਣ
Getty Images

ਇਹ ਉਮੀਦ ਕੀਤੀ ਜਾਂਦੀ ਹੈ ਕਿ ਸੀਓਪੀ28 ਲੰਬੇ ਸਮੇਂ ਲਈ ਆਲਮੀ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਟੀਚੇ ਨੂੰ ਕਾਇਮ ਰੱਖਣ ਵਿੱਚ ਮਦਦ ਕਰੇਗਾ। ਇਸ ਬਾਰੇ 2015 ''''ਚ ਪੈਰਿਸ ''''ਚ ਕਰੀਬ 200 ਦੇਸ਼ਾਂ ਨੇ ਸਹਿਮਤੀ ਜਤਾਈ ਸੀ।

ਸੰਯੁਕਤ ਰਾਸ਼ਟਰ ਦੀ ਜਲਵਾਯੂ ਯੂਨਿਟ, ਇੰਟਰ ਗੋਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ (ਆਈਪੀਸੀਸੀ) ਦੇ ਅਨੁਸਾਰ, ਜਲਵਾਯੂ ਤਬਦੀਲੀ ਦੇ ਸਭ ਤੋਂ ਵੱਧ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਣ ਲਈ 1.5 ਡਿਗਰੀ ਸੈਲਸੀਅਸ ਦਾ ਟੀਚਾ ਮਹੱਤਵਪੂਰਨ ਹੈ।

ਪਹਿਲਾਂ ਦੇ ਉਦਯੋਗਿਕ ਸਮਿਆਂ ਦੇ ਮੁਕਾਬਲੇ ਲੰਬੇ ਸਮੇਂ ਦੀ ਤਪਸ਼ ਵਰਤਮਾਨ ਵਿੱਚ ਲਗਭਗ 1.1 ਜਾਂ 1.2 ਡਿਗਰੀ ਸੈਲਸੀਅਸ ਹੈ। ਮਨੁੱਖਾਂ ਵੱਲੋਂ ਇੱਕ ਪੱਧਰ ''''ਤੇ ਜੈਵਿਕ ਬਾਲਣ ਨੂੰ ਜਲਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਦਾ ਇਹ ਸਮਾਂ ਸੀ।

ਹਾਲਾਂਕਿ, ਨਿਕਾਸੀ ਨਾਲ ਨਜਿੱਠਣ ਦੇ ਮੌਜੂਦਾ ਵਾਅਦੇ ਦੇ ਬਾਵਜੂਦ, ਵਿਸ਼ਵ ਸਾਲ 2100 ਤੱਕ ਲਗਭਗ 2.5 ਡਿਗਰੀ ਸੈਲਸੀਅਸ ਤਪਸ਼ ਦੇ ਟ੍ਰੈਕ ਵੱਲ ਹੈ।

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ 1.5 ਡਿਗਰੀ ਸੈਲਸੀਅਸ ਦੀ ਹੱਦ ਨੂੰ ਕਾਇਮ ਰੱਖਣੀ ਲਈ ਸਮਾਂ ਤੇਜ਼ੀ ਨਾਲ ਘੱਟ ਰਿਹਾ ਹੈ।

ਸੀਓਪੀ28 ਵਿੱਚ ਕਿਸ ਬਾਰੇ ਚਰਚਾ ਹੋਵੇਗੀ?

ਵਾਤਾਵਰਣ
Getty Images
ਸੀਓਪੀ28 ਦੌਰਾਨ ਵਾਤਾਵਰਣ ਦੇ ਕਈ ਪਹਿਲੂਆਂ ਉੱਤੇ ਗੱਲਬਾਤ ਹੋਵੇਗੀ

ਮੌਜੂਦਾ ਪੈਰਿਸ ਟੀਚਿਆਂ ਵੱਲ ਤਰੱਕੀ ਦੇ ਨਾਲ ਨਾਲ ਸੀਓਪੀ28 ਇਹਨਾਂ ਮਸਲਿਆਂ ''''ਤੇ ਧਿਆਨ ਕੇਂਦਰਿਤ ਕਰੇਗਾ:

  • 2030 ਤੋਂ ਪਹਿਲਾਂ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ "ਖ਼ਤਮ" ਕਰਨ ਲਈ, ਊਰਜਾ ਸਰੋਤਾਂ ਨੂੰ ਸਾਫ਼ ਕਰਨ ਦੇ ਕਦਮ ਨੂੰ ਤੇਜ਼ੀ ਨਾਲ ਟਰੈਕ ਕਰਨਾ
  • ਅਮੀਰਾਂ ਤੋਂ ਗਰੀਬ ਦੇਸ਼ਾਂ ਨੂੰ ਜਲਵਾਯੂ ਕਾਰਵਾਈ ਲਈ ਪੈਸਾ ਪ੍ਰਦਾਨ ਕਰਨਾ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਇੱਕ ਨਵੇਂ ਸੌਦੇ ''''ਤੇ ਕੰਮ ਕਰਨਾ
  • ਕੁਦਰਤ ਅਤੇ ਲੋਕਾਂ ''''ਤੇ ਧਿਆਨ ਕੇਂਦਰਤ ਕਰਨਾ
  • ਸੀਓਪੀ28 ਨੂੰ ਹੁਣ ਤੱਕ ਦਾ "ਸਭ ਤੋਂ ਵੱਧ ਸਮਾਵੇਸ਼ੀ" ਬਣਾਉਣਾ

ਇਸ ਤੋਂ ਇਲਾਵਾ ਸਿਹਤ, ਵਿੱਤ, ਭੋਜਨ ਅਤੇ ਕੁਦਰਤ ''''ਤੇ ਥੀਮ ਵਾਲੇ ਦਿਨ ਵੀ ਹੋਣਗੇ।

ਸੀਓਪੀ28 ਵਿੱਚ ਕੌਣ ਸ਼ਾਮਲ ਹੋਵੇਗਾ?

ਵਾਤਾਵਰਣ
Getty Images
ਸੀਓਪੀ28 ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹਿੱਸਾ ਲੈਣਗੇ

200 ਤੋਂ ਵੱਧ ਮੁਲਕਾਂ ਦੀਆਂ ਸਰਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ, ਹਾਲਾਂਕਿ ਅਮਰੀਕਾ, ਚੀਨ ਅਤੇ ਭਾਰਤ ਵਰਗੇ ਕਈ ਦੇਸ਼ਾਂ ਦੇ ਲੀਡਰਾਂ ਨੇ ਹਾਲੇ ਆਪਣੀ ਹਾਜ਼ਰੀ ਦੀ ਪੁਸ਼ਟੀ ਕਰਨੀ ਹੈ।

ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹਿੱਸਾ ਲੈਣਗੇ ਅਤੇ ਬਕਿੰਘਮ ਪੈਲੇਸ ਨੇ ਪੁਸ਼ਟੀ ਕੀਤੀ ਹੈ ਕਿ ਕਿੰਗ ਚਾਰਲਸ ਵੀ ਸ਼ਾਮਲ ਹੋਣਗੇ।

ਉਹ 1 ਦਸੰਬਰ ਨੂੰ ਡੈਲੀਗੇਟਾਂ ਨੂੰ ਉਦਘਾਟਨੀ ਭਾਸ਼ਣ ਦੇਣਗੇ।

ਵਾਤਾਵਰਣ ਚੈਰਿਟੀ, ਕਮਿਊਨਿਟੀ ਗਰੁੱਪ, ਥਿੰਕ ਟੈਂਕ, ਕਾਰੋਬਾਰ ਅਤੇ ਫੇਥ ਗਰੁੱਪ ਵੀ ਹਿੱਸਾ ਲੈਣਗੇ।

2022 ਵਿੱਚ ਜੈਵਿਕ ਇੰਧਨ ਨਾਲ ਸਬੰਧ ਰੱਖਣ ਵਾਲੇ ਸੈਂਕੜੇ ਡੈਲੀਗੇਟ ਸੀਓਪੀ27 ਵਿੱਚ ਸ਼ਾਮਲ ਹੋਏ ਸਨ।

ਸੀਓਪੀ28 ਦੇ ਕਿਹੜੇ ਪੁਆਇੰਟ ਸੰਭਾਵਿਤ ਹਨ?

ਵਾਤਾਵਰਣ
Getty Images

"ਬੇਰੋਕ" ਜੈਵਿਕ ਬਾਲਣ ਦੇ ਭਵਿੱਖ ਬਾਰੇ ਅਸਹਿਮਤੀ ਹੋਣ ਦੀ ਸੰਭਾਵਨਾ ਹੈ। ਇਹ ਬਾਲਣ ਹਨ ਜਿਵੇਂ ਕੋਲਾ, ਤੇਲ ਤੇ ਗੈਸ, ਜਿੰਨਾਂ ਦੇ ਨਿਕਾਸ ਨੂੰ ਹਾਸਲ ਕਰਨ ਲਈ ਤਕਨਾਲੋਜੀ ਤੋਂ ਬਿਨਾਂ ਸਾੜ ਦਿੱਤਾ ਜਾਂਦਾ ਹੈ।

ਅਲ ਜਾਬੇਰ ਨੇ ਇਹਨਾਂ ਦੀ ਵਰਤੋਂ ਵਿੱਚ "ਪੜਾਅ ਨੂੰ ਹੇਠਾਂ ਕਰਨ" ਦੀ ਮੰਗ ਕੀਤੀ ਹੈ, ਜਿਸਦਾ ਅਰਥ ਹੈ ਕਿ ਸਮੇਂ ਦੇ ਨਾਲ ਕਮੀ, ਪਰ ਪੂਰਾ ਅੰਤ ਨਹੀਂ। ਹਾਲਾਂਕਿ, ਯੂਰਪੀ ਸੰਘ ਵੱਲੋਂ ਮੁਕੰਮਲ "ਪੜਾਅ ਖ਼ਤਮ" ਕਰਨ ਦੀ ਉਮੀਦ ਹੈ।

ਵਾਤਾਵਰਣ ਪ੍ਰਚਾਰਕ ਦੱਸਦੇ ਹਨ ਕਿ ਸਮਝੌਤਿਆਂ ਨੂੰ "ਬੇਰੋਕ" ਜੈਵਿਕ ਬਾਲਣ ਤੱਕ ਸੀਮਤ ਕਰਨ ਨਾਲ ਕੁਝ ਉਤਪਾਦਨ ਜਾਰੀ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਕੋਈ ਗਰੰਟੀ ਨਹੀਂ ਹੈ ਕਿ ਨਿਕਾਸ ਨੂੰ ਹਾਸਲ ਕਰਨਾ ਇੱਕ ਪੈਮਾਨੇ ''''ਤੇ ਕੰਮ ਕਰੇਗਾ।

ਪੈਸੇ ਦੀ ਵੀ ਸਮੱਸਿਆ ਰਹੇਗੀ।

ਸੀਓਪੀ27 ਵਿੱਚ "ਲੋਸ ਐਂਡ ਡੈਮੇਜ" ਫੰਡ ਬਾਰੇ ਅਮੀਰ ਦੇਸ਼ਾਂ ਨਾਲ ਸਹਿਮਤੀ ਬਣੀ ਸੀ। ਜਿਸ ਤਹਿਤ ਵਾਤਾਵਰਣ ਤਬਦੀਲੀ ਦੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਗਰੀਬ ਦੇਸ਼ਾਂ ਨੂੰ ਭੁਗਤਾਨ ਕਰਨ ਦੀ ਗੱਲ ਸ਼ਾਮਲ ਸੀ।

ਪਰ ਇਹ ਕਿਵੇਂ ਕੰਮ ਕਰੇਗਾ, ਇਹ ਅਜੇ ਸਪਸ਼ਟ ਨਹੀਂ ਹੈ। ਉਦਾਹਰਣ ਦੇ ਤੌਰ ਉੱਤੇ ਅਮਰੀਕਾ ਨੇ ਆਪਣੇ ਇਤਿਹਾਸਕ ਨਿਕਾਸ ਲਈ ਵਾਤਾਵਰਣ ਮੁਆਵਜ਼ੇ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

2009 ਵਿੱਚ ਵਿਕਸਤ ਦੇਸ਼ਾਂ ਨੇ ਵਿਕਾਸਸ਼ੀਲ ਦੇਸ਼ਾਂ ਨੂੰ 2020 ਤੱਕ 100 ਬਿਲੀਅਨ ਡਾਲਰ ਹਰ ਸਾਲ ਦੇਣ ਲਈ ਵਚਨਬੱਧਤਾ ਦਿਖਾਈ ਸੀ। ਅਜਿਹਾ ਇਸ ਲਈ ਤਾਂ ਜੋ ਵਿਕਾਸਸ਼ੀਲ ਦੇਸ਼ਾਂ ਦੀ ਨਿਕਾਸ ਨੂੰ ਘਟਾਉਣ ਅਤੇ ਵਾਤਾਵਰਣ ਤਬਦੀਲੀ ਲਈ ਤਿਆਰੀ ਵਿੱਚ ਮਦਦ ਕੀਤੀ ਜਾ ਸਕੇ।

ਹਾਲਾਂਕਿ ਇਹ ਟੀਚਾ ਖੁੰਝ ਗਿਆ ਸੀ ਪਰ 2023 ਵਿੱਚ ਪੂਰਾ ਹੋਣ ਦੀ ਉਮੀਦ ਹੈ।

ਕੀ ਸੀਓਪੀ28 ਨਾਲ ਕੁਝ ਬਦਲੇਗਾ?

ਵਾਤਾਵਰਣ
Getty Images

ਪਿਛਲੇ ਸੀਓਪੀ ਮੀਟਿੰਗਾਂ ਦੇ ਆਲੋਚਕਾਂ ਵਿੱਚ ਪ੍ਰਚਾਰਕ ਗ੍ਰੇਟਾ ਥਨਬਰਗ ਵੀ ਸ਼ਾਮਲ ਹਨ। ਇਹ ਆਲੋਚਕ ਸੰਮੇਲਨਾਂ ''''ਤੇ "ਗਰੀਨਵਾਸ਼ਿੰਗ" ਦਾ ਦੋਸ਼ ਲਗਾਉਂਦੇ ਹਨ, ਯਾਨੀ ਦੇਸ਼ ਤੇ ਕਾਰੋਬਾਰ ਲੋੜੀਂਦੇ ਬਦਲਾਅ ਕੀਤੇ ਬਗੈਰ ਆਪਣੇ ਵਾਤਾਵਰਣ ਪੱਤਰਾਂ ਨੂੰ ਪ੍ਰਮੋਟ ਕਰਦੇ ਹਨ।

ਪਰ ਜਿਵੇਂ ਹੁਣ ਵਿਸ਼ਵ ਆਗੂ ਇਕੱਠੇ ਹੁੰਦੇ ਹਨ ਤਾਂ ਸੰਮੇਲਨ ਆਲਮੀ ਸਮਝੌਤਿਆਂ ਦੀ ਸੰਭਾਵਨਾ ਦੀ ਪੇਸ਼ਕਸ਼ ਕਰਦੇ ਹਨ ਜੋ ਕੌਮੀ ਉਪਾਵਾਂ ਤੋਂ ਪਰੇ ਹੁੰਦੇ ਹਨ।

ਉਦਾਹਰਣ ਦੇ ਤੌਰ ਉੱਤੇ ਸੰਯੁਕਤ ਰਾਸ਼ਟਰ ਅਨੁਸਾਰ 1.5 ਡਿਗਰੀ ਸੈਲਸੀਅਸ ਦੀ ਤਪਸ਼ ਸੀਮਾ ਬਾਰੇ ਸੀਓਪੀ21 ਦੌਰਾਨ ਪੈਰਿਸ ਵਿੱਚ ਸਹਿਮਤੀ ਹੋਈ ਅਤੇ ਇਸ ਨੇ "ਆਲਮੀ ਵਾਤਾਵਰਣ ਕਾਰਵਾਈ" ਨੂੰ ਅੱਗੇ ਤੋਰਿਆ।

ਇਨਪੁਟ - ਏਸਮੇ ਸਟੈਲਰਡ

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News