ਅਮਰੀਕਾ: ਵਾਲਮਾਰਟ ਸਟੋਰ ਵਿੱਚ ਮੈਨੇਜਰ ਨੇ ਹੀ ਗੋਲੀਆਂ ਚਲਾਈਆਂ, ਪ੍ਰਤੱਖਦਰਸ਼ੀ ਨੇ ਦੱਸਿਆ ਉਸ ਵੇਲੇ ਕੀ ਹੋਇਆ ਸੀ

Wednesday, Nov 23, 2022 - 06:11 PM (IST)

ਅਮਰੀਕਾ: ਵਾਲਮਾਰਟ ਸਟੋਰ ਵਿੱਚ ਮੈਨੇਜਰ ਨੇ ਹੀ ਗੋਲੀਆਂ ਚਲਾਈਆਂ, ਪ੍ਰਤੱਖਦਰਸ਼ੀ ਨੇ ਦੱਸਿਆ ਉਸ ਵੇਲੇ ਕੀ ਹੋਇਆ ਸੀ
ਵਰਜੀਨੀਆ ਪੁਲਿਸ
Getty Images

ਅਮਰੀਕਾ ਦੇ ਵਰਜੀਨੀਆ ਸੂਬੇ ਵਿੱਚ ਵਾਲਮਾਰਟ ਸਟੋਰ ਵਿੱਚ ਹੋਈ ਗੋਲੀਬਾਰੀ ਵਿੱਚ ਸਥਾਨਕ ਪੁਲਿਸ ਮੁਤਾਬਕ ਘੱਟੋ ਘੱਟ 7 ਲੋਕ ਮਰੇ ਗਏ।

ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲਾ ਵਿਅਕਤੀ ਵਾਲਮਾਰਟ ਦਾ ਮੈਨੇਜਰ ਸੀ ਜਿਸ ਨੇ ਬਾਅਦ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰੀ। ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਹੁਣ ਤੱਕ ਦੀ ਸਾਹਮਣੇ ਆਈ ਫੁਟੇਜ ਵਿੱਚ ਇੱਕ ਪ੍ਰਤੱਖਦਰਸ਼ੀ ਦਿਖਾਈ ਦਿੰਦਾ ਹੈ।

ਉਸ ਨੇ ਵਾਲਮਾਰਟ ਦੀ ਵਰਦੀ ਪਾਈ ਹੋਈ ਹੈ ਅਤੇ ਘਟਨਾ ਨੂੰ ਬਿਆਨ ਕਰ ਰਿਹਾ ਹੈ

ਉਸ ਨੇ ਕਿਹਾ, ‘‘ਜਦੋ ਉਹ ਸਟਾਫ਼ ਦੇ ਕਮਰੇ ਵਿੱਚੋਂ ਨਿਕਲਿਆ ਤਾਂ ਮੈਨੇਜਰ ਆਇਆ ਅਤੇ ਉਸ ਨੇ ਗੋਲੀ ਚਲਾਈ। ਅਫ਼ਸੋਸ ਹੈ ਕਿ ਅਸੀਂ ਆਪਣੇ ਕਈ ਸਾਥੀਆਂ ਨੂੰ ਗੁਆ ਦਿੱਤਾ।”

ਉਸ ਨੇ ਇਹ ਵੀ ਕਿਹਾ ਕਿ ਇਸ ਦਾ ਕੋਈ ਅੰਦਾਜਾ ਨਹੀਂ ਕਿ ਕਿੰਨੇ ਲੋਕਾਂ ਨੂੰ ਗੋਲੀਆਂ ਵੱਜੀਆਂ ਹਨ।

ਅਮਰੀਕਾ ਵਿੱਚ ਸ਼ੂਟਿੰਗ
AFP

ਚੇਜ਼ਾਪੀਕ ਪੁਲਿਸ ਨੇ ਇੱਕ ਬਿਆਨ ਵਿੱਚ ਲਿਖਿਆ, "ਅਸੀਂ ਪੁਸ਼ਟੀ ਕਰਦੇ ਹਾਂ ਕਿ ਇੱਕ ਸ਼ੂਟਰ ਨੇ ਸੇਮਸ ਸਰਕਲ ਇਲਾਕੇ ਵਿੱਚ ਗੋਲੀਬਾਰੀ ਕੀਤੀ। ਉਸ ਤੋਂ ਬਾਅਦ ਸ਼ੂਟਰ ਮਾਰਿਆ ਗਿਆ ਹੈ।"

ਪੁਲਿਸ ਵਲੋਂ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਹਮਲਾ ਸਥਾਨਕ ਸਮੇਂ ਅਨੁਸਾਰ 22:12 ਵਜੇ ਹੋਇਆ।

ਪੁਲਿਸ ਬੁਲਾਰੇ ਲੀਓ ਕੋਸਿਨਸਕੀ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਸਟੋਰ ਦੇ ਅੰਦਰ ਹੋਈ ਤੇ ਸ਼ੱਕੀ ਨੇ ਇਕੱਲਿਆਂ ਹੀ ਇਹ ਸਭ ਕੀਤਾ।

ਪੁਲਿਸ ਨੇ ਮ੍ਰਿਤਕਾਂ ਦੀ ਗਿਣਤੀ ਬਾਰੇ ਪੁਸ਼ਟੀ ਨਹੀਂ ਕੀਤੀ।

ਵਾਲਮਾਰਟ ਨੇ ਕਿਹਾ, “ਉਹ ਇਸ ਦੁਖ਼ਦਾਈ ਘਟਨਾ ''''ਤੇ ਹੈਰਾਨ ਹੈ ਤੇ ਕਾਨੂੰਨ ਵਿਵਸਥਾ ਕਾਇਮ ਕਰਨ ਵਿੱਚ ਲੱਗੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ"।

ਘਟਨਾ ਸਥਾਨ ਤੋਂ ਦੂਰ ਰਹਿਣ ਦੀ ਅਪੀਲ

ਵਾਲਮਾਰਟ
TWITTER
ਵਰਜੀਨੀਆ ਦੇ ਸੈਨੇਟਰ ਮਾਰਕ ਵਾਰਨਰ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ

ਵਰਜੀਨੀਆ ਦੇ ਸੈਨੇਟਰ ਮਾਰਕ ਵਾਰਨਰ ਨੇ ਆਮ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰੀ ਬਣਾਕੇ ਰੱਖਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਟਵੀਟ ਕਰਕੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ , ''''''''ਇਕ ਹੋਰ ਗੋਲੀਬਾਰੀ ਦੀ ਖ਼ਬਰ ਸੁਣ ਕੇ ਮੈਂ ਪਰੇਸ਼ਾਨ ਹਾਂ। ਇਸ ਵਾਰ ਅਜਿਹਾ ਚੇਜ਼ਪੀਕ ਜ਼ਿਲ੍ਹੇ ਦੇ ਵਾਲਮਾਰਟ ਵਿੱਚ ਹੋਇਆ ਹੈ। ਮੈਂ ਇਸ ਮਾਮਲੇ ''''ਤੇ ਨਜ਼ਰ ਰੱਖ ਰਿਹਾ ਹਾਂ।”

ਵਾਲਮਾਰਟ
MARKWARNER/TWITTER
ਵਰਜੀਨੀਆ ਦੇ ਸੈਨੇਟਰ ਮਾਰਕ ਵਾਰਨਰ

ਉਨ੍ਹਾਂ ਲਿਖਿਆ, “ਮੈਂ ਸਥਾਨਕ ਲੋਕਾਂ ਨੂੰ ਕਾਨੂੰਨ ਅਤੇ ਵਿਵਸਥਾ ਸੰਭਾਲਣ ਵਿੱਚ ਲੱਗੀਆਂ ਏਜੰਸੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਹਾਂ।”

ਸਥਾਨਕ ਆਗੂਆਂ ਵਿੱਚ ਗੁੱਸਾ

ਵਾਲਮਾਰਟ
TWITTER
ਵਰਜੀਨੀਆ ਦੇ ਸਥਾਨਕ ਪ੍ਰਤੀਨਿਧੀ ਲੁਈਸ ਲੁਕਸ ਨੇ ਹਥਿਆਰਬੰਦ ਹਿੰਸਾ ਦਾ ਹੱਲ ਕੱਢਣ ਦੀ ਗੱਲ ਆਖੀ

ਵਰਜੀਨੀਆ ਦੇ ਸਥਾਨਕ ਪ੍ਰਤੀਨਿਧੀ ਲੁਈਸ ਲੁਕਸ ਨੇ ਘਟਨਾ ਤੋਂ ਬਾਅਦ ਟਵਿੱਟਰ ''''ਤੇ ਲਿਖਿਆ, “ਅੱਜ ਰਾਤ ਵਰਜੀਨੀਆ ਦੇ ਚੈਜ਼ਪੀਕ ਜ਼ਿਲ੍ਹੇ ਵਿੱਚ ਇੱਕ ਵਾਲਮਾਰਟ ’ਚ ਹੋਈ ਗੋਲੀਬਾਰੀ ਹੋਣ ਨਾਲ ਮੇਰਾ ਦਿਲ ਟੁੱਟ ਗਿਆ ਹੈ।”

ਉਨ੍ਹਾਂ ਕਿਹਾ,“ਮੈਂ ਜਦੋਂ ਤੱਕ ਬੰਦੂਕ ਨਾਲ ਕੀਤੀ ਜਾਣ ਵਾਲੀ ਹਿੰਸਾ, ਜਿਸ ਕਾਰਨ ਇੰਨੇ ਲੋਕਾਂ ਦੀ ਮੌਤ ਹੋਈ, ਦਾ ਕੋਈ ਹੱਲ ਨਹੀਂ ਕੱਢ ਨਹੀਂ ਲੈਂਦੀ ਉਸ ਸਮੇਂ ਤੱਕ ਆਰਾਮ  ਨਾਲ ਨਹੀਂ ਬੈਠਾਂਗੀ।"

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News